ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/00 ਸਫ਼ਾ 8
  • ‘ਸੇਵਾ ਲਈ ਪਰਤਾਏ ਗਏ’—ਕਿਵੇਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਸੇਵਾ ਲਈ ਪਰਤਾਏ ਗਏ’—ਕਿਵੇਂ?
  • ਸਾਡੀ ਰਾਜ ਸੇਵਕਾਈ—2000
  • ਮਿਲਦੀ-ਜੁਲਦੀ ਜਾਣਕਾਰੀ
  • ਭਰਾਵੋ​​—ਕੀ ਤੁਸੀਂ ਸਹਾਇਕ ਸੇਵਕ ਬਣਨ ਲਈ ਮਿਹਨਤ ਕਰ ਰਹੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਬਜ਼ੁਰਗੋ ਦੂਸਰਿਆਂ ਨੂੰ ਜ਼ਿੰਮੇਵਾਰੀ ਸੰਭਾਲਣੀ ਸਿਖਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਨੌਜਵਾਨ ਭਰਾਵੋ, ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣੋ!
    ਸਾਡੀ ਰਾਜ ਸੇਵਕਾਈ—2013
  • ਤੁਹਾਡੀ ਮਦਦ ਦੀ ਸਖ਼ਤ ਲੋੜ ਹੈ
    ਸਾਡੀ ਰਾਜ ਸੇਵਕਾਈ—2004
ਹੋਰ ਦੇਖੋ
ਸਾਡੀ ਰਾਜ ਸੇਵਕਾਈ—2000
km 5/00 ਸਫ਼ਾ 8

‘ਸੇਵਾ ਲਈ ਪਰਤਾਏ ਗਏ’—ਕਿਵੇਂ?

1 ਯਹੋਵਾਹ ਦੇ ਸੰਗਠਨ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਯੋਗ ਭਰਾਵਾਂ ਦੀ ਵੀ ਲੋੜ ਵਧਦੀ ਜਾ ਰਹੀ ਹੈ ਜਿਹੜੇ ਸਹਾਇਕ ਸੇਵਕਾਂ ਦੇ ਤੌਰ ਤੇ ਸੇਵਾ ਕਰ ਸਕਣ। ਕਲੀਸਿਯਾ ਵਿਚ ਬਹੁਤ ਸਾਰੇ ਭਰਾਵਾਂ ਨੂੰ ਅਜੇ ਤਕ ਸਹਾਇਕ ਸੇਵਕ ਨਹੀਂ ਬਣਾਇਆ ਗਿਆ ਜਿਨ੍ਹਾਂ ਵਿਚ ਕਿਸ਼ੋਰ ਭਰਾ ਵੀ ਸ਼ਾਮਲ ਹਨ। ਪਰ ਉਹ ਸੇਵਾ ਕਰਨ ਦੀ ਇੱਛਾ ਰੱਖਦੇ ਹਨ। ਜਦੋਂ ਉਨ੍ਹਾਂ ਨੂੰ ਵਾਧੂ ਕੰਮ ਸੌਂਪੇ ਜਾਂਦੇ ਹਨ, ਤਾਂ ਉਹ ਮਹਿਸੂਸ ਕਰਦੇ ਹਨ ਕਿ ਕਲੀਸਿਯਾ ਵਿਚ ਉਨ੍ਹਾਂ ਦੀ ਲੋੜ ਹੈ ਅਤੇ ਉਹ ਕਲੀਸਿਯਾ ਦੇ ਕੰਮ ਆ ਸਕਦੇ ਹਨ। ਉਨ੍ਹਾਂ ਦੀ ਤਰੱਕੀ ਉਨ੍ਹਾਂ ਦੇ “ਪਰਤਾਏ ਜਾਣ” ਤੇ ਨਿਰਭਰ ਕਰਦੀ ਹੈ। (1 ਤਿਮੋ. 3:10) ਉਹ ਕਿਸ ਤਰ੍ਹਾਂ ਪਰਤਾਏ ਜਾਂਦੇ ਹਨ?

2 ਬਜ਼ੁਰਗਾਂ ਦੀ ਭੂਮਿਕਾ: ਸਹਾਇਕ ਸੇਵਕਾਂ ਲਈ 1 ਤਿਮੋਥਿਉਸ 3:8-13 ਵਿਚ ਦਿੱਤੀਆਂ ਯੋਗਤਾਵਾਂ ਤੋਂ ਇਲਾਵਾ, ਬਜ਼ੁਰਗ ਉਸ ਭਰਾ ਨੂੰ ਜਾਂਚਣਗੇ ਕਿ ਉਹ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਹੈ ਕਿ ਨਹੀਂ। ਬਜ਼ੁਰਗ ਉਸ ਨੂੰ ਰਸਾਲੇ ਤੇ ਸਾਹਿੱਤ ਸੰਭਾਲਣ, ਮਾਈਕ੍ਰੋਫ਼ੋਨ ਹੈਂਡਲ ਕਰਨ, ਕਿੰਗਡਮ ਹਾਲ ਦੀ ਸਾਂਭ-ਸੰਭਾਲ ਅਤੇ ਹੋਰ ਇਹੋ ਜਿਹੇ ਕੰਮ ਕਰਨ ਲਈ ਦੇ ਸਕਦੇ ਹਨ। ਬਜ਼ੁਰਗ ਦੇਖਣਗੇ ਕਿ ਉਹ ਭਰਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ ਕਿ ਨਹੀਂ। ਫਿਰ ਬਜ਼ੁਰਗ ਦੇਖਣਗੇ ਕਿ ਕੀ ਉਸ ਤੇ ਭਰੋਸਾ ਕੀਤਾ ਜਾ ਸਕਦਾ ਹੈ, ਉਹ ਸਮੇਂ ਦਾ ਪਾਬੰਦ ਹੈ, ਲਗਨ ਨਾਲ ਕੰਮ ਕਰਦਾ ਹੈ, ਨਿਮਰ ਹੈ, ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਤੇ ਦੂਜਿਆਂ ਨਾਲ ਸਹੀ ਪੇਸ਼ ਆਉਂਦਾ ਹੈ ਜਾਂ ਨਹੀਂ। (ਫ਼ਿਲ. 2:20) ਕੀ ਉਹ ਚੰਗੇ ਕੱਪੜੇ ਪਾਉਂਦਾ ਹੈ? ਕੀ ਉਹ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਸਮਝਦਾ ਹੈ? ਉਹ ਦੇਖਣਾ ਚਾਹੁੰਦੇ ਹਨ ਕਿ ਉਹ ਭਰਾ “ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ।” (ਯਾਕੂ. 3:13) ਕੀ ਉਹ ਸੱਚ-ਮੁੱਚ ਕਲੀਸਿਯਾ ਵਿਚ ਜ਼ਿੰਮੇਵਾਰੀ ਸੰਭਾਲਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ? ਕੀ ਉਹ ਖੇਤਰ ਸੇਵਕਾਈ ਵਿਚ ਜੋਸ਼ ਨਾਲ ਹਿੱਸਾ ਲੈ ਕੇ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦੇ ਯਿਸੂ ਦੇ ਹੁਕਮ ਨੂੰ ਪੂਰਾ ਕਰ ਰਿਹਾ ਹੈ?—ਮੱਤੀ 28:19; 1 ਸਤੰਬਰ 1990 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 18-28 ਦੇਖੋ।

3 ਹਾਲਾਂਕਿ ਬਾਈਬਲ ਵਿਚ ਸਹਾਇਕ ਸੇਵਕਾਂ ਲਈ ਕੋਈ ਖ਼ਾਸ ਉਮਰ ਨਿਸ਼ਚਿਤ ਨਹੀਂ ਕੀਤੀ ਗਈ ਹੈ, ਪਰ ਇਹ ਦੱਸਦੀ ਹੈ ਕਿ ਭਰਾ ‘ਸੇਵਕਾਈ ਦਾ ਕੰਮ ਚੰਗੀ ਤਰਾਂ ਨਾਲ ਕਰਨ’ ਵਾਲੇ ਹੋਣ। ਅਸੀਂ ਛੋਟੀ ਜਾਂ ਅੱਲੜ੍ਹ ਉਮਰ ਦੇ ਭਰਾਵਾਂ ਕੋਲੋਂ ਸਹਾਇਕ ਸੇਵਕ ਬਣਨ ਦੀ ਘੱਟ ਹੀ ਉਮੀਦ ਕਰਾਂਗੇ, ਕਿਉਂਕਿ ਬਾਈਬਲ ਖ਼ਾਸ ਕਰਕੇ ਉਨ੍ਹਾਂ ਦੀ ਪਤਨੀ ਤੇ ਬੱਚੇ ਹੋਣ ਦਾ ਜ਼ਿਕਰ ਕਰਦੀ ਹੈ। (1 ਤਿਮੋ. 3:12, 13) ਅਜਿਹੇ ਭਰਾਵਾਂ ਨੂੰ “ਜੁਆਨੀ ਦੀਆਂ ਕਾਮਨਾਂ” ਪਿੱਛੇ ਭੱਜਣ ਵਾਲੇ ਨਹੀਂ ਹੋਣਾ ਚਾਹੀਦਾ, ਸਗੋਂ ਗੰਭੀਰ ਸੁਭਾਅ ਵਾਲੇ ਹੋਣਾ ਚਾਹੀਦਾ ਹੈ। ਪਰਮੇਸ਼ੁਰ ਅਤੇ ਇਨਸਾਨਾਂ ਅੱਗੇ ਉਨ੍ਹਾਂ ਦੀ ਨੇਕਨਾਮੀ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਦਾ ਜ਼ਮੀਰ ਸਾਫ਼ ਹੋਣਾ ਚਾਹੀਦਾ ਹੈ।—2 ਤਿਮੋ. 2:22.

4 ਭਾਵੇਂ ਕਿ ਇਕ ਭਰਾ ਵਿਚ ਚੰਗੇ ਕੁਦਰਤੀ ਗੁਣ ਹੋਣੇ ਬਹੁਤ ਵਧੀਆ ਗੱਲ ਹੈ, ਪਰ ਜ਼ਿਆਦਾ ਕਰਕੇ ਉਸ ਦੇ ਰਵੱਈਏ ਅਤੇ ਮਨੋਬਿਰਤੀ ਨੂੰ ਦੇਖਿਆ ਜਾਂਦਾ ਹੈ। ਕੀ ਇਕ ਭਰਾ ਨਿਮਰਤਾ ਨਾਲ ਪਰਮੇਸ਼ੁਰ ਦੀ ਵਡਿਆਈ ਕਰਨ ਅਤੇ ਆਪਣੇ ਭਰਾਵਾਂ ਦੀ ਸੇਵਾ ਕਰਨ ਦੀ ਦਿਲੀ ਇੱਛਾ ਰੱਖਦਾ ਹੈ? ਜੇ ਇਸ ਤਰ੍ਹਾਂ ਹੈ, ਤਾਂ ਯਹੋਵਾਹ ਕਲੀਸਿਯਾ ਵਿਚ ਤਰੱਕੀ ਕਰਨ ਦੇ ਉਸ ਦੇ ਜਤਨਾਂ ਤੇ ਜ਼ਰੂਰ ਬਰਕਤ ਦੇਵੇਗਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ