ਪ੍ਰਸ਼ਨ ਡੱਬੀ
◼ ਜਦੋਂ ਅਸੀਂ ਟੈਲੀਫ਼ੋਨ ਰਾਹੀਂ ਕਿਸੇ ਨੂੰ ਗਵਾਹੀ ਦਿੰਦੇ ਹਾਂ, ਤਾਂ ਕੀ ਸਾਨੂੰ ਉਸ ਨੂੰ ਚੰਦਾ ਦੇਣ ਦੇ ਪ੍ਰਬੰਧ ਬਾਰੇ ਦੱਸਣਾ ਚਾਹੀਦਾ ਹੈ?
ਜਦੋਂ ਅਸੀਂ ਕਿਸੇ ਵਿਅਕਤੀ ਨੂੰ ਆਮ੍ਹੋ-ਸਾਮ੍ਹਣੇ ਗਵਾਹੀ ਦਿੰਦੇ ਹਾਂ, ਤਾਂ ਅਸੀਂ ਉਸ ਨੂੰ ਸਮਝਾ ਸਕਦੇ ਹਾਂ ਕਿ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇ ਰਹੇ ਹਨ ਅਤੇ ਇਹ ਕੰਮ ਸਵੈ-ਇੱਛਾ ਨਾਲ ਦਿੱਤੇ ਚੰਦਿਆਂ ਨਾਲ ਕੀਤਾ ਜਾਂਦਾ ਹੈ। ਫਿਰ ਅਸੀਂ ਉਸ ਨੂੰ ਕਹਿ ਸਕਦੇ ਹਾਂ ਕਿ ਜੇ ਉਹ ਚਾਹੇ, ਤਾਂ ਉਹ ਵੀ ਚੰਦਾ ਦੇ ਸਕਦਾ ਹੈ। ਪਰ ਟੈਲੀਫ਼ੋਨ ਰਾਹੀਂ ਗਵਾਹੀ ਦਿੰਦੇ ਸਮੇਂ ਇਸ ਪ੍ਰਬੰਧ ਦਾ ਜ਼ਿਕਰ ਨਹੀਂ ਕੀਤਾ ਜਾਣਾ ਚਾਹੀਦਾ, ਨਹੀਂ ਤਾਂ ਲੋਕ ਸੋਚਣਗੇ ਕਿ ਅਸੀਂ ਖ਼ਾਸਕਰ ਚੰਦਾ ਮੰਗਣ ਲਈ ਉਨ੍ਹਾਂ ਨੂੰ ਫ਼ੋਨ ਕਰਦੇ ਹਾਂ। ਯਹੋਵਾਹ ਦੇ ਗਵਾਹ ਚੰਦਾ ਇਕੱਠਾ ਕਰਨ ਲਈ ਪ੍ਰਚਾਰ ਨਹੀਂ ਕਰਦੇ।—2 ਕੁਰਿੰ. 2:17, ਪਵਿੱਤਰ ਬਾਈਬਲ ਨਵਾਂ ਅਨੁਵਾਦ।
◼ ਫ਼ੋਨ ਰਾਹੀਂ ਗਵਾਹੀ ਦਿੰਦੇ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਕੋਈ ਵਿਅਕਤੀ ਯਹੋਵਾਹ ਦੇ ਗਵਾਹਾਂ ਨੂੰ ਦੁਬਾਰਾ ਕਦੇ ਫ਼ੋਨ ਨਾ ਕਰਨ ਦੀ ਫ਼ਰਮਾਇਸ਼ ਕਰਦਾ ਹੈ?
ਅਸੀਂ ਉਸ ਵਿਅਕਤੀ ਦੀ ਫ਼ਰਮਾਇਸ਼ ਦਾ ਆਦਰ ਕਰਾਂਗੇ। ਉਸ ਵਿਅਕਤੀ ਦੀ ਫ਼ਰਮਾਇਸ਼ ਨੂੰ ਤਾਰੀਖ਼ ਅਤੇ ਨਾਂ ਸਮੇਤ ਇਕ ਪਰਚੀ ਉੱਤੇ ਲਿਖ ਕੇ ਉਸ ਲਿਫ਼ਾਫ਼ੇ ਵਿਚ ਪਾ ਦਿਓ ਜਿਸ ਵਿਚ ਗਵਾਹੀ ਦੇਣ ਲਈ ਫ਼ੋਨ ਨੰਬਰਾਂ ਦੀ ਸੂਚੀ ਰੱਖੀ ਜਾਂਦੀ ਹੈ। ਇਸ ਤਰ੍ਹਾਂ, ਦੂਸਰੇ ਭੈਣ-ਭਰਾਵਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਇਸ ਨੰਬਰ ਤੇ ਗੱਲ ਨਹੀਂ ਕਰਨੀ ਚਾਹੀਦੀ। ਜਿਹੜੇ ਲੋਕ ਯਹੋਵਾਹ ਦੇ ਗਵਾਹਾਂ ਨੂੰ ਫ਼ੋਨ ਨਾ ਕਰਨ ਲਈ ਕਹਿੰਦੇ ਹਨ, ਉਨ੍ਹਾਂ ਦੀ ਸੂਚੀ ਨੂੰ ਸਾਲ ਵਿਚ ਇਕ ਵਾਰ ਮੁੜ ਵਿਚਾਰਿਆ ਜਾਣਾ ਚਾਹੀਦਾ ਹੈ। ਸੇਵਾ ਨਿਗਾਹਬਾਨ ਦੀ ਨਿਗਰਾਨੀ ਹੇਠ, ਤਜਰਬੇਕਾਰ ਭੈਣ-ਭਰਾਵਾਂ ਨੂੰ ਚੁਣਿਆ ਜਾ ਸਕਦਾ ਹੈ ਜੋ ਇਨ੍ਹਾਂ ਲੋਕਾਂ ਨੂੰ ਫ਼ੋਨ ਕਰ ਕੇ ਪਤਾ ਲਗਾਉਣਗੇ ਕਿ ਉਹ ਹੁਣ ਗਵਾਹਾਂ ਨਾਲ ਗੱਲ ਕਰਨੀ ਚਾਹੁੰਦੇ ਹਨ ਜਾਂ ਨਹੀਂ।—ਮਈ 1998 ਦੀ ਸਾਡੀ ਰਾਜ ਸੇਵਕਾਈ ਦੀ ਪ੍ਰਸ਼ਨ ਡੱਬੀ ਦੇਖੋ।