ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 3 ਸਫ਼ੇ 10-11
  • ਆਪਣੀ ਦੋਸਤੀ ਦਾ ਦਾਇਰਾ ਵਧਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੀ ਦੋਸਤੀ ਦਾ ਦਾਇਰਾ ਵਧਾਓ
  • ਜਾਗਰੂਕ ਬਣੋ!—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਮੱਸਿਆ ਦੀ ਜੜ੍ਹ
  • ਬਾਈਬਲ ਦਾ ਅਸੂਲ
  • ਦੋਸਤੀ ਦਾ ਦਾਇਰਾ ਵਧਾਉਣ ਦੇ ਫ਼ਾਇਦੇ
  • ਤੁਸੀਂ ਕੀ ਕਰ ਸਕਦੇ ਹੋ?
  • ਇਹ ਲੋਕ ਪੱਖਪਾਤ ਦੀਆਂ ਕੰਧਾਂ ਢਾਹ ਸਕੇ
    ਜਾਗਰੂਕ ਬਣੋ!—2020
  • ਪਿਆਰ ਦਿਖਾਓ
    ਜਾਗਰੂਕ ਬਣੋ!—2020
  • ਸੋਚ-ਸਮਝ ਕੇ ਦੋਸਤ ਬਣਾਓ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਤੁਸੀਂ ਦੋਸਤੀ ਕਿਵੇਂ ਕਰ ਸਕਦੇ ਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
ਹੋਰ ਦੇਖੋ
ਜਾਗਰੂਕ ਬਣੋ!—2020
g20 ਨੰ. 3 ਸਫ਼ੇ 10-11
ਅਲੱਗ-ਅਲੱਗ ਪਿਛੋਕੜਾਂ ਦੀਆਂ ਚਾਰ ਔਰਤਾਂ ਆਪਸ ਵਿਚ ਗੱਲਾਂ ਕਰਦੀਆਂ ਅਤੇ ਹੱਸਦੀਆਂ ਹੋਈਆਂ ਅਤੇ ਉਨ੍ਹਾਂ ਦੇ ਬੱਚੇ ਪਾਰਕ ਵਿਚ ਇਕੱਠੇ ਖੇਡ ਰਹੇ ਹਨ।

ਆਪਣੀ ਦੋਸਤੀ ਦਾ ਦਾਇਰਾ ਵਧਾਓ

ਸਮੱਸਿਆ ਦੀ ਜੜ੍ਹ

ਜੇ ਅਸੀਂ ਉਨ੍ਹਾਂ ਲੋਕਾਂ ਨਾਲ ਨਹੀਂ ਮਿਲਦੇ-ਜੁਲਦੇ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ, ਤਾਂ ਸਾਡੇ ਦਿਲ ਵਿਚ ਪੱਖਪਾਤ ਜੜ੍ਹ ਫੜ ਲਵੇਗੀ। ਜੇ ਅਸੀਂ ਸਿਰਫ਼ ਉਨ੍ਹਾਂ ਲੋਕਾਂ ਨਾਲ ਹੀ ਦੋਸਤੀ ਕਰਦੇ ਹਾਂ ਜੋ ਸਾਡੇ ਵਰਗੇ ਹਨ, ਤਾਂ ਅਸੀਂ ਸੋਚਣ ਲੱਗ ਸਕਦੇ ਹਾਂ ਕਿ ਸਿਰਫ਼ ਸਾਡੇ ਕੰਮ ਕਰਨ ਦਾ ਤਰੀਕਾ ਅਤੇ ਸੋਚਣ ਦਾ ਤਰੀਕਾ ਹੀ ਸਹੀ ਹੈ।

ਬਾਈਬਲ ਦਾ ਅਸੂਲ

“ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੋ।”—2 ਕੁਰਿੰਥੀਆਂ 6:13.

ਇਸ ਦਾ ਕੀ ਮਤਲਬ ਹੈ? ਇੱਥੇ “ਦਿਲ” ਦਾ ਮਤਲਬ ਸਾਡੀਆਂ ਭਾਵਨਾਵਾਂ ਅਤੇ ਸਾਡੀ ਪਸੰਦ ਜਾਂ ਨਾਪਸੰਦ ਹੋ ਸਕਦਾ ਹੈ। ਜੇ ਅਸੀਂ ਸਿਰਫ਼ ਉਨ੍ਹਾਂ ਲੋਕਾਂ ਨਾਲ ਹੀ ਦੋਸਤੀ ਕਰਾਂਗੇ ਜਿਨ੍ਹਾਂ ਦੀ ਪਸੰਦ ਜਾਂ ਨਾਪਸੰਦ ਸਾਡੇ ਵਰਗੀ ਹੈ, ਤਾਂ ਅਸੀਂ ਖੂਹ ਦੇ ਡੱਡੂ ਬਣ ਜਾਵਾਂਗੇ। ਇਸ ਲਈ ਸਾਨੂੰ ਆਪਣੀ ਦੋਸਤੀ ਦਾ ਦਾਇਰਾ ਵਧਾਉਣਾ ਚਾਹੀਦਾ ਹੈ ਤਾਂਕਿ ਅਸੀਂ ਉਨ੍ਹਾਂ ਨਾਲ ਵੀ ਦੋਸਤੀ ਕਰ ਸਕੀਏ ਜੋ ਸਾਡੇ ਤੋਂ ਵੱਖਰੇ ਹਨ।

ਦੋਸਤੀ ਦਾ ਦਾਇਰਾ ਵਧਾਉਣ ਦੇ ਫ਼ਾਇਦੇ

ਜਦੋਂ ਅਸੀਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪੈਂਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਤੌਰ-ਤਰੀਕੇ ਸਾਡੇ ਤੋਂ ਵੱਖਰੇ ਕਿਉਂ ਹਨ। ਨਾਲੇ ਜਿੱਦਾਂ-ਜਿੱਦਾਂ ਸਾਡੇ ਦਿਲ ਵਿਚ ਉਨ੍ਹਾਂ ਲਈ ਪਿਆਰ ਵਧੇਗਾ, ਉੱਦਾਂ-ਉੱਦਾਂ ਅਸੀਂ ਇਸ ਗੱਲ ਵੱਲ ਧਿਆਨ ਨਹੀਂ ਦੇਵਾਂਗੇ ਕਿ ਉਹ ਸਾਡੇ ਤੋਂ ਵੱਖਰੇ ਹਨ ਅਤੇ ਉਨ੍ਹਾਂ ਦੀ ਖ਼ੁਸ਼ੀ ਸਾਡੀ ਖ਼ੁਸ਼ੀ ਅਤੇ ਉਨ੍ਹਾਂ ਦੇ ਦੁੱਖ ਸਾਡੇ ਦੁੱਖ ਹੋਣਗੇ।

ਜ਼ਰਾ ਨੈਜ਼ਰੀ ਦੀ ਮਿਸਾਲ ʼਤੇ ਗੌਰ ਕਰੋ। ਇਕ ਸਮੇਂ ʼਤੇ ਉਹ ਉਨ੍ਹਾਂ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੀ ਸੀ ਜੋ ਉਸ ਦੇ ਦੇਸ਼ ਵਿਚ ਆ ਕੇ ਵੱਸ ਗਏ ਸਨ। ਫਿਰ ਉਸ ਦੀ ਸੋਚ ਬਦਲੀ। ਉਹ ਦੱਸਦੀ ਹੈ: “ਮੈਂ ਉਨ੍ਹਾਂ ਨਾਲ ਕਾਫ਼ੀ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਕੰਮ ਕੀਤਾ। ਮੈਂ ਉਨ੍ਹਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣੀਆਂ ਸਨ, ਪਰ ਉਹ ਉੱਦਾਂ ਦੇ ਬਿਲਕੁਲ ਵੀ ਨਹੀਂ ਸਨ। ਜਦੋਂ ਤੁਸੀਂ ਵੱਖੋ-ਵੱਖਰੇ ਸਭਿਆਚਾਰਾਂ ਦੇ ਲੋਕਾਂ ਨਾਲ ਦੋਸਤੀ ਕਰੋਗੇ, ਤਾਂ ਤੁਸੀਂ ਉਨ੍ਹਾਂ ਦੇ ਬਾਹਰੀ ਰੂਪ ਨੂੰ ਦੇਖ ਕੇ ਉਨ੍ਹਾਂ ਬਾਰੇ ਰਾਇ ਕਾਇਮ ਨਹੀਂ ਕਰੋਗੇ। ਇਸ ਦੀ ਬਜਾਇ, ਤੁਹਾਡੀ ਉਨ੍ਹਾਂ ਨਾਲ ਦੋਸਤੀ ਗੂੜ੍ਹੀ ਹੋਵੇਗੀ ਅਤੇ ਤੁਸੀਂ ਇਹ ਗੱਲ ਮੰਨੋਗੇ ਕਿ ਹਰ ਵਿਅਕਤੀ ਵੱਖਰਾ ਹੁੰਦਾ ਹੈ।”

ਸੋਚ-ਸਮਝ ਕੇ ਦੋਸਤ ਚੁਣੋ

ਦੋਸਤੀ ਦਾ ਦਾਇਰਾ ਵਧਾਉਣਾ ਵਧੀਆ ਗੱਲ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਕਿਸੇ ਨੂੰ ਵੀ ਆਪਣਾ ਦੋਸਤ ਬਣਾ ਲਈਏ। ਕੁਝ ਲੋਕਾਂ ਵਿਚ ਬੁਰੀਆਂ ਆਦਤਾਂ ਹੁੰਦੀਆਂ ਹਨ ਤੇ ਜੇ ਅਸੀਂ ਉਨ੍ਹਾਂ ਨਾਲ ਮੇਲ-ਜੋਲ ਰੱਖਾਂਗੇ, ਤਾਂ ਸ਼ਾਇਦ ਅਸੀਂ ਵੀ ਬੁਰੀਆਂ ਆਦਤਾਂ ਅਪਣਾ ਲਈਏ। ਇੱਦਾਂ ਦੇ ਲੋਕਾਂ ਨਾਲ ਦੋਸਤੀ ਨਾ ਕਰਨ ਦਾ ਇਹ ਮਤਲਬ ਨਹੀਂ ਕਿ ਅਸੀਂ ਪੱਖਪਾਤ ਕਰ ਰਹੇ ਹਾਂ। ਭਾਵੇਂ ਕਿ ਅਸੀਂ ਉਨ੍ਹਾਂ ਨਾਲ ਨਫ਼ਰਤ ਨਹੀਂ ਕਰਦੇ ਅਤੇ ਨਾ ਹੀ ਅਸੀਂ ਆਪਣੇ ਤੌਰ-ਤਰੀਕੇ ਉਨ੍ਹਾਂ ʼਤੇ ਥੋਪਣਾ ਚਾਹੁੰਦੇ ਹਾਂ, ਪਰ ਭਲਾਈ ਇਸ ਗੱਲ ਵਿਚ ਹੋਵੇਗੀ ਕਿ ਅਸੀਂ ਉਨ੍ਹਾਂ ਨਾਲ ਦੋਸਤੀ ਨਾ ਕਰੀਏ।—ਕਹਾਉਤਾਂ 13:20.

ਤੁਸੀਂ ਕੀ ਕਰ ਸਕਦੇ ਹੋ?

ਉਨ੍ਹਾਂ ਲੋਕਾਂ ਨਾਲ ਗੱਲ ਕਰਨ ਦੇ ਮੌਕੇ ਭਾਲੋ ਜਿਨ੍ਹਾਂ ਦਾ ਦੇਸ਼, ਸਭਿਆਚਾਰ ਅਤੇ ਭਾਸ਼ਾ ਤੁਹਾਡੇ ਤੋਂ ਵੱਖਰੀ ਹੈ।

  • ਉਨ੍ਹਾਂ ਨੂੰ ਆਪਣੇ ਬਾਰੇ ਦੱਸਣ ਲਈ ਕਹੋ।

  • ਉਨ੍ਹਾਂ ਨੂੰ ਖਾਣੇ ʼਤੇ ਬੁਲਾਓ।

  • ਉਨ੍ਹਾਂ ਦੇ ਜ਼ਿੰਦਗੀ ਦੇ ਤਜਰਬੇ ਸੁਣੋ ਅਤੇ ਜਾਣੋ ਕਿ ਉਨ੍ਹਾਂ ਨੂੰ ਕਿਹੜੀਆਂ ਚੀਜ਼ਾਂ ਪਸੰਦ ਹਨ।

ਜੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਦੇ ਹਾਲਾਤਾਂ ਨੇ ਉਨ੍ਹਾਂ ਨੂੰ ਇੱਦਾਂ ਦਾ ਬਣਾ ਦਿੱਤਾ ਹੈ, ਤਾਂ ਅਸੀਂ ਉਨ੍ਹਾਂ ਬਾਰੇ ਅਤੇ ਹੋਰ ਲੋਕਾਂ ਬਾਰੇ ਬੁਰਾ ਨਹੀਂ ਸੋਚਾਂਗੇ।

ਸੋਚ ਬਦਲੀ, ਜ਼ਿੰਦਗੀ ਬਦਲੀ: ਕੰਨਦਾਸਾਮੇ ਅਤੇ ਸੁਖਾਮਾਂ (ਕੈਨੇਡਾ)

“ਸਾਡੀ ਪਰਵਰਿਸ਼ ਦੱਖਣੀ ਅਫ਼ਰੀਕਾ ਵਿਚ ਉਸ ਦੌਰ ਵਿਚ ਹੋਈ ਜਦੋਂ ਉੱਥੇ ਰੰਗ ਦੇ ਆਧਾਰ ʼਤੇ ਭੇਦ-ਭਾਵ ਕੀਤਾ ਜਾਂਦਾ ਸੀ। ਉਸ ਵੇਲੇ ਰੰਗ ਦੇ ਆਧਾਰ ʼਤੇ ਲੋਕਾਂ ਨੂੰ ਅਲੱਗ-ਅਲੱਗ ਜਗ੍ਹਾ ਰਹਿਣਾ ਪੈਂਦਾ ਸੀ ਜਿਸ ਕਰਕੇ ਲੋਕ ਇਕ-ਦੂਸਰੇ ਨਾਲ ਪੱਖਪਾਤ ਕਰਨ ਲੱਗੇ। ਗੋਰੇ ਲੋਕ ਸਾਨੂੰ ਨੀਵੀਆਂ ਨਜ਼ਰਾਂ ਨਾਲ ਦੇਖਦੇ ਸਨ, ਇਸ ਕਰਕੇ ਅਸੀਂ ਉਨ੍ਹਾਂ ਨਾਲ ਨਫ਼ਰਤ ਕਰਦੇ ਸੀ। ਉਸ ਵੇਲੇ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਅਸੀਂ ਉਨ੍ਹਾਂ ਨਾਲ ਪੱਖਪਾਤ ਕਰ ਰਹੇ ਹਾਂ। ਉਲਟਾ ਸਾਨੂੰ ਇਹ ਲੱਗਦਾ ਸੀ ਕਿ ਸਾਡੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ।

“ਆਪਣੀ ਇਸ ਗ਼ਲਤ ਸੋਚ ਨੂੰ ਬਦਲਣ ਲਈ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਵੱਖੋ-ਵੱਖਰੇ ਸਭਿਆਚਾਰਾਂ ਦੇ ਲੋਕਾਂ ਨਾਲ ਦੋਸਤੀ ਕਰੀਏ। ਗੋਰੇ ਲੋਕਾਂ ਨਾਲ ਜਾਣ-ਪਛਾਣ ਵਧਣ ਨਾਲ ਸਾਨੂੰ ਪਤਾ ਲੱਗਾ ਕਿ ਸਾਡੇ ਵਿਚ ਜ਼ਿਆਦਾ ਫ਼ਰਕ ਨਹੀਂ ਹੈ। ਸਾਡੀ ਸਾਰਿਆਂ ਦੀ ਜ਼ਿੰਦਗੀ ਲਗਭਗ ਇੱਕੋ ਜਿਹੀ ਹੁੰਦੀ ਹੈ ਅਤੇ ਸਾਡੇ ਸਾਰਿਆਂ ʼਤੇ ਇੱਕੋ ਜਿਹੀਆਂ ਮੁਸ਼ਕਲਾਂ ਆਉਂਦੀਆਂ ਹਨ।

“ਅਸੀਂ ਕਾਫ਼ੀ ਸਮੇਂ ਤਕ ਇਕ ਗੋਰੇ ਜੋੜੇ ਨੂੰ ਆਪਣੇ ਘਰ ਵਿਚ ਪਨਾਹ ਦਿੱਤੀ। ਥੋੜ੍ਹੇ ਹੀ ਚਿਰ ਵਿਚ ਅਸੀਂ ਚੰਗੇ ਦੋਸਤ ਬਣ ਗਏ ਅਤੇ ਸਾਡੇ ਮਨ ਵਿਚ ਗੋਰਿਆਂ ਲਈ ਜੋ ਨਫ਼ਰਤ ਦੀ ਅੱਗ ਸੀ ਉਹ ਹਮੇਸ਼ਾ ਲਈ ਬੁੱਝ ਗਈ।”

ਦੁਸ਼ਮਣ ਬਣੇ ਭਰਾ

ਜੌਨੀ ਅਤੇ ਗਿਡੀਅਨ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਦੇ ਬਾਹਰ ਬੱਚਿਆਂ ਨਾਲ ਹੱਥ ਮਿਲਾ ਕੇ ਉਨ੍ਹਾਂ ਦਾ ਸੁਆਗਤ ਕਰਦੇ ਹੋਏ।

ਗਿਡੀਅਨ ਗੋਰਾ ਸੀ ਅਤੇ ਜੌਨੀ ਕਾਲੇ ਰੰਗ ਦਾ। ਰਾਜਨੀਤਿਕ ਮਾਮਲਿਆਂ ਵਿਚ ਵੀ ਉਨ੍ਹਾਂ ਦੀ ਸੋਚ ਇਕ-ਦੂਸਰੇ ਨਾਲੋਂ ਵੱਖਰੀ ਸੀ। ਫਿਰ ਵੀ ਉਹ ਦੋਨੋਂ ਚੰਗੇ ਦੋਸਤ ਬਣ ਗਏ।

jw.org/pa ʼਤੇ ਜੌਨੀ ਅਤੇ ਗਿਡੀਅਨ: ਪਹਿਲਾਂ ਦੁਸ਼ਮਣ, ਹੁਣ ਭਰਾ ਨਾਂ ਦੀ ਵੀਡੀਓ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ