ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/97 ਸਫ਼ਾ 1
  • ਤੁਹਾਡੀ ਕਮੀ ਮਹਿਸੂਸ ਕੀਤੀ ਜਾਂਦੀ ਹੈ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਹਾਡੀ ਕਮੀ ਮਹਿਸੂਸ ਕੀਤੀ ਜਾਂਦੀ ਹੈ!
  • ਸਾਡੀ ਰਾਜ ਸੇਵਕਾਈ—1997
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਮਸੀਹੀ ਮੀਟਿੰਗਾਂ ਨੂੰ ਉਤਸ਼ਾਹੀ ਬਣਾਉਣ ਵਿਚ ਯੋਗਦਾਨ ਪਾਉਂਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਸਾਨੂੰ ਭਗਤੀ ਕਰਨ ਲਈ ਕਿਉਂ ਇਕੱਠੇ ਹੋਣਾ ਚਾਹੀਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਪਰਿਵਾਰ ਲਈ ਕਲੀਸਿਯਾ ਸਭਾਵਾਂ ਦੀ ਸਮਾਂ-ਸਾਰਣੀ
    ਸਾਡੀ ਰਾਜ ਸੇਵਕਾਈ—2005
  • ਮੀਟਿੰਗਾਂ ਵਿਚ ਹਾਜ਼ਰ ਹੋਣ ਦੀ ਅਹਿਮੀਅਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਹੋਰ ਦੇਖੋ
ਸਾਡੀ ਰਾਜ ਸੇਵਕਾਈ—1997
km 12/97 ਸਫ਼ਾ 1

ਤੁਹਾਡੀ ਕਮੀ ਮਹਿਸੂਸ ਕੀਤੀ ਜਾਂਦੀ ਹੈ!

1 ਸਮੇਂ-ਸਮੇਂ ਤੇ, ਅਸੀਂ ਸ਼ਾਇਦ ਇਕ ਜਾਂ ਇਕ ਤੋਂ ਵੱਧ ਕਲੀਸਿਯਾ ਸਭਾਵਾਂ ਵਿਚ ਗ਼ੈਰ-ਹਾਜ਼ਰ ਹੋਈਏ, ਇਹ ਸੋਚਦੇ ਹੋਏ ਕਿ ‘ਕੋਈ ਵੀ ਮੇਰੀ ਕਮੀ ਮਹਿਸੂਸ ਨਹੀਂ ਕਰੇਗਾ; ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੈਂ ਉੱਥੇ ਨਹੀਂ ਹਾਂ।’ ਇਹ ਸੱਚ ਨਹੀਂ ਹੈ! ਸਾਡੇ ਭੌਤਿਕ ਸਰੀਰ ਦੇ ਕਿਸੇ ਵੀ ਅੰਗ ਦੀ ਤਰ੍ਹਾਂ, ਅਸੀਂ ਸਾਰੇ ਕਲੀਸਿਯਾ ਦੇ ਕੰਮ-ਕਾਜ ਵਿਚ ਇਕ ਅਤਿ-ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਾਂ। (1 ਕੁਰਿੰ. 12:12) ਇਕ ਸਪਤਾਹਕ ਸਭਾ ਤੋਂ ਸਾਡੀ ਗ਼ੈਰ-ਹਾਜ਼ਰੀ ਹਾਜ਼ਰ ਹੋਣ ਵਾਲੇ ਦੂਜੇ ਲੋਕਾਂ ਦੇ ਅਧਿਆਤਮਿਕ ਕਲਿਆਣ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜੇਕਰ ਤੁਸੀਂ ਉੱਥੇ ਹਾਜ਼ਰ ਨਹੀਂ ਹੁੰਦੇ ਹੋ, ਤਾਂ ਨਿਸ਼ਚਿਤ ਹੋਵੋ​—ਤੁਹਾਡੀ ਕਮੀ ਮਹਿਸੂਸ ਕੀਤੀ ਜਾਂਦੀ ਹੈ!

2 ਉਹ ਅਤਿ-ਮਹੱਤਵਪੂਰਣ ਭੂਮਿਕਾ ਜੋ ਤੁਸੀਂ ਅਦਾ ਕਰਦੇ ਹੋ: ਪੌਲੁਸ ਆਪਣੇ ਭਰਾਵਾਂ ਨਾਲ ਸੰਗਤ ਕਰਨ ਲਈ ਤਰਸਦਾ ਸੀ। ਰੋਮੀਆਂ 1:11, 12 ਇਸ ਦਾ ਕਾਰਨ ਦੱਸਦਾ ਹੈ: “ਭਈ ਜਾਣੋ ਕੋਈ ਆਤਮਕ ਦਾਨ ਤੁਹਾਨੂੰ ਦੁਆਵਾਂ... ਕਿ ਤੁਸਾਂ ਵਿਚ ਰਲ ਕੇ ਆਪਸ ਦੀ ਨਿਹਚਾ ਦੇ ਕਾਰਨ ਜਿਹੜੀ ਤੁਹਾਡੇ ਅਤੇ ਮੇਰੇ ਵਿੱਚ ਹੈ ਸਾਡੀ ਦੋਹਾਂ ਦੀ ਨਿਸ਼ਾ ਹੋਵੇ।” ਇਸੇ ਤਰ੍ਹਾਂ, ਅਸੀਂ ਆਪਣੀਆਂ ਟਿੱਪਣੀਆਂ, ਸਭਾਵਾਂ ਵਿਚ ਆਪਣੇ ਭਾਗਾਂ, ਅਤੇ ਆਪਣੀ ਹਾਜ਼ਰੀ ਦੁਆਰਾ ਵਫ਼ਾਦਾਰ ਰਹਿਣ ਲਈ ਇਕ ਦੂਜੇ ਦੀ ਉੱਨਤੀ ਵਾਸਤੇ ਕਾਫ਼ੀ ਕੁਝ ਕਰਦੇ ਹਾਂ।​—1 ਥੱਸ. 5:11.

3 ਕੀ ਤੁਸੀਂ ਕਲੀਸਿਯਾ ਸਭਾਵਾਂ ਵਿਚ ਦੂਜਿਆਂ ਨੂੰ ਮਿਲਣ ਦੀ ਉਤਸ਼ਾਹ ਨਾਲ ਉਡੀਕ ਨਹੀਂ ਕਰਦੇ ਹੋ? ਤੁਸੀਂ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਧਿਆਨ ਨਾਲ ਸੁਣਦੇ ਹੋ ਅਤੇ ਉਨ੍ਹਾਂ ਦੀ ਨਿਹਚਾ ਦੇ ਪ੍ਰਗਟਾਵਿਆਂ ਦੀ ਕਦਰ ਕਰਦੇ ਹੋ। ਉਨ੍ਹਾਂ ਦੇ ਅਧਿਆਤਮਿਕ ਦਾਨ ਤੁਹਾਨੂੰ ਉਤਸ਼ਾਹਿਤ ਕਰਦੇ ਹਨ। ਜੇਕਰ ਉਹ ਸਭਾ ਵਿਚ ਹਾਜ਼ਰ ਨਾ ਹੁੰਦੇ, ਤਾਂ ਤੁਸੀਂ ਮਹਿਸੂਸ ਕਰਦੇ ਕਿ ਕਿਸੇ ਮਹੱਤਵਪੂਰਣ ਚੀਜ਼ ਦੀ ਕਮੀ ਸੀ। ਤੁਹਾਡੇ ਭੈਣ-ਭਰਾ ਵੀ ਤੁਹਾਡੇ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ ਜਦੋਂ ਤੁਸੀਂ ਹਾਜ਼ਰ ਨਹੀਂ ਹੁੰਦੇ ਹੋ।

4 ਉਹ ਅਤਿ-ਮਹੱਤਵਪੂਰਣ ਭੂਮਿਕਾ ਜੋ ਸਭਾਵਾਂ ਅਦਾ ਕਰਦੀਆਂ ਹਨ: ਸਾਡੇ ਅਧਿਆਤਮਿਕ ਬਚਾਅ ਲਈ ਸਭਾਵਾਂ ਕਿੰਨੀਆਂ ਮਹੱਤਵਪੂਰਣ ਹਨ, ਇਸ ਬਾਰੇ ਪਹਿਰਾਬੁਰਜ ਨੇ ਇਕ ਵਾਰੀ ਇਹ ਕਹਿੰਦੇ ਹੋਏ ਟਿੱਪਣੀ ਕੀਤੀ ਸੀ: “ਇਸ ਵਿਵਾਦਗ੍ਰਸਤ ਅਤੇ ਅਨੈਤਿਕ ਸੰਸਾਰ ਵਿਚ, ਮਸੀਹੀ ਕਲੀਸਿਯਾ ਇਕ ਅਸਲੀ ਅਧਿਆਤਮਿਕ ਪਨਾਹ ਹੈ. . ., ਸ਼ਾਂਤੀ ਅਤੇ ਪ੍ਰੇਮ ਦਾ ਇਕ ਆਸਰਾ। ਇਸ ਲਈ, ਇਸ ਦੀਆਂ ਸਾਰੀਆਂ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਵੋ।” (w93 8/15 11) ਹਰ ਦਿਨ, ਸਾਨੂੰ ਅਜਿਹੇ ਹਾਲਾਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜੋ ਸਾਨੂੰ ਅਧਿਆਤਮਿਕ ਤੌਰ ਤੇ ਥਕਾ ਦਿੰਦੇ ਹਨ। ਜੇਕਰ ਅਸੀਂ ਸਾਵਧਾਨ ਨਹੀਂ ਰਹਿੰਦੇ ਹਾਂ, ਤਾਂ ਅਸੀਂ ਆਪਣੀਆਂ ਚਿੰਤਾਵਾਂ ਵਿਚ ਇੰਨੇ ਡੁੱਬ ਸਕਦੇ ਹਾਂ ਕਿ ਅਸੀਂ ਸ਼ਾਇਦ ਜ਼ਿਆਦਾ ਮਹੱਤਵਪੂਰਣ ਅਧਿਆਤਮਿਕ ਗੱਲਾਂ ਨੂੰ ਓਹਲੇ ਕਰ ਦੇਈਏ। ਅਸੀਂ ਸਾਰੇ ਉਸ ਉਤਸ਼ਾਹ ਲਈ ਇਕ ਦੂਜੇ ਉੱਤੇ ਨਿਰਭਰ ਕਰਦੇ ਹਾਂ ਜਿਸ ਦੀ ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਇਕਮੁੱਠ ਅਤੇ ਜੋਸ਼ੀਲੇ ਰਹਿਣ ਲਈ ਲੋੜ ਹੈ।​—ਇਬ. 10:24, 25.

5 ਸਭਾਵਾਂ ਵਿਚ ਸਾਡੀ ਹਾਜ਼ਰੀ ਅਤਿ-ਆਵੱਸ਼ਕ ਹੈ। ਬੀਮਾਰੀ ਜਾਂ ਅਣਚਿਤਵੀ ਘਟਨਾ ਸ਼ਾਇਦ ਸਾਨੂੰ ਕਦੇ-ਕਦਾਈਂ ਹਾਜ਼ਰ ਹੋਣ ਤੋਂ ਰੋਕੇ। ਪਰੰਤੂ, ਆਓ ਅਸੀਂ ਦ੍ਰਿੜ੍ਹ ਸੰਕਲਪ ਕਰੀਏ ਕਿ ਅਸੀਂ ਹਮੇਸ਼ਾ ਉਨ੍ਹਾਂ ਸੰਗਤਾਂ ਵਿਚ ਸ਼ਾਮਲ ਹੋਵਾਂਗੇ ਜੋ ਇਕੱਠੇ ਯਹੋਵਾਹ ਦੀ ਉਸਤਤ ਕਰਦੀਆਂ ਹਨ!​—ਜ਼ਬੂ. 26:12.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ