ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
ਇਹ ਬਰੋਸ਼ਰ ਬਾਈਬਲ ਸਟੱਡੀਆਂ ਨੂੰ ਯਹੋਵਾਹ ਦੇ ਗਵਾਹਾਂ ਦੇ ਸੰਗਠਨ ਨਾਲ ਜਾਣੂ ਕਰਾਉਣ ਲਈ ਤਿਆਰ ਕੀਤਾ ਗਿਆ ਹੈ
1. ਯਹੋਵਾਹ ਦੀ ਇੱਛਾ ਨਾਂ ਦੇ ਬਰੋਸ਼ਰ ਦੇ ਤਿੰਨ ਮੁੱਖ ਮਕਸਦ ਕਿਹੜੇ ਹਨ?
1 ਕੀ ਤੁਸੀਂ ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ? ਨਾਂ ਦੇ ਬਰੋਸ਼ਰ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ? ਇਸ ਬਰੋਸ਼ਰ ਦਾ ਮਕਸਦ ਹੈ ਬਾਈਬਲ ਸਟੱਡੀਆਂ ਨੂੰ ਜਾਣੂ ਕਰਾਉਣਾ ਕਿ (1) ਯਹੋਵਾਹ ਦੇ ਗਵਾਹ ਯਾਨੀ ਅਸੀਂ ਕੌਣ ਹਾਂ, (2) ਅਸੀਂ ਕੀ-ਕੀ ਕਰਦੇ ਹਾਂ ਤੇ (3) ਸਾਡਾ ਸੰਗਠਨ ਕਿਵੇਂ ਕੰਮ ਕਰਦਾ ਹੈ। ਇਸ ਬਰੋਸ਼ਰ ਵਿਚ ਹਰ ਪਾਠ ਇਕ ਸਫ਼ੇ ਦਾ ਹੈ ਜਿਸ ʼਤੇ ਸਟੱਡੀ ਤੋਂ ਬਾਅਦ ਪੰਜ-ਦਸ ਮਿੰਟਾਂ ਲਈ ਚਰਚਾ ਕੀਤੀ ਜਾ ਸਕਦੀ ਹੈ।
2. ਦੱਸੋ ਕਿ ਇਹ ਬਰੋਸ਼ਰ ਕਿਵੇਂ ਤਿਆਰ ਕੀਤਾ ਗਿਆ ਹੈ।
2 ਇਹ ਕਿਵੇਂ ਤਿਆਰ ਕੀਤਾ ਗਿਆ ਹੈ: ਇਸ ਬਰੋਸ਼ਰ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਹਰ ਭਾਗ ਵਿਚ ਯਹੋਵਾਹ ਦੇ ਸੰਗਠਨ ਦੇ ਅਲੱਗ-ਅਲੱਗ ਪਹਿਲੂ ਬਾਰੇ ਗੱਲ ਕੀਤੀ ਗਈ ਹੈ ਜਿਵੇਂ ਉੱਪਰ ਦੱਸਿਆ ਗਿਆ ਹੈ। ਹਰ ਪਾਠ ਦਾ ਵਿਸ਼ਾ ਇਕ ਸਵਾਲ ਹੈ ਤੇ ਉਪ-ਸਿਰਲੇਖਾਂ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ। ਇਸ ਬਰੋਸ਼ਰ ਵਿਚ 50 ਤੋਂ ਜ਼ਿਆਦਾ ਦੇਸ਼ਾਂ ਦੀਆਂ ਤਸਵੀਰਾਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਕੰਮ ਦੁਨੀਆਂ ਭਰ ਵਿਚ ਕੀਤਾ ਜਾਂਦਾ ਹੈ। ਕਈ ਪਾਠਾਂ ਵਿਚ “ਹੋਰ ਜਾਣਨ ਲਈ” ਨਾਂ ਦੀ ਡੱਬੀ ਪਾਈ ਜਾਂਦੀ ਹੈ ਜਿਸ ਵਿਚ ਸਾਡੇ ਬਾਰੇ ਜਾਣਨ ਲਈ ਸਟੂਡੈਂਟ ਲਈ ਸੁਝਾਅ ਹਨ।
3. ਅਸੀਂ ਯਹੋਵਾਹ ਦੀ ਇੱਛਾ ਨਾਂ ਦੇ ਬਰੋਸ਼ਰ ਨੂੰ ਕਿਵੇਂ ਵਰਤ ਸਕਦੇ ਹਾਂ?
3 ਤੁਸੀਂ ਇਸ ਨੂੰ ਕਿਵੇਂ ਵਰਤ ਸਕਦੇ ਹੋ: ਪਹਿਲਾਂ ਆਪਣੀ ਸਟੱਡੀ ਦਾ ਧਿਆਨ ਪਾਠ ਦੇ ਵਿਸ਼ੇ ਵੱਲ ਖਿੱਚੋ। ਫਿਰ ਜਦੋਂ ਤੁਸੀਂ ਇਕੱਠੇ ਪਾਠ ਪੜ੍ਹਦੇ ਹੋ, ਤਾਂ ਉਪ-ਸਿਰਲੇਖਾਂ ਵੱਲ ਧਿਆਨ ਖਿੱਚੋ। ਅਖ਼ੀਰ ਵਿਚ ਪਾਠ ਦੇ ਥੱਲੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ। ਤੁਸੀਂ ਪਾਠ ਜਾਂ ਤਾਂ ਇੱਕੋ ਵਾਰ ਪੂਰਾ ਪੜ੍ਹ ਸਕਦੇ ਹੋ ਜਾਂ ਇਕ-ਇਕ ਪੈਰਾ ਪੜ੍ਹ ਕੇ ਚਰਚਾ ਕਰ ਸਕਦੇ ਹੋ। ਤੁਸੀਂ ਖ਼ੁਦ ਫ਼ੈਸਲਾ ਕਰੋ ਕਿ ਤੁਸੀਂ ਕਿਹੜੀ ਆਇਤ ਪੜ੍ਹੋਗੇ। ਤਸਵੀਰਾਂ ਤੇ “ਹੋਰ ਜਾਣਨ ਲਈ” ਨਾਂ ਦੀ ਡੱਬੀ ਉੱਤੇ ਚਰਚਾ ਕਰਨੀ ਨਾ ਭੁੱਲੋ। ਚੰਗਾ ਹੋਵੇਗਾ ਜੇ ਤੁਸੀਂ ਬਰੋਸ਼ਰ ਦੇ ਪਹਿਲੇ ਪਾਠ ਤੋਂ ਹੀ ਸਟੱਡੀ ਸ਼ੁਰੂ ਕਰੋ। ਪਰ ਲੋੜ ਪੈਣ ਤੇ ਤੁਸੀਂ ਬਰੋਸ਼ਰ ਦੇ ਹੋਰ ਪਾਠ ਦੀ ਸਟੱਡੀ ਵੀ ਕਰ ਸਕਦੇ ਹੋ। ਮਿਸਾਲ ਲਈ, ਜੇ ਕਿਸੇ ਸੰਮੇਲਨ ਦੀ ਤਾਰੀਖ਼ ਨੇੜੇ ਆ ਰਹੀ ਹੋਵੇ, ਤਾਂ ਤੁਸੀਂ 11ਵਾਂ ਪਾਠ ਪੜ੍ਹ ਸਕਦੇ ਹੋ।
4. ਤੁਸੀਂ ਇਸ ਬਰੋਸ਼ਰ ਦੀ ਮਦਦ ਨਾਲ ਆਪਣੀਆਂ ਸਟੱਡੀਆਂ ਨੂੰ ਕੀ ਸਿਖਾ ਸਕਦੇ ਹੋ?
4 ਜਦੋਂ ਅਸੀਂ ਕਿਸੇ ਨਾਲ ਬਾਈਬਲ ਸਟੱਡੀ ਕਰਦੇ ਹਾਂ, ਤਾਂ ਅਸੀਂ ਉਸ ਦੀ ਆਪਣੇ ਸਵਰਗੀ ਪਿਤਾ ਨੂੰ ਜਾਣਨ ਵਿਚ ਮਦਦ ਕਰਦੇ ਹਾਂ। ਇਸ ਤੋਂ ਇਲਾਵਾ, ਸਾਨੂੰ ਯਹੋਵਾਹ ਦੇ ਸੰਗਠਨ ਬਾਰੇ ਵੀ ਸਿਖਾਉਣ ਦੀ ਲੋੜ ਹੈ। (ਕਹਾ. 6:20) ਸਾਨੂੰ ਕਿੰਨੀ ਖ਼ੁਸ਼ੀ ਹੈ ਕਿ ਅਸੀਂ ਇਸ ਬਰੋਸ਼ਰ ਦੀ ਮਦਦ ਨਾਲ ਆਪਣੇ ਸੰਗਠਨ ਬਾਰੇ ਦੂਜਿਆਂ ਨੂੰ ਸੌਖਿਆਂ ਹੀ ਸਿਖਾ ਸਕਦੇ ਹਾਂ!