ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
ਕੀ ਫ਼ੈਸਲੇ ਕਰਦੇ ਵੇਲੇ ਪ੍ਰਾਰਥਨਾ ਕਰਨ ਨਾਲ ਸਾਡੀ ਮਦਦ ਹੋ ਸਕਦੀ?
ਸਾਡੇ ਫ਼ੈਸਲਿਆਂ ਦਾ ਸਾਡੇ ʼਤੇ ਉਮਰ ਭਰ ਲਈ ਅਸਰ ਪੈ ਸਕਦਾ ਹੈ। ਯਿਸੂ ਨੂੰ ਵੀ ਜ਼ਰੂਰੀ ਫ਼ੈਸਲੇ ਕਰਨ ਲਈ ਆਪਣੇ ਪਿਤਾ ਤੋਂ ਮਦਦ ਦੀ ਲੋੜ ਪਈ। ਜੇ ਅਸੀਂ ਬੁੱਧ ਲਈ ਦੁਆ ਕਰਦੇ ਹਾਂ, ਤਾਂ ਪਰਮੇਸ਼ੁਰ ਪਵਿੱਤਰ ਸ਼ਕਤੀ ਰਾਹੀਂ ਸਾਨੂੰ ਸਹੀ ਫ਼ੈਸਲੇ ਕਰਨ ਲਈ ਸੇਧ ਦੇਵੇਗਾ। (ਯਾਕੂਬ 1:5)—wp16.1, ਸਫ਼ਾ 8.
ਅੱਲੜ੍ਹ ਉਮਰ ਦੇ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਕਿਹੜੀਆਂ ਗੱਲਾਂ ਮਾਪਿਆਂ ਦੀ ਮਦਦ ਕਰ ਸਕਦੀਆਂ ਹਨ?
ਇਹ ਜ਼ਰੂਰੀ ਹੈ ਕਿ ਮਾਪੇ ਆਪਣੇ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਪਿਆਰ ਕਰਨ ਅਤੇ ਆਪਣੀ ਨਿਮਰਤਾ ਦੀ ਮਿਸਾਲ ਰਾਹੀਂ ਪਿਆਰ ਦਿਖਾਉਣ। ਇਹ ਵੀ ਜ਼ਰੂਰੀ ਹੈ ਕਿ ਮਾਪੇ ਆਪਣੇ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਸਮਝਦਾਰੀ ਦਿਖਾਉਣ ਅਤੇ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ।—w15 11/15, ਸਫ਼ੇ 9-11.
ਕੀ ਰੱਬ ਨੂੰ ਇਨਸਾਨਾਂ ਦੀ ਸੱਚ-ਮੁੱਚ ਕੋਈ ਪਰਵਾਹ ਹੈ?
ਬਾਈਬਲ ਕਹਿੰਦੀ ਹੈ ਕਿ ਰੱਬ ਤਾਂ ਉਸ ਹਰ ਚਿੜੀ ਵੱਲ ਵੀ ਧਿਆਨ ਦਿੰਦਾ ਹੈ ਜੋ ਜ਼ਮੀਨ ʼਤੇ ਡਿੱਗਦੀ ਹੈ। ਕੀ ਉਹ ਇੰਨਾ ਰੁੱਝਿਆ ਹੋਇਆ ਹੈ ਕਿ ਉਸ ਕੋਲ ਸਾਡੇ ਵੱਲ ਧਿਆਨ ਦੇਣ ਅਤੇ ਸਾਡੀਆਂ ਪ੍ਰਾਰਥਨਾਵਾਂ ਸੁਣਨ ਦਾ ਵਿਹਲ ਹੀ ਨਹੀਂ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ। (ਮੱਤੀ 10:29, 31)—wp16.1, ਸਫ਼ਾ 13.
ਬੋਲਣ ਤੋਂ ਪਹਿਲਾਂ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
ਆਪਣੀ ਜ਼ਬਾਨ ਦੀ ਸਹੀ ਵਰਤੋਂ ਕਰਨ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ (1) ਬੋਲਣ ਦਾ ਸਹੀ ਸਮਾਂ ਕਿਹੜਾ ਹੈ (ਉਪ. 3:7), (2) ਕੀ ਕਹਿਣਾ ਹੈ (ਕਹਾ. 12:18) ਅਤੇ (3) ਕਿਵੇਂ ਕਹਿਣਾ ਹੈ। (ਕਹਾ. 25:15)—w15 12/15, ਸਫ਼ੇ 19-22.
ਅਸੀਂ ਵੱਡੇ ਹੋ ਕੇ ਜਿਹੋ ਜਿਹੇ ਇਨਸਾਨ ਬਣਾਂਗੇ, ਕੀ ਇਹ ਸਾਡੇ ਘਰ ਦੇ ਮਾਹੌਲ ʼਤੇ ਨਿਰਭਰ ਕਰਦਾ ਹੈ?
ਭਾਵੇਂ ਕਿ ਹਿਜ਼ਕੀਯਾਹ ਦਾ ਪਿਤਾ ਯਹੂਦਾਹ ਦੇਸ਼ ਦੇ ਸਭ ਤੋਂ ਭੈੜਿਆਂ ਰਾਜਿਆਂ ਵਿੱਚੋਂ ਸੀ, ਫਿਰ ਵੀ ਹਿਜ਼ਕੀਯਾਹ ਵੱਡਾ ਹੋ ਕੇ ਇਕ ਬਹੁਤ ਹੀ ਚੰਗਾ ਰਾਜਾ ਬਣਿਆ। ਉਸ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ ਆਪਣੇ ਲੋਕਾਂ ਨੂੰ ਹਿੰਮਤ ਦਿੱਤੀ। ਭਾਵੇਂ ਕਿ ਬਚਪਨ ਵਿਚ ਹਿਜ਼ਕੀਯਾਹ ਦੇ ਘਰ ਦਾ ਮਾਹੌਲ ਬਹੁਤ ਮਾੜਾ ਸੀ, ਪਰ ਉਸ ਨੇ ਇਸ ਦਾ ਅਸਰ ਆਪਣੇ ʼਤੇ ਨਹੀਂ ਪੈਣ ਦਿੱਤਾ।—w16.02, ਸਫ਼ਾ 15.
ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਨਾਲ ਤੁਹਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਨੂੰ ਮਸੀਹੀ ਉੱਚਾ ਨਹੀਂ ਚੁੱਕਦੇ। ਨਾਲੇ ਜਿਸ ਨੂੰ ਸੱਚ-ਮੁੱਚ ਚੁਣਿਆ ਗਿਆ ਹੈ, ਉਹ ਨਾ ਤਾਂ ਉੱਚਾ ਹੋਣਾ ਚਾਹੇਗਾ ਤੇ ਨਾ ਹੀ ਉਹ ਲੋਕਾਂ ਕੋਲ ਜਾ ਕੇ ਪਰਮੇਸ਼ੁਰ ਤੋਂ ਮਿਲੇ ਆਪਣੇ ਸਨਮਾਨ ਬਾਰੇ ਦੱਸਣਾ ਚਾਹੇਗਾ। (ਮੱਤੀ 23:8-12)—w16.01, ਸਫ਼ੇ. 23-24.
ਜਦੋਂ ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ, ਕੀ ਉਹ ਯਿਸੂ ਨੂੰ ਸੱਚੀਂ-ਮੁੱਚੀ ਮੰਦਰ ਵਿਚ ਲੈ ਕੇ ਗਿਆ ਸੀ?
ਅਸੀਂ ਪੱਕੀ ਤਰ੍ਹਾਂ ਨਹੀਂ ਜਾਣਦੇ। ਮੱਤੀ 4:5 ਅਤੇ ਲੂਕਾ 4:9 ਮੁਤਾਬਕ ਹੋ ਸਕਦਾ ਹੈ ਕਿ ਯਿਸੂ ਨੂੰ ਦਰਸ਼ਣ ਵਿਚ ਮੰਦਰ ਦਿਖਾਇਆ ਹੋਵੇ ਜਾਂ ਉਹ ਮੰਦਰ ਵਿਚ ਸਭ ਤੋਂ ਉੱਚੀ ਜਗ੍ਹਾ ਖੜ੍ਹਾ ਹੋਵੇ।—w16.03, ਸਫ਼ੇ 31-32.
ਕਿਨ੍ਹਾਂ ਤਰੀਕਿਆਂ ਨਾਲ ਸਾਡਾ ਪ੍ਰਚਾਰ ਦਾ ਕੰਮ ਤ੍ਰੇਲ ਵਾਂਗ ਹੈ?
ਤ੍ਰੇਲ ਹੌਲੀ-ਹੌਲੀ ਬਣਦੀ ਹੈ। ਇਹ ਤਾਜ਼ਗੀ ਦਿੰਦੀ ਹੈ ਅਤੇ ਇਹ ਜ਼ਿੰਦਗੀ ਲਈ ਜ਼ਰੂਰੀ ਹੈ। ਦਰਅਸਲ ਤ੍ਰੇਲ ਯਹੋਵਾਹ ਵੱਲੋਂ ਬਰਕਤ ਹੈ। (ਬਿਵ. 33:13) ਪ੍ਰਚਾਰ ਵਿਚ ਕੀਤੀਆਂ ਜਾਂਦੀਆਂ ਪਰਮੇਸ਼ੁਰ ਦੇ ਸਾਰੇ ਲੋਕਾਂ ਦੀਆਂ ਕੋਸ਼ਿਸ਼ਾਂ ਤ੍ਰੇਲ ਵਾਂਗ ਹਨ।—w16.04, ਸਫ਼ਾ 4.