ਅਗਵਾਈ ਕਰਨ ਵਾਲੇ ਨਿਗਾਹਬਾਨ—ਪਹਿਰਾਬੁਰਜ ਅਧਿਐਨ ਸੰਚਾਲਕ
1 ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ ਨਾਮਕ ਰਸਾਲਾ “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਸਾਨੂੰ “ਵੇਲੇ ਸਿਰ” ਅਧਿਆਤਮਿਕ ਭੋਜਨ ਮੁਹੱਈਆ ਕਰਨ ਦਾ ਇਕ ਮੁੱਖ ਪ੍ਰਬੰਧ ਹੈ। (ਮੱਤੀ 24:45) ਪਹਿਰਾਬੁਰਜ ਅਧਿਐਨ ਕਰਾਉਣ ਵਾਲੇ ਬਜ਼ੁਰਗ ਦੀ ਇਕ ਯੋਗ ਸਿੱਖਿਅਕ ਦੇ ਤੌਰ ਤੇ ਇਕ ਵੱਡੀ ਜ਼ਿੰਮੇਵਾਰੀ ਹੈ। ਉਹ ਮਸੀਹੀ ਰਹਿਣੀ-ਬਹਿਣੀ ਦੇ ਸੰਬੰਧ ਵਿਚ ਵਧੀਆ ਮਿਸਾਲ ਕਾਇਮ ਕਰਦਾ ਹੈ।—ਰੋਮੀ. 12:7; ਯਾਕੂ. 3:1.
2 ਪ੍ਰਭਾਵਸ਼ਾਲੀ ਤਰੀਕੇ ਨਾਲ ਸਿਖਾਉਣ ਲਈ, ਪਹਿਰਾਬੁਰਜ ਅਧਿਐਨ ਸੰਚਾਲਕ ਹਰ ਹਫ਼ਤੇ ਬਹੁਤ ਮਿਹਨਤ ਨਾਲ ਪਾਠ ਦੀ ਤਿਆਰੀ ਕਰਦਾ ਹੈ। ਉਹ ਇਸ ਨੂੰ ਪ੍ਰਾਰਥਨਾਪੂਰਵਕ ਅਤੇ ਧਿਆਨਪੂਰਵਕ ਕਰਦਾ ਹੈ। ਉਹ ਕਲੀਸਿਯਾ ਵਿਚ ਅਧਿਐਨ ਕੀਤੇ ਜਾ ਰਹੇ ਲੇਖ ਰਾਹੀਂ, ਸਾਡੇ ਦਿਲਾਂ ਤਕ ਪਹੁੰਚਣ ਦਾ ਅਸਲ ਜਤਨ ਕਰਦਾ ਹੈ, ਅਤੇ ਇਸ ਤਰ੍ਹਾਂ ਕਰਨਾ ਕਲੀਸਿਯਾ ਵਿਚ ਉਸ ਦੀ ਗਹਿਰੀ ਰੁਚੀ ਨੂੰ ਪ੍ਰਗਟ ਕਰਦਾ ਹੈ। ਉਹ ਪਾਠ ਦੇ ਮੁੱਖ ਨੁਕਤਿਆਂ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਇਹ ਵੇਖਣ ਵਿਚ ਸਾਡੀ ਮਦਦ ਕਰਦਾ ਹੈ ਕਿ ਇਹ ਨੁਕਤੇ ਕਿਸ ਤਰ੍ਹਾਂ ਲੇਖ ਦੇ ਮੁੱਖ ਵਿਸ਼ੇ ਨਾਲ ਸੰਬੰਧ ਰੱਖਦੇ ਹਨ।
3 ਉਸ ਵੱਲੋਂ ਪੂਰੀ ਤਿਆਰੀ ਕਰਨ ਦਾ ਅਰਥ ਹੈ ਕਿ ਉਹ ਸ਼ਾਸਤਰਵਚਨਾਂ ਨੂੰ ਪਹਿਲਾਂ ਹੀ ਪੜ੍ਹਦਾ ਹੈ ਤਾਂਕਿ ਇਹ ਪਤਾ ਲਗਾ ਸਕੇ ਕਿ ਉਹ ਕਿਸ ਤਰ੍ਹਾਂ ਲਾਗੂ ਹੁੰਦੇ ਹਨ। ਉਹ ਪਰਮੇਸ਼ੁਰ ਦੇ ਬਚਨ ਨੂੰ ਮਹੱਤਤਾ ਦਿੰਦੇ ਹੋਏ ਅਧਿਐਨ ਦੇ ਦੌਰਾਨ ਸਾਰਿਆਂ ਨੂੰ ਬਾਈਬਲ ਦੀ ਵਰਤੋਂ ਕਰਨ ਲਈ ਪ੍ਰੇਰਦਾ ਹੈ। ਜਦੋਂ ਕੋਈ ਵੀ ਭੈਣ-ਭਰਾ ਕਿਸੇ ਮਹੱਤਵਪੂਰਣ ਨੁਕਤੇ ਉੱਤੇ ਜਾਂ ਕਿਸੇ ਮੁੱਖ ਸ਼ਾਸਤਰਵਚਨ ਦੀ ਮਹੱਤਤਾ ਉੱਤੇ ਟਿੱਪਣੀ ਨਹੀਂ ਕਰਦਾ ਹੈ, ਤਾਂ ਸੰਚਾਲਕ ਹੋਰ ਦੂਸਰੇ ਸਪੱਸ਼ਟ ਸਵਾਲ ਪੁੱਛ ਕੇ ਕਲੀਸਿਯਾ ਨੂੰ ਉਸ ਉੱਤੇ ਟਿੱਪਣੀ ਕਰਨ ਲਈ ਪ੍ਰੇਰਦਾ ਹੈ। ਇਸ ਤਰ੍ਹਾਂ, ਉਹ ਸਹੀ ਨਤੀਜਿਆਂ ਉੱਤੇ ਪਹੁੰਚਣ ਵਿਚ ਅਤੇ ਇਹ ਜਾਣਨ ਵਿਚ ਸਾਡੀ ਮਦਦ ਕਰਦਾ ਹੈ ਕਿ ਅਸੀਂ ਜੋ ਕੁਝ ਸਿੱਖਿਆ ਹੈ, ਉਸ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ।
4 ਪਹਿਰਾਬੁਰਜ ਅਧਿਐਨ ਸੰਚਾਲਕ ਆਪਣੀ ਸਿਖਾਉਣ ਦੀ ਯੋਗਤਾ ਵਿਚ ਸੁਧਾਰ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦਾ ਹੈ। ਉਹ ਖ਼ੁਦ ਜ਼ਿਆਦਾ ਨਹੀਂ ਬੋਲਦਾ, ਪਰ ਸਾਨੂੰ ਆਪਣੇ ਸ਼ਬਦਾਂ ਵਿਚ, ਸੰਖੇਪ ਵਿਚ, ਅਤੇ ਸਿੱਧਾ ਜਵਾਬ ਦੇਣ ਲਈ ਉਤਸ਼ਾਹਿਤ ਕਰਦਾ ਹੈ। ਉਹ ਸ਼ਾਇਦ ਸਾਨੂੰ ਕਦੀ-ਕਦਾਈਂ ਯਾਦ ਦਿਵਾਏ ਕਿ ਕਿਸੇ ਵੀ ਪੈਰੇ ਉੱਤੇ ਪਹਿਲੀ ਟਿੱਪਣੀ ਦੇਣ ਵਾਲੇ ਭੈਣ ਜਾਂ ਭਰਾ ਨੂੰ ਸਵਾਲ ਦਾ ਸੰਖੇਪ ਅਤੇ ਸਿੱਧਾ ਜਵਾਬ ਦੇਣਾ ਚਾਹੀਦਾ ਹੈ। ਦੂਜੇ ਭੈਣ-ਭਰਾ ਸ਼ਾਸਤਰਵਚਨਾਂ ਦੀ ਮਹੱਤਤਾ, ਹਿਮਾਇਤੀ ਦਲੀਲ, ਜਾਂ ਸਾਮੱਗਰੀ ਦੀ ਵਿਵਹਾਰਕ ਵਰਤੋਂ ਬਾਰੇ ਟਿੱਪਣੀਆਂ ਦੇ ਸਕਦੇ ਹਨ। ਨਿੱਜੀ ਤੌਰ ਤੇ ਅਤੇ ਇਕ ਪਰਿਵਾਰ ਦੇ ਤੌਰ ਤੇ ਤਿਆਰੀ ਕਰਨ ਦਾ ਉਤਸ਼ਾਹ ਦੇਣ ਦੁਆਰਾ, ਪਹਿਰਾਬੁਰਜ ਅਧਿਐਨ ਸੰਚਾਲਕ ਹਰ ਕਿਸੇ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।
5 “ਯਹੋਵਾਹ ਵੱਲੋਂ ਸਿੱਖੇ ਹੋਏ” ਹੋਣ ਕਰਕੇ, ਅਸੀਂ ‘ਮਨੁੱਖਾਂ ਨੂੰ ਦਿੱਤੇ ਦਾਨ,’ ਜਿਵੇਂ ਕਿ ਪਹਿਰਾਬੁਰਜ ਅਧਿਐਨ ਸੰਚਾਲਕ, ਦੀ ਕਦਰ ਕਰਦੇ ਹਾਂ, ਜੋ ਕਿ “ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ।”—ਯਸਾ. 54:13; ਅਫ਼. 4:8, 11; 1 ਤਿਮੋ. 5:17.