ਅਗਵਾਈ ਕਰਨ ਵਾਲੇ ਨਿਗਾਹਬਾਨ—ਕਲੀਸਿਯਾ ਪੁਸਤਕ ਅਧਿਐਨ ਸੰਚਾਲਕ
1 ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਦੇ ਲਈ ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਵਜੋਂ ਸੇਵਾ ਕਰਨਾ ਇਕ ਵੱਡਾ ਵਿਸ਼ੇਸ਼-ਸਨਮਾਨ ਹੈ। ਆਪਣੇ ਸਮੂਹ ਦੇ ਲੋਕਾਂ ਦੀਆਂ ਅਧਿਆਤਮਿਕ ਲੋੜਾਂ ਦੀ ਦੇਖ-ਭਾਲ ਕਰਨੀ ਇਕ ਗੰਭੀਰ ਜ਼ਿੰਮੇਵਾਰੀ ਹੈ। ਉਸ ਦੇ ਕੰਮਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ।
2 ਯੋਗ ਤਰੀਕੇ ਨਾਲ ਸਿਖਾਉਣਾ: ਹਰ ਹਫ਼ਤੇ ਸਮੂਹ ਨੂੰ ਸਮਝਾਉਣ ਲਈ ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਨੂੰ ਮੁਕੰਮਲ ਤਿਆਰੀ ਕਰਨ ਦੀ ਲੋੜ ਹੈ। ਉਹ ਅਧਿਐਨ ਕੀਤੀ ਜਾ ਰਹੀ ਸਾਮੱਗਰੀ ਪ੍ਰਤੀ ਕਦਰਦਾਨੀ ਵਧਾਉਣ ਦੀ ਕੋਸ਼ਿਸ਼ ਕਰਦਾ ਹੈ। ਅਧਿਐਨ ਦੇ ਦੌਰਾਨ ਖ਼ੁਦ ਜ਼ਿਆਦਾ ਬੋਲਣ ਦੀ ਬਜਾਇ, ਉਹ ਜ਼ਰੂਰਤ ਪੈਣ ਤੇ, ਪਾਠ ਦੇ ਮੁੱਖ ਨੁਕਤਿਆਂ ਉੱਤੇ ਧਿਆਨ ਦਿਵਾਉਣ ਲਈ ਢੁਕਵੇਂ ਪ੍ਰਸ਼ਨ ਪੁੱਛੇਗਾ। ਸਮੂਹ ਲਈ ਅਧਿਐਨ ਨੂੰ ਦਿਲਚਸਪ ਅਤੇ ਸਿੱਖਿਆਦਾਇਕ ਬਣਾਉਣਾ ਤੇ ਹਰ ਕਿਸੇ ਨੂੰ ਚਰਚਾ ਵਿਚ ਸ਼ਾਮਲ ਕਰਨਾ, ਉਸ ਲਈ ਇਕ ਚੁਣੌਤੀ ਹੈ। ਉਸ ਦਾ ਉਦੇਸ਼ ਸਾਰਿਆਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨਾ, ਅਧਿਐਨ ਦੀ ਵਿਵਹਾਰਕ ਮਹੱਤਤਾ ਨੂੰ ਦੱਸਣਾ, ਅਤੇ ਸਾਮੱਗਰੀ ਨੂੰ ਮਨ ਤੇ ਦਿਲ ਵਿਚ ਬਿਠਾਉਣਾ ਹੈ।—1 ਥੱਸ. 2:13.
3 ਲਾਹੇਵੰਦ ਰਹਿਨੁਮਾਈ ਕੰਮ: ਕਲੀਸਿਯਾ ਪੁਸਤਕ ਅਧਿਐਨ ਸੰਚਾਲਕ “ਹਰੇਕ ਪੌਣ ਤੋਂ ਲੁਕਣ ਦੇ ਥਾਂ ਜਿਹਾ, ਵਾਛੜ ਤੋਂ ਓਟ” ਹੁੰਦਾ ਹੈ। (ਯਸਾ. 32:2) ਉਹ ਸਮੂਹ ਦੇ ਸਾਰੇ ਭੈਣ-ਭਰਾਵਾਂ ਦੀ ਚਿੰਤਾ ਕਰਦਾ ਹੈ, ਅਤੇ ਜਦੋਂ ਉਨ੍ਹਾਂ ਵਿੱਚੋਂ ਕੋਈ ਇਕ ਨਿਰਉਤਸ਼ਾਹਿਤ ਹੋ ਜਾਂਦਾ ਹੈ, ਤਾਂ ਉਹ ਉਸ ਨੂੰ ਅਧਿਆਤਮਿਕ ਮਦਦ ਦਿੰਦਾ ਹੈ।—ਹਿਜ਼. 34:15, 16; 1 ਥੱਸ. 2:7, 8.
4 ਜੋਸ਼ੀਲਾ ਪ੍ਰਚਾਰ ਕੰਮ: ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਖੇਤਰ ਸੇਵਕਾਈ ਦੇ ਵਿਵਹਾਰਕ ਪ੍ਰਬੰਧ ਕਰਨ ਬਾਰੇ ਧਿਆਨ ਰੱਖਦਾ ਹੈ ਤਾਂਕਿ ਪੂਰਾ ਸਮੂਹ ਸੇਵਕਾਈ ਵਿਚ ਹਿੱਸਾ ਲੈ ਸਕੇ। ਉਹ ਪ੍ਰਚਾਰ ਦੇ ਕੰਮ ਵਿਚ ਅਗਵਾਈ ਲੈਂਦਾ ਹੈ, ਇਹ ਜਾਣਦੇ ਹੋਏ ਕਿ ਉਹ ਸੇਵਾ ਲਈ ਜੋ ਬਾਕਾਇਦਗੀ, ਜੋਸ਼, ਅਤੇ ਉਤਸ਼ਾਹ ਦਿਖਾਉਂਦਾ ਹੈ, ਉਹ ਸਮੂਹ ਵਿਚ ਵੀ ਨਜ਼ਰ ਆਵੇਗਾ। (ਕੁਲੁ. 4:17; 2 ਥੱਸ. 3:9) ਸਮੇਂ-ਸਮੇਂ ਤੇ, ਉਹ ਸਮੂਹ ਦੇ ਹਰ ਮੈਂਬਰ ਨਾਲ ਸੇਵਕਾਈ ਵਿਚ ਕੰਮ ਕਰਨ ਦਾ ਜਤਨ ਕਰਦਾ ਹੈ। ਜੇਕਰ ਅਸੀਂ ਸੇਵਕਾਈ ਵਿਚ ਪ੍ਰਚਾਰ ਕਰਨ ਅਤੇ ਸਿਖਾਉਣ ਦੀ ਆਪਣੀ ਕੁਸ਼ਲਤਾ ਨੂੰ ਵਧਾਉਣਾ ਚਾਹੁੰਦੇ ਹਾਂ, ਤਾਂ ਇਸ ਉਦੇਸ਼ ਨੂੰ ਪੂਰਾ ਕਰਨ ਵਿਚ ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਸਾਡੀ ਮਦਦ ਕਰ ਸਕਦਾ ਹੈ।—1 ਤਿਮੋ. 4:16; 2 ਤਿਮੋ. 4:5.
5 ਸੱਚ-ਮੁੱਚ ਇਹ ਮਨੁੱਖਾਂ ਨੂੰ ਦਿੱਤੇ ਦਾਨ ਸਾਡੇ ਲਈ ਬਰਕਤ ਹਨ, ਜਿਹੜੇ ਕਿ ਸਾਨੂੰ ਅਧਿਆਤਮਿਕ ਸਹਿਯੋਗ ਅਤੇ ਪ੍ਰੇਮਪੂਰਣ ਸਹਾਇਤਾ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। (1 ਥੱਸ. 5:14) ਆਓ, ਅਸੀਂ ਪੁਸਤਕ ਅਧਿਐਨ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਣ ਅਤੇ ਪ੍ਰਚਾਰ ਦੇ ਕੰਮ ਨੂੰ ਵਫ਼ਾਦਾਰੀ ਨਾਲ ਸਹਿਯੋਗ ਦੇਣ ਦੁਆਰਾ ਯਹੋਵਾਹ ਵੱਲੋਂ ਕੀਤੇ ਗਏ ਇਸ ਅਦਭੁਤ ਪ੍ਰਬੰਧ ਲਈ ਆਪਣੀ ਕਦਰਦਾਨੀ ਦਿਖਾਈਏ।—ਇਬ. 10:25.