ਯਹੋਵਾਹ ਸਾਨੂੰ ਸਿਖਾਉਂਦਾ ਹੈ
1 ਪਰਮੇਸ਼ੁਰੀ ਨਿਰਦੇਸ਼ਨ ਦੇ ਅਧੀਨ ਹੁਣ 233 ਦੇਸ਼ਾਂ ਵਿਚ ਇਕ ਅੰਤਰਰਾਸ਼ਟਰੀ ਸਿੱਖਿਆ ਪ੍ਰੋਗ੍ਰਾਮ ਚਲਾਇਆ ਜਾ ਰਿਹਾ ਹੈ। ਸੰਸਾਰ ਦੁਆਰਾ ਦਿੱਤੀ ਜਾਂਦੀ ਕਿਸੇ ਵੀ ਸਿੱਖਿਆ ਦੀ ਤੁਲਨਾ ਇਸ ਨਾਲ ਨਹੀਂ ਕੀਤੀ ਜਾ ਸਕਦੀ। ਸਾਡਾ ਗੁਰੂ, ਯਹੋਵਾਹ ਸਾਨੂੰ ਅੱਜ ਆਪਣੇ ਆਪ ਨੂੰ ਲਾਭ ਪਹੁੰਚਾਉਣ ਦੀ ਅਤੇ ਇਸ ਦੇ ਨਾਲ ਹੀ ਸਦੀਪਕ ਜੀਵਨ ਦੇ ਲਈ ਵੀ ਸਿੱਖਿਆ ਦੇ ਰਿਹਾ ਹੈ।—ਯਸਾ. 30:20; 48:17.
2 ਪਰਮੇਸ਼ੁਰੀ ਸਿੱਖਿਆ ਦੇਣ ਲਈ ਸਕੂਲ: ਯਹੋਵਾਹ ਦੇ ਲੋਕਾਂ ਦੇ ਲਾਭ ਲਈ ਅੱਜ ਚਲਾਏ ਜਾ ਰਹੇ ਸਕੂਲਾਂ ਤੇ ਵਿਚਾਰ ਕਰੋ। ਕੁਝ 87,000 ਕਲੀਸਿਯਾਵਾਂ ਵਿਚ ਹਰ ਹਫ਼ਤੇ ਚਲਾਇਆ ਜਾਂਦਾ ਦੈਵ-ਸ਼ਾਸਕੀ ਸੇਵਕਾਈ ਸਕੂਲ, ਲੱਖਾਂ ਹੀ ਰਾਜ ਪ੍ਰਕਾਸ਼ਕਾਂ ਨੂੰ ਖ਼ੁਸ਼ ਖ਼ਬਰੀ ਦੇ ਪ੍ਰਭਾਵਕਾਰੀ ਪ੍ਰਚਾਰਕ ਬਣਨ ਲਈ ਸਿਖਲਾਈ ਦਿੰਦਾ ਹੈ। ਕੀ ਤੁਸੀਂ ਇਸ ਵਿਚ ਆਪਣਾ ਨਾਂ ਲਿਖਵਾਇਆ ਹੈ? ਕੀ ਤੁਸੀਂ ਉਨ੍ਹਾਂ ਹਜ਼ਾਰਾਂ ਪਾਇਨੀਅਰਾਂ ਵਿੱਚੋਂ ਇਕ ਹੋ ਜਿਨ੍ਹਾਂ ਨੇ ਦੋ ਹਫ਼ਤਿਆਂ ਤਕ ਚੱਲੇ ਪਾਇਨੀਅਰ ਸੇਵਾ ਸਕੂਲ ਵਿਚ ਸਿਖਲਾਈ ਹਾਸਲ ਕੀਤੀ ਸੀ? ਨਿਯਮਿਤ ਪਾਇਨੀਅਰਾਂ ਲਈ ਘੰਟਿਆਂ ਦੀ ਮੰਗ ਘੱਟ ਹੋਣ ਕਰਕੇ ਹੁਣ ਸ਼ਾਇਦ ਜ਼ਿਆਦਾ ਪ੍ਰਕਾਸ਼ਕ ਪਾਇਨੀਅਰੀ ਕਰਨ ਦੇ ਅਤੇ ਇਸ ਸਕੂਲ ਵਿਚ ਹਾਜ਼ਰ ਹੋਣ ਦੇ ਯੋਗ ਹੋਣਗੇ। ਸੰਸਾਰ ਭਰ ਵਿਚ, ਦੋ ਮਹੀਨਿਆਂ ਤਕ ਚੱਲਣ ਵਾਲਾ ਸੇਵਕਾਈ ਸਿਖਲਾਈ ਸਕੂਲ, ਜੋ ਹੁਣ ਮੁੱਖ ਭਾਸ਼ਾਵਾਂ ਵਿਚ ਚਲਾਇਆ ਜਾਂਦਾ ਹੈ, ਅਣ-ਵਿਆਹੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਕਲੀਸਿਯਾ ਵਿਚ ਹੋਰ ਜ਼ਿਆਦਾ ਜ਼ਿੰਮੇਵਾਰੀਆਂ ਨੂੰ ਸੰਭਾਲਣ ਲਈ ਤਿਆਰ ਕਰਦਾ ਹੈ। ਸਾਰੇ ਬਜ਼ੁਰਗ ਅਤੇ ਸਹਾਇਕ ਸੇਵਕ, ਸਮੇਂ-ਸਮੇਂ ਤੇ ਰਾਜ ਸੇਵਕਾਈ ਸਕੂਲ ਵਿਚ ਖ਼ਾਸ ਹਿਦਾਇਤਾਂ ਪ੍ਰਾਪਤ ਕਰਦੇ ਹਨ।
3 ਪੈਟਰਸਨ, ਨਿਊਯਾਰਕ ਵਿਖੇ ਸਥਿਤ ਵਾਚਟਾਵਰ ਸਿੱਖਿਆ ਕੇਂਦਰ ਵਿਚ ਤਿੰਨ ਖ਼ਾਸ ਸਕੂਲ ਚਲਾਏ ਜਾਂਦੇ ਹਨ ਜਿਨ੍ਹਾਂ ਵਿਚ ਪਰਮੇਸ਼ੁਰੀ ਕੰਮ ਦੀ ਉੱਚ ਪੱਧਰੀ ਸਿੱਖਿਆ ਦਿੱਤੀ ਜਾਂਦੀ ਹੈ। ਪੰਜ ਮਹੀਨਿਆਂ ਤਕ ਚੱਲਣ ਵਾਲਾ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ, ਪ੍ਰਚਾਰਕਾਂ ਨੂੰ ਦੂਜੇ ਦੇਸ਼ਾਂ ਵਿਚ ਜਾ ਕੇ ਮਿਸ਼ਨਰੀ ਕੰਮ ਕਰਨ ਲਈ ਤਿਆਰ ਕਰਦਾ ਹੈ। ਸੰਸਾਰ ਭਰ ਤੋਂ ਸ਼ਾਖ਼ਾ ਸਮਿਤੀ ਦੇ ਮੈਂਬਰ, ਸ਼ਾਖ਼ਾ ਦੇ ਕੰਮਾਂ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਦੋ ਮਹੀਨਿਆਂ ਦੀ ਸਿਖਲਾਈ ਲੈਂਦੇ ਹਨ। ਮਈ 1999 ਵਿਚ ਸਫ਼ਰੀ ਨਿਗਾਹਬਾਨਾਂ ਲਈ ਦੋ ਮਹੀਨਿਆਂ ਤਕ ਚੱਲਣ ਵਾਲਾ ਇਕ ਨਵਾਂ ਕੋਰਸ ਸ਼ੁਰੂ ਹੋਇਆ ਹੈ ਜਿਸ ਵਿਚ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਤੋਂ 48 ਵਿਦਿਆਰਥੀ ਹਾਜ਼ਰ ਹੋਏ ਹਨ। ਨਤੀਜੇ ਵਜੋਂ, ਇਨ੍ਹਾਂ ਵੱਖੋ-ਵੱਖਰੇ ਸਕੂਲਾਂ ਦੇ ਜ਼ਰੀਏ ਯਹੋਵਾਹ ਦੇ ਸਾਰੇ ਸੇਵਕ ਯਹੋਵਾਹ ਦੁਆਰਾ ਦਿੱਤੀ ਜਾ ਰਹੀ ਸਿਖਲਾਈ ਤੋਂ ਉੱਤਮ ਲਾਭ ਪ੍ਰਾਪਤ ਕਰਦੇ ਹਨ।
4 ਕਿਸ ਉਦੇਸ਼ ਲਈ ਸਿਖਾਏ ਗਏ? ਪ੍ਰਬੰਧਕ ਸਭਾ ਦੇ ਇਕ ਮੈਂਬਰ ਨੇ ਕਿਹਾ: “ਸਾਡਾ ਮੌਜੂਦਾ ਸਿੱਖਿਆ ਪ੍ਰੋਗ੍ਰਾਮ ਹਰ ਥਾਂ ਦੇ ਯਹੋਵਾਹ ਦੇ ਲੋਕਾਂ ਨੂੰ ਕਹਾਉਤਾਂ 1:1-4 ਵਿਚ ਦੱਸੀ ਗਈ ਪਰਿਪੱਕਤਾ ਦੀ ਉੱਤਮ ਸਥਿਤੀ ਤਕ ਪਹੁੰਚਾਉਣ ਲਈ ਬਣਾਇਆ ਗਿਆ ਹੈ।” ਆਓ ਅਸੀਂ ਪ੍ਰਾਰਥਨਾ ਕਰੀਏ ਕਿ ਯਹੋਵਾਹ ਸਾਨੂੰ ਸਾਰਿਆਂ ਨੂੰ ਲਗਾਤਾਰ “ਚੇਲਿਆਂ ਦੀ ਜ਼ਬਾਨ” ਦਿੰਦਾ ਰਹੇ।—ਯਸਾ. 50:4.