ਟੈਲੀਫ਼ੋਨ ਰਾਹੀਂ ਗਵਾਹੀ ਦੇਣੀ ਅਸਰਕਾਰੀ ਹੋ ਸਕਦੀ ਹੈ
1. ਟੈਲੀਫ਼ੋਨ ਰਾਹੀਂ ਗਵਾਹੀ ਦੇਣੀ ਸਾਡੇ ਪ੍ਰਚਾਰ ਦਾ ਜ਼ਰੂਰੀ ਹਿੱਸਾ ਕਿਉਂ ਹੈ?
1 ਸਾਨੂੰ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਬਾਰੇ ਕਿਉਂ ਸੋਚਣਾ ਚਾਹੀਦਾ ਹੈ? ਕਿਉਂਕਿ ਇਹ ਲੋਕਾਂ ਨੂੰ ਸਹੀ ਗਿਆਨ ਦੇਣ ਦਾ ਇਕ ਹੋਰ ਵਧੀਆ ਜ਼ਰੀਆ ਹੈ ਜਿਸ ਦੀ ਮਦਦ ਨਾਲ ਉਹ ਮੁਕਤੀ ਪਾ ਸਕਦੇ ਹਨ। (2 ਪਤ. 3:9) ਭਾਵੇਂ ਕਿ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦਾ ਮੁੱਖ ਤਰੀਕਾ ਘਰ-ਘਰ ਜਾ ਕੇ ਪ੍ਰਚਾਰ ਕਰਨਾ ਹੈ, ਪਰ ਅਸੀਂ ਉਨ੍ਹਾਂ ਲੋਕਾਂ ਤਕ ਪਹੁੰਚਣ ਦੇ ਹੋਰ ਵੀ ਜ਼ਰੀਏ ਵਰਤਣ ਲਈ ਤਿਆਰ ਰਹਿੰਦੇ ਹਾਂ ਜੋ ਸਾਨੂੰ ਘਰ ਨਹੀਂ ਮਿਲਦੇ।—ਮੱਤੀ 24:14; ਲੂਕਾ 10:1-7; ਪਰ. 14:6.
2. ਟੈਲੀਫ਼ੋਨ ਰਾਹੀਂ ਗਵਾਹੀ ਦੇਣ ਦਾ ਇੰਤਜ਼ਾਮ ਕਿਵੇਂ ਕੀਤਾ ਜਾਂਦਾ ਹੈ?
2 ਇਸ ਦਾ ਇੰਤਜ਼ਾਮ ਕਿਵੇਂ ਕੀਤਾ ਜਾਂਦਾ ਹੈ: ਜਿਸ ਤਰ੍ਹਾਂ ਘਰ-ਘਰ ਜਾ ਕੇ ਪ੍ਰਚਾਰ ਕਰਨ ਦੇ ਇੰਤਜ਼ਾਮ ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਪਬਲੀਸ਼ਰਾਂ ਲਈ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਤੁਸੀਂ ਸ਼ਾਇਦ ਇਕੱਲੇ ਜਾਂ ਦੋ-ਤਿੰਨ ਜਣੇ ਮਿਲ ਕੇ ਟੈਲੀਫ਼ੋਨ ਰਾਹੀਂ ਗਵਾਹੀ ਦੇ ਸਕਦੇ ਹੋ। ਇਸ ਤਰ੍ਹਾਂ ਗਵਾਹੀ ਦੇਣ ਲਈ ਇਕ ਸ਼ਾਂਤ ਜਗ੍ਹਾ ਚੰਗੀ ਰਹੇਗੀ। ਕਈ ਭੈਣ-ਭਰਾ ਮੇਜ਼ ʼਤੇ ਉਹ ਸਾਹਿੱਤ ਰੱਖ ਲੈਂਦੇ ਹਨ ਜੋ ਉਹ ਆਮ ਤੌਰ ਤੇ ਘਰ-ਘਰ ਜਾ ਕੇ ਪ੍ਰਚਾਰ ਕਰਨ ਲਈ ਵਰਤਦੇ ਹਨ।
3. ਟੈਲੀਫ਼ੋਨ ਰਾਹੀਂ ਗਵਾਹੀ ਦਿੰਦਿਆਂ ਸਾਨੂੰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ?
3 ਟੈਲੀਫ਼ੋਨ ਰਾਹੀਂ ਕਿਵੇਂ ਗਵਾਹੀ ਦੇਈਏ: ਟੈਲੀਫ਼ੋਨ ਤੇ ਗਵਾਹੀ ਦਿੰਦੇ ਸਮੇਂ ਆਪਣੀ ਪੇਸ਼ਕਾਰੀ ਇਵੇਂ ਪੇਸ਼ ਕਰੋ ਜਿਵੇਂ ਤੁਸੀਂ ਆਮ ਗੱਲਬਾਤ ਕਰਦੇ ਹੋ। ਜਿਹੜੇ ਕੁਝ ਭੈਣ-ਭਰਾ ਪਹਿਲੀ ਵਾਰ ਫ਼ੋਨ ਤੇ ਗਵਾਹੀ ਦਿੰਦੇ ਹਨ, ਉਹ ਪੇਸ਼ਕਾਰੀ ਪੜ੍ਹ ਕੇ ਸੁਣਾ ਸਕਦੇ ਹਨ, ਪਰ ਗੱਲਬਾਤ ਦੇ ਲਹਿਜੇ ਵਿਚ। ਇਸ ਸੰਬੰਧੀ ਰੀਜ਼ਨਿੰਗ ਕਿਤਾਬ, ਸਾਡੀ ਰਾਜ ਸੇਵਕਾਈ ਵਿਚਲੀਆਂ ਪੇਸ਼ਕਾਰੀਆਂ ਅਤੇ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਸਾਡੀ ਕਾਫ਼ੀ ਮਦਦ ਕਰ ਸਕਦੇ ਹਨ। ਜੇ ਤੁਸੀਂ ਆਪਣੇ ਵੱਲੋਂ ਕੋਈ ਪੇਸ਼ਕਾਰੀ ਤਿਆਰ ਕਰਨੀ ਚਾਹੁੰਦੇ ਹੋ, ਤਾਂ ਦੇਖੋ ਕਿ ਤੁਸੀਂ ਕਿਸ ਵਿਸ਼ੇ ʼਤੇ ਗੱਲ ਕਰੋਗੇ ਅਤੇ ਕਿਹੜਾ ਸਵਾਲ ਪੁੱਛੋਗੇ। ਨਾਲੇ ਜਵਾਬ ਵਾਸਤੇ ਕੁਝ ਹਵਾਲੇ ਤਿਆਰ ਰੱਖੋ। ਧਿਆਨ ਨਾਲ ਵਿਅਕਤੀ ਦੀ ਗੱਲ ਸੁਣੋ ਤਾਂਕਿ ਤੁਸੀਂ ਦੇਖ ਸਕੋ ਕਿ ਅੱਗੋਂ ਗੱਲਬਾਤ ਕਰਨੀ ਚਾਹੀਦੀ ਹੈ ਜਾਂ ਨਹੀਂ। ਤੁਸੀਂ ਉਸ ਨੂੰ ਉਹੀ ਪ੍ਰਕਾਸ਼ਨਾਂ ਦੀ ਪੇਸ਼ਕਸ਼ ਕਰੋਗੇ ਜੋ ਤੁਸੀਂ ਘਰ-ਘਰ ਪ੍ਰਚਾਰ ਕਰਦਿਆਂ ਦਿੰਦੇ ਹੋ। ਇਨ੍ਹਾਂ ਗੱਲਾਂ ਨੂੰ ਯਾਦ ਰੱਖੋ: ਆਰਾਮ ਨਾਲ ਹੌਲੀ-ਹੌਲੀ ਗੱਲ ਕਰੋ। ਦੋਸਤਾਨਾ ਢੰਗ ਨਾਲ ਅਦਬ ਤੇ ਧੀਰਜ ਨਾਲ ਗੱਲ ਕਰੋ ਕਿਉਂਕਿ ਟੈਲੀਫ਼ੋਨ ਤੇ ਤੁਹਾਡੀ ਆਵਾਜ਼ ਤੋਂ ਇਹ ਸਭ ਕੁਝ ਪਤਾ ਚੱਲ ਸਕਦਾ ਹੈ। ਵਿਅਕਤੀ ਦੇ ਵਿਚਾਰਾਂ ਨੂੰ ਸੁਣੋ ਅਤੇ ਇਸ ਦੇ ਲਈ ਉਸ ਦਾ ਸ਼ੁਕਰੀਆ ਅਦਾ ਕਰੋ। ਦਾਨ ਬਾਰੇ ਕੋਈ ਗੱਲ ਨਾ ਛੇੜੋ ਕਿਉਂਕਿ ਲੋਕਾਂ ਨੂੰ ਲੱਗ ਸਕਦਾ ਹੈ ਕਿ ਅਸੀਂ ਉਨ੍ਹਾਂ ਤੋਂ ਪੈਸੇ ਲੈਣ ਦੇ ਬਹਾਨੇ ਨਾਲ ਹੀ ਟੈਲੀਫ਼ੋਨ ਕਰ ਰਹੇ ਹਾਂ। ਜੇ ਤੁਹਾਨੂੰ ਲੱਗਦਾ ਹੈ ਕਿ ਘਰ-ਮਾਲਕ ਨੂੰ ਸਾਡੇ ਸੰਦੇਸ਼ ਵਿਚ ਕੋਈ ਦਿਲਚਸਪੀ ਨਹੀਂ ਹੈ, ਤਾਂ ਨਿਮਰਤਾ ਨਾਲ ਗੱਲਬਾਤ ਬੰਦ ਕਰ ਦਿਓ।
4. ਟੈਲੀਫ਼ੋਨ ਰਾਹੀਂ ਗਵਾਹੀ ਦੇਣ ਨਾਲ ਸਾਨੂੰ ਕੀ ਕਾਮਯਾਬੀ ਹਾਸਲ ਹੋ ਸਕਦੀ ਹੈ?
4 ਹੋ ਸਕਦਾ ਹੈ ਕਿ ਜਿਸ ਵਿਅਕਤੀ ਨਾਲ ਤੁਸੀਂ ਟੈਲੀਫ਼ੋਨ ਤੇ ਗੱਲ ਕਰਦੇ ਹੋ, ਉਹ ਸ਼ਾਇਦ ਬੀਮਾਰ ਜਾਂ ਅਪਾਹਜ ਹੋਵੇ ਜਾਂ ਆਪਣੇ ਕੰਮ-ਕਾਜ ਕਰਕੇ ਤੁਹਾਨੂੰ ਮਿਲ ਨਹੀਂ ਪਾਉਂਦਾ ਜਦੋਂ ਤੁਸੀਂ ਘਰ-ਘਰ ਪ੍ਰਚਾਰ ਕਰਦੇ ਹੋ। ਕਈ ਇਸ ਤਰ੍ਹਾਂ ਦੇ ਘਰਾਂ ਵਿਚ ਰਹਿੰਦੇ ਹਨ ਜੋ ਹਰ ਪਾਸਿਓਂ ਬੰਦ ਹੁੰਦੇ ਹਨ ਜਾਂ ਗਾਰਡ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦਾ। ਕਈ ਅਪਾਰਟਮੈਂਟਾਂ ਵਿਚ ਰਹਿੰਦੇ ਹਨ ਜਿੱਥੇ ਇਜਾਜ਼ਤ ਲਏ ਬਗੈਰ ਜਾਣਾ ਮਨ੍ਹਾ ਹੈ। ਇਸ ਕਰਕੇ ਸਾਰਿਆਂ ਤਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਸਾਨੂੰ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਬਾਰੇ ਸੋਚਣਾ ਚਾਹੀਦਾ ਹੈ ਜੋ ਕਿ ਅਸਰਕਾਰੀ ਤਰੀਕਾ ਹੈ।