ਕੀ ਅਸੀਂ ਸ੍ਰਿਸ਼ਟੀਕਰਤਾ ਪੁਸਤਕ ਪੇਸ਼ ਕਰੀਏ?
ਪਿਛਲੇ ਸਾਲ ਅਸੀਂ ਸਾਰੇ ਹੀ ਪੁਸਤਕ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? ਪ੍ਰਾਪਤ ਕਰ ਕੇ ਬਹੁਤ ਖ਼ੁਸ਼ ਹੋਏ। ਇਹ ਪੁਸਤਕ ਖ਼ਾਸ ਤੌਰ ਤੇ ਉਨ੍ਹਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੂੰ ਦੁਨਿਆਵੀ ਗਿਆਨ ਤਾਂ ਬਹੁਤ ਹੈ, ਪਰ ਉਹ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੇ। ਇਹ ਪੁਸਤਕ ਲਗਾਤਾਰ ਵੱਧ ਰਹੀ ਇਕ ਜ਼ਰੂਰਤ ਨੂੰ ਪੂਰਾ ਕਰਦੀ ਹੈ।
ਵਿਵਹਾਰਕ ਕਾਰਨਾਂ ਕਰਕੇ ਆਮ ਤੌਰ ਤੇ ਮਾਸਿਕ ਸਾਹਿੱਤ ਪੇਸ਼ਕਸ਼ ਵਿਚ ਉਨ੍ਹਾਂ ਪ੍ਰਕਾਸ਼ਨਾਂ ਨੂੰ ਵੰਡਣ ਲਈ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ ਪੜ੍ਹਨਾ ਪਸੰਦ ਕਰਨਗੇ। ਕੀ ਇਸ ਦਾ ਮਤਲਬ ਹੈ ਕਿ ਸਾਨੂੰ ਸ੍ਰਿਸ਼ਟੀਕਰਤਾ ਪੁਸਤਕ ਪੇਸ਼ ਨਹੀਂ ਕਰਨੀ ਚਾਹੀਦੀ? ਬਿਲਕੁਲ ਨਹੀਂ! ਇਹ ਪੁਸਤਕ ਪੂਰੇ ਸਾਲ ਦੌਰਾਨ ਕਿਸੇ ਵੀ ਵੇਲੇ ਉਨ੍ਹਾਂ ਵਿਅਕਤੀਆਂ ਨੂੰ ਪੇਸ਼ ਕੀਤੀ ਜਾ ਸਕਦੀ ਹੈ ਜਿਹੜੇ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੇ ਅਤੇ ਜਿਹੜੇ ਸ਼ਾਇਦ ਇਸ ਤੋਂ ਲਾਭ ਪ੍ਰਾਪਤ ਕਰਨ। ਇਹ ਉਨ੍ਹਾਂ ਵਿਅਕਤੀਆਂ ਨੂੰ ਵੀ ਪੇਸ਼ ਕੀਤੀ ਜਾ ਸਕਦੀ ਹੈ ਜਿਹੜੇ ਪਰਮੇਸ਼ੁਰ ਵਿਚ ਵਿਸ਼ਵਾਸ ਤਾਂ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਕੌਣ ਹੈ ਜਾਂ ਉਸ ਦੇ ਗੁਣ ਅਤੇ ਉਦੇਸ਼ ਕੀ ਹਨ। ਇਸ ਲਈ ਤੁਹਾਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੇ ਪ੍ਰੀਚਿੰਗ ਬੈਗ ਵਿਚ ਇਸ ਦੀ ਇਕ ਕਾਪੀ ਰੱਖੋ ਅਤੇ ਇਹ ਪੁਸਤਕ ਉਨ੍ਹਾਂ ਵਿਅਕਤੀਆਂ ਨੂੰ ਪੇਸ਼ ਕਰਨ ਲਈ ਤਿਆਰ ਰਹੋ, ਜਿਨ੍ਹਾਂ ਬਾਰੇ ਤੁਹਾਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਪੁਸਤਕ ਨੂੰ ਪੜ੍ਹਨ ਵਿਚ ਦਿਲਚਸਪੀ ਹੋਵੇਗੀ।