ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/97 ਸਫ਼ਾ 1
  • “ਤੁਸੀਂ ਧੰਨਵਾਦ ਕਰਿਆ ਕਰੋ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਤੁਸੀਂ ਧੰਨਵਾਦ ਕਰਿਆ ਕਰੋ”
  • ਸਾਡੀ ਰਾਜ ਸੇਵਕਾਈ—1997
  • ਮਿਲਦੀ-ਜੁਲਦੀ ਜਾਣਕਾਰੀ
  • “ਹਰ ਚੀਜ਼ ਲਈ . . . ਧੰਨਵਾਦ ਕਰੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • “ਤੁਸੀਂ ਧੰਨਵਾਦ ਕਰਿਆ ਕਰੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਧੰਨਵਾਦ ਦਾ ਗੀਤ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • “ਤੁਸੀਂ ਧੰਨਵਾਦ ਕਰਿਆ ਕਰੋ”
    ਸਾਡੀ ਰਾਜ ਸੇਵਕਾਈ—2008
ਹੋਰ ਦੇਖੋ
ਸਾਡੀ ਰਾਜ ਸੇਵਕਾਈ—1997
km 3/97 ਸਫ਼ਾ 1

“ਤੁਸੀਂ ਧੰਨਵਾਦ ਕਰਿਆ ਕਰੋ”

1 ਸਾਡੇ ਵਿੱਚੋਂ ਜ਼ਿਆਦਾਤਰ ਨੂੰ “ਕਿਰਪਾ ਕਰਕੇ” ਅਤੇ “ਧੰਨਵਾਦ” ਕਹਿਣ ਲਈ ਬਚਪਨ ਤੋਂ ਹੀ ਸਿੱਖਿਆ ਦਿੱਤੀ ਗਈ ਸੀ ਜਦੋਂ ਕੋਈ ਸਾਡੇ ਲਈ ਮਿਹਰ ਜਾਂ ਦਿਆਲਗੀ ਦਿਖਾਉਂਦਾ ਸੀ। ਪੌਲੁਸ ਸਾਨੂੰ ਹਮੇਸ਼ਾ ‘ਧੰਨਵਾਦ ਕਰਨ’ ਲਈ ਉਪਦੇਸ਼ ਦਿੰਦਾ ਹੈ, ਅਤੇ ਖ਼ਾਸ ਤੌਰ ਤੇ ਸਾਨੂੰ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। (ਕੁਲੁ. 3:15, 16) ਪਰ ਅਸੀਂ ਆਪਣੇ ਮਹਾਨ ਸ੍ਰਿਸ਼ਟੀਕਰਤਾ ਲਈ ਕਿਸ ਤਰ੍ਹਾਂ ਸ਼ੁਕਰਗੁਜ਼ਾਰੀ ਪ੍ਰਗਟ ਕਰ ਸਕਦੇ ਹਾਂ? ਅਤੇ ਸਾਡੇ ਕੋਲ ਉਸ ਦਾ ਧੰਨਵਾਦ ਕਰਨ ਦੇ ਕਿਹੜੇ ਵਿਸ਼ੇਸ਼ ਕਾਰਨ ਹਨ?

2 ਰਸੂਲ ਪੌਲੁਸ ਨੇ ਲਿਖਿਆ: “ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਫਤਹ ਬਖਸ਼ਦਾ ਹੈ!” (1 ਕੁਰਿੰ. 15:57) ਹਰੇਕ ਸਾਲ ਸਮਾਰਕ ਦੇ ਸਮੇਂ ਤੇ, ਸਾਨੂੰ ਉਸ ਬੇਹੱਦ ਪਿਆਰ ਬਾਰੇ ਚੇਤੇ ਕਰਾਇਆ ਜਾਂਦਾ ਹੈ ਜੋ ਯਹੋਵਾਹ ਅਤੇ ਮਸੀਹ ਦੋਵਾਂ ਨੇ ਰਿਹਾਈ-ਕੀਮਤ ਮੁਹੱਈਆ ਕਰ ਕੇ ਦਿਖਾਇਆ ਹੈ ਅਤੇ ਇਹ ਰਿਹਾਈ-ਕੀਮਤ ਸਾਨੂੰ ਸਦੀਪਕ ਜੀਵਨ ਦੀ ਉਮੀਦ ਦਿੰਦੀ ਹੈ। (ਯੂਹੰ. 3:16) ਕਿਉਂਕਿ ਸਾਡੇ ਵਿੱਚੋਂ ਤਕਰੀਬਨ ਸਭ ਨੇ ਪਿਆਰਿਆਂ ਨੂੰ ਮੌਤ ਵਿਚ ਖੋਇਆ ਹੈ, ਅਸੀਂ ਪੁਨਰ-ਉਥਾਨ ਬਾਰੇ ਯਿਸੂ ਦੇ ਵਾਅਦੇ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ! ਜਦ ਅਸੀਂ ਬਿਨਾਂ ਕਦੇ ਮਰੇ ਇਸ ਵਿਵਸਥਾ ਦੇ ਅੰਤ ਵਿੱਚੋਂ ਜੀਉਂਦਿਆਂ ਬਚ ਨਿਕਲਣ ਦੀ ਸੰਭਾਵਨਾ ਉੱਤੇ ਵਿਚਾਰ ਕਰਦੇ ਹਾਂ ਤਾਂ ਸਾਡੇ ਦਿਲ ਧੰਨਵਾਦ ਨਾਲ ਭਰ ਜਾਂਦੇ ਹਨ। (ਯੂਹੰ. 11:25, 26) ਆਉਣ ਵਾਲੇ ਪਾਰਥਿਵ ਪਰਾਦੀਸ ਵਿਚ ਜਿਹੜੀਆਂ ਸਾਰੀਆਂ ਸ਼ਾਨਦਾਰ ਬਰਕਤਾਂ ਅਸੀਂ ਯਹੋਵਾਹ ਦੇ ਹੱਥੋਂ ਅਜੇ ਅਨੁਭਵ ਕਰਾਂਗੇ, ਉਨ੍ਹਾਂ ਲਈ ਧੰਨਵਾਦ ਪ੍ਰਗਟ ਕਰਨ ਵਾਲੇ ਸ਼ਬਦ ਲੱਭਣੇ ਮੁਸ਼ਕਲ ਹਨ। (ਪਰ. 21:4) ਕਿਸੇ ਕੋਲ ਪਰਮੇਸ਼ੁਰ ਦਾ ‘ਧੰਨਵਾਦ ਕਰਨ’ ਲਈ ਇਸ ਤੋਂ ਬਿਹਤਰ ਕਾਰਨ ਕੀ ਹੋ ਸਕਦੇ ਹਨ?

3 ਪਰਮੇਸ਼ੁਰ ਲਈ ਧੰਨਵਾਦ ਕਿਸ ਤਰ੍ਹਾਂ ਦਿਖਾਉਣਾ ਹੈ: ਯਹੋਵਾਹ ਨੂੰ ਉਸ ਦੀ ਭਲਾਈ ਲਈ ਪ੍ਰਾਰਥਨਾ ਵਿਚ ਧੰਨਵਾਦ ਪ੍ਰਗਟ ਕਰਨਾ ਹਮੇਸ਼ਾ ਢੁਕਵਾਂ ਹੁੰਦਾ ਹੈ। (ਜ਼ਬੂ. 136:1-3) ਅਸੀਂ ਦੂਜੇ ਸਕਾਰਾਤਮਕ ਤਰੀਕਿਆਂ ਵਿਚ ਵੀ ਆਪਣਾ ਧੰਨਵਾਦ ਪ੍ਰਦਰਸ਼ਿਤ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਉਦਾਹਰਣ ਲਈ, ਅਸੀਂ ਜ਼ਰੂਰ ਐਤਵਾਰ, ਮਾਰਚ 23, ਨੂੰ ਮਸੀਹ ਦੀ ਮੌਤ ਦੇ ਸਮਾਰਕ ਲਈ ਹਾਜ਼ਰ ਹੋਵਾਂਗੇ। ਸਥਾਨਕ ਕਲੀਸਿਯਾ ਅਤੇ ਵਿਸ਼ਵ-ਵਿਆਪੀ ਕੰਮ ਦੀਆਂ ਭੌਤਿਕ ਜ਼ਰੂਰਤਾਂ ਪੂਰੀਆਂ ਕਰਨ ਲਈ, ਅਸੀਂ ਖਿੜੇ-ਮੱਥੇ ‘ਆਪਣੇ ਮਾਲ ਨਾਲ ਯਹੋਵਾਹ ਦੀ ਮਹਿਮਾ ਕਰਦੇ ਹਾਂ।’ (ਕਹਾ. 3:9) ਅਸੀਂ ਬਜ਼ੁਰਗਾਂ ਨੂੰ ਪੂਰਾ ਸਮਰਥਨ ਦਿੰਦੇ ਹਾਂ ਅਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰਦੇ ਹਾਂ, ਇਸ ਤਰ੍ਹਾਂ ਉਸ ਮਦਦ ਲਈ ਯਹੋਵਾਹ ਦਾ ਸ਼ੁਕਰ ਕਰਦੇ ਹਾਂ ਜੋ ਉਹ ਇਨ੍ਹਾਂ ਰਾਹੀਂ ਦਿੰਦਾ ਹੈ। (1 ਥੱਸ. 5:12, 13) ਹਰ ਦਿਨ, ਅਸੀਂ ਨੇਕ ਚਾਲ-ਚਲਣ ਕਾਇਮ ਰੱਖਣ ਦੀ ਸਖ਼ਤ ਕੋਸ਼ਿਸ਼ ਕਰਦੇ ਹਾਂ ਜੋ ਪਰਮੇਸ਼ੁਰ ਦੇ ਨਾਂ ਦੀ ਵਡਿਆਈ ਕਰੇ। (1 ਪਤ. 2:12) ਯਹੋਵਾਹ ਸਾਡੀ ਸ਼ੁਕਰਗੁਜ਼ਾਰੀ ਦੇ ਇਨ੍ਹਾਂ ਸਾਰੇ ਸਬੂਤਾਂ ਨਾਲ ਪ੍ਰਸੰਨ ਹੁੰਦਾ ਹੈ।—1 ਥੱਸ. 5:18.

4 ਸਾਡੇ ਧੰਨਵਾਦ ਦਾ ਸਭ ਤੋਂ ਉਤਮ ਪ੍ਰਗਟਾਉ: ਸਾਡੇ ਸ੍ਰਿਸ਼ਟੀਕਰਤਾ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਉਸ ਲਈ ਸੁਹਿਰਦ ਧੰਨਵਾਦ ਦੇ ਸਭ ਤੋਂ ਉੱਤਮ ਪ੍ਰਗਟਾਵਿਆਂ ਵਿੱਚੋਂ ਕੁਝ ਹਨ ਰਾਜ-ਪ੍ਰਚਾਰ ਕਾਰਜ ਵਿਚ ਤਨ-ਮਨ ਨਾਲ ਹਿੱਸਾ ਲੈਣਾ, ਯਹੋਵਾਹ ਦੇ ਨਾਂ ਦਾ ਸਤਿਕਾਰ ਕਰਨਾ, ਪ੍ਰਾਰ­ਥਨਾ ਵਿਚ ਧੰਨਵਾਦ ਪ੍ਰਗਟ ਕਰਨਾ, ਅਤੇ ਨਿਸ਼ਠਾ ਨਾਲ ਸੱਚਾਈ ਦਾ ਪੱਖ ਪੂਰਨਾ। ਯਹੋਵਾਹ ਇਹ ਦੇਖ ਕੇ ਪ੍ਰਸੰਨ ਹੁੰਦਾ ਹੈ ਕਿ ਅਸੀਂ ਉਸ ਦੀ ਮਰਜ਼ੀ ਕਿ “ਸਾਰੇ ਮਨੁੱਖ ਬਚਾਏ ਜਾਣ” ਦੇ ਸਮਰਥਨ ਵਿਚ ਪਵਿੱਤਰ ਸੇਵਾ ਦੇ ਕੰਮ ਕਰਦੇ ਹਾਂ। (1 ਤਿਮੋ. 2:3, 4) ਇਸ ਕਰਕੇ ਇੰਨੇ ਪ੍ਰਕਾਸ਼ਕ ਜੋ ਪ੍ਰਬੰਧ ਕਰ ਸਕਦੇ ਹਨ, ਉਹ ਮਾਰਚ, ਅਪ੍ਰੈਲ, ਅਤੇ ਮਈ ਦੇ ਮਹੀਨਿਆਂ ਵਿੱਚੋਂ ਇਕ ਜਾਂ ਵੱਧ ਮਹੀਨਿਆਂ ਦੌਰਾਨ ਸਹਿਯੋਗੀ ਪਾਇਨੀਅਰਾਂ ਵਜੋਂ ਆਪਣਾ ਨਾਂ ਦਰਜ ਕਰਵਾਉਣ ਦੇ ਸੱਦੇ ਨੂੰ ਸਵੀਕਾਰ ਕਰ ਰਹੇ ਹਨ, ਜੋ ਫਰਵਰੀ ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤਾ ਗਿਆ ਸੀ। ਸੇਵਕਾਈ ਵਿਚ ਵਧੀਕ ਜਤਨ ਕਰਨਾ, ‘ਧੰਨਵਾਦ ਕਰਨ’ ਦਾ ਇਕ ਉੱਤਮ ਤਰੀਕਾ ਹੈ। ਕੀ ਤੁਸੀਂ ਅਪ੍ਰੈਲ ਜਾਂ ਮਈ ਵਿਚ ਪਾਇਨੀਅਰਾਂ ਦੇ ਸਮੂਹ ਵਿਚ ਸ਼ਾਮਲ ਹੋ ਸਕਦੇ ਹੋ?

5 ਸਾਨੂੰ ਸਦਾ ਲਈ ਜੀਉਣ ਦੀ ਪੱਕੀ ਉਮੀਦ ਦਿੱਤੀ ਗਈ ਹੈ। ਜਦ ਅਸੀਂ ਇਸ ਦੀ ਪੂਰਤੀ ਦੇਖਾਂਗੇ, ਉਦੋਂ ਸਾਡੇ ਕੋਲ ਰੋਜ਼ ਯਹੋਵਾਹ ਦਾ ਆਨੰਦ ਨਾਲ ਧੰਨਵਾਦ ਕਰਨ ਲਈ ਹੋਰ ਚੋਖੇ ਕਾਰਨ ਹੋਣਗੇ।—ਜ਼ਬੂ. 79:13.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ