“ਕੌਣ ਸਾਡੇ ਲਈ ਜਾਵੇਗਾ?”
ਜਦੋਂ ਯਹੋਵਾਹ ਨੇ ਇਹ ਸਵਾਲ ਪੁੱਛਿਆ ਸੀ, ਤਾਂ ਯਸਾਯਾਹ ਨੇ ਤੁਰੰਤ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾ. 6:8) ਕਿਉਂਕਿ ਅੱਜ ਪੱਕੀ ਹੋਈ ਖੇਤੀ ਬਹੁਤ ਹੈ, ਇਹੋ ਸੱਦਾ ਹੁਣ ਵੀ ਦਿੱਤਾ ਜਾ ਰਿਹਾ ਹੈ। ਹੋਰ ਜ਼ਿਆਦਾ ਪੂਰਣ-ਕਾਲੀ ਕਾਮਿਆਂ—ਨਿਯਮਿਤ ਪਾਇਨੀਅਰਾਂ—ਦੀ ਸਖ਼ਤ ਲੋੜ ਹੈ! (ਮੱਤੀ 9:37) ਕੀ ਤੁਸੀਂ ਆਪਣੇ ਆਪ ਨੂੰ ਪੇਸ਼ ਕਰਨ ਲਈ ਤਿਆਰ ਹੋ? ਜੇਕਰ ਹਾਂ, ਤਾਂ ਇਕ ਪਾਇਨੀਅਰ ਵਜੋਂ ਆਪਣਾ ਨਾਂ ਦੇਣ ਲਈ ਸਤੰਬਰ 1 ਇਕ ਵਧੀਆ ਸਮਾਂ ਹੋਵੇਗਾ, ਜੋ 1998 ਸੇਵਾ ਸਾਲ ਦਾ ਆਰੰਭ ਹੈ। ਕਿਉਂ ਨਾ ਬਜ਼ੁਰਗਾਂ ਕੋਲੋਂ ਇਕ ਅਰਜ਼ੀ-ਪੱਤਰ ਮੰਗੋ?