ਇਕ ਸਥਾਈ ਭਵਿੱਖ ਨਿਸ਼ਚਿਤ ਕਰਨ ਲਈ ਪਰਿਵਾਰਾਂ ਦੀ ਮਦਦ ਕਰੋ
1 “ਲੋਭ ਸਿਹਤਮੰਦ ਹੈ,” ਇਕ ਵਿੱਤਦਾਤੇ ਨੇ ਕਾਲਿਜ ਦੀ ਗ੍ਰੈਜੂਏਟ ਹੋਣ ਵਾਲੀ ਇਕ ਕਲਾਸ ਨੂੰ ਦੱਸਿਆ, ਅੱਗੇ ਕਹਿੰਦੇ ਹੋਏ: “ਤੁਸੀਂ ਲੋਭੀ ਹੋ ਸਕਦੇ ਹੋ ਅਤੇ ਫਿਰ ਵੀ ਆਪਣੇ ਬਾਰੇ ਅੱਛਾ ਮਹਿਸੂਸ ਕਰ ਸਕਦੇ ਹੋ।” ਇਹ ਇਕ ਨਮੂਨਾ ਹੈ ਕਿ ਕਿਵੇਂ ਸੰਸਾਰ ਦੇ ਲੋਕ ਆਪਣੇ ਭਵਿੱਖ ਨੂੰ ਨਿਸ਼ਚਿਤ ਬਣਾਉਣ ਲਈ ਸਵਾਰਥ ਦਾ ਸਮਰਥਨ ਕਰਦੇ ਹਨ। ਇਸ ਦੇ ਠੀਕ ਉਲਟ, ਯਿਸੂ ਨੇ ਸਿਖਾਇਆ ਸੀ ਕਿ ਇਕ ਮਸੀਹੀ “ਆਪਣੇ ਆਪ ਦਾ ਇਨਕਾਰ ਕਰੇ . . . ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕੁਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ?” (ਮੱਤੀ 16:24-26) ਸਥਾਈ ਭਵਿੱਖ ਨਿਸ਼ਚਿਤ ਕਰਨ ਲਈ, ਇਕ ਵਿਅਕਤੀ ਨੂੰ ਆਪਣਾ ਪੂਰਾ ਜੀਵਨ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਉੱਤੇ ਕੇਂਦ੍ਰਿਤ ਕਰਨਾ ਚਾਹੀਦਾ ਹੈ—ਪਰਿਵਾਰਾਂ ਦਾ ਅੱਜ ਸਭ ਤੋਂ ਮਹੱਤਵਪੂਰਣ ਟੀਚਾ। (ਜ਼ਬੂ. 143:10; 1 ਤਿਮੋ. 4:8) ਇਹ ਸੰਦੇਸ਼ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਦੇ ਆਖ਼ਰੀ ਅਧਿਆਇ ਵਿਚ ਦਿੱਤਾ ਗਿਆ ਹੈ। ਇਹ ਨਵਾਂ ਪ੍ਰਕਾਸ਼ਨ ਲੋਕਾਂ ਦੀ ਇਹ ਦੇਖਣ ਵਿਚ ਮਦਦ ਕਰਦਾ ਹੈ ਕਿ ਦਰਅਸਲ ਜੀਵਨ ਵਿਚ ਕਿਹੜੀ ਚੀਜ਼ ਜ਼ਰੂਰੀ ਹੈ ਅਤੇ ਉਹ ਆਪਣੇ ਪਰਿਵਾਰਾਂ ਦੇ ਭਲੇ ਲਈ ਕਿਸ ਤਰ੍ਹਾਂ ਕੰਮ ਕਰ ਸਕਦੇ ਹਨ। ਜਿਉਂ-ਜਿਉਂ ਅਸੀਂ ਹਰ ਜਗ੍ਹਾ ਖ਼ੁਸ਼ ਖ਼ਬਰੀ ਦਾ ਪ੍ਰਚਾਰ ਜਾਰੀ ਰੱਖਦੇ ਹਾਂ, ਅਸੀਂ ਮਿਲਣ ਵਾਲੇ ਲੋਕਾਂ ਨੂੰ ਕੀ ਕਹਿ ਸਕਦੇ ਹਾਂ ਤਾਂਕਿ ਉਹ ਪਰਿਵਾਰਕ ਖ਼ੁਸ਼ੀ ਕਿਤਾਬ ਪੜ੍ਹਨ ਲਈ ਉਤਸੁਕ ਹੋਣ? ਇੱਥੇ ਕੁਝ ਸੁਝਾਉ ਹਨ:
2 ਦਰਵਾਜ਼ੇ ਤੇ ਅਤੇ ਸੜਕ ਤੇ ਵੀ, ਤੁਸੀਂ “ਪਰਿਵਾਰਕ ਜੀਵਨ ਦਾ ਆਨੰਦ ਮਾਣੋ” ਟ੍ਰੈਕਟ ਵਰਤ ਕੇ ਗੱਲ-ਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਤੁਸੀਂ ਪੁੱਛ ਸਕਦੇ ਹੋ:
◼ “ਉਨ੍ਹਾਂ ਸਾਰੇ ਫ਼ਿਕਰਾਂ ਨੂੰ ਦੇਖਦੇ ਹੋਏ ਜੋ ਆਧੁਨਿਕ ਰਹਿਣੀ-ਬਹਿਣੀ ਕਾਰਨ ਪੈਦਾ ਹੁੰਦੇ ਹਨ, ਕੀ ਤੁਹਾਨੂੰ ਲੱਗਦਾ ਹੈ ਕਿ ਇਕ ਸੱਚ-ਮੁੱਚ ਖ਼ੁਸ਼ਹਾਲ ਪਰਿਵਾਰਕ ਜੀਵਨ ਹੋਣਾ ਮੁਮਕਿਨ ਹੈ? [ਜਵਾਬ ਲਈ ਸਮਾਂ ਦਿਓ।] ਇਹ ਟ੍ਰੈਕਟ ਸਾਨੂੰ ਤਸੱਲੀ ਦਿੰਦਾ ਹੈ ਕਿ ਇਹ ਮੁਮਕਿਨ ਹੈ। ਕੀ ਤੁਸੀਂ ਇਹ ਪੜ੍ਹਨਾ ਚਾਹੋਗੇ?” ਜੇ ਇਹ ਸਵੀਕਾਰ ਕੀਤਾ ਗਿਆ, ਤਾਂ ਤੁਸੀਂ ਇਹ ਕਹਿ ਕੇ ਗੱਲ ਜਾਰੀ ਰੱਖ ਸਕਦੇ ਹੋ: “ਜਦ ਕਿ ਤੁਸੀਂ ਇਸ ਵਿਸ਼ੇ ਵਿਚ ਰੁਚੀ ਰੱਖਦੇ ਹੋ, ਤੁਸੀਂ ਸ਼ਾਇਦ ਇਸ ਕਿਤਾਬ ਦਾ ਵੀ ਆਨੰਦ ਲੈਣਾ ਚਾਹੋਗੇ ਜੋ ਪਰਿਵਾਰ ਵਿਚ ਖ਼ੁਸ਼ੀ ਹਾਸਲ ਕਰਨ ਉੱਤੇ ਵਿਸਤ੍ਰਿਤ ਸਲਾਹ ਦਿੰਦੀ ਹੈ।” ਪਰਿਵਾਰਕ ਖ਼ੁਸ਼ੀ ਕਿਤਾਬ ਦੀ ਵਿਸ਼ਾ-ਸੂਚੀ ਦਿਖਾਓ। ਕੁਝ ਦਿਲਚਸਪ ਅਧਿਆਇ ਸਿਰਲੇਖਾਂ ਵੱਲ ਧਿਆਨ ਖਿੱਚੋ। ਸਫ਼ਾ 10 ਖੋਲ੍ਹੋ, ਅਤੇ ਪੈਰਾ 17 ਦੇ ਆਖ਼ਰੀ ਵਾਕ ਤੋਂ ਲੈ ਕੇ ਪੈਰਾ 18 ਦੇ ਅੰਤ ਤਕ ਪੜ੍ਹੋ। ਕਿਤਾਬ ਪੇਸ਼ ਕਰੋ। ਵਿਆਖਿਆ ਕਰੋ ਕਿ ਤੁਹਾਡੇ ਕੋਲ ਸਾਂਝੀਆਂ ਕਰਨ ਲਈ ਹੋਰ ਵੀ ਗੱਲਾਂ ਹਨ, ਅਤੇ ਪੁੱਛੋ ਕਿ ਤੁਸੀਂ ਦੁਬਾਰਾ ਕਦੋਂ ਮਿਲ ਸਕਦੇ ਹੋ।
3 ਤੁਸੀਂ ਖ਼ੁਸ਼ਹਾਲ ਪਰਿਵਾਰਕ ਜੀਵਨ ਬਾਰੇ ਆਪਣੀ ਪਹਿਲੀ ਗੱਲ-ਬਾਤ ਨੂੰ ਇਹ ਕਹਿੰਦੇ ਹੋਏ ਜਾਰੀ ਰੱਖ ਸਕਦੇ ਹੋ:
◼ “ਮੈਂ ਤੁਹਾਨੂੰ ਉਸ ਕਿਤਾਬ ਵਿੱਚੋਂ ਕੁਝ ਦਿਖਾਉਣਾ ਚਾਹੁੰਦਾ ਹਾਂ ਜੋ ਤੁਸੀਂ ਲਈ ਸੀ ਜਿਸ ਦੀ ਮੇਰੇ ਖ਼ਿਆਲ ਵਿਚ ਤੁਸੀਂ ਕਦਰ ਪਾਓਗੇ। ਆਖ਼ਰੀ ਅਧਿਆਇ ਪਰਿਵਾਰਕ ਖ਼ੁਸ਼ੀ ਦੇ ਅਸਲੀ ਰਾਜ਼ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ। [ਸਫ਼ਾ 183 ਤੇ ਪੈਰਾ 2 ਪੜ੍ਹੋ।] ਧਿਆਨ ਦਿਓ ਕਿ ਇਕੱਠੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜਤਨ ਕਰਨਾ ਹੀ ਇਸ ਦੀ ਕੁੰਜੀ ਹੈ। ਅਸੀਂ ਤੁਹਾਨੂੰ ਇਕ ਪਰਿਵਾਰ ਦੇ ਤੌਰ ਤੇ ਬਾਈਬਲ ਦਾ ਅਧਿਐਨ ਕਰਨ ਦੀ ਸਲਾਹ ਦਿੰਦੇ ਹਾਂ, ਇਹ ਸਿੱਖਣ ਲਈ ਕਿ ਪਰਮੇਸ਼ੁਰ ਦੀ ਇੱਛਾ ਕੀ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਪਰਿਵਾਰ ਵਿਚ ਲਾਗੂ ਕਰਨਾ ਹੈ। ਅਸੀਂ ਇਕ ਮੁਫ਼ਤ ਬਾਈਬਲ ਅਧਿਐਨ ਕੋਰਸ ਪੇਸ਼ ਕਰਦੇ ਹਾਂ ਜੋ ਸਿਰਫ਼ ਕੁਝ ਮਹੀਨਿਆਂ ਵਿਚ ਪੂਰਾ ਹੋ ਜਾਂਦਾ ਹੈ। ਜੇ ਤੁਸੀਂ ਮੈਨੂੰ ਇਜਾਜ਼ਤ ਦਿਓ, ਤਾਂ ਮੈਂ ਤੁਹਾਨੂੰ ਦਿਖਾਵਾਂਗਾ ਕਿ ਉਹ ਕਿਸ ਤਰ੍ਹਾਂ ਕੀਤਾ ਜਾਂਦਾ ਹੈ।” ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਵੱਡੀ ਪੁਸਤਿਕਾ ਨਾਲ ਜਾਂ ਗਿਆਨ ਕਿਤਾਬ ਨਾਲ ਵਾਪਸ ਜਾਓ, ਜੋ ਵੀ ਜ਼ਿਆਦਾ ਢੁਕਵੀਂ ਹੋਵੇ।
4 ਸਕੂਲ ਵਿਚ ਸਹਿਪਾਠੀਆਂ ਨਾਲ ਜਾਂ ਖੇਤਰ ਵਿਚ ਨੌਜਵਾਨਾਂ ਨਾਲ ਗੱਲ ਕਰਦੇ ਸਮੇਂ, ਇਹ ਸਵਾਲ ਸ਼ਾਇਦ ਚਰਚਾ ਵੱਲ ਲੈ ਜਾਵੇ:
◼ “ਮਾਪਿਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਸੰਚਾਰ ਮਾਰਗ ਨੂੰ ਖੁੱਲ੍ਹਾ ਰੱਖਣਾ ਕਿੰਨਾ ਕੁ ਜ਼ਰੂਰੀ ਹੈ? [ਜਵਾਬ ਲਈ ਸਮਾਂ ਦਿਓ।] ਧਿਆਨ ਦਿਓ ਕਿ ਪਰਿਵਾਰਕ ਜੀਵਨ ਸੰਬੰਧੀ ਇਹ ਕਿਤਾਬ ‘ਈਮਾਨਦਾਰ ਅਤੇ ਖੁੱਲ੍ਹੇ ਸੰਚਾਰ’ ਦੇ ਵਿਸ਼ੇ ਬਾਰੇ ਕੀ ਕਹਿੰਦੀ ਹੈ। [ਪਰਿਵਾਰਕ ਖ਼ੁਸ਼ੀ ਕਿਤਾਬ ਦੇ ਸਫ਼ਾ 65 ਤੇ ਪੈਰਾ 4 ਪੂਰਾ ਅਤੇ ਪੈਰਾ 5 ਦਾ ਪਹਿਲਾ ਵਾਕ ਪੜ੍ਹੋ।] ਇਨ੍ਹਾਂ ਦੇ ਬਾਅਦ ਦੇ ਪੈਰੇ ਵਿਵਹਾਰਕ ਸੁਝਾਉ ਦਿੰਦੇ ਹਨ ਕਿ ਪਰਿਵਾਰ ਵਿਚ ਸੰਚਾਰ ਕਿਸ ਤਰ੍ਹਾਂ ਬਿਹਤਰ ਬਣਾਉਣਾ ਹੈ। ਇਸ ਕਿਤਾਬ ਦਾ ਨਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼ ਹੈ। ਮੈਂ ਤੁਹਾਨੂੰ ਉਤਸ਼ਾਹ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਦੀ ਇਕ ਕਾਪੀ ਲੈ ਕੇ ਪੜ੍ਹੋ।” ਵਿਆਖਿਆ ਕਰੋ ਕਿ ਉਹ ਜੋ ਪੜ੍ਹੇਗਾ ਉਸ ਤੇ ਉਸ ਦੇ ਵਿਚਾਰ ਸੁਣਨ ਲਈ ਤੁਸੀਂ ਵਾਪਸ ਆਓਗੇ।
5 ਤੁਸੀਂ ਇਕ ਨੌਜਵਾਨ ਨਾਲ ਮਾਤਾ-ਪਿਤਾ ਅਤੇ ਬੱਚੇ ਵਿਚਕਾਰ ਸੰਚਾਰ ਬਾਰੇ ਆਪਣੀ ਪਹਿਲੀ ਗੱਲ-ਬਾਤ ਨੂੰ ਇਹ ਕਹਿ ਕੇ ਅੱਗੇ ਵਧਾ ਸਕਦੇ ਹੋ:
◼ “ਆਪਣੇ ਪਰਿਵਾਰ ਵਿਚ ਚੰਗੇ ਸੰਚਾਰ ਦੇ ਹੋਣ ਦੀ ਜ਼ਰੂਰਤ ਵਿਚ ਤੁਸੀਂ ਜੋ ਦਿਲਚਸਪੀ ਦਿਖਾਈ ਸੀ, ਉਹ ਮੈਨੂੰ ਚੰਗੀ ਲੱਗੀ। ਤੁਸੀਂ ਕੀ ਕਹੋਗੇ ਕਿ ਸਭ ਤੋਂ ਮਹੱਤਵਪੂਰਣ ਵਿਸ਼ਾ ਕੀ ਹੈ ਜਿਸ ਦੀ ਮਾਪਿਆਂ ਅਤੇ ਬੱਚਿਆਂ ਨੂੰ ਚਰਚਾ ਕਰਨੀ ਚਾਹੀਦੀ ਹੈ?” ਜਵਾਬ ਲਈ ਸਮਾਂ ਦਿਓ। ਫਿਰ ਪਰਿਵਾਰਕ ਖ਼ੁਸ਼ੀ ਕਿਤਾਬ ਵਿਚ ਸਫ਼ਾ 68 ਖੋਲ੍ਹੋ, ਅਤੇ ਜਵਾਬ ਪੜ੍ਹੋ ਜੋ ਪੈਰਾ 11 ਦੇ ਪਹਿਲੇ ਅੱਧ ਵਿਚ ਪਾਇਆ ਜਾਂਦਾ ਹੈ। “ਪਰਮੇਸ਼ੁਰ ਦਾ ਗਿਆਨ ਹਾਸਲ ਕਰਨ ਲਈ ਸਪਤਾਹਕ ਬਾਈਬਲ ਅਧਿਐਨ ਕਰਨਾ ਇਕ ਵਧੀਆ ਤਰੀਕਾ ਹੈ।” ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਪੇਸ਼ ਕਰੋ। ਵਿਆਖਿਆ ਕਰੋ ਕਿ ਇਸ ਦੇ 16 ਪਾਠ ਬਾਈਬਲ ਦੇ ਸੰਦੇਸ਼ ਦਾ ਬੁਨਿਆਦੀ ਸਾਰਾਂਸ਼ ਦਿੰਦੇ ਹਨ। ਸਫ਼ਾ 2 ਤੇ ਭੂਮਿਕਾ ਪੜ੍ਹੋ, ਅਤੇ ਫਿਰ ਇਕੱਠੇ ਪਹਿਲੇ ਪਾਠ ਦੀ ਚਰਚਾ ਕਰੋ।
6 ਜੇ ਤੁਸੀਂ ਇਕ ਮਾਤਾ ਜਾਂ ਪਿਤਾ ਨੂੰ ਘਰ-ਘਰ ਦੇ ਗਵਾਹੀ ਕਾਰਜ ਵਿਚ, ਜਾਂ ਸ਼ਾਇਦ ਪਾਰਕ ਵਿਚ ਜਾਂ ਖੇਡ ਦੇ ਮੈਦਾਨ ਵਿਚ ਮਿਲੋ, ਤਾਂ ਤੁਸੀਂ ਇਹ ਕਹਿ ਕੇ ਰੁਚੀ ਪੈਦਾ ਕਰ ਸਕਦੇ ਹੋ:
◼ “ਮੈਨੂੰ ਯਕੀਨ ਹੈ ਤੁਸੀਂ ਸਹਿਮਤ ਹੋਵੋਗੇ ਕਿ ਅੱਜ ਬੱਚਿਆਂ ਨੂੰ ਪਾਲਣਾ ਔਖਾ ਹੈ। ਤੁਹਾਡੇ ਖ਼ਿਆਲ ਵਿਚ ਤੁਹਾਡੇ ਪਰਿਵਾਰ ਨੂੰ ਮਾੜੇ ਪ੍ਰਭਾਵਾਂ ਤੋਂ ਕਿਹੜੀ ਚੀਜ਼ ਸੁਰੱਖਿਅਤ ਰੱਖ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਇੱਥੇ ਕੁਝ ਵਧੀਆ ਸਲਾਹਾਂ ਹਨ ਜਿਨ੍ਹਾਂ ਨੂੰ ਮੈਂ ਫ਼ਾਇਦੇਮੰਦ ਪਾਇਆ ਹੈ।” ਪਰਿਵਾਰਕ ਖ਼ੁਸ਼ੀ ਕਿਤਾਬ ਵਿਚ ਸਫ਼ਾ 90 ਉੱਤੇ ਪੈਰਾ 1 ਦਾ ਉਦਾਹਰਣ ਦੱਸੋ, ਅਤੇ ਪੈਰਾ 2 ਪੜ੍ਹੋ। ਵਿਆਖਿਆ ਕਰੋ ਕਿ ਇਹ ਕਿਵੇਂ ਸੰਤੁਲਿਤ ਨਿਰਦੇਸ਼ਨ ਦਿੰਦੀ ਹੈ ਜੋ ਪਰਿਵਾਰਾਂ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਉਣ ਲਈ ਸੱਚ-ਮੁੱਚ ਪ੍ਰਭਾਵਕਾਰੀ ਹੈ। ਕਿਤਾਬ ਪੇਸ਼ ਕਰੋ, ਅਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਆਪਣੇ ਆਪ ਨੂੰ ਉਪਲਬਧ ਕਰੋ।
7 ਇਕ ਮਾਤਾ ਜਾਂ ਪਿਤਾ ਜਿਸ ਨੇ “ਪਰਿਵਾਰਕ ਖ਼ੁਸ਼ੀ” ਕਿਤਾਬ ਲਈ ਸੀ, ਨਾਲ ਤੁਹਾਡੀ ਦੂਜੀ ਮੁਲਾਕਾਤ ਤੇ ਤੁਸੀਂ ਗੱਲ-ਬਾਤ ਇਸ ਤਰ੍ਹਾਂ ਜਾਰੀ ਰੱਖ ਸਕਦੇ ਹੋ:
◼ “ਜਦ ਅਸੀਂ ਪਹਿਲਾਂ ਮਿਲੇ ਸੀ, ਤਾਂ ਮੈਂ ਦੇਖਿਆ ਕਿ ਤੁਸੀਂ ਸੱਚ-ਮੁੱਚ ਆਪਣੇ ਬੱਚਿਆਂ ਦੀ ਪਰਵਾਹ ਕਰਦੇ ਹੋ ਅਤੇ ਕਿ ਤੁਸੀਂ ਉਨ੍ਹਾਂ ਨੂੰ ਗ਼ਲਤ ਪ੍ਰਭਾਵਾਂ ਤੋਂ ਬਚਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰਨੀ ਚਾਹੁੰਦੇ ਹੋ। ਤੁਸੀਂ ਸ਼ਾਇਦ ਅਜੇ ਇਹ ਨਾ ਪੜ੍ਹਿਆ ਹੋਵੇ, ਪਰ ਜੋ ਕਿਤਾਬ ਮੈਂ ਤੁਹਾਡੇ ਕੋਲ ਛੱਡ ਗਿਆ ਸੀ ਉਸ ਵਿਚ ਇਕ ਬਹੁਤ ਮਹੱਤਵਪੂਰਣ ਟਿੱਪਣੀ ਦਿੱਤੀ ਹੋਈ ਹੈ ਜੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ। [ਸਫ਼ਾ 59 ਉੱਤੇ ਪੈਰਾ 19 ਪੜ੍ਹੋ।] ਪਰਮੇਸ਼ੁਰ ਦੇ ਨਾਲ ਰਿਸ਼ਤਾ ਬਣਾਉਣ ਲਈ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਉਸ ਦੇ ਲਿਖਤੀ ਬਚਨ, ਬਾਈਬਲ ਦੇ ਸਫ਼ਿਆਂ ਰਾਹੀਂ ਜਾਣੀਏ। ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਦਿਖਾਵਾਂ ਕਿ ਅਸੀਂ ਕਿਸ ਤਰ੍ਹਾਂ ਪਰਿਵਾਰ ਵਜੋਂ ਬਾਈਬਲ ਅਧਿਐਨ ਕਰਦੇ ਹਾਂ?”
8 ਸੰਸਾਰਕ ਸਲਾਹਕਾਰ ਪਰਿਵਾਰਾਂ ਨੂੰ ਖ਼ੁਸ਼ੀ ਦਾ ਰਾਹ ਨਹੀਂ ਦਿਖਾ ਸਕਦੇ ਹਨ ਪਰ ਯਕੀਨਨ ਉਨ੍ਹਾਂ ਨੂੰ ਨਿਰਾਸ਼ ਕਰਨਗੇ। ਆਓ ਅਸੀਂ ਪਰਿਵਾਰਕ ਖ਼ੁਸ਼ੀ ਕਿਤਾਬ ਨੂੰ ਦੂਰ-ਦੂਰ ਤਕ ਵੰਡੀਏ ਤਾਂਕਿ ਪਰਮੇਸ਼ੁਰ ਦੇ ਬਚਨ ਰਾਹੀਂ ਇਕ ਸਥਾਈ ਭਵਿੱਖ ਨਿਸ਼ਚਿਤ ਕਰਨ ਵਿਚ ਲੋਕਾਂ ਦੀ ਹਰ ਜਗ੍ਹਾ ਤੇ ਮਦਦ ਕੀਤੀ ਜਾ ਸਕੇ।—1 ਤਿਮੋ. 6:19.