ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 1/00 ਸਫ਼ਾ 8
  • ਤੁਸੀਂ ਇਕ ਮੁਸਲਮਾਨ ਨੂੰ ਕੀ ਕਹੋਗੇ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਸੀਂ ਇਕ ਮੁਸਲਮਾਨ ਨੂੰ ਕੀ ਕਹੋਗੇ?
  • ਸਾਡੀ ਰਾਜ ਸੇਵਕਾਈ—2000
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਇਹ ਬਰੋਸ਼ਰ ਵਰਤ ਰਹੇ ਹੋ?
    ਸਾਡੀ ਰਾਜ ਸੇਵਕਾਈ—2012
  • ਹਰ ਭਾਸ਼ਾ ਅਤੇ ਧਰਮ ਦੇ ਲੋਕਾਂ ਨੂੰ ਗਵਾਹੀ ਦੇਣਾ
    ਸਾਡੀ ਰਾਜ ਸੇਵਕਾਈ—1998
  • ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
    ਸਾਡੀ ਰਾਜ ਸੇਵਕਾਈ—2013
  • ਦੂਜਿਆਂ ਦੀ ਅਸਲੀ ਪਰਵਾਹ ਕਰਨ ਦੁਆਰਾ ਯਹੋਵਾਹ ਦੀ ਰੀਸ ਕਰੋ
    ਸਾਡੀ ਰਾਜ ਸੇਵਕਾਈ—1996
ਹੋਰ ਦੇਖੋ
ਸਾਡੀ ਰਾਜ ਸੇਵਕਾਈ—2000
km 1/00 ਸਫ਼ਾ 8

ਤੁਸੀਂ ਇਕ ਮੁਸਲਮਾਨ ਨੂੰ ਕੀ ਕਹੋਗੇ?

1 ਕੀ ਤੁਸੀਂ ਕਦੇ ਇਕ ਮੁਸਲਮਾਨ ਵਿਅਕਤੀ ਨੂੰ ਗਵਾਹੀ ਦਿੱਤੀ ਹੈ? ਜੇਕਰ ਦਿੱਤੀ ਹੈ, ਤਾਂ ਸ਼ਾਇਦ ਤੁਹਾਨੂੰ ਪਤਾ ਲੱਗਾ ਹੋਵੇਗਾ ਕਿ ਮੁਸਲਮਾਨ ਖ਼ੁਦਾ ਨੂੰ ਬਹੁਤ ਮੰਨਦੇ ਹਨ। ਪਰ ਉਨ੍ਹਾਂ ਨੂੰ ਯਹੋਵਾਹ ਦੇ ਨਬੀਆਂ ਦੁਆਰਾ ਦੱਸੇ ਗਏ ਧਰਤੀ ਤੇ ਆਉਣ ਵਾਲੇ ਫਿਰਦੌਸ ਬਾਰੇ ਬਹੁਤ ਘੱਟ ਪਤਾ ਹੈ ਜਿਸ ਕਰਕੇ ਅਸੀਂ ਉਨ੍ਹਾਂ ਨਾਲ ਇਹ ਆਸ ਸਾਂਝੀ ਕਰਨੀ ਚਾਹੁੰਦੇ ਹਾਂ। (1 ਤਿਮੋ. 2:3, 4) ਹੇਠਾਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਗਵਾਹੀ ਦੇਣ ਵਿਚ ਮਦਦ ਕਰੇਗੀ।

2 ਮੁਸਲਮਾਨ ਲੋਕ ਅੱਲਾ ਜਾਂ ਖ਼ੁਦਾ ਨੂੰ ਮੰਨਦੇ ਹਨ ਅਤੇ ਉਹ ਮੁਹੰਮਦ ਨੂੰ ਖ਼ੁਦਾ ਦਾ ਨਬੀ ਮੰਨਦੇ ਹਨ। ਉਨ੍ਹਾਂ ਦੀ ਪਵਿੱਤਰ ਕਿਤਾਬ ਕੁਰਾਨ ਸ਼ਰੀਫ਼ ਹੈ ਅਤੇ ਉਨ੍ਹਾਂ ਦਾ ਮਜ਼ਹਬ ਇਸਲਾਮ ਹੈ ਜਿਸ ਦਾ ਮਤਲਬ ਹੈ “ਅਧੀਨਗੀ।” ਕੁਰਾਨ ਸ਼ਰੀਫ਼ ਦੱਸਦਾ ਹੈ ਕਿ ਝੂਠ ਬੋਲਣਾ ਅਤੇ ਮੂਰਤੀਆਂ ਦੀ ਪੂਜਾ ਕਰਨੀ ਗ਼ਲਤ ਹੈ ਅਤੇ ਕਿ ਖ਼ੁਦਾ ਇਕ ਹੈ ਤੇ ਕਿਸੇ ਤ੍ਰਿਏਕ ਦਾ ਹਿੱਸਾ ਨਹੀਂ ਹੈ। ਪਰ ਇਹ ਰੂਹ ਦੀ ਅਮਰਤਾ, ਦੋਜ਼ਖ਼ ਅਤੇ ਜੱਨਤ ਬਾਰੇ ਸਿਖਾਉਂਦਾ ਹੈ। ਮੁਸਲਮਾਨ ਬਾਈਬਲ ਨੂੰ ਖ਼ੁਦਾ ਦਾ ਕਲਾਮ ਮੰਨਦੇ ਹਨ, ਪਰ ਉਹ ਸਮਝਦੇ ਹਨ ਕਿ ਇਹ ਬਦਲ ਗਿਆ ਹੈ, ਜਦ ਕਿ ਕੁਰਾਨ ਸ਼ਰੀਫ਼ ਅਜੇ ਵੀ ਮੂਲ ਭਾਸ਼ਾ ਵਿਚ ਪਾਕ ਹੈ।

3 ਪਿਆਰ, ਸੂਝ ਅਤੇ ਸਮਝ ਨਾਲ ਕੰਮ ਲਓ: ਜਦੋਂ ਤੁਸੀਂ ਇਕ ਮੁਸਲਮਾਨ ਨਾਲ ਗੱਲ-ਬਾਤ ਕਰਦੇ ਹੋ, ਤਾਂ ਪਿਆਰ ਨਾਲ ਅਤੇ ਸੋਚ-ਸਮਝ ਕੇ ਗੱਲ ਕਰੋ। (ਕਹਾ. 25:15) ਇਹ ਗੱਲ ਧਿਆਨ ਵਿਚ ਰੱਖੋ ਕਿ ਮੁਸਲਮਾਨਾਂ ਦੇ ਵਿਸ਼ਵਾਸ ਬਹੁਤ ਪੱਕੇ ਹੁੰਦੇ ਹਨ ਜਿਨ੍ਹਾਂ ਨੂੰ ਰੱਟ-ਰੱਟ ਕੇ ਯਾਦ ਕੀਤਾ ਜਾਂਦਾ ਹੈ। ਇਸ ਕਰਕੇ, ਉਨ੍ਹਾਂ ਨੂੰ ਅਧਿਆਤਮਿਕ ਸਿੱਖਿਆ ਦਿੰਦੇ ਸਮੇਂ ਇਹ ਸਿਆਣਨ ਲਈ ਨਹੀਂ ਸਿਖਾਇਆ ਜਾਂਦਾ ਕਿ ਉਨ੍ਹਾਂ ਦੀਆਂ ਧਾਰਮਿਕ ਸਿੱਖਿਆਵਾਂ ਸਹੀ ਹਨ ਕਿ ਨਹੀਂ ਅਤੇ ਕਿ ਖ਼ੁਦਾ ਦੀ ਅਸਲ ਵਿਚ ਇੱਛਾ ਕੀ ਹੈ। (ਰੋਮੀ. 12:2) ਮੁਸਲਮਾਨਾਂ ਦੀ ਮਦਦ ਕਰਨ ਲਈ ਧੀਰਜ ਅਤੇ ਸਮਝਦਾਰੀ ਬਹੁਤ ਜ਼ਰੂਰੀ ਹੈ।—1 ਕੁਰਿੰ. 9:19-23.

4 ਸਾਨੂੰ ਅਜਿਹੀਆਂ ਗੱਲਾਂ ਕਹਿਣ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਇਕ ਮੁਸਲਮਾਨ ਵਿਅਕਤੀ ਸਾਨੂੰ ਕਿਤੇ ਈਸਾਈ-ਜਗਤ ਦਾ ਬੰਦਾ ਨਾ ਸਮਝ ਲਵੇ। ਸਾਫ਼-ਸਾਫ਼ ਦੱਸੋ ਕਿ ਤੁਹਾਡਾ ਕੈਥੋਲਿਕ ਜਾਂ ਪ੍ਰੋਟੈਸਟੈਂਟ ਧਰਮ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਤੁਸੀਂ ਇਨ੍ਹਾਂ ਤੋਂ ਬਿਲਕੁਲ ਵੱਖਰੇ ਹੋ। ਬਾਈਬਲ ਨੂੰ ਪਰਮੇਸ਼ੁਰ ਦੀ ਕਿਤਾਬ ਦੱਸੋ। ਕਿਉਂਕਿ ਮੁਸਲਮਾਨ “ਪਰਮੇਸ਼ੁਰ ਦਾ ਪੁੱਤਰ” ਲਫ਼ਜ਼ ਤੋਂ ਨਫ਼ਰਤ ਕਰਦੇ ਹਨ, ਇਸ ਲਈ ਇਹ ਚੰਗਾ ਹੋਵੇਗਾ ਕਿ ਅਸੀਂ ਇਸ ਨੂੰ ਇਸਤੇਮਾਲ ਨਾ ਕਰੀਏ ਅਤੇ ਇਸ ਵਿਸ਼ੇ ਬਾਰੇ ਤਦ ਤਕ ਗੱਲ-ਬਾਤ ਨਾ ਕਰੀਏ ਜਦ ਤਕ ਵਿਅਕਤੀ ਅਧਿਆਤਮਿਕ ਤਰੱਕੀ ਨਹੀਂ ਕਰ ਲੈਂਦਾ। ਪਰ ਤੁਸੀਂ ਯਿਸੂ ਨੂੰ ਇਕ ਨਬੀ ਜਾਂ ਸੰਦੇਸ਼ਵਾਹਕ ਕਹਿ ਸਕਦੇ ਹੋ। ਬਹਿਸ ਨਾ ਕਰੋ। ਜੇਕਰ ਤੁਸੀਂ ਦੇਖਦੇ ਹੋ ਕਿ ਵਿਅਕਤੀ ਨੂੰ ਗੁੱਸਾ ਆ ਰਿਹਾ ਹੈ, ਤਾਂ ਨਿਮਰਤਾ ਸਹਿਤ ਛੇਤੀ ਨਾਲ ਉੱਥੋਂ ਨਿਕਲ ਜਾਓ।

5 ਪੂਰੇ ਗਰੁੱਪ ਨਾਲ ਗੱਲ ਕਰਨ ਦੀ ਬਜਾਇ ਇਹ ਚੰਗਾ ਹੋਵੇਗਾ ਕਿ ਇਕ ਹੀ ਵਿਅਕਤੀ ਨਾਲ ਗੱਲ ਕੀਤੀ ਜਾਵੇ। ਇਹ ਚੰਗਾ ਹੋਵੇਗਾ ਜੇਕਰ ਭੈਣ ਤੀਵੀਂ ਨਾਲ ਅਤੇ ਭਰਾ ਆਦਮੀ ਨਾਲ ਗੱਲ ਕਰੇ। ਜੇਕਰ ਇਸ ਤਰ੍ਹਾਂ ਨਾ ਹੋ ਸਕੇ, ਤਾਂ ਚੰਗੀ ਸੂਝ-ਬੂਝ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਨਾਲੇ ਬਹੁਤ ਸਾਰੇ ਮੁਸਲਮਾਨ, ਤੀਵੀਆਂ ਦੇ ਕਈ ਤਰ੍ਹਾਂ ਦੇ ਪਹਿਰਾਵੇ ਅਤੇ ਸ਼ਿੰਗਾਰ ਨੂੰ ਚੰਗਾ ਨਹੀਂ ਸਮਝਦੇ, ਇਸ ਲਈ ਭੈਣਾਂ ਨੂੰ ਇਸ ਮਾਮਲੇ ਵਿਚ ਸਚੇਤ ਹੋਣ ਦੀ ਲੋੜ ਹੈ।—1 ਕੁਰਿੰ. 10:31-33.

6 ਸਾਨੂੰ ਕਿਹੜੀਆਂ ਗੱਲਾਂ ਕਹਿਣੀਆਂ ਚਾਹੀਦੀਆਂ ਹਨ: ਖ਼ੁਦਾ ਕਿੰਨਾ ਬੁਲੰਦ ਹੈ ਅਤੇ ਉਹ ਲੋਕਾਂ ਨਾਲ ਕਿੰਨਾ ਪਿਆਰ ਕਰਦਾ ਹੈ ਇਸ ਬਾਰੇ ਖੁੱਲ੍ਹ ਕੇ ਗੱਲ ਕਰੋ। ਇਹ ਗੱਲ ਦੱਸਣ ਤੋਂ ਨਾ ਝਿਜਕੋ ਕਿ ਤੁਸੀਂ ਇਕ ਸੱਚੇ ਵਿਸ਼ਵਾਸੀ ਹੋ ਅਤੇ ਖ਼ੁਦਾ ਇਕ ਹੈ (ਨਾ ਕਿ ਤ੍ਰਿਏਕ) ਤੇ ਮੂਰਤੀ ਪੂਜਾ ਕਰਨੀ ਗ਼ਲਤ ਹੈ। ਅੱਜ-ਕੱਲ੍ਹ ਦੁਨੀਆਂ ਵਿਚ ਜੋ ਬੁਰਾਈ ਫੈਲੀ ਹੋਈ ਹੈ ਜਿਵੇਂ ਲੜਾਈਆਂ, ਸਮਾਜਕ ਗੜਬੜੀ, ਨਸਲੀ ਵੈਰ ਅਤੇ ਬਹੁਤ ਸਾਰੇ ਧਾਰਮਿਕ ਲੋਕਾਂ ਵਿਚ ਪਾਏ ਜਾਂਦੇ ਪਖੰਡ ਬਾਰੇ ਗੱਲ-ਬਾਤ ਕਰੋ।

7 ਬਰੋਸ਼ਰ ਖ਼ੁਦਾ ਦੀ ਰਹਿਨੁਮਾਈ ਜੋ ਸਾਨੂੰ ਫਿਰਦੌਸ ਵੱਲ ਲੈ ਜਾਂਦੀ ਹੈ (ਅੰਗ੍ਰੇਜ਼ੀ) ਤੁਹਾਨੂੰ ਉਨ੍ਹਾਂ ਵਿਸ਼ਿਆਂ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਵੇਗਾ ਜਿਨ੍ਹਾਂ ਨੂੰ ਮੁਸਲਮਾਨਾਂ ਨਾਲ ਖੁੱਲ੍ਹ ਕੇ ਗੱਲ-ਬਾਤ ਕਰਨ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਬਰੋਸ਼ਰ ਉਨ੍ਹਾਂ ਮੁਸਲਮਾਨਾਂ ਲਈ ਤਿਆਰ ਕੀਤਾ ਗਿਆ ਹੈ ਜੋ ਇਕ ਅਜਿਹੇ ਮਾਹੌਲ ਵਿਚ ਰਹਿੰਦੇ ਹਨ ਜਿੱਥੇ ਉਨ੍ਹਾਂ ਨੂੰ ਸ਼ਾਇਦ ਬਾਈਬਲ ਅਧਿਐਨ ਕਰਨ ਦੀ ਖੁੱਲ੍ਹ ਹੋਵੇ।

8 ਪੇਸ਼ਕਾਰੀ ਲਈ ਤੁਸੀਂ ਕਹਿ ਸਕਦੇ ਹੋ:

◼ “ਮੈਂ ਖ਼ਾਸ ਕਰਕੇ ਅੱਜ ਮੁਸਲਮ ਲੋਕਾਂ ਨਾਲ ਗੱਲ ਕਰ ਰਿਹਾ ਹਾਂ। ਮੈਂ ਤੁਹਾਡੇ ਮਜ਼ਹਬ ਦੀਆਂ ਸਿੱਖਿਆਵਾਂ ਬਾਰੇ ਪੜ੍ਹਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਮੇਰੀ ਇਹ ਗੱਲ ਸਹੀ ਹੈ ਕਿ ਮੁਸਲਮਾਨ ਇਕ ਹੀ ਖ਼ੁਦਾ ਅਤੇ ਸਾਰੇ ਹੀ ਨਬੀਆਂ ਵਿਚ ਵਿਸ਼ਵਾਸ ਕਰਦੇ ਹਨ। [ਜਵਾਬ ਲਈ ਸਮਾਂ ਦਿਓ।] ਮੈਂ ਤੁਹਾਨੂੰ ਇਕ ਪੁਰਾਣੀ ਭਵਿੱਖਬਾਣੀ ਬਾਰੇ ਦੱਸਣਾ ਚਾਹੁੰਦਾ ਹਾਂ ਜੋ ਧਰਤੀ ਤੇ ਆਉਣ ਵਾਲੇ ਫਿਰਦੌਸ ਬਾਰੇ ਦੱਸਦੀ ਹੈ। ਕਿਰਪਾ ਕਰ ਕੇ ਮੇਰੇ ਨਾਲ ਪੜ੍ਹ ਕੇ ਦੇਖੋ ਕਿ ਨਬੀ ਨੇ ਇਸ ਬਾਰੇ ਕੀ ਲਿਖਿਆ ਹੈ। [ਯਸਾਯਾਹ 11:6-9 ਪੜ੍ਹੋ।] ਇਸ ਭਵਿੱਖਬਾਣੀ ਨੂੰ ਪੜ੍ਹ ਕੇ ਮੈਨੂੰ ਕੁਰਾਨ ਸ਼ਰੀਫ਼ ਵਿਚ ਦਿੱਤੇ ਇਕ ਹਵਾਲੇ ਦਾ ਚੇਤਾ ਆਉਂਦਾ ਹੈ ਜੋ ਕਿ ਇਸ ਬਰੋਸ਼ਰ ਵਿਚ ਦਿੱਤਾ ਗਿਆ ਹੈ।” ਖ਼ੁਦਾ ਦੀ ਰਹਿਨੁਮਾਈ ਬਰੋਸ਼ਰ ਦਾ ਸਫ਼ਾ 9 ਖੋਲ੍ਹੋ ਅਤੇ ਮੋਟੇ ਅੱਖਰਾਂ ਵਿਚ ਦਿੱਤੇ ਗਏ ਹਵਾਲੇ ਨੂੰ ਪੜ੍ਹੋ ਜੋ ਦੱਸਦਾ ਹੈ ਕਿ ਨੇਕ ਬੰਦੇ ਧਰਤੀ ਦੇ ਵਾਰਸ ਹੋਣਗੇ। ਜੇਕਰ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਸਫ਼ਾ 8 ਉੱਤੇ ਦਿੱਤੇ ਗਏ ਪੈਰੇ 7 ਤੋਂ 9 ਬਾਰੇ ਚਰਚਾ ਕਰਦੇ ਹੋਏ ਗੱਲ-ਬਾਤ ਨੂੰ ਜਾਰੀ ਰੱਖੋ। ਬਰੋਸ਼ਰ ਪੇਸ਼ ਕਰੋ ਅਤੇ ਦੁਬਾਰਾ ਆਉਣ ਦਾ ਪ੍ਰਬੰਧ ਕਰੋ।—ਹੋਰ ਪੇਸ਼ਕਾਰੀ ਲਈ ਫਰਵਰੀ 1998 ਦੀ ਸਾਡੀ ਰਾਜ ਸੇਵਕਾਈ ਸਫ਼ਾ 6 ਦਾ ਪੈਰਾ 23 ਦੇਖੋ।

9 ਜਦੋਂ ਕਿਸੇ ਨੂੰ ਖ਼ੁਦਾ ਦੀ ਰਹਿਨੁਮਾਈ ਨਾਮਕ ਬਰੋਸ਼ਰ ਵਿੱਚੋਂ ਬਾਈਬਲ ਅਧਿਐਨ ਪੇਸ਼ ਕਰਦੇ ਹੋ, ਤਾਂ ਇਸ ਨੂੰ ਬਾਈਬਲ ਅਧਿਐਨ ਕਹਿਣ ਦੀ ਬਜਾਇ ਇਹ ਕਹੋ ਕਿ ਅਸੀਂ ਇਸ ਵਿੱਚੋਂ ਗੱਲ-ਬਾਤ ਕਰਾਂਗੇ। ਜਦੋਂ ਤੁਸੀਂ ਬਰੋਸ਼ਰ ਖ਼ਤਮ ਕਰ ਲੈਂਦੇ ਹੋ, ਤਾਂ ਸਿੱਖਿਆਰਥੀ ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਦਾ ਅਧਿਐਨ ਕਰਨ ਲਈ ਤਿਆਰ ਹੋਵੇਗਾ। ਮੁਸਲਮਾਨਾਂ ਲਈ ਖ਼ਾਸ ਕਰਕੇ ਟ੍ਰੈਕਟ ਫਿਰਦੌਸ ਨੂੰ ਜਾਣ ਦਾ ਰਾਹ ਕਿਵੇਂ ਭਾਲੀਏ (ਅੰਗ੍ਰੇਜ਼ੀ) ਅਤੇ ਪੁਸਤਿਕਾ ਖ਼ੁਦਾ ਪ੍ਰਤੀ ਸੱਚੀ ਅਧੀਨਗੀ ਦਾ ਸਮਾਂ (ਅੰਗ੍ਰੇਜ਼ੀ) ਵੀ ਤਿਆਰ ਕੀਤੇ ਗਏ ਹਨ।

10 ਮੁਸਲਮਾਨਾਂ ਦੇ ਇਨ੍ਹਾਂ ਵਿਸ਼ਵਾਸਾਂ ਅਤੇ ਵਿਚਾਰਾਂ ਨੂੰ ਧਿਆਨ ਵਿਚ ਰੱਖ ਕੇ, ਅਸੀਂ ਉਨ੍ਹਾਂ ਨੂੰ ਸੋਚ-ਸਮਝ ਕੇ ਸਾਹਿੱਤ ਦੇ ਸਕਦੇ ਹਾਂ ਅਤੇ ਅਸੀਂ ਧਿਆਨ ਨਾਲ ਗਵਾਹੀ ਦੇ ਸਕਦੇ ਹਾਂ। ਯਹੋਵਾਹ ਸਾਡੇ ਜਤਨਾਂ ਉੱਤੇ ਬਰਕਤ ਦੇਵੇ ਤਾਂਕਿ ਸਾਰੇ ਲੋਕ ਉਸ ਦਾ ਨਾਂ ਲੈਣ ਅਤੇ ਬਚਾਏ ਜਾਣ।—ਰਸੂ. 2:21.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ