ਇਕ ਖੁਣਸੀ ਮਨੁੱਖ
ਇਬਰਾਨੀ ਭਾਸ਼ਾ ਵਿਚ “ਈਰਖਾ” ਲਈ ਕੇਵਲ ਇਕ ਹੀ ਮੂਲ ਸ਼ਬਦ ਹੈ। ਪਾਪਮਈ ਮਨੁੱਖਾਂ ਨੂੰ ਸੰਕੇਤ ਕਰਦੇ ਸਮੇਂ, ਇਬਰਾਨੀ “ਖੁਣਸ,” ਜਾਂ “ਮੁਕਾਬਲਾ” ਅਨੁਵਾਦ ਕੀਤਾ ਜਾ ਸਕਦਾ ਹੈ। (ਉਤਪਤ 26:14, ਨਿ ਵ; ਉਪਦੇਸ਼ਕ ਦੀ ਪੋਥੀ 4:4, ਨਿ ਵ) ਪਰੰਤੂ, ਯੂਨਾਨੀ ਭਾਸ਼ਾ ਵਿਚ “ਈਰਖਾ” ਲਈ ਇਕ ਤੋਂ ਜ਼ਿਆਦਾ ਸ਼ਬਦ ਹਨ। ਸ਼ਬਦ ਜ਼ੀਲੋਸ, ਆਪਣੇ ਸਮਾਨਾਰਥੀ ਇਬਰਾਨੀ ਸ਼ਬਦ ਵਾਂਗ, ਧਰਮੀ ਅਤੇ ਪਾਪਮਈ ਈਰਖਾ ਦੋਨਾਂ ਨੂੰ ਸੰਕੇਤ ਕਰ ਸਕਦਾ ਹੈ। ਇਕ ਹੋਰ ਯੂਨਾਨੀ ਸ਼ਬਦ, ਫਥੋਨੋਸ, ਪੂਰੀ ਤਰ੍ਹਾਂ ਨਕਾਰਾਤਮਕ ਅਰਥ ਰੱਖਦਾ ਹੈ।
ਪ੍ਰਾਚੀਨ ਯੂਨਾਨੀ ਭਾਸ਼ਾ ਵਿਚ ਸ਼ਬਦ ਫਥੋਨੋਸ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਸੀ? ਦੀ ਐਂਕਰ ਬਾਈਬਲ ਡਿਕਸ਼ਨਰੀ ਬਿਆਨ ਕਰਦੀ ਹੈ: “ਲਾਲਚੀ ਮਨੁੱਖ ਦੇ ਅਤੁੱਲ, ਫਥੋਨੋਸ ਦੁਆਰਾ ਪੀੜਿਤ ਇਕ ਮਨੁੱਖ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਉਨ੍ਹਾਂ ਚੀਜ਼ਾਂ ਦੀ ਲੋਚ ਕਰਦਾ ਹੈ ਜਿਨ੍ਹਾਂ ਨੂੰ ਉਹ ਦੂਸਰੇ ਕੋਲ ਦੇਖ ਕੇ ਰੋਸਾ ਹੁੰਦਾ ਹੈ; ਉਹ ਸਿਰਫ਼ ਇਹ ਚਾਹੁੰਦਾ ਹੈ ਕਿ ਦੂਸਰੇ ਵਿਅਕਤੀ ਨੂੰ ਇਹ ਹਾਸਲ ਨਾ ਹੋਣ। ਉਹ ਇਕ ਪ੍ਰਤਿਯੋਗੀ ਮਨੁੱਖ ਤੋਂ ਇਸ ਲਿਹਾਜ਼ ਵਿਚ ਭਿੰਨ ਹੈ ਕਿ ਉਹ, ਉਸ ਪ੍ਰਤਿਯੋਗੀ ਮਨੁੱਖ ਦੇ ਮੰਤਵ ਤੋਂ ਭਿੰਨ, ਖ਼ੁਦ ਜਿੱਤ ਹਾਸਲ ਕਰਨ ਦਾ ਨਹੀਂ ਪਰੰਤੂ ਦੂਜਿਆਂ ਦੀ ਜਿੱਤ ਵਿਚ ਵਿਘਨ ਪਾਉਣ ਦਾ ਮੰਤਵ ਰੱਖਦਾ ਹੈ।”
ਖੁਣਸੀ ਮਨੁੱਖ ਅਕਸਰ ਬੇਖਬਰ ਰਹਿੰਦਾ ਹੈ ਕਿ ਉਸ ਦਾ ਆਪਣਾ ਰਵੱਈਆ ਉਸ ਦੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਹੈ। ਉਹੀ ਸ਼ਬਦ-ਕੋਸ਼ ਸਮਝਾਉਂਦਾ ਹੈ: “ਫਥੋਨੋਸ ਦੀ ਇਕ ਵਿਸ਼ੇਸ਼ਤਾ ਹੈ, ਸਵੈ-ਜਾਗ੍ਰਿਤੀ ਦੀ ਕਮੀ। ਫਥੋਨਿਰੋਸ ਮਨੁੱਖ, ਜੇਕਰ ਆਪਣੇ ਆਚਰਣ ਨੂੰ ਠੀਕ ਸਿੱਧ ਕਰਨ ਲਈ ਸੱਦਿਆ ਜਾਵੇ, ਤਾਂ ਹਮੇਸ਼ਾ ਹੀ ਖ਼ੁਦ ਨੂੰ ਅਤੇ ਦੂਸਰਿਆਂ ਨੂੰ ਦੱਸੇਗਾ ਕਿ ਉਹ ਜਿਨ੍ਹਾਂ ਉੱਤੇ ਹਮਲਾ ਕਰਦਾ ਹੈ ਉਹ ਇਸੇ ਦੇ ਹੀ ਯੋਗ ਹਨ ਅਤੇ ਕਿ ਹਾਲਾਤ ਦੀ ਅਨੁਚਿਤਤਾ ਹੀ ਉਸ ਨੂੰ ਆਲੋਚਨਾ ਕਰਨ ਲਈ ਪ੍ਰੇਰਿਤ ਕਰਦੀ ਹੈ। ਜੇਕਰ ਪੁੱਛਿਆ ਜਾਵੇ ਕਿ ਇਕ ਦੋਸਤ ਦੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਿਵੇਂ ਬੋਲ ਸਕਦਾ ਹੈ, ਤਾਂ ਉਹ ਆਖੇਗਾ ਕਿ ਉਸ ਦੀ ਆਲੋਚਨਾ ਉਸ ਦੇ ਦੋਸਤ ਦੀ ਹੀ ਭਲਾਈ ਲਈ ਹਨ।”
ਇੰਜੀਲ ਲਿਖਾਰੀਆਂ ਮੱਤੀ ਅਤੇ ਮਰਕੁਸ ਨੇ ਉਨ੍ਹਾਂ ਲੋਕਾਂ ਦੇ ਮਨੋਰਥਾਂ ਨੂੰ ਵਿਆਖਿਆ ਕਰਨ ਲਈ ਯੂਨਾਨੀ ਸ਼ਬਦ ਫਥੋਨੋਸ ਇਸਤੇਮਾਲ ਕੀਤਾ ਸੀ ਜੋ ਯਿਸੂ ਦੇ ਕਤਲ ਲਈ ਜ਼ਿੰਮੇਵਾਰ ਸਨ। (ਮੱਤੀ 27:18; ਮਰਕੁਸ 15:10) ਜੀ ਹਾਂ, ਉਹ ਖੁਣਸ ਦੁਆਰਾ ਉਤੇਜਿਤ ਕੀਤੇ ਗਏ ਸਨ। ਉਸੇ ਨੁਕਸਾਨਦਾਇਕ ਮਨੋਭਾਵ ਦੇ ਕਾਰਨ ਹੀ ਧਰਮ-ਤਿਆਗੀ ਆਪਣੇ ਸਾਬਕਾ ਭਾਈਆਂ ਦੇ ਦਵੈਖਪੂਰਣ ਦੁਸ਼ਮਣ ਬਣ ਗਏ ਹਨ। (1 ਤਿਮੋਥਿਉਸ 6:3-5) ਕੋਈ ਹੈਰਾਨੀ ਦੀ ਗੱਲ ਨਹੀਂ ਕਿ ਖੁਣਸੀ ਮਨੁੱਖ ਪਰਮੇਸ਼ੁਰ ਦੇ ਰਾਜ ਵਿਚ ਦਾਖ਼ਲ ਹੋਣ ਤੋਂ ਰੋਕੇ ਜਾਂਦੇ ਹਨ! ਯਹੋਵਾਹ ਪਰਮੇਸ਼ੁਰ ਨੇ ਹੁਕਮ ਦਿੱਤਾ ਹੈ ਕਿ ਸਾਰੇ ਜੋ ‘ਖੁਣਸ ਨਾਲ ਭਰਪੂਰ’ ਰਹਿੰਦੇ ਹਨ, ਉਹ “ਮਰਨ ਦੇ ਜੋਗ ਹਨ।”—ਰੋਮੀਆਂ 1:29, 32, ਨਿ ਵ; ਗਲਾਤੀਆਂ 5:21. (w95 9/15)
[ਸਫ਼ੇ 7 ਉੱਤੇ ਤਸਵੀਰ]
ਖੁਣਸ ਦੁਆਰਾ ਆਪਣਾ ਜੀਵਨ ਤਬਾਹ ਨਾ ਹੋਣ ਦਿਓ