ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/03 ਸਫ਼ਾ 1
  • ਲਾਇਕ ਲੋਕਾਂ ਨੂੰ ਲੱਭੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲਾਇਕ ਲੋਕਾਂ ਨੂੰ ਲੱਭੋ
  • ਸਾਡੀ ਰਾਜ ਸੇਵਕਾਈ—2003
  • ਮਿਲਦੀ-ਜੁਲਦੀ ਜਾਣਕਾਰੀ
  • ਟੈਲੀਫ਼ੋਨ ਰਾਹੀਂ ਗਵਾਹੀ—ਬਹੁਤੇ ਲੋਕਾਂ ਨਾਲ ਗੱਲ ਕਰਨ ਦਾ ਜ਼ਰੀਆ
    ਸਾਡੀ ਰਾਜ ਸੇਵਕਾਈ—2000
  • ਟੈਲੀਫ਼ੋਨ ਰਾਹੀਂ ਗਵਾਹੀ ਦੇਣੀ ਅਸਰਕਾਰੀ ਹੋ ਸਕਦੀ ਹੈ
    ਸਾਡੀ ਰਾਜ ਸੇਵਕਾਈ—2009
  • ਟੈਲੀਫ਼ੋਨ ਰਾਹੀਂ ਕਾਮਯਾਬ ਗਵਾਹੀ ਦੇਣੀ
    ਸਾਡੀ ਰਾਜ ਸੇਵਕਾਈ—2001
  • ਕੀ ਤੁਸੀਂ ਸੰਧਿਆ ਗਵਾਹੀ ਕਾਰਜ ਅਜ਼ਮਾਇਆ ਹੈ?
    ਸਾਡੀ ਰਾਜ ਸੇਵਕਾਈ—1996
ਹੋਰ ਦੇਖੋ
ਸਾਡੀ ਰਾਜ ਸੇਵਕਾਈ—2003
km 12/03 ਸਫ਼ਾ 1

ਲਾਇਕ ਲੋਕਾਂ ਨੂੰ ਲੱਭੋ

1 ਯਿਸੂ ਨੇ ਪ੍ਰਚਾਰ ਕਰਨ ਸੰਬੰਧੀ ਜੋ ਹਿਦਾਇਤਾਂ ਦਿੱਤੀਆਂ ਸਨ, ਉਨ੍ਹਾਂ ਉੱਤੇ ਚੱਲਣ ਲਈ ਸਾਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ। ਉਸ ਨੇ ਕਿਹਾ ਸੀ: “ਜਿਸ ਨਗਰ ਯਾ ਪਿੰਡ ਵਿੱਚ ਵੜੋ ਪੁੱਛੋ ਭਈ ਇੱਥੇ ਲਾਇਕ ਕੌਣ ਹੈ।” (ਮੱਤੀ 10:11) ਅੱਜ-ਕੱਲ੍ਹ ਲੋਕ ਜ਼ਿਆਦਾ ਕਰਕੇ ਘਰੋਂ ਬਾਹਰ ਰਹਿੰਦੇ ਹਨ। ਤਾਂ ਫਿਰ ਅਸੀਂ ਲਾਇਕ ਲੋਕਾਂ ਦੀ ਭਾਲ ਚੰਗੀ ਤਰ੍ਹਾਂ ਕਿਵੇਂ ਕਰ ਸਕਦੇ ਹਾਂ?

2 ਆਪਣੇ ਖੇਤਰ ਦੀ ਜਾਂਚ ਕਰੋ: ਸਭ ਤੋਂ ਪਹਿਲਾਂ ਤਾਂ ਆਪਣੇ ਖੇਤਰ ਦੀ ਜਾਂਚ ਕਰੋ। ਲੋਕ ਜ਼ਿਆਦਾ ਕਰਕੇ ਕਦੋਂ ਘਰ ਹੁੰਦੇ ਹਨ? ਦਿਨੇ ਉਹ ਕਿੱਥੇ ਹੁੰਦੇ ਹਨ? ਹਫ਼ਤੇ ਦੇ ਕਿਹੜੇ ਦਿਨ ਜਾਂ ਦਿਨ ਦੇ ਕਿਹੜੇ ਸਮੇਂ ਤੇ ਉਹ ਸਾਡੀ ਗੱਲ ਸੁਣਨ ਲਈ ਜ਼ਿਆਦਾ ਤਿਆਰ ਹੋਣਗੇ? ਆਪਣੇ ਖੇਤਰ ਦੇ ਲੋਕਾਂ ਦੇ ਰੁਟੀਨ ਅਤੇ ਹਾਲਾਤਾਂ ਮੁਤਾਬਕ ਆਪਣੇ ਪ੍ਰਚਾਰ ਕਰਨ ਦੇ ਸਮੇਂ ਨੂੰ ਬਦਲਣ ਨਾਲ ਤੁਸੀਂ ਆਪਣਾ ਪ੍ਰਚਾਰ ਕੰਮ ਚੰਗੀ ਤਰ੍ਹਾਂ ਕਰ ਪਾਓਗੇ।—1 ਕੁਰਿੰ. 9:23, 26.

3 ਬਹੁਤ ਸਾਰੇ ਪ੍ਰਕਾਸ਼ਕਾਂ ਨੇ ਦੇਖਿਆ ਹੈ ਕਿ ਸ਼ਾਮ ਨੂੰ ਪ੍ਰਚਾਰ ਕਰਨ ਨਾਲ ਜ਼ਿਆਦਾ ਫ਼ਾਇਦਾ ਹੁੰਦਾ ਹੈ। ਕਈ ਲੋਕ ਆਪਣੇ ਘਰ ਆਰਾਮ ਕਰ ਰਹੇ ਹੁੰਦੇ ਹਨ ਤੇ ਸਾਡੀ ਗੱਲ ਸੁਣਨ ਲਈ ਤਿਆਰ ਹੁੰਦੇ ਹਨ। ਸਰਦੀਆਂ ਦੌਰਾਨ ਦਿਨ ਛੋਟੇ ਹੋਣ ਕਰਕੇ ਕਈ ਇਲਾਕਿਆਂ ਵਿਚ ਸ਼ਾਮ ਨੂੰ ਟੈਲੀਫ਼ੋਨ ਰਾਹੀਂ ਗਵਾਹੀ ਦੇਣੀ (ਜੇ ਇਸ ਦੀ ਇਜਾਜ਼ਤ ਹੈ) ਫ਼ਾਇਦੇਮੰਦ ਹੋ ਸਕਦੀ ਹੈ। ਕਾਰੋਬਾਰੀ ਇਲਾਕਿਆਂ ਅਤੇ ਜਨਤਕ ਥਾਵਾਂ ਤੇ ਵੀ ਅਸੀਂ ਲੋਕਾਂ ਨੂੰ ਗਵਾਹੀ ਦੇ ਸਕਦੇ ਹਾਂ।

4 ਇਕ ਕਲੀਸਿਯਾ ਨੇ ਇਕ ਮਹੀਨੇ ਦੌਰਾਨ ਪ੍ਰਚਾਰ ਦੀ ਖ਼ਾਸ ਮੁਹਿੰਮ ਚਲਾਈ। ਕਲੀਸਿਯਾ ਨੇ ਹਰ ਸ਼ਨੀਵਾਰ-ਐਤਵਾਰ ਨੂੰ ਦੁਪਹਿਰੋਂ ਬਾਅਦ ਅਤੇ ਹਰ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਸ਼ਾਮ ਵੇਲੇ ਪ੍ਰਚਾਰ ਕਰਨ ਦੇ ਪ੍ਰਬੰਧ ਕੀਤੇ। ਟੈਲੀਫ਼ੋਨ ਰਾਹੀਂ ਗਵਾਹੀ ਦੇਣ ਅਤੇ ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰਨ ਦੇ ਵੀ ਪ੍ਰਬੰਧ ਕੀਤੇ ਗਏ। ਇਨ੍ਹਾਂ ਪ੍ਰਬੰਧਾਂ ਤੋਂ ਪ੍ਰਕਾਸ਼ਕਾਂ ਨੂੰ ਪ੍ਰਚਾਰ ਕਰਨ ਦਾ ਇੰਨਾ ਉਤਸ਼ਾਹ ਮਿਲਿਆ ਕਿ ਕਲੀਸਿਯਾ ਨੇ ਇਹ ਪ੍ਰਬੰਧ ਜਾਰੀ ਰੱਖਣ ਦਾ ਫ਼ੈਸਲਾ ਕੀਤਾ।

5 ਪੁਨਰ-ਮੁਲਾਕਾਤਾਂ ਕਰਨ ਵਿਚ ਮਿਹਨਤ ਕਰੋ: ਜੇ ਤੁਹਾਡੇ ਇਲਾਕੇ ਵਿਚ ਪੁਨਰ-ਮੁਲਾਕਾਤ ਕਰਨ ਵੇਲੇ ਲੋਕ ਘਰ ਨਹੀਂ ਮਿਲਦੇ, ਤਾਂ ਪਹਿਲੀ ਵਾਰ ਹੀ ਅਤੇ ਹਰ ਪੁਨਰ-ਮੁਲਾਕਾਤ ਕਰਨ ਤੋਂ ਬਾਅਦ ਅਗਲੀ ਵਾਰ ਮਿਲਣ ਦਾ ਦਿਨ ਤੇ ਸਮਾਂ ਨਿਸ਼ਚਿਤ ਕਰੋ। ਫਿਰ ਉਸੇ ਸਮੇਂ ਤੇ ਘਰ-ਸੁਆਮੀ ਨੂੰ ਮਿਲਣ ਜਾਓ। (ਮੱਤੀ 5:37) ਜੇ ਉਹ ਬੁਰਾ ਨਾ ਮੰਨੇ, ਤਾਂ ਤੁਸੀਂ ਉਸ ਦਾ ਟੈਲੀਫ਼ੋਨ ਨੰਬਰ ਵੀ ਲੈ ਸਕਦੇ ਹੋ। ਟੈਲੀਫ਼ੋਨ ਤੇ ਤੁਸੀਂ ਉਸ ਨਾਲ ਦੁਬਾਰਾ ਸੰਪਰਕ ਕਰ ਸਕਦੇ ਹੋ।

6 ਸਾਨੂੰ ਪੂਰਾ ਭਰੋਸਾ ਹੈ ਕਿ ਲਾਇਕ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਦੁਬਾਰਾ ਮਿਲਣ ਦੇ ਸਾਡੇ ਜਤਨਾਂ ਉੱਤੇ ਯਹੋਵਾਹ ਜ਼ਰੂਰ ਅਸੀਸ ਪਾਵੇਗਾ।—ਕਹਾ. 21:5.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ