ਖ਼ੁਦ ਆਪਣੀ ਰਸਾਲਾ ਪੇਸ਼ਕਾਰੀ ਤਿਆਰ ਕਰੋ
1 ਅਸੀਂ ਪਹਿਰਾਬੁਰਜ ਅਤੇ ਅਵੇਕ! ਰਸਾਲਿਆਂ ਦੇ ਸਮੇਂ-ਅਨੁਕੂਲ ਅਤੇ ਸਿੱਖਿਆਦਾਇਕ ਲੇਖਾਂ ਦੇ ਲਈ ਉਨ੍ਹਾਂ ਦੀ ਕਦਰ ਕਰਦੇ ਹਾਂ, ਜੋ ਵਿਸ਼ਵ ਵਿਸ਼ਿਆਂ ਤੋਂ ਲੈ ਕੇ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਤਕ ਸਾਰੀਆਂ ਗੱਲਾਂ ਉੱਤੇ ਚਰਚਾ ਕਰਦੇ ਹਨ। (1 ਕੁਰਿੰ. 2:10) ਸਾਨੂੰ ਸਾਰਿਆਂ ਨੂੰ ਉਹ ਅਨੇਕ ਨਵੀਆਂ ਅਤੇ ਉਤਸ਼ਾਹਜਨਕ ਗੱਲਾਂ ਯਾਦ ਹਨ, ਜੋ ਅਸੀਂ ਇਨ੍ਹਾਂ ਰਸਾਲਿਆਂ ਵਿਚ ਪੜ੍ਹੀਆਂ ਹਨ, ਜਿਨ੍ਹਾਂ ਰਸਾਲਿਆਂ ਨੂੰ ਯਹੋਵਾਹ ਸੱਚਾਈ ਨੂੰ ਪ੍ਰਗਤੀਵਾਦੀ ਢੰਗ ਨਾਲ ਪ੍ਰਗਟ ਕਰਨ ਦੇ ਲਈ ਇਸਤੇਮਾਲ ਕਰ ਰਿਹਾ ਹੈ। (ਕਹਾ. 4:18) ਸਾਨੂੰ ਇਨ੍ਹਾਂ ਨੂੰ ਹਰ ਮੌਕੇ ਤੇ ਇਕੱਲੀਆਂ ਕਾਪੀਆਂ ਅਤੇ ਸਬਸਕ੍ਰਿਪਸ਼ਨ ਪੇਸ਼ ਕਰਨ ਦੇ ਦੁਆਰਾ ਜਿੰਨਾ ਹੋ ਸਕੇ ਉੱਨੇ ਵਿਆਪਕ ਰੂਪ ਵਿਚ ਵੰਡਣ ਲਈ ਉਤਸੁਕ ਹੋਣਾ ਚਾਹੀਦਾ ਹੈ।
2 ਆਪਣੇ ਖੇਤਰ ਦਾ ਵਿਸ਼ਲੇਸ਼ਣ ਕਰੋ: ਤੁਹਾਡੇ ਖੇਤਰ ਵਿਚ ਕਿਸ ਪ੍ਰਕਾਰ ਦੇ ਲੋਕ ਰਹਿੰਦੇ ਹਨ? ਜੇਕਰ ਉਨ੍ਹਾਂ ਨੂੰ ਹਮੇਸ਼ਾ ਕਾਹਲੀ ਰਹਿੰਦੀ ਹੈ, ਤਾਂ ਸ਼ਾਇਦ ਤੁਹਾਨੂੰ ਅਜਿਹੀ ਪੇਸ਼ਕਾਰੀ ਤਿਆਰ ਕਰਨ ਦੀ ਜ਼ਰੂਰਤ ਹੋਵੇ ਜੋ ਸੰਖੇਪ ਅਤੇ ਪ੍ਰਸੰਗਕ ਹੋਵੇ। ਜੇਕਰ ਤੁਹਾਡਾ ਅਜਿਹਾ ਖੇਤਰ ਹੈ ਜਿੱਥੇ ਲੋਕਾਂ ਨੂੰ ਇੰਨੀ ਕਾਹਲੀ ਨਹੀਂ ਰਹਿੰਦੀ ਹੈ, ਤਾਂ ਸ਼ਾਇਦ ਤੁਸੀਂ ਕੁਝ ਜ਼ਿਆਦਾ ਕਹਿ ਸਕੋ। ਜੇਕਰ ਅਧਿਕਤਰ ਘਰ-ਸੁਆਮੀ ਦਿਨ ਵਿਚ ਕੰਮ ਕਰਦੇ ਹਨ, ਤਾਂ ਸ਼ਾਇਦ ਤੁਸੀਂ ਉਨ੍ਹਾਂ ਦੇ ਘਰ ਢਲਦੀ ਦੁਪਹਿਰ ਨੂੰ ਜਾਂ ਸ਼ਾਮ ਦੇ ਮੁਢਲੇ ਭਾਗ ਵਿਚ ਜਾਣ ਵਿਚ ਜ਼ਿਆਦਾ ਸਫ਼ਲਤਾ ਪਾਓ। ਤੁਸੀਂ ਦਿਨ ਦੇ ਸਮੇਂ ਕੁਝ ਲੋਕਾਂ ਦੇ ਨਾਲ ਸੜਕ ਗਵਾਹੀ ਜਾਂ ਦੁਕਾਨ-ਦੁਕਾਨ ਕੰਮ ਕਰਨ ਦੇ ਜ਼ਰੀਏ ਸੰਪਰਕ ਕਰ ਸਕਦੇ ਹੋ। ਕੁਝ ਪ੍ਰਕਾਸ਼ਕ ਬੱਸ ਅੱਡਿਆਂ ਜਾਂ ਰੇਲਵੇ ਸਟੇਸ਼ਨਾਂ ਦੇ ਨਜ਼ਦੀਕ ਅਤੇ ਪਾਰਕਾਂ ਵਿਚ ਲੋਕਾਂ ਨਾਲ ਗ਼ੈਰ-ਰਸਮੀ ਤੌਰ ਤੇ ਗੱਲਬਾਤ ਕਰਨ ਦੇ ਦੁਆਰਾ ਚੰਗੇ ਨਤੀਜੇ ਪਾਉਂਦੇ ਹਨ।
3 ਰਸਾਲਿਆਂ ਦੇ ਨਾਲ ਪਰਿਚਿਤ ਹੋਵੋ: ਹਰੇਕ ਅੰਕ ਨੂੰ ਪ੍ਰਾਪਤ ਕਰਦੇ ਹੀ ਪੜ੍ਹੋ। ਅਜਿਹੇ ਲੇਖ ਚੁਣੋ ਜੋ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਖੇਤਰ ਦੇ ਲੋਕਾਂ ਨੂੰ ਸ਼ਾਇਦ ਚੰਗੇ ਲੱਗਣ। ਉਨ੍ਹਾਂ ਨੂੰ ਕਿਹੜੇ ਵਿਸ਼ਿਆਂ ਵਿਚ ਰੁਚੀ ਹੈ? ਜਿਸ ਲੇਖ ਨੂੰ ਤੁਸੀਂ ਦਿਖਾਉਣ ਦੀ ਯੋਜਨਾ ਬਣਾਉਂਦੇ ਹੋ, ਉਸ ਵਿੱਚੋਂ ਇਕ ਵਿਸ਼ਿਸ਼ਟ ਮੁੱਦਾ ਲੱਭੋ ਜਿਸ ਦਾ ਤੁਸੀਂ ਹਵਾਲਾ ਦਿਖਾ ਸਕਦੇ ਹੋ। ਅਜਿਹਾ ਇਕ ਸਵਾਲ ਸੋਚੋ ਜੋ ਤੁਸੀਂ ਦਿਲਚਸਪੀ ਜਗਾਉਣ ਦੇ ਲਈ ਖੜ੍ਹਾ ਕਰ ਸਕਦੇ ਹੋ। ਘਰ-ਸੁਆਮੀ ਨੂੰ ਪੜ੍ਹ ਕੇ ਸੁਣਾਉਣ ਦੇ ਲਈ ਇਕ ਸਮੇਂ-ਅਨੁਕੂਲ ਸ਼ਾਸਤਰਵਚਨ ਚੁਣੋ ਜੇਕਰ ਤੁਹਾਨੂੰ ਇੰਜ ਕਰਨ ਦਾ ਮੌਕਾ ਮਿਲੇ। ਇਸ ਬਾਰੇ ਸੋਚੋ ਕਿ ਤੁਸੀਂ ਘਰ-ਸੁਆਮੀ ਨੂੰ ਇਕ ਸਬਸਕ੍ਰਿਪਸ਼ਨ ਸਵੀਕਾਰ ਕਰਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਕੀ ਕਹਿ ਸਕਦੇ ਹੋ ਅਤੇ ਤੁਸੀਂ ਇਕ ਪੁਨਰ-ਮੁਲਾਕਾਤ ਲਈ ਕਿਵੇਂ ਨੀਂਹ ਰੱਖ ਸਕਦੇ ਹੋ।
4 ਆਪਣੇ ਆਰੰਭਕ ਸ਼ਬਦਾਂ ਨੂੰ ਤਿਆਰ ਕਰੋ: ਧਿਆਨਪੂਰਬਕ ਉਨ੍ਹਾਂ ਸ਼ਬਦਾਂ ਨੂੰ ਚੁਣੋ ਜੋ ਤੁਸੀਂ ਆਪਣਾ ਪਰਿਚੈ ਦੇਣ ਦੇ ਲਈ ਅਤੇ ਇਕ ਗੱਲਬਾਤ ਸ਼ੁਰੂ ਕਰਨ ਦੇ ਲਈ ਇਸਤੇਮਾਲ ਕਰਨ ਦੀ ਯੋਜਨਾ ਬਣਾਉਂਦੇ ਹੋ। ਕੁਝ ਲੋਕਾਂ ਨੇ ਇਸ ਆਰੰਭਕ ਟਿੱਪਣੀ ਦੇ ਨਾਲ ਸਫ਼ਲਤਾ ਪਾਈ ਹੈ: “ਮੈਂ ਇਸ ਰਸਾਲੇ ਵਿਚ ਇਕ ਮਨੋਹਰ ਲੇਖ ਪੜ੍ਹਿਆ ਹੈ, ਅਤੇ ਮੈਂ ਇਸ ਨੂੰ ਦੂਜਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ।” ਅਨੇਕ ਲੋਕ ਅਜਿਹੇ ਇਕ ਸਵਾਲ ਦੇ ਨਾਲ ਸ਼ੁਰੂ ਕਰਦੇ ਹਨ ਜੋ ਗੱਲਬਾਤ ਦੇ ਉਸ ਨੁਕਤੇ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ ਜਿਸ ਨੂੰ ਉਹ ਇਸਤੇਮਾਲ ਕਰਨ ਦੀ ਯੋਜਨਾ ਬਣਾਉਂਦੇ ਹਨ। ਉਦਾਹਰਣ ਦੇ ਲਈ:
5 ਜੇਕਰ ਅਪਰਾਧ ਦੇ ਪ੍ਰਚਲਨ ਉੱਤੇ ਇਕ ਲੇਖ ਉਜਾਗਰ ਕਰ ਰਹੇ ਹੋ, ਤਾਂ ਤੁਸੀਂ ਪੁੱਛ ਸਕਦੇ ਹੋ:
◼ “ਕਿਹੜੀ ਚੀਜ਼ ਦੀ ਜ਼ਰੂਰਤ ਹੋਵੇਗੀ ਕਿ ਅਸੀਂ ਲੁੱਟੇ ਜਾਣ ਜਾਂ ਹਾਨੀ ਪਹੁੰਚਣ ਦੇ ਡਰ ਬਿਨਾਂ ਰਾਤ ਨੂੰ ਸੌ ਸਕੀਏ?” ਸਮਝਾਓ ਕਿ ਤੁਹਾਡੇ ਕੋਲ ਇਸ ਸਮੱਸਿਆ ਦੇ ਸਮਾਧਾਨ ਦੇ ਬਾਰੇ ਕੁਝ ਜਾਣਕਾਰੀ ਹੈ। ਇਹ ਸਮਾਧਾਨ ਛੇਤੀ ਹੀ ਹਰ ਦੂਜੇ ਪ੍ਰਕਾਰ ਦੀ ਸਮਾਜਕ ਅਵਿਵਸਥਾ ਨੂੰ ਵੀ ਹਟਾ ਦੇਵੇਗਾ। ਰਸਾਲੇ ਵਿੱਚੋਂ ਅਜਿਹੀ ਕੋਈ ਗੱਲ ਦਾ ਹਵਾਲਾ ਦਿਖਾਓ ਜੋ ਇਹ ਉਮੀਦ ਪੇਸ਼ ਕਰਦੀ ਹੈ। ਜਦੋਂ ਤੁਸੀਂ ਉੱਥੇ ਦੁਬਾਰਾ ਜਾਂਦੇ ਹੋ, ਤਾਂ ਤੁਸੀਂ ਘਰ-ਸੁਆਮੀ ਦਾ ਧਿਆਨ ਗਿਆਨ ਪੁਸਤਕ ਦੇ ਅਧਿਆਇ 1 ਵੱਲ ਖਿੱਚ ਸਕਦੇ ਹੋ।
6 ਪਰਿਵਾਰਕ ਜੀਵਨ ਉੱਤੇ ਇਕ ਲੇਖ ਪੇਸ਼ ਕਰਦੇ ਸਮੇਂ, ਤੁਸੀਂ ਸ਼ਾਇਦ ਇਹ ਕਹੋ:
◼ “ਅਧਿਕਤਰ ਮਾਪੇ ਇਨ੍ਹਾਂ ਦਿਨਾਂ ਵਿਚ ਇਕ ਪਰਿਵਾਰ ਦਾ ਪਾਲਣ-ਪੋਸਣ ਕਰਨਾ ਇਕ ਅਸਲੀ ਚੁਣੌਤੀ ਪਾਉਂਦੇ ਹਨ। ਇਸ ਵਿਸ਼ੇ ਉੱਤੇ ਅਨੇਕ ਪੁਸਤਕਾਂ ਲਿਖੀਆਂ ਗਈਆਂ ਹਨ, ਪਰੰਤੂ ਵਿਸ਼ੇਸ਼ੱਗ ਵੀ ਇਕ ਦੂਜੇ ਦੇ ਨਾਲ ਸਹਿਮਤ ਨਹੀਂ ਹਨ। ਕੀ ਕੋਈ ਹੈ ਜੋ ਭਰੋਸੇਯੋਗ ਮਾਰਗ-ਦਰਸ਼ਨ ਦੇ ਸਕਦਾ ਹੈ?” ਰਸਾਲੇ ਤੋਂ ਇਕ ਵਿਸ਼ਿਸ਼ਟ ਟਿੱਪਣੀ ਸਾਂਝੀ ਕਰੋ ਜੋ ਬਾਈਬਲ ਵਿਚ ਪਾਈ ਜਾਣ ਵਾਲੀ ਬੁੱਧੀਮਾਨ ਸਲਾਹ ਨੂੰ ਪ੍ਰਦਰਸ਼ਿਤ ਕਰਦੀ ਹੈ। ਜਦੋਂ ਤੁਸੀਂ ਪੁਨਰ-ਮੁਲਾਕਾਤ ਕਰਦੇ ਹੋ, ਤਾਂ ਗਿਆਨ ਪੁਸਤਕ, ਸਫ਼ਾ 145-148, ਵਿਚ ਬੱਚਿਆਂ ਦੀ ਪਰਵਰਿਸ਼ ਬਾਰੇ ਦਿੱਤੇ ਗਏ ਸ਼ਾਸਤਰ ਸੰਬੰਧੀ ਵਿਚਾਰਾਂ ਉੱਤੇ ਚਰਚਾ ਕਰੋ।
7 ਇਕ ਸਮਾਜਕ ਸਮੱਸਿਆ ਉੱਤੇ ਲੇਖ ਦਿਖਾਉਂਦੇ ਸਮੇਂ, ਤੁਸੀਂ ਕਹਿ ਸਕਦੇ ਹੋ:
◼ “ਜਿਸ ਤਣਾਉ-ਭਰਪੂਰ ਸਮਿਆਂ ਵਿਚ ਅਸੀਂ ਜੀਉਂਦੇ ਹਾਂ, ਉਸ ਦੇ ਕਾਰਨ ਅਨੇਕ ਲੋਕ ਦਬਾਉ ਹੇਠ ਮਹਿਸੂਸ ਕਰਦੇ ਹਨ। ਕੀ ਤੁਸੀਂ ਸੋਚਦੇ ਹੋ ਕਿ ਪਰਮੇਸ਼ੁਰ ਦਾ ਇਹ ਇਰਾਦਾ ਸੀ ਕਿ ਅਸੀਂ ਇਸ ਤਰ੍ਹਾਂ ਜੀਵਨ ਬਤੀਤ ਕਰੀਏ?” ਅਜਿਹੇ ਇਕ ਲੇਖ ਵੱਲ ਸੰਕੇਤ ਕਰੋ ਜੋ ਦਿਖਾਉਂਦਾ ਹੈ ਕਿ ਅੱਜ ਦੀਆਂ ਸਮੱਸਿਆਵਾਂ ਨਾਲ ਕਿਵੇਂ ਨਿਭੜਨਾ ਹੈ ਜਾਂ ਜੋ ਇਕ ਚਿੰਤਾ ਰਹਿਤ ਭਵਿੱਖ ਦੀ ਤਾਂਘ ਰੱਖਣ ਲਈ ਕਾਰਨ ਦਿੰਦਾ ਹੈ। ਆਪਣੀ ਅਗਲੀ ਮੁਲਾਕਾਤ ਤੇ, ਗਿਆਨ ਪੁਸਤਕ ਦੇ ਸਫ਼ਾ 4-5 ਉੱਤੇ ਦਿੱਤੀ ਗਈ ਤਸਵੀਰ ਅਤੇ ਸਿਰਲੇਖ ਦੀ ਚਰਚਾ ਕਰੋ, ਅਤੇ ਫਿਰ ਸਿੱਧਾ ਇਕ ਗ੍ਰਹਿ ਬਾਈਬਲ ਅਧਿਐਨ ਵੱਲ ਲੈ ਜਾਓ।
8 ਘਰ-ਸੁਆਮੀ ਦੇ ਅਨੁਕੂਲ ਬਣੋ: ਤੁਸੀਂ ਅਲੱਗ-ਅਲੱਗ ਦਿਲਚਸਪੀਆਂ ਅਤੇ ਪਿਛੋਕੜਾਂ ਦੇ ਲੋਕਾਂ ਨਾਲ ਮਿਲੋਗੇ। ਇਕ ਬੁਨਿਆਦੀ ਪੇਸ਼ਕਾਰੀ ਤਿਆਰ ਕਰੋ ਜੋ ਤੁਸੀਂ ਹਰੇਕ ਘਰ-ਸੁਆਮੀ ਦੇ ਅਨੁਸਾਰ ਢਾਲ ਸਕੋ। ਵਿਚਾਰ ਕਰੋ ਕਿ ਤੁਸੀਂ ਆਪਣੀ ਗੱਲ ਨੂੰ ਇਕ ਆਦਮੀ, ਔਰਤ, ਬਿਰਧ ਵਿਅਕਤੀ, ਜਾਂ ਇਕ ਨੌਜਵਾਨ ਦੇ ਅਨੁਕੂਲ ਕਿਵੇਂ ਬਣਾ ਸਕਦੇ ਹੋ। ਕੋਈ ਸਖ਼ਤ ਨਿਯਮ ਨਹੀਂ ਹੈ ਕਿ ਤੁਹਾਨੂੰ ਕੀ ਕਹਿਣਾ ਚਾਹੀਦਾ ਹੈ। ਉਹ ਕਹੋ ਜੋ ਤੁਹਾਡੇ ਲਈ ਸੌਖਾ ਹੈ ਅਤੇ ਜੋ ਫਲ ਲਿਆਉਂਦਾ ਹੈ। ਪਰੰਤੂ, ਜੋਸ਼ੀਲੇ ਹੋਵੋ, ਦਿਲੋਂ ਬੋਲੋ, ਅਤੇ ਇਕ ਚੰਗੇ ਸੁਣਨ ਵਾਲੇ ਬਣੋ। ਜੋ “ਸਹੀ ਮਨੋਬਿਰਤੀ ਰੱਖਦੇ” ਹਨ, ਉਹ ਤੁਹਾਡੀ ਸੁਹਿਰਦਤਾ ਨੂੰ ਮਹਿਸੂਸ ਕਰਨਗੇ ਅਤੇ ਢੁਕਵੇਂ ਤੌਰ ਤੇ ਪ੍ਰਤਿਕ੍ਰਿਆ ਦਿਖਾਉਣਗੇ।—ਰਸੂ. 13:48, ਨਿ ਵ.
9 ਇਕ ਦੂਜੇ ਦੀ ਮਦਦ ਕਰੋ: ਇਕ ਦੂਜੇ ਦੇ ਨਾਲ ਵਿਚਾਰ ਵੰਡਣ ਦੇ ਦੁਆਰਾ, ਅਸੀਂ ਆਪਣੇ ਆਪ ਨੂੰ ਪ੍ਰਗਟਾਉਣ ਦੇ ਨਵੇਂ-ਨਵੇਂ ਤਰੀਕੇ ਸਿੱਖਦੇ ਹਾਂ। ਆਪਣੀਆਂ ਪੇਸ਼ਕਾਰੀਆਂ ਦਾ ਇਕੱਠੇ ਮਿਲ ਕੇ ਅਭਿਆਸ ਕਰਨਾ ਸਾਨੂੰ ਤਜਰਬਾ ਅਤੇ ਆਤਮ-ਵਿਸ਼ਵਾਸ ਦਿੰਦਾ ਹੈ। (ਕਹਾ. 27:17) ਜੇਕਰ ਤੁਸੀਂ ਜੋ ਕਹਿਣ ਜਾ ਰਹੇ ਹੋ, ਉਸ ਦਾ ਅਭਿਆਸ ਕਰੋਗੇ, ਤਾਂ ਤੁਸੀਂ ਦਰਵਾਜ਼ੇ ਤੇ ਜ਼ਿਆਦਾ ਸੌਖੇ ਮਹਿਸੂਸ ਕਰੋਗੇ। ਇਹ ਅਤਿ-ਮਹੱਤਵਪੂਰਣ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਤਿਆਰੀ ਕਰਨ ਵਿਚ ਮਦਦ ਦੇਣ ਦੇ ਲਈ ਸਮਾਂ ਕੱਢਣ, ਉਨ੍ਹਾਂ ਨੂੰ ਆਪਣੀ ਪੇਸ਼ਕਾਰੀ ਦਾ ਅਭਿਆਸ ਕਰਦੇ ਹੋਏ ਸੁਣਨ, ਅਤੇ ਸੁਧਾਰ ਦੇ ਲਈ ਸੁਝਾਵਾਂ ਦੇਣ। ਨਵੇਂ ਵਿਅਕਤੀ ਜ਼ਿਆਦਾ ਅਨੁਭਵੀ ਪ੍ਰਕਾਸ਼ਕਾਂ ਦੇ ਨਾਲ ਕੰਮ ਕਰਨ ਦੇ ਦੁਆਰਾ ਲਾਭ ਹਾਸਲ ਕਰ ਸਕਦੇ ਹਨ।
10 ਇਹ ਜ਼ਰੂਰੀ ਨਹੀਂ ਕਿ ਖ਼ੁਦ ਆਪਣੀ ਰਸਾਲਾ ਪੇਸ਼ਕਾਰੀ ਨੂੰ ਤਿਆਰ ਕਰਨਾ ਮੁਸ਼ਕਲ ਹੋਵੇ। ਇਹ ਕੇਵਲ ਕਹਿਣ ਦੇ ਲਈ ਮਨ ਵਿਚ ਕੋਈ ਵਿਸ਼ਿਸ਼ਟ ਗੱਲ ਰੱਖਣ ਅਤੇ ਫਿਰ ਇਸ ਨੂੰ ਇਕ ਆਕਰਸ਼ਕ ਤਰੀਕੇ ਵਿਚ ਅਭਿਵਿਅਕਤ ਕਰਨ ਦੀ ਹੀ ਤਾਂ ਗੱਲ ਹੈ। ਪਹਿਲ ਲੈਣ ਅਤੇ ਪੂਰਵ-ਵਿਚਾਰ ਦੇ ਨਾਲ, ਤੁਸੀਂ ਇਕ ਵਧੀਆ ਪੇਸ਼ਕਾਰੀ ਤਿਆਰ ਕਰ ਸਕਦੇ ਹੋ ਜੋ ਇਕ ਚੰਗੀ ਪ੍ਰਤਿਕ੍ਰਿਆ ਹਾਸਲ ਕਰੇਗੀ।
11 ਰਸਾਲਾ ਵਿਤਰਣ ਇਕ ਪ੍ਰਮੁੱਖ ਤਰੀਕਾ ਹੈ ਜਿਸ ਦੇ ਦੁਆਰਾ ਅਸੀਂ ਰਾਜ ਸੰਦੇਸ਼ ਸੰਸਾਰ ਭਰ ਵਿਚ ਫੈਲਾਉਂਦੇ ਹਾਂ। ਜੇਕਰ ਤੁਸੀਂ ਸੁਹਿਰਦ ਲੋਕਾਂ ਨੂੰ ਪਹਿਰਾਬੁਰਜ ਅਤੇ ਅਵੇਕ! ਦੀਆਂ ਇਕੱਲੀਆਂ ਕਾਪੀਆਂ ਜਾਂ ਸਬਸਕ੍ਰਿਪਸ਼ਨ ਦੇ ਸਕੋ, ਤਾਂ ਇਹ ਰਸਾਲੇ ਖ਼ੁਦ ਗੱਲ ਕਰ ਸਕਦੇ ਹਨ। ਉਨ੍ਹਾਂ ਦੀ ਮਹੱਤਤਾ ਨੂੰ ਹਮੇਸ਼ਾ ਯਾਦ ਰੱਖੋ ਅਤੇ ਕਿ ਉਨ੍ਹਾਂ ਦਾ ਸੰਦੇਸ਼ ਜਾਨਾਂ ਨੂੰ ਕਿਵੇਂ ਬਚਾ ਸਕਦਾ ਹੈ। ਇਸ ਤਰ੍ਹਾਂ ਦਾ ‘ਭਲਾ ਕਰਨਾ ਅਤੇ ਪਰਉਪਕਾਰ ਕਰਨਾ’ ਯਹੋਵਾਹ ਨੂੰ ਅਤਿ ਖ਼ੁਸ਼ ਕਰਦਾ ਹੈ।—ਇਬ. 13:16.