ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
1. ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ? ਨਾਂ ਦੇ ਬਰੋਸ਼ਰ ਦੀ ਸਟੱਡੀ ਅਸੀਂ ਕਦੋਂ ਸ਼ੁਰੂ ਕਰਾਂਗੇ ਅਤੇ ਇਸ ਨਾਲ ਸਾਨੂੰ ਕੀ ਫ਼ਾਇਦਾ ਹੋਵੇਗਾ?
1 ਅਸੀਂ 28 ਅਕਤੂਬਰ–3 ਨਵੰਬਰ ਦੇ ਹਫ਼ਤੇ ਦੌਰਾਨ ਮੰਡਲੀ ਦੀ ਬਾਈਬਲ ਸਟੱਡੀ ਵਿਚ ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ? ਨਾਂ ਦੇ ਬਰੋਸ਼ਰ ਦੀ ਸਟੱਡੀ ਸ਼ੁਰੂ ਕਰਾਂਗੇ। ਸਾਨੂੰ ਇਹ ਨਵਾਂ ਬਰੋਸ਼ਰ ‘ਆਪਣੇ ਮਨ ਦੀ ਵੱਡੀ ਚੌਕਸੀ ਕਰ!’ ਦੇ ਜ਼ਿਲ੍ਹਾ ਸੰਮੇਲਨ ਤੇ ਮਿਲਿਆ ਸੀ। ਇਹ ਬਰੋਸ਼ਰ ਇਸ ਲਈ ਤਿਆਰ ਕੀਤਾ ਗਿਆ ਹੈ ਕਿ ਅਸੀਂ ਆਪਣੀਆਂ ਬਾਈਬਲ ਸਟੱਡੀਆਂ ਨੂੰ ਦੱਸ ਸਕੀਏ ਕਿ ਸਾਡਾ ਸੰਗਠਨ ਕਿਵੇਂ ਚੱਲਦਾ ਹੈ। ਇਸ ਦੀ ਸਟੱਡੀ ਕਰ ਕੇ ਸਾਡੀ ਸਿਰਫ਼ ਯਹੋਵਾਹ ਦੇ ਸੰਗਠਨ ਲਈ ਕਦਰ ਹੀ ਨਹੀਂ ਵਧੇਗੀ, ਸਗੋਂ ਅਸੀਂ ਪ੍ਰਚਾਰ ਵਿਚ ਵਰਤੇ ਜਾਣ ਵਾਲੇ ਇਸ ਬਰੋਸ਼ਰ ਨਾਲ ਚੰਗੀ ਤਰ੍ਹਾਂ ਜਾਣੂ ਹੋ ਸਕਾਂਗੇ।—ਜ਼ਬੂ. 48:13.
2. ਮੰਡਲੀ ਵਿਚ ਇਹ ਬਰੋਸ਼ਰ ਕਿਵੇਂ ਸਟੱਡੀ ਕੀਤਾ ਜਾਣਾ ਚਾਹੀਦਾ ਹੈ?
2 ਇਸ ਦੀ ਸਟੱਡੀ ਕਿਵੇਂ ਕੀਤੀ ਜਾਵੇਗੀ: ਸਟੱਡੀ ਕਰਾਉਣ ਵਾਲੇ ਭਰਾ ਨੂੰ ਹਰ ਪਾਠ ʼਤੇ ਬਰਾਬਰ ਸਮਾਂ ਲਾਉਣਾ ਚਾਹੀਦਾ ਹੈ। ਉਹ ਹਰ ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵਿਸ਼ੇ ਨੂੰ ਪੜ੍ਹੇਗਾ ਜੋ ਕਿ ਇਕ ਸਵਾਲ ਹੈ। ਫਿਰ ਉਹ ਪੈਰੇ ਪੜ੍ਹਨ ਵਾਲੇ ਭਰਾ ਨੂੰ ਪਾਠ ਦੇ ਸ਼ੁਰੂ ਵਿਚ ਦਿੱਤਾ ਪੈਰਾ ਪੜ੍ਹਨ ਲਈ ਕਹੇਗਾ। ਇਸ ਤੋਂ ਬਾਅਦ ਸਟੱਡੀ ਕਰਾਉਣ ਵਾਲਾ ਭਰਾ ਆਪਣੇ ਵੱਲੋਂ ਬਣਾਇਆ ਗਿਆ ਸਵਾਲ ਪੁੱਛੇਗਾ। ਜਿਹੜੇ ਹਿੱਸੇ ਦੇ ਸ਼ੁਰੂ ਵਿਚ ਮੋਟੇ ਅੱਖਰਾਂ ਵਿਚ ਉਪ-ਸਿਰਲੇਖ ਹਨ, ਉਨ੍ਹਾਂ ਨੂੰ ਪੜ੍ਹਿਆ ਜਾਣਾ ਚਾਹੀਦਾ ਹੈ ਤੇ ਉਨ੍ਹਾਂ ʼਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ। ਹਰ ਹਿੱਸਾ ਪੜ੍ਹਨ ਤੋਂ ਬਾਅਦ ਸਟੱਡੀ ਕਰਾਉਣ ਵਾਲਾ ਭਰਾ ਪੁੱਛੇਗਾ ਕਿ ਇਸ ਹਿੱਸੇ ਤੋਂ ਵਿਸ਼ੇ ਦੇ ਸਵਾਲ ਦਾ ਜਵਾਬ ਕਿਵੇਂ ਮਿਲਦਾ ਹੈ। ਬਰੋਸ਼ਰ ਵਿਚ ਬਹੁਤ ਸਾਰੀਆਂ ਤਸਵੀਰਾਂ ਹਨ ਜਿਨ੍ਹਾਂ ʼਤੇ ਭੈਣ-ਭਰਾ ਆਪਣੀਆਂ ਟਿੱਪਣੀਆਂ ਦੇ ਸਕਦੇ ਹਨ। ਜੇ ਸਮਾਂ ਇਜਾਜ਼ਤ ਦਿੰਦਾ ਹੈ, ਤਾਂ ਮੁੱਖ ਹਵਾਲੇ ਪੜ੍ਹੇ ਜਾਣੇ ਚਾਹੀਦੇ ਹਨ। ਅਗਲੇ ਪਾਠ ਨੂੰ ਪੜ੍ਹਨ ਤੋਂ ਪਹਿਲਾਂ ਸਟੱਡੀ ਕਰਾਉਣ ਵਾਲੇ ਭਰਾ ਨੂੰ ਰਿਵਿਊ ਲਈ ਥੱਲੇ ਦਿੱਤੇ ਸਵਾਲਾਂ ਨੂੰ ਪੁੱਛਣਾ ਚਾਹੀਦਾ ਹੈ। ਜੇ ਪਾਠ ਨਾਲ “ਹੋਰ ਜਾਣਨ ਲਈ” ਨਾਂ ਦੀ ਡੱਬੀ ਹੈ, ਤਾਂ ਉਸ ਨੂੰ ਪੜ੍ਹਨਾ ਚਾਹੀਦਾ ਹੈ। ਫਿਰ ਉਸ ਨੂੰ ਭੈਣਾਂ-ਭਰਾਵਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਡੱਬੀ ਵਿਚ ਦਿੱਤੇ ਗਏ ਸੁਝਾਅ ਤੋਂ ਬਾਈਬਲ ਸਟੱਡੀਆਂ ਨੂੰ ਕੀ ਫ਼ਾਇਦਾ ਹੋਵੇਗਾ। ਜੇ ਸਮਾਂ ਇਜਾਜ਼ਤ ਦੇਵੇ, ਤਾਂ ਸਟੱਡੀ ਕਰਾਉਣ ਵਾਲਾ ਭਰਾ ਪਾਠ ਦੇ ਵਿਸ਼ੇ ਦੇ ਸਵਾਲਾਂ ਨੂੰ ਦੁਬਾਰਾ ਪੁੱਛ ਸਕਦਾ ਹੈ। ਪਰ ਯਾਦ ਰੱਖੋ ਕਿ ਬਾਈਬਲ ਸਟੱਡੀਆਂ ਨਾਲ ਇਸ ਤਰ੍ਹਾਂ ਸਟੱਡੀ ਕਰਨੀ ਜ਼ਰੂਰੀ ਨਹੀਂ।
3. ਅਸੀਂ ਬਰੋਸ਼ਰ ਦੀ ਸਟੱਡੀ ਕਰ ਕੇ ਪੂਰਾ ਫ਼ਾਇਦਾ ਕਿਵੇਂ ਲੈ ਸਕਦੇ ਹਾਂ?
3 ਇਸ ਤੋਂ ਪੂਰਾ ਫ਼ਾਇਦਾ ਲੈਣ ਲਈ ਮੀਟਿੰਗ ਵਿਚ ਪੂਰੀ ਤਿਆਰੀ ਕਰ ਕੇ ਆਓ ਅਤੇ ਮੀਟਿੰਗਾਂ ਵਿਚ ਹਿੱਸਾ ਲਓ। ਸਟੱਡੀ ਦੌਰਾਨ ਸੋਚੋ ਕਿ ਤੁਹਾਡੀਆਂ ਬਾਈਬਲ ਸਟੱਡੀਆਂ ਲਈ ਇਹ ਕਿਵੇਂ ਫ਼ਾਇਦੇਮੰਦ ਹੋ ਸਕਦਾ ਹੈ। ਸਾਨੂੰ ਉਮੀਦ ਹੈ ਕਿ ਇਸ ਬਰੋਸ਼ਰ ਦੀ ਸਟੱਡੀ ਕਰ ਕੇ ਤੁਸੀਂ ਦੂਜਿਆਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਿਖਾ ਸਕੋਗੇ ਤਾਂਕਿ ਉਹ ਵੀ ਹਮੇਸ਼ਾ ਦੀ ਜ਼ਿੰਦਗੀ ਪਾ ਸਕਣ।—1 ਯੂਹੰ. 2:17.