ਧਿਆਨ ਦਿਓ ਕਿ ਤੁਸੀਂ ਕਿਵੇਂ ਸੁਣਦੇ ਹੋ
ਜਦੋਂ ਅਸੀਂ ਕਲੀਸਿਯਾ ਸਭਾਵਾਂ, ਸੰਮੇਲਨਾਂ ਅਤੇ ਮਹਾਂ-ਸੰਮੇਲਨਾਂ ਵਿਚ ਜਾਂਦੇ ਹਾਂ, ਤਾਂ ਪੂਰਾ ਧਿਆਨ ਲਾ ਕੇ ਸੁਣਨਾ ਬਹੁਤ ਹੀ ਜ਼ਰੂਰੀ ਹੈ। (ਲੂਕਾ 8:18) ਤੁਸੀਂ ਆਪਣੀ ਸੁਣਨ ਦੀ ਕਾਬਲੀਅਤ ਨੂੰ ਕਿਵੇਂ ਸੁਧਾਰ ਕਰ ਸਕਦੇ ਹੋ?
◼ ਸਭਾਵਾਂ ਵਿਚ ਜਾਣ ਤੋਂ ਪਹਿਲਾਂ ਬਹੁਤ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ।
◼ ਆਪਣੇ ਮਨ ਨੂੰ ਇੱਧਰ-ਉੱਧਰ ਭਟਕਣ ਨਾ ਦਿਓ।
◼ ਖ਼ਾਸ ਮੁੱਦਿਆਂ ਦੇ ਸੰਖੇਪ ਵਿਚ ਨੋਟ ਲਓ।
◼ ਜੋ ਸ਼ਾਸਤਰਵਚਨ ਪੜ੍ਹੇ ਜਾਂਦੇ ਹਨ ਉਨ੍ਹਾਂ ਨੂੰ ਬਾਈਬਲ ਵਿੱਚੋਂ ਦੇਖੋ।
◼ ਮੌਕਾ ਮਿਲਣ ਤੇ ਸਵਾਲਾਂ ਦੇ ਜਵਾਬ ਦਿਓ।
◼ ਪੇਸ਼ ਕੀਤੀਆਂ ਗੱਲਾਂ ਬਾਰੇ ਸੋਚੋ।
◼ ਜੋ ਕੁਝ ਤੁਸੀਂ ਸੁਣਦੇ ਹੋ ਉਸ ਨੂੰ ਅਮਲ ਵਿਚ ਲਿਆਉਣ ਦੇ ਤਰੀਕਿਆਂ ਬਾਰੇ ਸੋਚ-ਵਿਚਾਰ ਕਰੋ।
◼ ਇਸ ਤੋਂ ਬਾਅਦ, ਜੋ ਕੁਝ ਸਿੱਖਿਆ ਹੈ ਉਸ ਉੱਤੇ ਚਰਚਾ ਕਰੋ।
ਦੈਵ-ਸ਼ਾਸਕੀ ਸੇਵਕਾਈ ਸਕੂਲ ਗਾਈਡਬੁੱਕ (ਅੰਗ੍ਰੇਜ਼ੀ) ਦਾ ਅਧਿਆਇ 5 ਦੇਖੋ।