ਸਭਾਵਾਂ ਸ਼ੁਭ ਕਰਮਾਂ ਲਈ ਉਭਾਰਦੀਆਂ ਹਨ
1 ਸਾਡੀ ਉਪਾਸਨਾ ਦੇ ਦੋ ਜ਼ਰੂਰੀ ਭਾਗ ਹਨ, ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣਾ ਅਤੇ ਖੇਤਰ ਸੇਵਾ ਵਿਚ ਹਿੱਸਾ ਲੈਣਾ। ਇਹ ਦੋਨੋਂ ਨਾਲ-ਨਾਲ ਜਾਂਦੇ ਹਨ। ਇਕ ਭਾਗ ਦੂਜੇ ਨੂੰ ਪ੍ਰਭਾਵਿਤ ਕਰਦਾ ਹੈ। ਮਸੀਹੀ ਸਭਾਵਾਂ ਸ਼ੁਭ ਕਰਮਾਂ ਲਈ ਉਭਾਰਦੀਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵਧੀਆ ਕੰਮ ਹੈ ਰਾਜ ਪ੍ਰਚਾਰ ਕਰਨਾ ਅਤੇ ਚੇਲੇ ਬਣਾਉਣਾ। (ਇਬ. 10:24) ਜੇਕਰ ਅਸੀਂ ਸਭਾਵਾਂ ਵਿਚ ਹਾਜ਼ਰ ਹੋਣਾ ਛੱਡ ਦਿੰਦੇ ਹਾਂ, ਤਾਂ ਅਸੀਂ ਸ਼ਾਇਦ ਛੇਤੀ ਹੀ ਪ੍ਰਚਾਰ ਕਰਨਾ ਛੱਡ ਦਿਆਂਗੇ ਕਿਉਂਕਿ ਅਸੀਂ ਪ੍ਰਚਾਰ ਕਰਨ ਲਈ ਉਭਾਰੇ ਨਹੀਂ ਜਾਵਾਂਗੇ।
2 ਸਪਤਾਹਕ ਸਭਾਵਾਂ ਵਿਚ, ਅਸੀਂ ਅਧਿਆਤਮਿਕ ਹਿਦਾਇਤ ਹਾਸਲ ਕਰਦੇ ਹਾਂ ਜਿਸ ਦਾ ਉਦੇਸ਼ ਸਾਨੂੰ ਪ੍ਰਚਾਰ ਕਰਨ ਵਾਸਤੇ ਪ੍ਰੇਰਿਤ ਕਰਨਾ ਹੈ। ਸਮੇਂ ਦੀ ਜ਼ਰੂਰਤ ਨੂੰ ਹਮੇਸ਼ਾ ਸਾਡੇ ਸਾਮ੍ਹਣੇ ਰੱਖਦੇ ਹੋਏ ਸਾਨੂੰ ਦੂਜਿਆਂ ਤਕ ਬਾਈਬਲ ਦਾ ਜੀਵਨ-ਦਾਇਕ ਸੰਦੇਸ਼ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸਾਨੂੰ ਪ੍ਰਚਾਰ ਕੰਮ ਵਿਚ ਲੱਗੇ ਰਹਿਣ ਲਈ ਉਤਸ਼ਾਹਿਤ ਅਤੇ ਮਜ਼ਬੂਤ ਕੀਤਾ ਜਾਂਦਾ ਹੈ। (ਮੱਤੀ 24:13, 14) ਸਭਾਵਾਂ ਵਿਚ ਟਿੱਪਣੀ ਦੇਣ ਦੇ ਮੌਕਿਆਂ ਤੋਂ ਫ਼ਾਇਦਾ ਉਠਾਉਣ ਦੁਆਰਾ, ਅਸੀਂ ਦੂਜਿਆਂ ਦੇ ਸਾਮ੍ਹਣੇ ਆਪਣੀ ਨਿਹਚਾ ਪ੍ਰਗਟ ਕਰਨ ਦੇ ਜ਼ਿਆਦਾ ਆਦੀ ਹੋ ਜਾਂਦੇ ਹਾਂ। (ਇਬ. 10:23) ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਦਾਖ਼ਲ ਹੋਣ ਦੁਆਰਾ, ਅਸੀਂ ਜ਼ਿਆਦਾ ਪ੍ਰਭਾਵਕਾਰੀ ਸੇਵਕ ਬਣਨ ਲਈ ਅਤੇ ਆਪਣੀ ਸਿਖਾਉਣ ਦੀ ਕੁਸ਼ਲਤਾ ਨੂੰ ਵਧਾਉਣ ਲਈ ਸਿਖਲਾਈ ਹਾਸਲ ਕਰਦੇ ਹਾਂ।—2 ਤਿਮੋ. 4:2.
3 ਕਿਵੇਂ ਸੇਵਾ ਸਭਾਵਾਂ ਸਾਨੂੰ ਪ੍ਰਚਾਰ ਕਰਨ ਲਈ ਉਭਾਰਦੀਆਂ ਹਨ: ਸਾਨੂੰ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਅਸੀਂ ਸਾਡੀ ਰਾਜ ਸੇਵਕਾਈ ਦੀ ਸਾਮੱਗਰੀ ਨੂੰ ਪਹਿਲਾਂ ਤੋਂ ਹੀ ਪੜ੍ਹ ਕੇ ਆਈਏ। ਫਿਰ ਜਦੋਂ ਅਸੀਂ ਸੇਵਾ ਸਭਾ ਵਿਚ ਹਾਜ਼ਰ ਹੁੰਦੇ ਹਾਂ ਅਤੇ ਪੇਸ਼ਕਾਰੀਆਂ ਨੂੰ ਮੰਚ ਉੱਤੇ ਪ੍ਰਦਰਸ਼ਿਤ ਹੁੰਦੇ ਹੋਏ ਦੇਖਦੇ ਹਾਂ, ਤਾਂ ਇਹ ਜਾਣਕਾਰੀ ਸਾਡੇ ਮਨਾਂ ਵਿਚ ਬੈਠ ਜਾਂਦੀ ਹੈ। ਖੇਤਰ ਸੇਵਾ ਵਿਚ ਕੰਮ ਕਰਦੇ ਸਮੇਂ, ਅਸੀਂ ਸਾਡੀ ਰਾਜ ਸੇਵਕਾਈ ਬਾਰੇ ਸੋਚ ਸਕਦੇ ਹਾਂ, ਪ੍ਰਦਰਸ਼ਿਤ ਕੀਤੀਆਂ ਗਈਆਂ ਪੇਸ਼ਕਾਰੀਆਂ ਨੂੰ ਦੁਬਾਰਾ ਯਾਦ ਕਰ ਸਕਦੇ ਹਾਂ, ਅਤੇ ਇਸ ਤਰ੍ਹਾਂ ਇਕ ਜ਼ਿਆਦਾ ਪ੍ਰਭਾਵਕਾਰੀ ਗਵਾਹੀ ਦੇ ਸਕਦੇ ਹਾਂ। ਅਨੇਕ ਪ੍ਰਕਾਸ਼ਕਾਂ ਦਾ ਇਹ ਅਨੁਭਵ ਰਿਹਾ ਹੈ।
4 ਸੇਵਾ ਸਭਾਵਾਂ ਦੀਆਂ ਗੱਲਾਂ ਨੂੰ ਲਾਗੂ ਕਰਨ ਲਈ, ਕੁਝ ਭਰਾ-ਭੈਣਾਂ ਨੇ ਸੇਵਕਾਈ ਵਿਚ ਇਕੱਠੇ ਕੰਮ ਕਰਨ ਦਾ ਦੂਜਿਆਂ ਨਾਲ ਪ੍ਰਬੰਧ ਕੀਤਾ ਹੈ। ਖੇਤਰ ਸੇਵਕਾਈ ਵਿਚ ਇਸਤੇਮਾਲ ਕਰਨ ਲਈ ਮੁੱਦੇ ਪ੍ਰਕਾਸ਼ਕਾਂ ਦੇ ਮਨ ਵਿਚ ਤਾਜ਼ੇ ਹਨ ਅਤੇ ਉਹ ਇਨ੍ਹਾਂ ਨੂੰ ਅਜ਼ਮਾਉਣ ਲਈ ਪ੍ਰੇਰਿਤ ਹੋਏ ਹਨ ਕਿਉਂਕਿ ਇਨ੍ਹਾਂ ਸਭਾਵਾਂ ਨੇ ਉਨ੍ਹਾਂ ਨੂੰ ਪ੍ਰਚਾਰ ਕੰਮ ਵਿਚ ਹਰ ਹਫ਼ਤੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਹੈ।
5 ਸਾਡੀਆਂ ਮਸੀਹੀ ਸਭਾਵਾਂ, ਜਿੱਥੇ ਅਸੀਂ ਸੰਗੀ ਉਪਾਸਕਾਂ ਦੇ ਨਾਲ ਇਕੱਠੇ ਮਿਲਦੇ ਹਾਂ ਅਤੇ ਸ਼ੁਭ ਕਰਮਾਂ ਲਈ ਉਭਾਰੇ ਜਾਂਦੇ ਹਾਂ, ਦਾ ਕੋਈ ਬਦਲ ਨਹੀਂ ਹੈ। ਜੇਕਰ ਸਾਡੀ ਸੇਵਕਾਈ ਨੂੰ ਵਧਣਾ-ਫੁੱਲਣਾ ਹੈ, ਤਾਂ ਸਾਨੂੰ ਕਲੀਸਿਯਾ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣਾ ਚਾਹੀਦਾ ਹੈ। ਆਓ ਅਸੀਂ ‘ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡਣ’ ਦੁਆਰਾ ਯਹੋਵਾਹ ਵੱਲੋਂ ਕੀਤੇ ਗਏ ਇਸ ਅਦਭੁਤ ਪ੍ਰਬੰਧ ਲਈ ਕਦਰਦਾਨੀ ਦਿਖਾਈਏ।—ਇਬ. 10:25.