ਉਨ੍ਹਾਂ ਨੂੰ ਫਿਰ ਤੋਂ ਸੇਵਾ ਕਰਨ ਲਈ ਮਦਦ ਕਰੋ
1 ਆਪਣੇ ਸੰਗੀ ਮਸੀਹੀਆਂ ਦੇ ਪ੍ਰਤੀ ਇਕ ਸੰਭਾਵੀ ਅਧਿਆਤਮਿਕ ਖ਼ਤਰੇ ਨੂੰ ਪਛਾਣਦੇ ਹੋਏ, ਰਸੂਲ ਪੌਲੁਸ ਨੇ ਲਿਖਿਆ: “ਹੁਣ ਨੀਂਦਰ ਤੋਂ ਤੁਹਾਡੇ ਜਾਗਣ ਦਾ ਵੇਲਾ ਆ ਪੁੱਜਿਆ ਹੈ ਕਿਉਂ ਜੋ ਜਿਸ ਵੇਲੇ ਅਸਾਂ ਨਿਹਚਾ ਕੀਤੀ ਓਸ ਵੇਲੇ ਨਾਲੋਂ ਸਾਡੀ ਮੁਕਤੀ ਹੁਣ ਨੇੜੇ ਹੈ।” (ਰੋਮੀ. 13:11) ਪੌਲੁਸ ਆਪਣੇ ਉਨ੍ਹਾਂ ਭਰਾਵਾਂ ਬਾਰੇ ਚਿੰਤਿਤ ਸੀ ਜੋ ਅਧਿਆਤਮਿਕ ਤੌਰ ਤੇ ਨਿੰਦਰਾਲੂ ਹੋ ਗਏ ਸਨ; ਉਹ ਉਨ੍ਹਾਂ ਨੂੰ ਨਵੇਂ ਸਿਰਿਓਂ ਸਰਗਰਮ ਕਰਨ ਲਈ ਉਤਸੁਕ ਸੀ।
2 ਇਹ ਸੱਚ-ਮੁੱਚ ਕਿਹਾ ਜਾ ਸਕਦਾ ਹੈ ਕਿ ਇਸ ਪੁਰਾਣੇ ਸੰਸਾਰ ਦੀ ਰਾਤ ਬਹੁਤ ਬੀਤ ਗਈ ਹੈ ਅਤੇ ਨਵੇਂ ਸੰਸਾਰ ਦਾ ਦਿਨ ਚੜ੍ਹਨ ਹੀ ਵਾਲਾ ਹੈ। (ਰੋਮੀ. 13:12) ਸਾਡੇ ਕੋਲ ਆਪਣੇ ਉਨ੍ਹਾਂ ਭਰਾਵਾਂ ਦੇ ਬਾਰੇ ਚਿੰਤਿਤ ਹੋਣ ਲਈ ਚੰਗਾ ਕਾਰਨ ਹੈ ਜਿਨ੍ਹਾਂ ਨੇ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਵਜੋਂ ਸਾਡੇ ਨਾਲ ਸੰਗਤ ਕਰਨੀ ਛੱਡ ਦਿੱਤੀ ਹੈ। ਪਿਛਲੇ ਸੇਵਾ ਸਾਲ, ਕੇਵਲ ਭਾਰਤ ਵਿਚ ਹੀ, 230 ਤੋਂ ਵੱਧ ਪ੍ਰਕਾਸ਼ਕਾਂ ਨੂੰ ਮੁੜ ਸਕ੍ਰਿਆ ਬਣਾਇਆ ਗਿਆ ਸੀ। ਅਸੀਂ ਦੂਜੇ ਨਿਸ਼ਕ੍ਰਿਆ ਵਿਅਕਤੀਆਂ ਨੂੰ ਫਿਰ ਤੋਂ ਯਹੋਵਾਹ ਦੀ ਸੇਵਾ ਕਰਨ ਲਈ ਕਿਵੇਂ ਮਦਦ ਕਰ ਸਕਦੇ ਹਾਂ?
3 ਬਜ਼ੁਰਗ ਕੀ ਕਰ ਸਕਦੇ ਹਨ: ਅਧਿਕਤਰ ਜੋ ਨਿਸ਼ਕ੍ਰਿਆ ਹਨ, ਉਨ੍ਹਾਂ ਨੇ ਸੱਚਾਈ ਨੂੰ ਨਹੀਂ ਤਿਆਗਿਆ ਹੈ; ਉਨ੍ਹਾਂ ਨੇ ਕੇਵਲ ਹਿੰਮਤ-ਸ਼ਿਕਨੀ, ਨਿੱਜੀ ਮਸਲਿਆਂ, ਭੌਤਿਕਵਾਦ, ਜਾਂ ਜੀਵਨ ਦੀਆਂ ਦੂਜੀਆਂ ਚਿੰਤਾਵਾਂ ਦੇ ਕਾਰਨ ਪ੍ਰਚਾਰ ਕਰਨਾ ਛੱਡ ਦਿੱਤਾ ਹੈ। (ਲੂਕਾ 21:34-36) ਜੇਕਰ ਸੰਭਵ ਹੋਵੇ, ਤਾਂ ਉਨ੍ਹਾਂ ਦੇ ਨਿਸ਼ਕ੍ਰਿਆ ਹੋ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮਦਦ ਕਰਨੀ ਕਿਤੇ ਹੀ ਬਿਹਤਰ ਹੈ। ਕਲੀਸਿਯਾ ਦੇ ਸੈਕਟਰੀ ਨੂੰ ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਨੂੰ ਸਚੇਤ ਕਰ ਦੇਣਾ ਚਾਹੀਦਾ ਹੈ ਜਦੋਂ ਇਕ ਪ੍ਰਕਾਸ਼ਕ ਸੇਵਾ ਸਰਗਰਮੀ ਨੂੰ ਰਿਪੋਰਟ ਕਰਨ ਵਿਚ ਅਨਿਯਮਿਤ ਹੋ ਜਾਂਦਾ ਹੈ। ਇਕ ਰਹਿਨੁਮਾਈ ਮੁਲਾਕਾਤ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਸਮੱਸਿਆ ਦੀ ਜੜ੍ਹ ਤਕ ਪਹੁੰਚਣ ਅਤੇ ਕਿਵੇਂ ਮਦਦ ਦਿੱਤੀ ਜਾ ਸਕਦੀ ਹੈ, ਨੂੰ ਨਿਸ਼ਚਿਤ ਕਰਨ ਦਾ ਜਤਨ ਕਰਨਾ ਚਾਹੀਦਾ ਹੈ।—ਦੇਖੋ ਸਤੰਬਰ 15, 1993, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 20-3.
4 ਦੂਜੇ ਕਿਵੇਂ ਮਦਦ ਕਰ ਸਕਦੇ ਹਨ: ਸਾਡੇ ਵਿੱਚੋਂ ਅਧਿਕਤਰ ਵਿਅਕਤੀ ਕਿਸੇ-ਨਾ-ਕਿਸੇ ਨੂੰ ਜਾਣਦੇ ਹਨ ਜੋ ਨਿਸ਼ਕ੍ਰਿਆ ਬਣ ਗਿਆ ਹੈ। ਇਹ ਸ਼ਾਇਦ ਅਜਿਹਾ ਵਿਅਕਤੀ ਹੋਵੇ ਜੋ ਪਹਿਲਾਂ ਸਾਡਾ ਇਕ ਗਹਿਰਾ ਮਿੱਤਰ ਸੀ। ਅਸੀਂ ਮਦਦ ਕਰਨ ਲਈ ਕੀ ਕਰ ਸਕਦੇ ਹਾਂ? ਕਿਉਂ ਨਾ ਜਾ ਕੇ ਥੋੜ੍ਹੇ ਸਮੇਂ ਲਈ ਉਨ੍ਹਾਂ ਨਾਲ ਮੁਲਾਕਾਤ ਕਰੋ। ਉਸ ਨੂੰ ਦੱਸੋ ਕਿ ਤੁਸੀਂ ਉਸ ਦੀ ਕਮੀ ਮਹਿਸੂਸ ਕਰਦੇ ਹੋ। ਹਸਮੁਖ ਅਤੇ ਸਕਾਰਾਤਮਕ ਹੋਵੋ। ਇਹ ਸੰਕੇਤ ਕੀਤੇ ਬਿਨਾਂ ਕਿ ਉਹ ਅਧਿਆਤਮਿਕ ਤੌਰ ਤੇ ਰੋਗੀ ਹੈ, ਆਪਣੀ ਚਿੰਤਾ ਪ੍ਰਗਟ ਕਰੋ। ਉਤਸ਼ਾਹਜਨਕ ਅਨੁਭਵ ਜਾਂ ਹੋਰ ਚੰਗੀਆਂ ਗੱਲਾਂ ਦੱਸੋ ਜੋ ਕਲੀਸਿਯਾ ਦੁਆਰਾ ਸੰਪੰਨ ਕੀਤੀਆਂ ਜਾ ਰਹੀਆਂ ਹਨ। ਜੋਸ਼ ਨਾਲ ਉਸ ਨੂੰ “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨ ਦੇ ਬਾਰੇ ਦੱਸੋ, ਅਤੇ ਉਸ ਨੂੰ ਹਾਜ਼ਰ ਹੋਣ ਲਈ ਉਤਸ਼ਾਹਿਤ ਕਰੋ। ਕਲੀਸਿਯਾ ਦੇ ਨਾਲ ਫਿਰ ਤੋਂ ਸੰਗਤ ਕਰਨ ਨਾਲ ਸ਼ਾਇਦ ਉਸ ਨੂੰ ਕਿਸੇ ਵੀ ਹੋਰ ਚੀਜ਼ ਨਾਲੋਂ ਅਧਿਕ ਮਦਦ ਮਿਲੇ। ਸਭਾਵਾਂ ਵਿਚ ਉਸ ਦੇ ਨਾਲ ਜਾਣ ਦੀ ਪੇਸ਼ਕਸ਼ ਕਰੋ। ਬਜ਼ੁਰਗਾਂ ਨੂੰ ਪਤਾ ਦਿਓ ਕਿ ਤੁਹਾਨੂੰ ਕੀ ਪ੍ਰਤਿਕ੍ਰਿਆ ਮਿਲੀ ਸੀ।
5 ਜਦੋਂ ਇਕ ਵਿਅਕਤੀ ਜੋ ਨਿਸ਼ਕ੍ਰਿਆ ਬਣ ਗਿਆ ਹੈ, ਸਭਾਵਾਂ ਵਿਚ ਮੁੜ ਆਉਂਦਾ ਹੈ, ਤਾਂ ਸੰਭਵ ਹੈ ਕਿ ਉਹ ਉਨ੍ਹਾਂ ਨੂੰ ਮਿਲਣ ਤੋਂ ਔਖਿਆਈ ਮਹਿਸੂਸ ਕਰੇਗਾ ਜਿਨ੍ਹਾਂ ਨੂੰ ਉਹ ਪਹਿਲਾਂ ਜਾਣਦਾ ਸੀ। ਇਹ ਨਾ ਪੁੱਛੋ, “ਤੁਸੀਂ ਕਿੱਥੇ ਸੀ?” ਇਸ ਦੀ ਬਜਾਇ, ਉਸ ਨੂੰ ਨਿੱਘੇ
ਸੁਆਗਤ ਦਾ ਅਹਿਸਾਸ ਕਰਵਾਓ। ਉਸ ਨਾਲ ਗੱਲਬਾਤ ਕਰੋ। ਉਸ ਦੀ ਉਨ੍ਹਾਂ ਨਾਲ ਜਾਣ-ਪਛਾਣ ਕਰਵਾਓ ਜਿਨ੍ਹਾਂ ਨੂੰ ਉਹ ਨਹੀਂ ਜਾਣਦਾ ਹੈ। ਸਭਾ ਵਿਚ ਉਸ ਦੇ ਨਾਲ ਬੈਠੋ, ਇਹ ਨਿਸ਼ਚਿਤ ਕਰਦੇ ਹੋਏ ਕਿ ਉਸ ਕੋਲ ਇਕ ਗੀਤ-ਪੁਸਤਕ ਅਤੇ ਅਧਿਐਨ ਕੀਤੀ ਜਾ ਰਹੀ ਸਾਮੱਗਰੀ ਮੌਜੂਦ ਹੈ। ਉਸ ਨੂੰ ਵਾਪਸ ਆਉਣ ਲਈ ਉਤਸ਼ਾਹਿਤ ਕਰੋ, ਅਤੇ ਜੇ ਲੋੜ ਹੋਵੇ ਤਾਂ ਆਪਣੀ ਸਹਾਇਤਾ ਪੇਸ਼ ਕਰੋ।
6 ਕਿਉਂ ਜੋ ਯਹੋਵਾਹ ਅਤੇ ਯਿਸੂ ਭਟਕੇ ਹੋਇਆਂ ਦੇ ਲਈ ਨਿੱਘਾ ਸਨੇਹ ਰੱਖਦੇ ਹਨ, ਉਹ ਆਨੰਦਿਤ ਹੁੰਦੇ ਹਨ ਜਦੋਂ ਅਜਿਹੇ ਵਿਅਕਤੀ ਅਧਿਆਤਮਿਕ ਤੌਰ ਤੇ ਚੰਗੇ ਹੋ ਜਾਂਦੇ ਹਨ। (ਮਲਾ. 3:7; ਮੱਤੀ 18:12-14) ਅਸੀਂ ਵੀ ਇਹੋ ਆਨੰਦ ਨੂੰ ਅਨੁਭਵ ਕਰ ਸਕਦੇ ਹਾਂ ਜੇਕਰ ਅਸੀਂ ਦੂਜਿਆਂ ਨੂੰ ਯਹੋਵਾਹ ਦੀ ਫਿਰ ਤੋਂ ਸੇਵਾ ਕਰਨ ਵਿਚ ਮਦਦ ਦੇਣ ਦੇ ਕੰਮ ਨੂੰ ਸਿਰੇ ਚਾੜ੍ਹਦੇ ਹਾਂ।