ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp19 ਨੰ. 2 ਸਫ਼ੇ 10-11
  • ਜਦੋਂ ਕੋਈ ਗੰਭੀਰ ਬੀਮਾਰੀ ਲੱਗ ਜਾਵੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜਦੋਂ ਕੋਈ ਗੰਭੀਰ ਬੀਮਾਰੀ ਲੱਗ ਜਾਵੇ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕਈਆਂ ਦੀ ਕਿਵੇਂ ਮਦਦ ਹੋਈ?
  • ਮੈਨੂੰ ਇੰਨਾ ਬੀਮਾਰ ਕਿਉਂ ਹੋਣਾ ਪੈਂਦਾ ਹੈ?
    ਜਾਗਰੂਕ ਬਣੋ!—1997
  • ਜਦੋਂ ਇਕ ਪਰਿਵਾਰਕ ਸਦੱਸ ਬੀਮਾਰ ਹੁੰਦਾ ਹੈ
    ਪਰਿਵਾਰਕ ਖ਼ੁਸ਼ੀ ਦਾ ਰਾਜ਼
  • ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਨਮੋਲ ਸਮਝਦਾ ਹੈ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਪ੍ਰਾਰਥਨਾ ਕਰਨ ਦਾ ਕੀ ਫ਼ਾਇਦਾ ਹੋਵੇਗਾ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2021
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
wp19 ਨੰ. 2 ਸਫ਼ੇ 10-11

ਜਦੋਂ ਕੋਈ ਗੰਭੀਰ ਬੀਮਾਰੀ ਲੱਗ ਜਾਵੇ

“ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਫੇਫੜਿਆਂ ਤੇ ਵੱਡੀ ਆਂਤ ਦਾ ਕੈਂਸਰ ਹੈ, ਤਾਂ ਮੈਨੂੰ ਇੱਦਾਂ ਲੱਗਾ ਜਿਵੇਂ ਮੈਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੋਵੇ। ਡਾਕਟਰ ਕੋਲੋਂ ਘਰ ਆ ਕੇ ਮੈਂ ਸੋਚਿਆ ਕਿ ‘ਭਾਵੇਂ ਮੈਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਮੇਰੇ ਨਾਲ ਇੱਦਾਂ ਹੋਵੇਗਾ, ਪਰ ਹੁਣ ਮੈਨੂੰ ਇਸ ਬੀਮਾਰੀ ਨਾਲ ਨਜਿੱਠਣ ਲਈ ਕੁਝ-ਨਾ-ਕੁਝ ਤਾਂ ਕਰਨਾ ਹੀ ਪੈਣਾ।’”​—ਲਿਨ, ਉਮਰ 71 ਸਾਲ।

“ਮੈਨੂੰ ਇਕ ਬੜੀ ਦਰਦਨਾਕ ਬੀਮਾਰੀ ਹੈ ਜਿਸ ਦਾ ਮੇਰੇ ਚਿਹਰੇ ਦੇ ਖੱਬੇ ਪਾਸੇ ਦੀਆਂ ਨਸਾਂ ʼਤੇ ਅਸਰ ਹੈ। ਕਈ ਵਾਰ ਬਹੁਤ ਤੇਜ਼ ਦਰਦ ਹੋਣ ਕਰਕੇ ਮੈਂ ਬਹੁਤ ਨਿਰਾਸ਼ ਹੋ ਜਾਂਦੀ ਹਾਂ। ਬਹੁਤ ਵਾਰੀ ਮੈਨੂੰ ਇੱਦਾਂ ਲੱਗਦਾ ਸੀ ਕਿ ਕਿਸੇ ਨੂੰ ਮੇਰੀ ਕੋਈ ਪਰਵਾਹ ਨਹੀਂ ਅਤੇ ਮੈਂ ਖ਼ੁਦਕਸ਼ੀ ਕਰਨ ਦੀ ਵੀ ਸੋਚੀ।”​—ਐਲਿਸ, ਉਮਰ 49 ਸਾਲ।

ਵ੍ਹੀਲ-ਚੇਅਰ ʼਤੇ ਬੈਠਾ ਇਕ ਬੀਮਾਰ ਆਦਮੀ ਆਪਣੇ ਦੋਸਤ-ਰਿਸ਼ਤੇਦਾਰਾਂ ਨਾਲ ਜਾਂਦਾ ਹੋਇਆ

ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਦੋਸਤ-ਰਿਸ਼ਤੇਦਾਰ ਨੂੰ ਅਜਿਹੀ ਗੰਭੀਰ ਬੀਮਾਰੀ ਹੈ ਜਿਸ ਦਾ ਅੰਤ ਮੌਤ ਹੋ ਸਕਦਾ ਹੈ, ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹ ਕਿੰਨਾ ਦੁਖਦਾਈ ਹੁੰਦਾ ਹੈ। ਬੀਮਾਰੀ ਤਾਂ ਹੁੰਦੀ ਹੀ ਹੈ, ਪਰ ਇਸ ਦੇ ਨਾਲ-ਨਾਲ ਆਪਣੀਆਂ ਭਾਵਨਾਵਾਂ ਨਾਲ ਵੀ ਲੜਨਾ ਪੈਂਦਾ ਹੈ। ਜਦੋਂ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ, ਸਹੀ ਇਲਾਜ ਕਰਾਉਣ ਵਿਚ ਮੁਸ਼ਕਲ ਆਉਂਦੀ ਜਾਂ ਫਿਰ ਦਵਾਈਆਂ ਦੇ ਹੋਰ ਮਾੜੇ ਅਸਰ ਹੋਣ ਲੱਗ ਪੈਂਦੇ ਹਨ, ਤਾਂ ਡਰ ਤੇ ਚਿੰਤਾ ਹੋਰ ਵੀ ਵਧ ਜਾਂਦੀ। ਗੰਭੀਰ ਬੀਮਾਰੀ ਕਰਕੇ ਹੁੰਦੀ ਪਰੇਸ਼ਾਨੀ ਸਹਿਣੀ ਬਹੁਤ ਔਖੀ ਹੋ ਸਕਦੀ ਹੈ।

ਅਸੀਂ ਮਦਦ ਕਿੱਥੋਂ ਲੈ ਸਕਦੇ ਹਾਂ? ਬਹੁਤ ਸਾਰੇ ਲੋਕਾਂ ਨੇ ਦੇਖਿਆ ਹੈ ਕਿ ਪ੍ਰਾਰਥਨਾ ਅਤੇ ਬਾਈਬਲ ਨਾਲ ਉਨ੍ਹਾਂ ਨੂੰ ਉਹ ਦਿਲਾਸਾ ਮਿਲਿਆ ਹੈ ਜੋ ਹੋਰ ਕਿਤੇ ਨਹੀਂ ਮਿਲ ਸਕਦਾ। ਇਸ ਦੇ ਨਾਲ-ਨਾਲ ਪਰਿਵਾਰ ਅਤੇ ਦੋਸਤਾਂ ਵੱਲੋਂ ਮਿਲਦੀ ਮਦਦ ਅਤੇ ਉਨ੍ਹਾਂ ਦੇ ਪਿਆਰ ਨਾਲ ਵੀ ਬਹੁਤ ਸਹਾਰਾ ਮਿਲਦਾ ਹੈ।

ਕਈਆਂ ਦੀ ਕਿਵੇਂ ਮਦਦ ਹੋਈ?

58 ਸਾਲਾਂ ਦਾ ਰੌਬਰਟ ਸਲਾਹ ਦਿੰਦਾ ਹੈ ਕਿ “ਬੀਮਾਰੀ ਦਾ ਸਾਮ੍ਹਣਾ ਕਰਦੇ ਵੇਲੇ ਰੱਬ ਉੱਤੇ ਨਿਹਚਾ ਰੱਖੋ ਅਤੇ ਉਹ ਸਹਿਣ ਵਿਚ ਤੁਹਾਡੀ ਮਦਦ ਕਰੇਗਾ। ਯਹੋਵਾਹ ਨੂੰ ਪ੍ਰਾਰਥਨਾ ਕਰੋ। ਉਸ ਨੂੰ ਦੱਸੋ ਕਿ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ। ਉਸ ਕੋਲੋਂ ਪਵਿੱਤਰ ਸ਼ਕਤੀ ਮੰਗੋ। ਉਸ ਕੋਲੋਂ ਤਾਕਤ ਮੰਗੋ ਕਿ ਤੁਸੀਂ ਆਪਣੇ ਪਰਿਵਾਰ ਦੀ ਖ਼ਾਤਰ ਮਜ਼ਬੂਤ ਰਹਿ ਸਕੋ ਅਤੇ ਆਪਣੀ ਬੀਮਾਰੀ ਦਾ ਸਾਮ੍ਹਣਾ ਕਰ ਸਕੋ।

“ਜਦੋਂ ਤੁਹਾਡਾ ਪਰਿਵਾਰ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ ਤੇ ਤੁਹਾਡੇ ਨਾਲ ਹੁੰਦਾ ਹੈ, ਤਾਂ ਇਹ ਬਹੁਤ ਵੱਡੀ ਮਦਦ ਹੁੰਦੀ ਹੈ। ਮੈਨੂੰ ਹਰ ਰੋਜ਼ ਇਕ-ਦੋ ਜਣੇ ਜ਼ਰੂਰ ਫ਼ੋਨ ਕਰਦੇ ਹਨ ਤੇ ਪੁੱਛਦੇ ਹਨ, ‘ਕੀ ਹਾਲ ਹੈ?’ ਹਰ ਜਗ੍ਹਾ ਤੋਂ ਮੇਰੇ ਦੋਸਤ ਮੈਨੂੰ ਹੌਸਲਾ ਦਿੰਦੇ ਹਨ। ਉਨ੍ਹਾਂ ਨਾਲ ਗੱਲ ਕਰ ਕੇ ਮੈਨੂੰ ਬਹੁਤ ਚੰਗਾ ਲੱਗਦਾ ਤੇ ਮੇਰੀ ਮਦਦ ਹੁੰਦੀ ਕਿ ਮੈਂ ਹੌਸਲਾ ਨਾ ਹਾਰਾਂ।”

ਜੇ ਤੁਸੀਂ ਕਿਸੇ ਬੀਮਾਰ ਵਿਅਕਤੀ ਨੂੰ ਮਿਲਣ ਜਾਂਦੇ ਹੋ, ਤਾਂ ਧਿਆਨ ਦਿਓ ਕਿ ਲਿਨ ਕੀ ਕਹਿੰਦੀ ਹੈ: “ਬੀਮਾਰ ਵਿਅਕਤੀ ਚਾਹੁੰਦਾ ਹੁੰਦਾ ਕਿ ਉਹ ਜਿੰਨਾ ਹੋ ਸਕੇ ਆਮ ਲੋਕਾਂ ਵਾਂਗ ਜ਼ਿੰਦਗੀ ਜੀ ਸਕੇ ਅਤੇ ਸ਼ਾਇਦ ਉਹ ਹਰ ਵੇਲੇ ਬੀਮਾਰੀ ਬਾਰੇ ਹੀ ਗੱਲ ਨਾ ਕਰਨੀ ਚਾਹੇ। ਇਸ ਲਈ ਉਨ੍ਹਾਂ ਨਾਲ ਆਮ ਗੱਲਾਂ-ਬਾਤਾਂ ਕਰੋ।”

ਰੱਬ ਕੋਲੋਂ ਤਾਕਤ ਲੈ ਕੇ, ਉਸ ਦੇ ਬਚਨਾਂ ਤੋਂ ਦਿਲਾਸਾ ਲੈ ਕੇ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਤੋਂ ਮਦਦ ਲੈ ਕੇ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਚਾਹੇ ਸਾਨੂੰ ਕੋਈ ਗੰਭੀਰ ਬੀਮਾਰੀ ਲੱਗੀ ਹੋਈ ਹੈ, ਪਰ ਜ਼ਿੰਦਗੀ ਅਜੇ ਵੀ ਖ਼ੂਬਸੂਰਤ ਹੋ ਸਕਦੀ ਹੈ।

ਬਾਈਬਲ ਦੀਆਂ ਆਇਤਾਂ ਤੋਂ ਮਦਦ ਲਓ

ਰੱਬ ʼਤੇ ਭਰੋਸਾ ਰੱਖੋ

“ਮੈਂ ਯਹੋਵਾਹ ਨੂੰ ਭਾਲਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਅਤੇ ਮੇਰਿਆਂ ਸਭਨਾਂ ਭੈਜਲਾਂ ਤੋਂ ਮੈਨੂੰ ਛੁਡਾਇਆ। ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਸੁਣਿਆ।”​—ਜ਼ਬੂਰਾਂ ਦੀ ਪੋਥੀ 34:4, 6.

ਲਿਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ, ਕਹਿੰਦੀ ਹੈ: “ਮੈਂ ਕਦੀ ਇਹ ਪ੍ਰਾਰਥਨਾ ਨਹੀਂ ਕਰਦੀ ਹਾਂ ਕਿ ‘ਮੈਨੂੰ ਠੀਕ ਕਰ ਦਿਓ।’ ਮੈਂ ਇਹ ਫ਼ਰਿਆਦ ਕਰਦੀ ਹਾਂ ਕਿ ‘ਮੈਨੂੰ ਤਾਕਤ ਦੇ ਅਤੇ ਮੇਰੀ ਮਦਦ ਕਰ ਕਿ ਮੈਂ ਬੀਮਾਰੀ ਨੂੰ ਸਹਿ ਸਕਾਂ।’”

ਰੱਬ ਦੇ ਬਚਨ ਤੋਂ ਤਾਕਤ ਹਾਸਲ ਕਰੋ

“ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”​—ਯਸਾਯਾਹ 33:24.

ਭਵਿੱਖ ਲਈ ਕੀਤੇ ਰੱਬ ਦੇ ਵਾਅਦਿਆਂ ਬਾਰੇ ਸੋਚੋ। ਇਸ ਨਾਲ ਤੁਹਾਨੂੰ ਆਸ ਮਿਲੇਗੀ ਅਤੇ ਬੀਮਾਰੀ ਸਹਿਣ ਦੀ ਤਾਕਤ ਮਿਲੇਗੀ।

ਪਰਿਵਾਰ ਅਤੇ ਦੋਸਤਾਂ ਤੋਂ ਮਦਦ ਲਓ

“ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”​—ਕਹਾਉਤਾਂ 17:17.

ਐਲਿਸ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ, ਕਹਿੰਦੀ ਹੈ ਕਿ “ਆਪਣੇ ਆਪ ਨੂੰ ਇਕੱਲਾ ਨਾ ਕਰੋ। ਆਪਣੇ ਦੋਸਤਾਂ ਦਾ ਸਹਾਰਾ ਲਓ। ਕਈ ਵਾਰ ਇੱਦਾਂ ਲੱਗਦਾ ਕਿ ਤੁਸੀਂ ਇਕੱਲੇ ਹੋ ਤੇ ਰੱਬ ਵੀ ਤੁਹਾਡੀ ਨਹੀਂ ਸੁਣਦਾ, ਪਰ ਫਿਰ ਵੀ ਆਪਣੇ ਆਪ ਨੂੰ ਦੂਸਰਿਆਂ ਤੋਂ ਦੂਰ ਨਾ ਕਰੋ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ