ਕੀ ਤੁਸੀਂ ਆਪਣੀ ਸਮਾਂ-ਸਾਰਣੀ ਵਿਚ ਫੇਰ-ਬਦਲ ਕਰ ਸਕਦੇ ਹੋ?
1. ਪ੍ਰਚਾਰ ਕਰਨ ਲਈ ਸਾਨੂੰ ਆਪਣੀ ਸਮਾਂ-ਸਾਰਣੀ ਵਿਚ ਕਿਉਂ ਫੇਰ-ਬਦਲ ਕਰਨਾ ਚਾਹੀਦਾ ਹੈ?
1 ਮਸੀਹੀ ਹੋਣ ਦੇ ਨਾਤੇ ਅਸੀਂ ‘ਆਦਮੀਆਂ ਦੇ ਫੜਨਵਾਲੇ’ ਬਣਨ ਦਾ ਸੱਦਾ ਸਵੀਕਾਰ ਕੀਤਾ ਹੈ। (ਮੱਤੀ 4:19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਛਿਆਰਿਆਂ ਵਾਂਗ ਸਾਨੂੰ ਤਾਂ ਹੀ ਮਨੁੱਖਾਂ ਨੂੰ ਫੜਨ ਦੇ ਕੰਮ ਵਿਚ ਚੰਗੇ ਨਤੀਜੇ ਹਾਸਲ ਹੋਣਗੇ ਜੇ ਅਸੀਂ ਉਸ ਸਮੇਂ ਪ੍ਰਚਾਰ ਕਰਨ ਜਾਈਏ ਜਦ ਲੋਕ ਘਰ ਹੋਣਗੇ। ਕੁਝ ਦੇਸ਼ਾਂ ਵਿਚ ਗਰਮੀਆਂ ਦੇ ਮਹੀਨਿਆਂ ਵਿਚ ਦਿਨ ਲੰਬੇ ਹੁੰਦੇ ਹਨ। ਸ਼ਾਮ ਨੂੰ ਜ਼ਿਆਦਾ ਲੋਕ ਘਰ ਹੁੰਦੇ ਹਨ। ਉਸ ਸਮੇਂ ਉਹ ਅਕਸਰ ਜ਼ਿਆਦਾ ਰੁੱਝੇ ਹੋਏ ਨਹੀਂ ਹੁੰਦੇ ਜਿਸ ਕਰਕੇ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੋਣਗੇ। ਕੀ ਤੁਸੀਂ ਸ਼ਾਮ ਨੂੰ ਪ੍ਰਚਾਰ ਕਰਨ ਲਈ ਆਪਣੀ ਸਮਾਂ-ਸਾਰਣੀ ਵਿਚ ਫੇਰ-ਬਦਲ ਕਰ ਸਕਦੇ ਹੋ?
2. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਦੇ ਹਾਂ?
2 ਸ਼ਾਮ ਨੂੰ ਪ੍ਰਚਾਰ ਕਰੋ: ਸ਼ਾਮ ਨੂੰ ਪ੍ਰਚਾਰ ਕਰਨ ਦੀ ਯੋਜਨਾ ਬਣਾਉਣ ਨਾਲ ਅਸੀਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਾਂਗੇ। (ਕਹਾ. 21:5) ਬੱਚੇ ਸਕੂਲ ਤੋਂ ਬਾਅਦ ਪ੍ਰਚਾਰ ਤੇ ਜਾ ਸਕਦੇ ਹਨ। ਕਈ ਸ਼ਾਇਦ ਕੰਮ ਤੋਂ ਬਾਅਦ ਪ੍ਰਚਾਰ ਕਰ ਸਕਣ। ਕੁਝ ਬੁੱਕ ਸਟੱਡੀ ਗਰੁੱਪ ਸ਼ਾਇਦ ਬੁੱਕ ਸਟੱਡੀ ਤੋਂ ਪਹਿਲਾਂ ਇਕ ਘੰਟਾ ਪ੍ਰਚਾਰ ਕਰਨ ਦਾ ਇੰਤਜ਼ਾਮ ਕਰ ਸਕਦੇ ਹਨ।
3. ਤੁਸੀਂ ਆਪਣੇ ਇਲਾਕੇ ਵਿਚ ਸ਼ਾਮ ਨੂੰ ਕਿਨ੍ਹਾਂ ਤਰੀਕਿਆਂ ਨਾਲ ਪ੍ਰਚਾਰ ਕਰ ਸਕਦੇ ਹੋ?
3 ਸ਼ਾਮ ਨੂੰ ਘਰ-ਘਰ ਪ੍ਰਚਾਰ ਕਰਨ ਨਾਲ ਸਾਨੂੰ ਸ਼ਾਇਦ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਜਾਵੇ ਜੋ ਆਮ ਤੌਰ ਤੇ ਘਰ ਨਹੀਂ ਮਿਲਦੇ। ਕਈ ਇਲਾਕਿਆਂ ਵਿਚ ਸ਼ਾਮ ਨੂੰ ਸੜਕਾਂ ਅਤੇ ਪਬਲਿਕ ਥਾਵਾਂ ਤੇ ਵੀ ਪ੍ਰਚਾਰ ਕੀਤਾ ਜਾ ਸਕਦਾ ਹੈ। ਕਈਆਂ ਨੇ ਦੇਖਿਆ ਹੈ ਕਿ ਪੁਨਰ-ਮੁਲਾਕਾਤਾਂ ਕਰਨ ਅਤੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਸ਼ਾਮ ਦਾ ਵੇਲਾ ਬਹੁਤ ਵਧੀਆ ਹੈ।
4. ਸ਼ਾਮ ਨੂੰ ਪ੍ਰਚਾਰ ਕਰਦਿਆਂ ਸਮਝਦਾਰੀ ਤੋਂ ਕੰਮ ਲੈਣਾ ਕਿਉਂ ਜ਼ਰੂਰੀ ਹੈ?
4 ਸਮਝਦਾਰੀ ਵਰਤੋਂ: ਸ਼ਾਮ ਨੂੰ ਪ੍ਰਚਾਰ ਕਰਨ ਲੱਗਿਆਂ ਸਾਨੂੰ ਸਮਝਦਾਰੀ ਵਰਤਣ ਦੀ ਲੋੜ ਹੈ। ਆਮ ਤੌਰ ਤੇ ਸ਼ਾਮ ਨੂੰ 7-8 ਵਜੇ ਤੋਂ ਪਹਿਲਾਂ ਪ੍ਰਚਾਰ ਕਰਨਾ ਚੰਗੀ ਗੱਲ ਹੋਵੇਗੀ। ਦੇਰ ਰਾਤ ਨੂੰ ਲੋਕਾਂ ਕੋਲ ਜਾਣਾ ਢੁਕਵਾਂ ਨਹੀਂ ਹੋਵੇਗਾ ਜਦੋਂ ਉਹ ਸੌਣ ਦੀ ਤਿਆਰੀ ਕਰ ਰਹੇ ਹੁੰਦੇ ਹਨ। ਜਦੋਂ ਤੁਸੀਂ ਦਰਵਾਜ਼ਾ ਖੜਕਾਉਂਦੇ ਹੋ, ਤਾਂ ਅਜਿਹੀ ਥਾਂ ਤੇ ਖੜ੍ਹੇ ਹੋਵੋ ਜਿੱਥੋਂ ਤੁਹਾਨੂੰ ਘਰ-ਸੁਆਮੀ ਦੇਖ ਸਕੇ ਅਤੇ ਸਾਫ਼-ਸਾਫ਼ ਆਪਣੀ ਪਛਾਣ ਕਰਾਓ। ਫਟਾਫਟ ਆਪਣੇ ਆਉਣ ਦਾ ਮਕਸਦ ਦੱਸੋ। ਜੇ ਤੁਹਾਡੇ ਜਾਣ ਸਮੇਂ ਲੋਕ ਖਾਣਾ ਖਾ ਰਹੇ ਹਨ, ਤਾਂ ਉਨ੍ਹਾਂ ਤੋਂ ਕਿਸੇ ਹੋਰ ਸਮੇਂ ਤੇ ਗੱਲ ਕਰਨ ਲਈ ਪੁੱਛੋ। ਹਮੇਸ਼ਾ ਸਮਝਦਾਰੀ ਤੋਂ ਕੰਮ ਲਓ।—ਮੱਤੀ 7:12.
5. ਪ੍ਰਚਾਰ ਕਰਦੇ ਸਮੇਂ ਅਸੀਂ ਖ਼ਤਰੇ ਵਿਚ ਪੈਣ ਤੋਂ ਕਿਵੇਂ ਬਚ ਸਕਦੇ ਹਾਂ?
5 ਸ਼ਾਮ ਵੇਲੇ ਪ੍ਰਚਾਰ ਕਰਦਿਆਂ ਸਾਨੂੰ ਖ਼ਤਰਿਆਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ। ਜੇ ਤੁਸੀਂ ਸ਼ਾਮ ਦੇ ਘੁਸਮੁਸੇ ਵਿਚ ਜਾਂ ਹਨੇਰਾ ਹੋਣ ਤੋਂ ਬਾਅਦ ਪ੍ਰਚਾਰ ਕਰ ਰਹੇ ਹੋ, ਤਾਂ ਦੋ-ਦੋ ਜਣੇ ਜਾਂ ਗਰੁੱਪ ਵਿਚ ਜਾਣਾ ਚੰਗੀ ਗੱਲ ਹੋਵੇਗੀ। ਸੁੰਨਸਾਨ ਗਲੀਆਂ ਵਿਚ ਨਾ ਜਾਓ, ਸਗੋਂ ਉਨ੍ਹਾਂ ਸੜਕਾਂ ਤੇ ਰਹੋ ਜਿੱਥੇ ਲੋਅ ਹੈ। ਉਨ੍ਹਾਂ ਥਾਵਾਂ ਤੇ ਹੀ ਪ੍ਰਚਾਰ ਕਰੋ ਜਿੱਥੇ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ। ਅਜਿਹੀਆਂ ਥਾਵਾਂ ਤੋਂ ਦੂਰ ਰਹੋ ਜੋ ਹਨੇਰਾ ਹੋ ਜਾਣ ਤੋਂ ਬਾਅਦ ਖ਼ਤਰੇ ਤੋਂ ਖਾਲੀ ਨਹੀਂ ਹੁੰਦੀਆਂ।—ਕਹਾ. 22:3.
6. ਸ਼ਾਮ ਨੂੰ ਪ੍ਰਚਾਰ ਕਰਨ ਦਾ ਹੋਰ ਕੀ ਫ਼ਾਇਦਾ ਹੋ ਸਕਦਾ ਹੈ?
6 ਸ਼ਾਮ ਨੂੰ ਪ੍ਰਚਾਰ ਕਰਨ ਨਾਲ ਸਾਨੂੰ ਸਹਿਯੋਗੀ ਤੇ ਨਿਯਮਿਤ ਪਾਇਨੀਅਰਾਂ ਨਾਲ ਪ੍ਰਚਾਰ ਕਰਨ ਦਾ ਮੌਕਾ ਮਿਲਦਾ ਹੈ। (ਰੋਮੀ. 1:12) ਕੀ ਤੁਸੀਂ ਇਸ ਸਮੇਂ ਤੇ ਪ੍ਰਚਾਰ ਕਰਨ ਲਈ ਆਪਣੀ ਸਮਾਂ-ਸਾਰਣੀ ਵਿਚ ਫੇਰ-ਬਦਲ ਕਰ ਸਕਦੇ ਹੋ?