ਪ੍ਰਸ਼ਨ ਡੱਬੀ
◼ ਇਕ ਨਵਾਂ ਕਲੀਸਿਯਾ ਪੁਸਤਕ ਅਧਿਐਨ ਗਰੁੱਪ ਕਦੋਂ ਬਣਾਇਆ ਜਾਣਾ ਚਾਹੀਦਾ ਹੈ?
ਨਵਾਂ ਪੁਸਤਕ ਅਧਿਐਨ ਜਾਂ ਬੁੱਕ ਸਟੱਡੀ ਗਰੁੱਪ ਬਣਾਉਣਾ ਉਦੋਂ ਜ਼ਰੂਰੀ ਹੋ ਜਾਂਦਾ ਹੈ ਜਦੋਂ ਹਰੇਕ ਬੁੱਕ ਸਟੱਡੀ ਗਰੁੱਪ ਵਿਚ, ਇੱਥੋਂ ਤਕ ਕਿ ਕਿੰਗਡਮ ਹਾਲ ਦੇ ਬੁੱਕ ਸਟੱਡੀ ਗਰੁੱਪ ਵਿਚ ਵੀ 15 ਤੋਂ ਜ਼ਿਆਦਾ ਗਿਣਤੀ ਵਿਚ ਲੋਕ ਆਉਣ ਲੱਗਦੇ ਹਨ। ਇਹ ਸਲਾਹ ਕਿਉਂ ਦਿੱਤੀ ਗਈ ਹੈ?
ਜਦੋਂ ਬੁੱਕ ਸਟੱਡੀ ਗਰੁੱਪ ਛੋਟੇ ਰੱਖੇ ਜਾਂਦੇ ਹਨ, ਤਾਂ ਸੰਚਾਲਕ ਹਰ ਹਾਜ਼ਰ ਹੋਣ ਵਾਲੇ ਵਿਅਕਤੀ ਵੱਲ ਚੰਗੀ ਤਰ੍ਹਾਂ ਧਿਆਨ ਦੇ ਸਕਦਾ ਹੈ। ਇਸ ਤੋਂ ਇਲਾਵਾ, ਸਾਰਿਆਂ ਨੂੰ ਜਵਾਬ ਦੇਣ ਦਾ ਪੂਰਾ ਮੌਕਾ ਮਿਲਦਾ ਹੈ ਜਿਸ ਨਾਲ ਉਨ੍ਹਾਂ ਨੂੰ ਦੂਜਿਆਂ ਅੱਗੇ ਆਪਣੀ ਨਿਹਚਾ ਦਾ ਇਕਰਾਰ ਕਰਨ ਵਿਚ ਮਦਦ ਮਿਲਦੀ ਹੈ। (ਇਬ. 10:23; 13:15) ਕਲੀਸਿਯਾ ਦੇ ਪੂਰੇ ਇਲਾਕੇ ਵਿਚ ਕਈ ਛੋਟੇ-ਛੋਟੇ ਗਰੁੱਪ ਹੋਣ ਨਾਲ ਭੈਣ-ਭਰਾਵਾਂ ਲਈ ਕਲੀਸਿਯਾ ਪੁਸਤਕ ਅਧਿਐਨ ਅਤੇ ਖੇਤਰ ਸੇਵਾ ਲਈ ਰੱਖੀਆਂ ਸਭਾਵਾਂ ਵਿਚ ਆਉਣਾ ਜ਼ਿਆਦਾ ਆਸਾਨ ਹੋ ਜਾਂਦਾ ਹੈ। ਜਿਨ੍ਹਾਂ ਕਲੀਸਿਯਾਵਾਂ ਨੇ ਬੁੱਕ ਸਟੱਡੀ ਦੇ ਨਵੇਂ ਗਰੁੱਪ ਬਣਾਏ ਹਨ, ਉਨ੍ਹਾਂ ਨੇ ਪਾਇਆ ਹੈ ਕਿ ਇਸ ਨਾਲ ਬੁੱਕ ਸਟੱਡੀ ਦੀ ਕੁਲ ਹਾਜ਼ਰੀ ਵੀ ਵਧੀ ਹੈ।
ਕੁਝ ਖ਼ਾਸ ਹਾਲਾਤਾਂ ਵਿਚ ਇਕ ਹੋਰ ਨਵਾਂ ਗਰੁੱਪ ਬਣਾਇਆ ਜਾ ਸਕਦਾ ਹੈ, ਭਾਵੇਂ ਕਿ ਇਹ ਗਰੁੱਪ ਛੋਟਾ ਹੀ ਕਿਉਂ ਨਾ ਹੋਵੇ। ਸ਼ਾਇਦ ਦੂਰ-ਦੁਰੇਡੇ ਇਲਾਕੇ ਵਿਚ ਜਾਂ ਜਿੱਥੇ ਜਗ੍ਹਾ ਬਹੁਤ ਹੀ ਛੋਟੀ ਹੈ ਜਾਂ ਬੈਠਣ ਲਈ ਕਾਫ਼ੀ ਸੀਟਾਂ ਨਹੀਂ ਹਨ, ਤਾਂ ਉੱਥੇ ਇੱਦਾਂ ਕੀਤਾ ਜਾ ਸਕਦਾ ਹੈ। ਲੋੜ ਪੈਣ ਤੇ ਇਕ ਅਜਿਹਾ ਗਰੁੱਪ ਬਣਾਇਆ ਜਾ ਸਕਦਾ ਹੈ ਜਿਸ ਵਿਚ ਬਿਰਧ ਭੈਣ-ਭਰਾ, ਰਾਤ ਦੀ ਸ਼ਿਫਟ ਵਿਚ ਕੰਮ ਕਰਨ ਵਾਲੇ ਜਾਂ ਅਵਿਸ਼ਵਾਸੀ ਪਤੀਆਂ ਵਾਲੀਆਂ ਭੈਣਾਂ ਦਿਨ ਵੇਲੇ ਸਭਾ ਵਿਚ ਸ਼ਾਮਲ ਹੋ ਸਕਣ।
ਹਰੇਕ ਬੁੱਕ ਸਟੱਡੀ ਗਰੁੱਪ ਵਿਚ ਕਈ ਅਧਿਆਤਮਿਕ ਤੌਰ ਤੇ ਤਕੜੇ ਤੇ ਜੋਸ਼ੀਲੇ ਪ੍ਰਕਾਸ਼ਕਾਂ ਨੂੰ ਪਾਉਣਾ ਚਾਹੀਦਾ ਹੈ ਅਤੇ ਸੰਚਾਲਕ ਤੇ ਪਾਠਕ ਵੀ ਕਾਬਲ ਹੋਣੇ ਚਾਹੀਦੇ ਹਨ। ਕਲੀਸਿਯਾ ਵਿਚ ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ ਭਰਾਵਾਂ ਨੂੰ ਅੱਗੇ ਵੱਧਣਾ ਚਾਹੀਦਾ ਹੈ।
ਬਜ਼ੁਰਗ ਇਹ ਨਿਸ਼ਚਿਤ ਕਰਨ ਦੁਆਰਾ ਕਲੀਸਿਯਾ ਨੂੰ ਅੱਗੇ ਵਧਾ ਸਕਦੇ ਹਨ ਕਿ ਕਲੀਸਿਯਾ ਦੇ ਬੁੱਕ ਸਟੱਡੀ ਗਰੁੱਪਾਂ ਵਿਚ ਪ੍ਰਕਾਸ਼ਕਾਂ ਦੀ ਗਿਣਤੀ ਸਹੀ ਹੋਵੇ ਤੇ ਉਨ੍ਹਾਂ ਦੀ ਅਧਿਆਤਮਿਕ ਤੌਰ ਤੇ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾਵੇ ਤੇ ਬੁੱਕ ਸਟੱਡੀ ਵਿਚ ਸਾਰਿਆਂ ਲਈ ਆਉਣਾ ਆਸਾਨ ਹੋਵੇ। ਜਦੋਂ ਵੀ ਲੋੜ ਪਵੇ, ਨਵੇਂ ਗਰੁੱਪ ਬਣਾਉਣੇ ਚਾਹੀਦੇ ਹਨ ਤਾਂਕਿ ਸਾਰੇ ਇਸ ਸ਼ਾਨਦਾਰ ਅਧਿਆਤਮਿਕ ਇੰਤਜ਼ਾਮ ਦੇ ਫ਼ਾਇਦਿਆਂ ਦਾ ਪੂਰਾ-ਪੂਰਾ ਲਾਭ ਉਠਾ ਸਕਣ। ਕੀ ਤੁਸੀਂ ਆਪਣੇ ਘਰ ਵਿਚ ਬੁੱਕ ਸਟੱਡੀ ਚਲਾਉਣ ਦੀ ਪੇਸ਼ਕਸ਼ ਕਰ ਸਕਦੇ ਹੋ? ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਹੈ ਉਨ੍ਹਾਂ ਨੂੰ ਅਧਿਆਤਮਿਕ ਬਰਕਤਾਂ ਮਿਲੀਆਂ ਹਨ।