ਤਣਾਅ ਤੋਂ ਰਾਹਤ
ਤਣਾਅ ਕਿਉਂ ਹੁੰਦਾ ਹੈ?
ਇਕ ਜਾਣੇ-ਪਛਾਣੇ ਮੇਓ ਨਾਂ ਦੇ ਕਲਿਨਿਕ ਦੀ ਰਿਪੋਰਟ ਮੁਤਾਬਕ, “ਬਹੁਤ ਸਾਰੇ ਲੋਕਾਂ ਵਿਚ ਤਣਾਅ ਵਧਦਾ ਜਾ ਰਿਹਾ ਹੈ। ਅੱਜ ਜ਼ਿੰਦਗੀ ਵਿਚ ਬਹੁਤ ਸਾਰੇ ਬਦਲਾਅ ਹੁੰਦੇ ਹਨ ਅਤੇ ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਹੈ।” ਜ਼ਰਾ ਕੁਝ ਗੱਲਾਂ ʼਤੇ ਗੌਰ ਕਰੋ ਜਿਨ੍ਹਾਂ ਕਰਕੇ ਤਣਾਅ ਹੋ ਸਕਦਾ ਹੈ:
- ਤਲਾਕ 
- ਕਿਸੇ ਪਿਆਰੇ ਦੀ ਮੌਤ 
- ਗੰਭੀਰ ਬੀਮਾਰੀ 
- ਭਿਆਨਕ ਐਕਸੀਡੈਂਟ 
- ਅਪਰਾਧ 
- ਰੋਜ਼ਮੱਰਾ ਦੀ ਭੱਜ-ਦੌੜ 
- ਕੁਦਰਤੀ ਤੇ ਇਨਸਾਨਾਂ ਵੱਲੋਂ ਲਿਆਂਦੀਆਂ ਆਫ਼ਤਾਂ 
- ਸਕੂਲ ਜਾਂ ਕੰਮ ਦੀ ਥਾਂ ʼਤੇ ਦਬਾਅ 
- ਕੰਮ ਅਤੇ ਪੈਸੇ-ਧੇਲੇ ਦੀ ਚਿੰਤਾ