ਕੀ ਤੁਸੀਂ ਸੰਧਿਆ ਗਵਾਹੀ ਕਾਰਜ ਅਜ਼ਮਾਇਆ ਹੈ?
1 ਅਸੀਂ ਸਾਰੇ ਹੀ ਆਪਣੇ ਕੰਮ ਵਿਚ ਉਪਜਾਉ ਹੋਣ ਤੋਂ ਖ਼ੁਸ਼ੀ ਹਾਸਲ ਕਰਦੇ ਹਾਂ। ਦੂਜੇ ਪਾਸੇ, ਜਦੋਂ ਅਸੀਂ ਸਕਾਰਾਤਮਕ ਨਤੀਜੇ ਨਹੀਂ ਦੇਖਦੇ ਹਾਂ, ਤਾਂ ਕੰਮ ਅਕਾਊ ਅਤੇ ਅਸੰਤੋਖਜਨਕ ਬਣ ਸਕਦਾ ਹੈ। ਅਰਥਪੂਰਣ ਮਿਹਨਤ ਨਿੱਜੀ ਤੌਰ ਤੇ ਪ੍ਰਤਿਫਲ ਲਿਆਉਂਦੀ ਹੈ, ਅਤੇ ਇਹ ਇਕ ਬਰਕਤ ਹੈ। (ਤੁਲਨਾ ਕਰੋ ਉਪਦੇਸ਼ਕ ਦੀ ਪੋਥੀ 3:10-13.) ਅਸੀਂ ਇਹ ਸਿਧਾਂਤ ਆਪਣੇ ਪ੍ਰਚਾਰ ਕਾਰਜ ਉੱਤੇ ਲਾਗੂ ਕਰ ਸਕਦੇ ਹਾਂ। ਅਸੀਂ ਅਨੁਭਵ ਤੋਂ ਜਾਣਦੇ ਹਾਂ ਕਿ ਜਦੋਂ ਅਸੀਂ ਘਰ-ਘਰ ਜਾਂਦੇ ਹਾਂ ਅਤੇ ਬਾਈਬਲ ਬਾਰੇ ਲੋਕਾਂ ਨਾਲ ਗੱਲਬਾਤ ਕਰਨ ਵਿਚ ਸਫ਼ਲ ਹੁੰਦੇ ਹਾਂ, ਤਾਂ ਅਸੀਂ ਅਧਿਆਤਮਿਕ ਤੌਰ ਤੇ ਤਾਜ਼ਾ ਦਮ ਹੋ ਕੇ ਘਰ ਪਰਤਦੇ ਹਾਂ। ਅਸੀਂ ਸੱਚ-ਮੁੱਚ ਹੀ ਕੁਝ ਸੰਪੰਨ ਕੀਤਾ ਮਹਿਸੂਸ ਕਰਦੇ ਹਾਂ।
2 ਕੁਝ ਇਲਾਕਿਆਂ ਵਿਚ ਦਿਨ ਦੇ ਕੁਝ ਖ਼ਾਸ ਸਮਿਆਂ ਤੇ ਲੋਕਾਂ ਨੂੰ ਘਰ ਪਾਉਣਾ ਬਹੁਤ ਔਖਾ ਹੋ ਗਿਆ ਹੈ। ਰਿਪੋਰਟਾਂ ਸੰਕੇਤ ਕਰਦੀਆਂ ਹਨ ਕਿ ਕੁਝ ਥਾਵਾਂ ਵਿਚ 50 ਤੋਂ ਵੱਧ ਫ਼ੀ ਸਦੀ ਲੋਕ ਘਰ ਨਹੀਂ ਹੁੰਦੇ ਹਨ ਜਦੋਂ ਅਸੀਂ ਸਵੇਰ ਵੇਲੇ ਜਾਂਦੇ ਹਾਂ। ਅਨੇਕ ਕਲੀਸਿਯਾਵਾਂ ਨੇ ਸੰਧਿਆ ਗਵਾਹੀ ਲਈ ਪ੍ਰਬੰਧ ਕਰ ਕੇ ਇਸ ਸਮੱਸਿਆ ਨੂੰ ਨਿਪਟਾਇਆ ਹੈ, ਅਤੇ ਉਨ੍ਹਾਂ ਨੂੰ ਚੰਗੀ ਸਫ਼ਲਤਾ ਮਿਲੀ ਹੈ। ਪ੍ਰਕਾਸ਼ਕ ਰਿਪੋਰਟ ਕਰਦੇ ਹਨ ਕਿ ਜਦੋਂ ਉਹ ਸ਼ਾਮ ਵੇਲੇ ਜਾਂਦੇ ਹਨ, ਤਾਂ ਜ਼ਿਆਦਾ ਲੋਕ ਘਰ ਹੁੰਦੇ ਹਨ, ਅਤੇ ਆਮ ਤੌਰ ਤੇ, ਲੋਕੀ ਜ਼ਿਆਦਾ ਤਣਾਉ-ਮੁਕਤ ਹੁੰਦੇ ਹਨ ਅਤੇ ਰਾਜ ਸੰਦੇਸ਼ ਨੂੰ ਸੁਣਨ ਵੱਲ ਅਧਿਕ ਝੁਕਾਉ ਹੁੰਦੇ ਹਨ। ਕੀ ਤੁਸੀਂ ਆਪਣੇ ਖੇਤਰ ਵਿਚ ਸੰਧਿਆ ਗਵਾਹੀ ਕਾਰਜ ਅਜ਼ਮਾਇਆ ਹੈ?—ਤੁਲਨਾ ਕਰੋ ਮਰਕੁਸ 1:32-34.
3 ਬਜ਼ੁਰਗ ਸੰਧਿਆ ਗਵਾਹੀ ਕਾਰਜ ਦੀ ਵਿਵਸਥਾ ਕਰਦੇ ਹਨ: ਕੁਝ ਇਲਾਕਿਆਂ ਵਿਚ ਢਲਦੀ ਦੁਪਹਿਰ ਨੂੰ ਜਾਂ ਸ਼ਾਮ ਦੇ ਮੁਢਲੇ ਭਾਗ ਵਿਚ ਖੇਤਰ ਸੇਵਾ ਦੇ ਲਈ ਸਭਾਵਾਂ ਨੂੰ ਚੰਗਾ ਸਹਿਯੋਗ ਮਿਲਿਆ ਹੈ। ਉਨ੍ਹਾਂ ਜਵਾਨ ਪ੍ਰਕਾਸ਼ਕਾਂ ਨੂੰ ਜੋ ਦੁਪਹਿਰ ਨੂੰ ਸਕੂਲੋਂ ਨਿਕਲਦੇ ਹਨ ਅਤੇ ਉਨ੍ਹਾਂ ਬਾਲਗਾਂ ਨੂੰ ਜੋ ਸ਼ਾਮ ਵੇਲੇ ਲੌਕਿਕ ਕੰਮ ਖ਼ਤਮ ਕਰਦੇ ਹਨ, ਧਿਆਨ ਦਿੱਤਾ ਜਾ ਸਕਦਾ ਹੈ। ਕੁਝ ਪ੍ਰਕਾਸ਼ਕ ਜੋ ਸਪਤਾਹ-ਅੰਤ ਦੌਰਾਨ ਬਾਹਰ ਨਹੀਂ ਨਿਕਲ ਸਕਦੇ ਹਨ, ਉਹ ਪਾਉਂਦੇ ਹਨ ਕਿ ਹਫ਼ਤੇ ਦੇ ਦੌਰਾਨ ਸੰਧਿਆ ਗਵਾਹੀ ਕਾਰਜ ਇਕ ਵਿਵਹਾਰਕ ਤਰੀਕਾ ਹੈ ਜਿਸ ਰਾਹੀਂ ਉਹ ਪ੍ਰਚਾਰ ਕਾਰਜ ਵਿਚ ਨਿਯਮਿਤ ਭਾਗ ਲੈ ਸਕਦੇ ਹਨ।
4 ਸੰਧਿਆ ਗਵਾਹੀ ਦੇ ਦੌਰਾਨ ਤੁਸੀਂ ਵਿਭਿੰਨ ਸਰਗਰਮੀਆਂ ਵਿਚ ਭਾਗ ਲੈ ਸਕਦੇ ਹੋ। ਤੁਸੀਂ ਰਸਾਲਿਆਂ ਦੇ ਨਾਲ ਘਰ-ਘਰ ਜਾ ਕੇ ਗਵਾਹੀ ਦੇ ਸਕਦੇ ਹੋ ਜਾਂ ਮਹੀਨੇ ਦੀ ਸਾਹਿੱਤ ਪੇਸ਼ਕਸ਼ ਵਰਤ ਸਕਦੇ ਹੋ। ਸ਼ਾਮ ਦਾ ਵੇਲਾ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕਰਨ ਲਈ ਚੰਗਾ ਸਮਾਂ ਹੈ ਜੋ ਉਦੋਂ ਘਰ ਨਹੀਂ ਸਨ ਜਦੋਂ ਪ੍ਰਕਾਸ਼ਕ ਸਵੇਰ ਨੂੰ ਜਾਂ ਸਪਤਾਹ-ਅੰਤ ਦੌਰਾਨ ਉਨ੍ਹਾਂ ਦੇ ਘਰ ਗਏ ਸਨ। ਸ਼ਾਇਦ ਸੜਕ ਗਵਾਹੀ ਦੇ ਲਈ ਵੀ ਚੰਗਾ ਖੇਤਰ ਹੋਵੇ, ਜੋ ਤੁਹਾਨੂੰ ਕੰਮ ਤੋਂ ਘਰ ਪਰਤ ਰਹੇ ਲੋਕਾਂ ਨਾਲ ਮਿਲਣ ਦਾ ਮੌਕਾ ਦੇਵੇ। ਅਨੇਕਾਂ ਨੇ ਪਾਇਆ ਹੈ ਕਿ ਰੁਚੀ ਦਿਖਾਉਣ ਵਾਲੇ ਲੋਕਾਂ ਨਾਲ ਪੁਨਰ-ਮੁਲਾਕਾਤ ਕਰਨ ਲਈ ਸ਼ਾਮ ਦਾ ਵੇਲਾ ਸਭ ਤੋਂ ਵਧੀਆ ਹੈ।
5 ਸਾਵਧਾਨ ਅਤੇ ਸਮਝਦਾਰ ਹੋਵੋ: ਸ਼ਾਮ ਵੇਲੇ ਜਾਂ ਰਾਤ ਪਈ ਨੂੰ ਬਾਹਰ ਜਾਣਾ ਕਈ ਇਲਾਕਿਆਂ ਵਿਚ ਖ਼ਤਰਨਾਕ ਹੋ ਸਕਦਾ ਹੈ। ਰੌਸ਼ਨ ਸੜਕਾਂ ਤੇ ਦੋ-ਦੋ ਕਰਕੇ ਜਾਂ ਸਮੂਹਾਂ ਵਿਚ ਸਫ਼ਰ ਕਰਨਾ ਬੁੱਧੀਮਤਾ ਹੋਵੇਗੀ ਅਤੇ ਕੇਵਲ ਉਨ੍ਹਾਂ ਹੀ ਘਰਾਂ ਜਾਂ ਅਪਾਰਟਮੈਂਟ ਇਮਾਰਤਾਂ ਵਿਚ ਜਾਓ ਜਿੱਥੇ ਤੁਹਾਨੂੰ ਕੁਝ ਭਰੋਸਾ ਹੈ ਕਿ ਤੁਸੀਂ ਸੁਰੱਖਿਅਤ ਹੋਵੋਗੇ। ਜਦੋਂ ਤੁਸੀਂ ਦਰਵਾਜ਼ੇ ਤੇ ਖਟਖਟਾਉਂਦੇ ਹੋ, ਤਾਂ ਉੱਥੇ ਖੜ੍ਹੇ ਹੋਵੋ ਜਿੱਥੇ ਤੁਸੀਂ ਨਜ਼ਰ ਆ ਸਕੋ, ਅਤੇ ਖ਼ੁਦ ਦੀ ਸਪੱਸ਼ਟ ਤੌਰ ਤੇ ਸ਼ਨਾਖਤ ਕਰੋ। ਸਮਝਦਾਰ ਹੋਵੋ। ਜਦੋਂ ਤੁਸੀਂ ਦੇਖੋ ਕਿ ਤੁਸੀਂ ਬੇਵਕਤ ਆਏ ਹੋ, ਜਿਵੇਂ ਕਿ ਜਦੋਂ ਪਰਿਵਾਰ ਖਾਣਾ ਖਾ ਰਿਹਾ ਹੈ, ਤਾਂ ਕਿਸੇ ਹੋਰ ਵੇਲੇ ਆਉਣ ਦੀ ਪੇਸ਼ਕਸ਼ ਰੱਖੋ। ਆਮ ਤੌਰ ਤੇ ਆਪਣੇ ਗਵਾਹੀ ਕਾਰਜ ਨੂੰ ਸ਼ਾਮ ਦੇ ਮੁਢਲੇ ਭਾਗ ਤਕ ਹੀ ਸੀਮਿਤ ਰੱਖਣਾ ਸਭ ਤੋਂ ਵਧੀਆ ਹੁੰਦਾ ਹੈ, ਇਸ ਦੀ ਬਜਾਇ ਕਿ ਰਾਤ ਹੋਏ ਮੁਲਾਕਾਤ ਕਰਨਾ, ਜਦੋਂ ਘਰ-ਸੁਆਮੀ ਸ਼ਾਇਦ ਸੌਣ ਲਈ ਤਿਆਰ ਹੋ ਰਹੇ ਹੋਣ।
6 ਗਰਮੀਆਂ ਦੀਆਂ ਲੰਬੀਆਂ ਸ਼ਾਮਾਂ ਖ਼ਾਸ ਤੌਰ ਤੇ ਸੰਧਿਆ ਗਵਾਹੀ ਕਾਰਜ ਲਈ ਉਪਯੁਕਤ ਹਨ। ਜਿਉਂ-ਜਿਉਂ ਅਸੀਂ ਪਰਮੇਸ਼ੁਰ ਦੀ ‘ਰਾਤ ਦਿਨ ਉਪਾਸਨਾ’ ਕਰਦੇ ਹਾਂ, ਯਹੋਵਾਹ ਨਿਸ਼ਚੇ ਹੀ ਸਾਡੇ ਜਤਨਾਂ ਉੱਤੇ ਬਰਕਤਾਂ ਦੇਵੇਗਾ।—ਪਰ. 7:15.