ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/97 ਸਫ਼ਾ 2
  • ਮਾਰਚ ਦੇ ਲਈ ਸੇਵਾ ਸਭਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਾਰਚ ਦੇ ਲਈ ਸੇਵਾ ਸਭਾਵਾਂ
  • ਸਾਡੀ ਰਾਜ ਸੇਵਕਾਈ—1997
  • ਸਿਰਲੇਖ
  • ਸਪਤਾਹ ਆਰੰਭ ਮਾਰਚ 3
  • ਸਪਤਾਹ ਆਰੰਭ ਮਾਰਚ 10
  • ਸਪਤਾਹ ਆਰੰਭ ਮਾਰਚ 17
  • ਸਪਤਾਹ ਆਰੰਭ ਮਾਰਚ 24
  • ਸਪਤਾਹ ਆਰੰਭ ਮਾਰਚ 31
ਸਾਡੀ ਰਾਜ ਸੇਵਕਾਈ—1997
km 3/97 ਸਫ਼ਾ 2

ਮਾਰਚ ਦੇ ਲਈ ਸੇਵਾ ਸਭਾਵਾਂ

ਸਪਤਾਹ ਆਰੰਭ ਮਾਰਚ 3

ਗੀਤ 53

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਹਿੱਤ ਪੇਸ਼ਕਸ਼ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ ਦੱਸੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਰੁਚੀ ਰੱਖਣ ਵਾਲਿਆਂ ਨੂੰ ਮਾਰਚ 23 ਨੂੰ ਸਮਾਰਕ ਲਈ ਸੱਦਾ ਦੇਣਾ ਸ਼ੁਰੂ ਕਰ ਦੇਣ। ਸਮਾਰਕ ਸੱਦਾ ਪੱਤਰ ਦੀ ਇਕ ਕਾਪੀ ਦਿਖਾਓ, ਅਤੇ ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਇਨ੍ਹਾਂ ਨੂੰ ਪ੍ਰਾਪਤ ਕਰ ਕੇ ਇਸ ਹਫ਼ਤੇ ਵੰਡਣਾ ਸ਼ੁਰੂ ਕਰ ਦੇਣ।

15 ਮਿੰਟ: “ਆਪਣਾ ਘਰ ਬਣਾ।” ਸਵਾਲ ਅਤੇ ਜਵਾਬ। 1995 ਯੀਅਰ ਬੁੱਕ, ਸਫ਼ਾ 228 ਵਿੱਚੋਂ ਅਨੁਭਵ ਸ਼ਾਮਲ ਕਰੋ।

20 ਮਿੰਟ: “ਇਕ ਸਥਾਈ ਭਵਿੱਖ ਨਿਸ਼ਚਿਤ ਕਰਨ ਲਈ ਪਰਿਵਾਰਾਂ ਦੀ ਮਦਦ ਕਰੋ।” (ਪੈਰਾ 1-5) ਪੈਰਾ 1 ਉੱਤੇ ਸੰਖੇਪ ਟਿੱਪਣੀਆਂ ਕਰੋ, ਅਤੇ ਫਿਰ ਚਰਚਾ ਕਰੋ ਕਿ ਅਧਿਆਵਾਂ ਦੇ ਵਿਸ਼ੇ, ਰੰਗੀਨ ਤਸਵੀਰਾਂ, ਅਤੇ ਪੁਨਰ-ਵਿਚਾਰ ਲਈ ਡੱਬੀਆਂ ਇਸਤੇਮਾਲ ਕਰਦੇ ਹੋਏ, ਪਰਿਵਾਰਕ ਖ਼ੁਸ਼ੀ ਪੁਸਤਕ ਵਿਚ ਦਿਲਚਸਪੀ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ। ਯੋਗ ਪ੍ਰਕਾਸ਼ਕਾਂ ਵੱਲੋਂ ਪੈਰਾ 2-5 ਵਿਚ ਦਿੱਤੀਆਂ ਗਈਆਂ ਪੇਸ਼ਕਾਰੀਆਂ ਪ੍ਰਦਰਸ਼ਿਤ ਕਰਵਾਓ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਉਨ੍ਹਾਂ ਪਰਿਵਾਰਾਂ ਨੂੰ ਇਹ ਪੁਸਤਕ ਦੇਣ ਦੀ ਖ਼ਾਸ ਕੋਸ਼ਿਸ਼ ਕਰਨ ਜਿਨ੍ਹਾਂ ਨੇ ਪਹਿਲਾਂ ਦਿਲਚਸਪੀ ਦਿਖਾਈ ਸੀ।

ਗੀਤ 71 ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਮਾਰਚ 10

ਗੀਤ 56

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਸਾਰਿਆਂ ਨੂੰ ਯਾਦ ਦਿਲਾਓ ਕਿ ਉਹ ਨਿਸ਼ਚੇ ਹੀ ਮਾਰਚ 18-23 ਲਈ ਅਨੁਸੂਚਿਤ ਸਮਾਰਕ ਬਾਈਬਲ ਪਠਨ ਦੀ ਪੈਰਵੀ ਕਰਨ, ਜਿਵੇਂ ਕਿ ਪ੍ਰਤਿਦਿਨ ਸ਼ਾਸਤਰ­ਵਚਨਾਂ ਦੀ ਜਾਂਚ ਕਰਨਾ ਵਿਚ ਉਲੀਕਿਆ ਗਿਆ ਹੈ।

20 ਮਿੰਟ: “ਤੁਸੀਂ ਧੰਨਵਾਦ ਕਰਿਆ ਕਰੋ।” ਸਵਾਲ ਅਤੇ ਜਵਾਬ। ਬਾਈਬਲ ਸਿੱਖਿਆਰਥੀਆਂ ਨੂੰ, ਰੁਚੀ ਰੱਖਣ ਵਾਲਿਆਂ ਨੂੰ, ਪਰਿਵਾਰ ਵਿਚ ਅਨੁਕੂਲ ਮਨੋਬਿਰਤੀ ਰੱਖਣ ਵਾਲੇ ਜੀਆਂ ਨੂੰ, ਅਤੇ ਕੋਈ ਵੀ ਭੈਣ-ਭਰਾ ਜੋ ਕਲੀਸਿਯਾ ਨਾਲ ਕ੍ਰਿਆਸ਼ੀਲ ਢੰਗ ਨਾਲ ਸੰਗਤ ਨਹੀਂ ਕਰ ਰਿਹਾ ਹੈ, ਨੂੰ ਸਮਾਰਕ ਵਿਚ ਹਾਜ਼ਰ ਹੋਣ ਦਾ ਸੱਦਾ ਦੇਣ ਲਈ ਸਾਰਿਆਂ ਨੂੰ ਸਖ਼ਤ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੰਖੇਪ ਪ੍ਰਦਰਸ਼ਨ, ਜਿਸ ਵਿਚ ਪ੍ਰਕਾਸ਼ਕ ਸਮਾਰਕ ਸੱਦਾ ਪੱਤਰ ਇਸਤੇਮਾਲ ਕਰਦੇ ਹੋਏ, ਰੁਚੀ ਰੱਖਣ ਵਾਲੇ ਵਿਅਕਤੀ ਨੂੰ ਸਮਾਰਕ ਲਈ ਸੱਦਾ ਦਿੰਦਾ ਹੈ। ਜੁਲਾਈ 1, 1988, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 11, ਪੈਰਾ 16-17, ਉੱਤੇ ਅਤਿਰਿਕਤ ਟਿੱਪਣੀਆਂ ਦਿਓ। ਉਨ੍ਹਾਂ ਸਾਰਿਆਂ ਨੂੰ ਅਪ੍ਰੈਲ ਅਤੇ ਮਈ ਵਿਚ ਸਹਿਯੋਗੀ ਪਾਇਨੀਅਰੀ ਕਰਨ ਲਈ ਉਤਸ਼ਾਹ ਦਿਓ ਜੋ ਕਰ ਸਕਦੇ ਹਨ।

15 ਮਿੰਟ: “ਇਕ ਸਥਾਈ ਭਵਿੱਖ ਨਿਸ਼ਚਿਤ ਕਰਨ ਲਈ ਪਰਿਵਾਰਾਂ ਦੀ ਮਦਦ ਕਰੋ।” (ਪੈਰਾ 6-8) ਕੁਝ ਸੁਝਾਉ ਪੇਸ਼ ਕਰੋ, ਇਹ ਦਿਖਾਉਂਦੇ ਹੋਏ ਕਿ ਨੌਕਰੀ ਤੇ, ਸਕੂਲ ਵਿਖੇ, ਪਾਰਕ ਵਿਚ, ਜਾਂ ਪਬਲਿਕ ਵਾਹਣਾਂ ਵਿਚ ਗ਼ੈਰ-ਰਸਮੀ ਗਵਾਹੀ ਦਿੰਦੇ ਸਮੇਂ, ਅਤੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਸਮੇਂ ਪਰਿਵਾਰਕ ਖ਼ੁਸ਼ੀ ਪੁਸਤਕ ਕਿਵੇਂ ਪੇਸ਼ ਕਰਨੀ ਹੈ। ਯੋਗ ਪ੍ਰਕਾਸ਼ਕ ਵੱਲੋਂ ਪੈਰਾ 6 ਅਤੇ 7 ਵਿਚ ਦਿੱਤੀਆਂ ਗਈਆਂ ਪੇਸ਼ਕਾਰੀਆਂ ਪ੍ਰਦਰਸ਼ਿਤ ਕਰਵਾਓ। ਪੁਨਰ-ਮੁਲਾਕਾਤ ਦੌਰਾਨ ਕੀਤੀ ਗਈ ਚਰਚਾ ਤੋਂ ਉਸ ਵਿਅਕਤੀ ਨੂੰ ਇਹ ਕਦਰ ਕਰਨ ਵਿਚ ਮਦਦ ਮਿਲਣੀ ਚਾਹੀਦੀ ਹੈ ਕਿ ਬਾਈਬਲ ਅਧਿਐਨ ਕਿਵੇਂ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਬਣਾ ਸਕਦਾ ਹੈ। ਅਧਿਐਨ ਨੂੰ ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਤੋਂ ਇਸ ਉਦੇਸ਼ ਨਾਲ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਬਾਅਦ ਵਿਚ ਗਿਆਨ ਪੁਸਤਕ ਵਿੱਚੋਂ ਕਰਵਾਇਆ ਜਾਵੇਗਾ, ਜਾਂ ਅਧਿਐਨ ਗਿਆਨ ਪੁਸਤਕ ਤੋਂ ਹੀ ਸ਼ੁਰੂ ਕੀਤਾ ਜਾ ਸਕਦਾ ਹੈ।

ਗੀਤ 72 ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਮਾਰਚ 17

ਗੀਤ 63

15 ਮਿੰਟ: ਸਥਾਨਕ ਘੋਸ਼ਣਾਵਾਂ। “ਸਮਾਰਕ ਯਾਦ-ਦਹਾਨੀਆਂ” ਦਾ ਪੁਨਰ-ਵਿਚਾਰ ਕਰੋ, ਅਤੇ ਸਥਾਨਕ ਸਮਾਰਕ ਪ੍ਰਬੰਧਾਂ ਬਾਰੇ ਦੱਸੋ। ਬਾਈਬਲ ਸਿੱਖਿਆਰਥੀਆਂ ਅਤੇ ਰੁਚੀ ਰੱਖਣ ਵਾਲਿਆਂ ਦੀ ਹਾਜ਼ਰ ਹੋਣ ਵਿਚ ਮਦਦ ਕਰਨ ਦੇ ਲਈ ਸਾਰਿਆਂ ਨੂੰ ਫਾਈਨਲ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ।

15 ਮਿੰਟ: ਸਥਾਨਕ ਲੋੜਾਂ। ਜਾਂ ਇਕ ਬਜ਼ੁਰਗ ਦੁਆਰਾ ਸਤੰਬਰ 15, 1996, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 22-4, ਦੇ ਲੇਖ “ਕੀ ਤੁਹਾਨੂੰ ਸੱਚ-ਮੁੱਚ ਮਾਫ਼ੀ ਮੰਗਣ ਦੀ ਲੋੜ ਹੈ?” ਉੱਤੇ ਇਕ ਭਾਸ਼ਣ।

15 ਮਿੰਟ: 1997 ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ ਦੀ ਚੰਗੀ ਵਰਤੋਂ ਕਰੋ। ਪਿਤਾ ਆਪਣੇ ਪਰਿਵਾਰ ਨਾਲ ਸਫ਼ਾ 3-9 ਵਿਚ ਦਿੱਤੀਆਂ ਗਈਆਂ ਵਿਸ਼ੇਸ਼ਤਾਵਾਂ ਦਾ ਪੁਨਰ-ਵਿਚਾਰ ਕਰਦਾ ਹੈ। ਉਹ ਦਿਖਾਉਂਦਾ ਹੈ ਕਿ ਅਸੀਂ ਪੂਰੇ ਸੰਸਾਰ ਵਿਚ ਦੈਵ-ਸ਼ਾਸਕੀ ਤਰੱਕੀ ਨੂੰ ਵੇਖ ਕੇ ਕਿਉਂ ਆਨੰਦਿਤ ਹੁੰਦੇ ਹਾਂ। ਪਿਤਾ ਵਿਆਖਿਆ ਕਰਦਾ ਹੈ ਕਿ ਕਿਵੇਂ, ਆਉਣ ਵਾਲੇ ਸਾਲ ਦੌਰਾਨ, ਉਹ ਹਰ ਦਿਨ ਭੋਜਨ ਸਮੇਂ ਕੁਝ ਮਿੰਟ ਕੱਢ ਕੇ ਯੀਅਰ ਬੁੱਕ ਨੂੰ ਪ੍ਰਗਤੀਸ਼ੀਲ ਢੰਗ ਨਾਲ ਪੜ੍ਹ ਸਕਦੇ ਹਨ ਅਤੇ ਦੈਨਿਕ ਪਾਠ ਉੱਤੇ ਵੀ ਵਿਚਾਰ ਕਰ ਸਕਦੇ ਹਨ।

ਗੀਤ 75 ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਮਾਰਚ 24

ਗੀਤ 67

9 ਮਿੰਟ: ਸਥਾਨਕ ਘੋਸ਼ਣਾਵਾਂ। ਵਿਆਖਿਆ ਕਰੋ ਕਿ ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕਰਨ ਲਈ ਅਰਜ਼ੀ ਭਰਨ ਵਾਸਤੇ ਅਜੇ ਸਮਾਂ ਹੈ ਅਤੇ ਸਾਰਿਆਂ ਨੂੰ ਅਰਜ਼ੀ ਭਰਨ ਲਈ ਉਤਸ਼ਾਹਿਤ ਕਰੋ। ਦੱਸੋ ਕਿ ਮਹੀਨੇ ਦੇ ਦੌਰਾਨ ਸਥਾਨਕ ਤੌਰ ਤੇ ਸੇਵਾ ਲਈ ਸਭਾਵਾਂ ਵਾਸਤੇ ਕਿਹੜੇ ਅਤਿਰਿਕਤ ਪ੍ਰਬੰਧ ਕੀਤੇ ਜਾ ਰਹੇ ਹਨ।

24 ਮਿੰਟ: “ਪੁਨਰ-ਮੁਲਾਕਾਤ ਕਰਨ ਲਈ ਦਲੇਰ ਹੋਵੋ।” (ਪੈਰਾ 1-20) ਸਵਾਲ ਅਤੇ ਜਵਾਬ। ਸੰਖੇਪ ਵਿਚ ਪੈਰਾ 16 ਪ੍ਰਦਰਸ਼ਿਤ ਕਰੋ।

12 ਮਿੰਟ: ਇਕ ਨਵੇਂ ਪ੍ਰਕਾਸ਼ਕ ਨੂੰ ਸ਼ੁਰੂ ਹੋਣ ਵਿਚ ਮਦਦ ਦੇਣੀ। ਜੂਨ 1996 ਦੇ ਸਾਡੀ ਰਾਜ ਸੇਵਕਾਈ ਅੰਤਰ-ਪੱਤਰ ਵਿਚ ਪੈਰਾ 19 ਦਾ ਪੁਨਰ-ਵਿਚਾਰ ਕਰੋ। ਪ੍ਰਦਰਸ਼ਿਤ ਕਰੋ ਕਿ ਇਕ ਯੋਗ ਪ੍ਰਕਾਸ਼ਕ ਕਿਵੇਂ ਇਕ ਬਾਈਬਲ ਸਿੱਖਿਆਰਥੀ ਨੂੰ ਤਿਆਰ ਕਰਦਾ ਹੈ ਜਿਸ ਨੂੰ ਬਜ਼ੁਰਗਾਂ ਨੇ ਹਾਲ ਹੀ ਵਿਚ ਬਪਤਿਸਮਾ-ਰਹਿਤ ਪ੍ਰਕਾਸ਼ਕ ਵਜੋਂ ਪ੍ਰਵਾਨ ਕੀਤਾ ਹੈ। ਉਹ ਇਕੱਠੇ ਆਪਣੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ, ਸਫ਼ਾ 111, ਪੈਰਾ 2 ਦਾ ਪੁਨਰ-ਵਿਚਾਰ ਕਰਦੇ ਹਨ। ਤਜਰਬੇਕਾਰ ਪ੍ਰਕਾਸ਼ਕ ਦੱਸਦਾ ਹੈ ਕਿ ਘਰ-ਘਰ ਗਵਾਹੀ ਦਿੰਦੇ ਸਮੇਂ ਸ਼ਾਇਦ ਕਿਹੜੀਆਂ ਪ੍ਰਤਿਕ੍ਰਿਆਵਾਂ ਮਿਲਣਗੀਆਂ ਅਤੇ ਕਿ ਜੇਕਰ ਜ਼ਿਆਦਾਤਰ ਲੋਕ ਨਹੀਂ ਸੁਣਦੇ ਹਨ, ਤਾਂ ਹੌਸਲਾ ਹਾਰਨ ਦੀ ਕੋਈ ਲੋੜ ਨਹੀਂ ਹੈ। ਪ੍ਰਕਾਸ਼ਕ ਇਕ ਅਜਿਹਾ ਉਤਸ਼ਾਹਜਨਕ ਅਨੁਭਵ ਦੱਸਦਾ ਹੈ ਜੋ ਹਾਸਲ ਹੋਣ ਵਾਲੀ ਉਸ ਖ਼ੁਸ਼ੀ ਨੂੰ ਪ੍ਰਦਰਸ਼ਿਤ ਕਰਦਾ ਹੈ ਜਦੋਂ ਇਕ ਸੁਣਨ ਵਾਲਾ ਸੁਹਿਰਦ ਵਿਅਕਤੀ ਮਿਲਦਾ ਹੈ। ਉਹ ਇਕੱਠੇ ਰਸਾਲੇ ਦੀ ਇਕ ਸੰਖੇਪ, ਆਸਾਨ ਪੇਸ਼ਕਾਰੀ ਤਿਆਰ ਕਰਦੇ ਹਨ ਅਤੇ ਫਿਰ ਇਸ ਦਾ ਅਭਿਆਸ ਕਰਦੇ ਹਨ। ਉਤਸ਼ਾਹਜਨਕ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਇਸ ਹਫ਼ਤੇ ਇਕੱਠੇ ਖੇਤਰ ਸੇਵਾ ਵਿਚ ਹਿੱਸਾ ਲੈਣ ਦੇ ਨਿਸ਼ਚਿਤ ਪ੍ਰਬੰਧ ਕੀਤੇ ਜਾਂਦੇ ਹਨ।

ਗੀਤ 89 ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਮਾਰਚ 31

ਗੀਤ 70

15 ਮਿੰਟ: ਸਥਾਨਕ ਘੋਸ਼ਣਾਵਾਂ। ਸਾਰੇ ਰੁਚੀ ਰੱਖਣ ਵਾਲਿਆਂ ਨੂੰ ਅਪ੍ਰੈਲ 6 ਦੇ ਖ਼ਾਸ ਪਬਲਿਕ ਭਾਸ਼ਣ ਲਈ ਹਾਜ਼ਰ ਹੋਣ ਦਾ ਸੱਦਾ ਦਿਓ। ਸਾਰਿਆਂ ਨੂੰ ਮਾਰਚ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤੇ ਕਰਾਓ। ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਸਾਰਿਆਂ ਦੇ ਨਾਂ ਦੱਸੋ। ਪ੍ਰਸ਼ਨ ਡੱਬੀ ਦਾ ਪੁਨਰ-ਵਿਚਾਰ ਕਰੋ।

20 ਮਿੰਟ: “ਪੁਨਰ-ਮੁਲਾਕਾਤ ਕਰਨ ਲਈ ਦਲੇਰ ਹੋਵੋ।” (ਪੈਰਾ 21-35) ਸਵਾਲ ਅਤੇ ਜਵਾਬ। ਸਫ਼ਾ 3 ਦੀ ਡੱਬੀ ਦਾ ਪੁਨਰ-ਵਿਚਾਰ ਕਰੋ। ਸਾਰਿਆਂ ਨੂੰ ਉਤਸ਼ਾਹ ਦਿਓ ਕਿ ਆਪਣੀ ਖੇਤਰ ਸੇਵਾ ਰਿਪੋਰਟ ਦਿੰਦੇ ਸਮੇਂ, ਉਸ ਮਹੀਨੇ ਦੌਰਾਨ ਕੀਤੀ ਗਈ ਹਰੇਕ ਪੁਨਰ-ਮੁਲਾਕਾਤ ਨੂੰ ਗਿਣਨ।

10 ਮਿੰਟ: ਅਪ੍ਰੈਲ ਲਈ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਪਹਿਰਾਬੁਰਜ ਅਤੇ ਅਵੇਕ! ਦੀ ਸਬਸਕ੍ਰਿਪਸ਼ਨ ਪੇਸ਼ ਕਰੋ। ਅਕਤੂਬਰ 1996 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਉੱਤੇ ਪੈਰਾ 3, 4, ਅਤੇ 8 ਵਿਚ ਪੇਸ਼ ਕੀਤੀਆਂ ਗਈਆਂ ਰਸਾਲਾ ਪੇਸ਼ਕਾਰੀਆਂ ਨੂੰ ਕਿਵੇਂ ਤਿਆਰ ਕਰਨਾ ਹੈ, ਉੱਤੇ ਦਿੱਤੇ ਗਏ ਸੁਝਾਵਾਂ ਨੂੰ ਸੰਖੇਪ ਵਿਚ ਦੱਸੋ। ਦੋ ਪ੍ਰਕਾਸ਼ਕਾਂ ਦੁਆਰਾ ਇਕ ਜਾਂ ਦੋ ਛੋਟੀਆਂ ਪੇਸ਼ਕਾਰੀਆਂ ਪ੍ਰਦਰਸ਼ਿਤ ਕਰਵਾਓ। ਜੇਕਰ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਸਵੀਕਾਰ ਨਹੀਂ ਕੀਤੀ ਜਾਂਦੀ ਹੈ, ਤਾਂ ਰਸਾਲਿਆਂ ਦੀਆਂ ਦੋ ਜਾਂ ਵੱਧ ਕਾਪੀਆਂ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਪ੍ਰਕਾਸ਼ਕਾਂ ਨੂੰ ਉਨ੍ਹਾਂ ਲੋਕਾਂ ਦਾ ਰਿਕਾਰਡ ਰੱਖਣਾ ਚਾਹੀਦਾ ਹੈ ਜੋ ਸਬਸਕ੍ਰਿਪਸ਼ਨ ਨਹੀਂ ਲੈਂਦੇ ਪਰ ਰਸਾਲੇ ਸਵੀਕਾਰ ਕਰਦੇ ਹਨ, ਅਤੇ ਉਨ੍ਹਾਂ ਨੂੰ ਇਨ੍ਹਾਂ ਦੇ ਨਾਂ ਰਸਾਲਾ ਮਾਰਗ ਲਈ ਲਿਖ ਲੈਣੇ ਚਾਹੀਦੇ ਹਨ।

ਗੀਤ 92 ਅਤੇ ਸਮਾਪਤੀ ਪ੍ਰਾਰਥਨਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ