ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp19 ਨੰ. 2 ਸਫ਼ੇ 6-7
  • ਜਦੋਂ ਕੋਈ ਅਜ਼ੀਜ਼ ਗੁਜ਼ਰ ਜਾਵੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜਦੋਂ ਕੋਈ ਅਜ਼ੀਜ਼ ਗੁਜ਼ਰ ਜਾਵੇ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਗਮ ਨੂੰ ਕਿਵੇਂ ਸਹੀਏ?
  • ਅਸੀਂ ਆਪਣੇ ਦੁੱਖ ਨੂੰ ਕਿੱਦਾਂ ਸਹਿ ਸਕਦੇ ਹਾਂ?
    ਮੌਤ ਦਾ ਗਮ ਕਿੱਦਾਂ ਸਹੀਏ?
  • ਉਨ੍ਹਾਂ ਲੋਕਾਂ ਦੀ ਮਦਦ ਕਰੋ ਜੋ ਸੋਗ ਕਰਦੇ ਹਨ
    ਜਾਗਰੂਕ ਬਣੋ!—2011
  • ਗਮ ਨੂੰ ਸਹਿਣਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
  • ਕੀ ਇੱਦਾਂ ਮਹਿਸੂਸ ਕਰਨਾ ਕੁਦਰਤੀ ਹੈ?
    ਮੌਤ ਦਾ ਗਮ ਕਿੱਦਾਂ ਸਹੀਏ?
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
wp19 ਨੰ. 2 ਸਫ਼ੇ 6-7
ਸਮੁੰਦਰ ਕਿਨਾਰੇ ਖੜ੍ਹਾ ਇਕ ਦੁਖੀ ਜੋੜਾ ਦੂਰ ਦੇਖਦਾ ਹੋਇਆ

ਜਦੋਂ ਕੋਈ ਅਜ਼ੀਜ਼ ਗੁਜ਼ਰ ਜਾਵੇ

“ਮੈਂ ਕੁਝ ਵੀ ਨਹੀਂ ਕਰ ਸਕੀ ਜਦੋਂ ਮੇਰੇ ਭਰਾ ਦੀ ਅਚਾਨਕ ਮੌਤ ਹੋ ਗਈ। ਕਈ ਮਹੀਨਿਆਂ ਬਾਅਦ ਵੀ ਜਦੋਂ ਅਚਾਨਕ ਮੈਨੂੰ ਉਸ ਦੀ ਯਾਦ ਆ ਜਾਂਦੀ ਸੀ, ਤਾਂ ਮੈਨੂੰ ਇੱਦਾਂ ਲੱਗਦਾ ਸੀ ਜਿਵੇਂ ਕੋਈ ਮੇਰੇ ਸੀਨੇ ਨੂੰ ਵਿੰਨ੍ਹ ਰਿਹਾ ਹੋਵੇ। ਕਈ ਵਾਰ ਮੈਨੂੰ ਬਹੁਤ ਗੁੱਸਾ ਚੜ੍ਹਦਾ ਸੀ ਕਿ ਮੇਰੇ ਹੀ ਭਰਾ ਦੀ ਮੌਤ ਕਿਉਂ ਹੋਈ। ਮੈਂ ਖ਼ੁਦ ਨੂੰ ਦੋਸ਼ੀ ਮਹਿਸੂਸ ਕਰਦੀ ਸੀ ਕਿਉਂਕਿ ਉਸ ਦੇ ਜੀਉਂਦੇ ਜੀ ਮੈਂ ਉਸ ਨਾਲ ਜ਼ਿਆਦਾ ਸਮਾਂ ਨਹੀਂ ਬਿਤਾ ਸਕੀ।”​—ਵਨੈਸਾ, ਆਸਟ੍ਰੇਲੀਆ।

ਜੇ ਤੁਹਾਡੇ ਕਿਸੇ ਦੋਸਤ-ਰਿਸ਼ਤੇਦਾਰ ਦੀ ਮੌਤ ਹੋਈ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਵੀ ਅਜਿਹੀਆਂ ਭਾਵਨਾਵਾਂ ਵਿੱਚੋਂ ਗੁਜ਼ਰ ਰਹੇ ਹੋਵੋ, ਜਿਵੇਂ ਬਹੁਤ ਦੁਖੀ ਹੋਣਾ, ਇਕੱਲਾਪਣ ਮਹਿਸੂਸ ਕਰਨਾ ਜਾਂ ਇਹ ਸੋਚੀ ਜਾਣਾ ਕਿ ਅਸੀਂ ਕੁਝ ਕਿਉਂ ਨਹੀਂ ਕਰ ਸਕੇ। ਸ਼ਾਇਦ ਤੁਸੀਂ ਗੁੱਸੇ ਜਾਂ ਦੋਸ਼ੀ ਮਹਿਸੂਸ ਕਰੋ ਜਾਂ ਤੁਹਾਨੂੰ ਡਰ ਵੀ ਲੱਗੇ। ਹੋ ਸਕਦਾ ਕਿ ਕਦੀ-ਕਦੀ ਇਹ ਸੋਚ ਵੀ ਆਵੇ ਕਿ ਹੁਣ ਜੀਉਣ ਦਾ ਕੋਈ ਫ਼ਾਇਦਾ ਨਹੀਂ।

ਯਾਦ ਰੱਖੋ ਕਿ ਲੰਬੇ ਸਮੇਂ ਤਕ ਵੀ ਸੋਗ ਮਨਾਉਣਾ ਗ਼ਲਤ ਨਹੀਂ ਹੈ। ਇਸ ਦਾ ਇਹੀ ਮਤਲਬ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਬਹੁਤ ਪਿਆਰ ਕਰਦੇ ਸੀ। ਪਰ ਕੀ ਆਪਣੇ ਸੋਗ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ?

ਗਮ ਨੂੰ ਕਿਵੇਂ ਸਹੀਏ?

ਚਾਹੇ ਤੁਹਾਨੂੰ ਇੱਦਾਂ ਲੱਗੇ ਕਿ ਇਹ ਦੁੱਖ ਸਹਿਆ ਨਹੀਂ ਜਾ ਸਕਦਾ ਜਾਂ ਕਦੇ ਖ਼ਤਮ ਨਹੀਂ ਹੋਣਾ, ਪਰ ਥੱਲੇ ਦੱਸੀਆਂ ਗੱਲਾਂ ਨਾਲ ਤੁਹਾਨੂੰ ਦਿਲਾਸਾ ਮਿਲ ਸਕਦਾ ਹੈ:

ਆਪਣੇ ਦੁੱਖ ਨੂੰ ਬਾਹਰ ਆਉਣ ਦਿਓ

ਹਰੇਕ ਇਨਸਾਨ ਇੱਕੋ ਤਰ੍ਹਾਂ ਜਾਂ ਇੱਕੋ ਜਿੰਨੇ ਸਮੇਂ ਲਈ ਸੋਗ ਨਹੀਂ ਮਨਾਉਂਦਾ। ਪਰ ਰੋਣ ਨਾਲ ਅਕਸਰ ਦੁੱਖ ਦਾ ਗੁਬਾਰ ਨਿਕਲ ਜਾਂਦਾ ਹੈ। ਵਨੈਸਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਮੈਂ ਅਕਸਰ ਰੋਣ ਲੱਗ ਪੈਂਦੀ ਸੀ। ਮੇਰੇ ਕੋਲੋਂ ਆਪਣਾ ਦੁੱਖ ਦਬਾ ਨਹੀਂ ਸੀ ਹੁੰਦਾ।” ਸੋਫੀਆ, ਜਿਸ ਦੀ ਭੈਣ ਦੀ ਅਚਾਨਕ ਮੌਤ ਹੋ ਗਈ ਸੀ, ਕਹਿੰਦੀ ਹੈ: “ਸਾਡੇ ਨਾਲ ਜੋ ਹੋਇਆ, ਉਸ ਬਾਰੇ ਸੋਚਣਾ ਬਹੁਤ ਦੁਖਦਾਈ ਹੁੰਦਾ। ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਤੁਹਾਡੇ ਜ਼ਖ਼ਮ ਨੂੰ ਖੋਲ੍ਹ ਕੇ ਸਾਫ਼ ਕਰ ਰਿਹਾ ਹੋਵੇ। ਚਾਹੇ ਬਹੁਤ ਦੁੱਖ ਲੱਗਦਾ, ਪਰ ਇਸ ਤਰ੍ਹਾਂ ਕਰਨ ਨਾਲ ਜ਼ਖ਼ਮ ਠੀਕ ਹੋ ਰਿਹਾ ਹੁੰਦਾ ਹੈ।”

ਆਪਣਾ ਦੁੱਖ ਸਾਂਝਾ ਕਰੋ

ਕਦੀ-ਕਦੀ ਤੁਸੀਂ ਸ਼ਾਇਦ ਇਕੱਲੇ ਰਹਿਣਾ ਚਾਹੋ ਤੇ ਤੁਹਾਡਾ ਕਿਸੇ ਨਾਲ ਗੱਲ ਕਰਨ ਦਾ ਬਿਲਕੁਲ ਦਿਲ ਨਾ ਕਰੇ। ਪਰ ਇਕੱਲਿਆਂ ਸੋਗ ਮਨਾਉਣਾ ਇਕ ਭਾਰਾ ਬੋਝ ਸਾਬਤ ਹੋ ਸਕਦਾ। 17 ਸਾਲਾਂ ਦਾ ਜੈਰਡ, ਜਿਸ ਦੇ ਪਿਤਾ ਦੀ ਮੌਤ ਹੋ ਗਈ ਸੀ, ਯਾਦ ਕਰਦਾ ਹੈ: “ਮੈਂ ਆਪਣੀਆਂ ਭਾਵਨਾਵਾਂ ਬਾਰੇ ਦੂਸਰਿਆਂ ਨੂੰ ਦੱਸਦਾ ਰਹਿੰਦਾ ਸੀ। ਸ਼ਾਇਦ ਉਨ੍ਹਾਂ ਨੂੰ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਵੀ ਨਹੀਂ ਲੱਗੀ ਹੋਣੀ, ਪਰ ਦੂਸਰਿਆਂ ਨਾਲ ਗੱਲ ਕਰ ਕੇ ਮੇਰਾ ਦਿਲ ਹੌਲਾ ਹੋ ਜਾਂਦਾ ਸੀ।” ਜੇਨਿਸ, ਜਿਸ ਦਾ ਪਿਛਲੇ ਲੇਖ ਵਿਚ ਜ਼ਿਕਰ ਕੀਤਾ ਗਿਆ ਸੀ, ਇਕ ਹੋਰ ਫ਼ਾਇਦੇ ਬਾਰੇ ਦੱਸਦੀ ਹੈ: “ਦੂਸਰਿਆਂ ਨਾਲ ਗੱਲ ਕਰ ਕੇ ਬਹੁਤ ਦਿਲਾਸਾ ਮਿਲਿਆ। ਮੈਨੂੰ ਇੱਦਾਂ ਲੱਗਾ ਕਿ ਦੂਸਰੇ ਮੈਨੂੰ ਸਮਝਦੇ ਹਨ ਤੇ ਦੁੱਖ ਵਿਚ ਮੇਰੇ ਸਾਂਝੀਦਾਰ ਹਨ।”

ਦੂਸਰਿਆਂ ਤੋਂ ਮਦਦ ਲਓ

ਇਕ ਡਾਕਟਰ ਕਹਿੰਦੀ ਹੈ: “ਕਿਸੇ ਅਜ਼ੀਜ਼ ਦੀ ਮੌਤ ਤੋਂ ਬਾਅਦ ਜਦੋਂ ਲੋਕ ਜਲਦੀ ਹੀ ਆਪਣੇ ਦੋਸਤਾਂ-ਰਿਸ਼ਤੇਦਾਰਾਂ ਦਾ ਸਹਾਰਾ ਲੈ ਲੈਂਦੇ ਹਨ, ਤਾਂ ਉਨ੍ਹਾਂ ਲਈ ਦੁੱਖ ਸਹਿਣਾ ਤੇ ਗਮ ਵਿੱਚੋਂ ਉੱਭਰਨਾ ਆਸਾਨ ਹੋ ਜਾਂਦਾ ਹੈ।” ਆਪਣੇ ਦੋਸਤਾਂ ਨੂੰ ਦੱਸੋ ਕਿ ਉਹ ਤੁਹਾਡੀ ਕੀ ਮਦਦ ਕਰ ਸਕਦੇ ਹਨ। ਕਈ ਵਾਰ ਉਹ ਤੁਹਾਡੀ ਮਦਦ ਕਰਨੀ ਚਾਹੁੰਦੇ ਹੁੰਦੇ, ਪਰ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਕਰਨ ਕਿਵੇਂ।​—ਕਹਾਉਤਾਂ 17:17.

ਰੱਬ ਦੇ ਨੇੜੇ ਜਾਓ

ਟੀਨਾ ਕਹਿੰਦੀ ਹੈ: “ਕੈਂਸਰ ਕਰਕੇ ਮੇਰੇ ਪਤੀ ਦੀ ਅਚਾਨਕ ਮੌਤ ਹੋ ਗਈ। ਹੁਣ ਮੈਂ ਆਪਣੀਆਂ ਚਿੰਤਾਵਾਂ, ਮੁਸ਼ਕਲਾਂ ਤੇ ਭਾਵਨਾਵਾਂ ਬਾਰੇ ਉਸ ਨੂੰ ਨਹੀਂ ਦੱਸ ਸਕਦੀ ਸੀ, ਸੋ ਮੈਂ ਰੱਬ ਨੂੰ ਸਾਰੀਆਂ ਗੱਲਾਂ ਦੱਸਣ ਲੱਗੀ। ਮੈਂ ਹਰ ਰੋਜ਼ ਉਸ ਤੋਂ ਮਦਦ ਮੰਗਦੀ ਸੀ ਕਿ ਮੇਰਾ ਦਿਨ ਸੌਖਾ ਲੰਘ ਜਾਵੇ। ਰੱਬ ਨੇ ਮੇਰੀ ਜਿੰਨੇ ਤਰੀਕਿਆਂ ਨਾਲ ਮਦਦ ਕੀਤੀ, ਉਨ੍ਹਾਂ ਨੂੰ ਮੈਂ ਗਿਣ ਨਹੀਂ ਸਕਦੀ।” ਤਾਰਸ਼ਾ 22 ਸਾਲਾਂ ਦੀ ਸੀ ਜਦੋਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਉਹ ਕਹਿੰਦੀ ਹੈ: “ਹਰ ਰੋਜ਼ ਬਾਈਬਲ ਪੜ੍ਹਨ ਨਾਲ ਮੈਨੂੰ ਬਹੁਤ ਦਿਲਾਸਾ ਮਿਲਿਆ। ਇਸ ਤੋਂ ਮੈਨੂੰ ਕੁਝ ਅਜਿਹਾ ਸੋਚਣ ਨੂੰ ਮਿਲ ਜਾਂਦਾ ਸੀ ਜਿਸ ਤੋਂ ਮੈਨੂੰ ਹੌਸਲਾ ਮਿਲਦਾ ਸੀ।”

ਉਸ ਸਮੇਂ ਬਾਰੇ ਸੋਚੋ ਜਦੋਂ ਤੁਹਾਡੇ ਅਜ਼ੀਜ਼ ਦੁਬਾਰਾ ਜੀ ਉੱਠਣਗੇ

ਟੀਨਾ ਅੱਗੇ ਦੱਸਦੀ ਹੈ: “ਪਹਿਲਾਂ-ਪਹਿਲ ਮੈਨੂੰ ਦੁਬਾਰਾ ਜੀਉਂਦੇ ਹੋਣ ਦੀ ਉਮੀਦ ਤੋਂ ਦਿਲਾਸਾ ਨਹੀਂ ਮਿਲਿਆ ਕਿਉਂਕਿ ਮੈਨੂੰ ਮੇਰੇ ਪਤੀ ਦੀ ਤੇ ਮੇਰੇ ਮੁੰਡਿਆਂ ਨੂੰ ਆਪਣੇ ਬਾਪ ਦੀ ਲੋੜ ਹੁਣ ਸੀ। ਪਰ ਹੁਣ ਚਾਰ ਸਾਲ ਬਾਅਦ ਮੈਂ ਇਸ ਉਮੀਦ ਨੂੰ ਘੁੱਟ ਕੇ ਫੜਿਆ ਹੈ। ਇਹ ਮੇਰੇ ਜੀਉਣ ਦਾ ਸਹਾਰਾ ਹੈ। ਮੈਂ ਉਸ ਨੂੰ ਦੁਬਾਰਾ ਦੇਖਣ ਬਾਰੇ ਸੋਚਦੀ ਹਾਂ ਅਤੇ ਇਸ ਨਾਲ ਮੈਨੂੰ ਸਕੂਨ ਤੇ ਖ਼ੁਸ਼ੀ ਮਿਲਦੀ ਹੈ।”

ਤੁਹਾਨੂੰ ਆਪਣੇ ਸੋਗ ਤੋਂ ਇਕਦਮ ਦਿਲਾਸਾ ਤਾਂ ਸ਼ਾਇਦ ਨਾ ਮਿਲੇ। ਪਰ ਵਨੈਸਾ ਦੀ ਗੱਲ ਤੁਹਾਡੇ ਬਾਰੇ ਸੱਚ ਹੋ ਸਕਦੀ ਹੈ। ਉਹ ਕਹਿੰਦੀ ਹੈ: “ਸ਼ਾਇਦ ਸਾਨੂੰ ਲੱਗੇ ਕਿ ਹੁਣ ਅਸੀਂ ਕਦੇ ਖ਼ੁਸ਼ ਨਹੀਂ ਹੋ ਸਕਦੇ, ਪਰ ਹੌਲੀ-ਹੌਲੀ ਸਾਡਾ ਗਮ ਘਟ ਜਾਂਦਾ।”

ਯਾਦ ਰੱਖੋ, ਤੁਹਾਨੂੰ ਤੁਹਾਡੇ ਅਜ਼ੀਜ਼ ਦੀ ਕਮੀ ਤਾਂ ਮਹਿਸੂਸ ਹੁੰਦੀ ਰਹੇਗੀ, ਪਰ ਤੁਸੀਂ ਆਪਣੀ ਜ਼ਿੰਦਗੀ ਵਿਚ ਅਜੇ ਵੀ ਅੱਗੇ ਵਧ ਸਕਦੇ ਹੋ। ਰੱਬ ਤੋਂ ਮਦਦ ਲੈ ਕੇ, ਤੁਸੀਂ ਅਜੇ ਵੀ ਚੰਗੇ ਦੋਸਤ ਲੱਭ ਸਕਦੇ ਹੋ ਤੇ ਵਧੀਆ ਜ਼ਿੰਦਗੀ ਜੀ ਸਕਦੇ ਹੋ। ਬਹੁਤ ਜਲਦ ਰੱਬ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦੇ ਕਰੇਗਾ। ਉਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਅਜ਼ੀਜ਼ਾਂ ਨੂੰ ਦੁਬਾਰਾ ਮਿਲੋ। ਉਸ ਦਿਨ ਤੁਹਾਡੇ ਦਿਲ ਦੀ ਪੀੜਾ ਹਮੇਸ਼ਾ ਲਈ ਦੂਰ ਹੋ ਜਾਵੇਗੀ!

ਬਾਈਬਲ ਦੀਆਂ ਆਇਤਾਂ ਤੋਂ ਮਦਦ ਲਓ

ਤੁਹਾਡੇ ਹੰਝੂ ਤੇ ਦੁੱਖ ਰੱਬ ਤੋਂ ਲੁਕੇ ਹੋਏ ਨਹੀਂ

ਬਾਈਬਲ ਦੇ ਇਕ ਲਿਖਾਰੀ ਨੇ ਰੱਬ ਨੂੰ ਕਿਹਾ: “ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, ਭਲਾ, ਓਹ ਤੇਰੀ ਵਹੀ [ਯਾਨੀ ਕਿਤਾਬ] ਵਿੱਚ ਨਹੀਂ ਹਨ?”​—ਜ਼ਬੂਰਾਂ ਦੀ ਪੋਥੀ 56:8.

ਤੁਸੀਂ ਰੱਬ ਅੱਗੇ ਆਪਣਾ ਦਿਲ ਖੋਲ੍ਹ ਸਕਦੇ ਹੋ

“ਮੈਂ ਆਪਣਾ ਦੁਖ [ਰੱਬ] ਦੇ ਅੱਗੇ ਖੋਲ੍ਹ ਕੇ ਦੱਸਦਾ ਹਾਂ। ਹੇ ਯਹੋਵਾਹ,a ਮੈਂ ਤੇਰੇ ਅੱਗੇ ਦੁਹਾਈ ਦਿੰਦਾ।”​—ਜ਼ਬੂਰਾਂ ਦੀ ਪੋਥੀ 142:2, 5.

ਤੁਹਾਨੂੰ ਉਮੀਦ ਮਿਲਦੀ ਹੈ

“ਮਰ ਚੁੱਕੇ . . . ਲੋਕਾਂ ਨੂੰ ਦੁਬਾਰਾ ਜੀਉਂਦਾ” ਕੀਤਾ ਜਾਵੇਗਾ।—ਰਸੂਲਾਂ ਦੇ ਕੰਮ 24:15.

ਰੱਬ ਵਾਅਦਾ ਕਰਦਾ ਹੈ ਕਿ ਉਹ ਮਰ ਚੁੱਕੇ ਅਣਗਿਣਤ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਅਤੇ ਇੱਦਾਂ ਕਰਨ ਲਈ ਉਹ ਬੇਤਾਬ ਹੈ।b​—ਅੱਯੂਬ 14:14, 15.

a ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।

b ਦੁਬਾਰਾ ਜੀਉਂਦੇ ਹੋਣ ਦੀ ਉਮੀਦ ਬਾਰੇ ਹੋਰ ਜਾਣਕਾਰੀ ਲੈਣ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਨਾਂ ਦੀ ਕਿਤਾਬ ਦਾ ਪਾਠ 30 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ ਅਤੇ ਤੁਸੀਂ ਇਹ ਕਿਤਾਬ www.jw.org/pa ਤੋਂ ਡਾਊਨਲੋਡ ਕਰ ਸਕਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ