ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/00 ਸਫ਼ਾ 1
  • ਜ਼ਿੰਦਗੀਆਂ ਦਾਅ ਤੇ ਲੱਗੀਆਂ ਹਨ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜ਼ਿੰਦਗੀਆਂ ਦਾਅ ਤੇ ਲੱਗੀਆਂ ਹਨ!
  • ਸਾਡੀ ਰਾਜ ਸੇਵਕਾਈ—2000
  • ਮਿਲਦੀ-ਜੁਲਦੀ ਜਾਣਕਾਰੀ
  • ਪ੍ਰਚਾਰ ਵਿਚ ਲੱਗੇ ਰਹੋ!
    ਸਾਡੀ ਰਾਜ ਸੇਵਕਾਈ—2000
  • ਕੀ ਤੁਸੀਂ ਸੇਵਾ ਦਾ ਆਪਣਾ ਕੰਮ ਪੂਰਾ ਕਰ ਰਹੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਮੌਤ ਦੇ ਮੂੰਹ ਵਿਚ ਜਾ ਰਹੇ ਲੋਕਾਂ ਨੂੰ ਬਚਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਪਰਮੇਸ਼ੁਰ ਨਾਲ ਕੰਮ ਕਰਨ ਨਾਲ ਖ਼ੁਸ਼ੀ ਮਿਲਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
ਹੋਰ ਦੇਖੋ
ਸਾਡੀ ਰਾਜ ਸੇਵਕਾਈ—2000
km 9/00 ਸਫ਼ਾ 1

ਜ਼ਿੰਦਗੀਆਂ ਦਾਅ ਤੇ ਲੱਗੀਆਂ ਹਨ!

1 ਬਾਈਬਲ ਸਾਫ਼ ਤੌਰ ਤੇ ਦੱਸਦੀ ਹੈ ਕਿ ਯਹੋਵਾਹ ਦੀ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ।” ਪਰ, ਇਹ ਵੀ ਸੱਚ ਹੈ ਕਿ ਅਰਬਾਂ ਹੀ ਲੋਕਾਂ ਦਾ ਬਚਾਅ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਰਾਜ ਦੇ ਰਾਜੇ ਯਿਸੂ ਮਸੀਹ ਪ੍ਰਤੀ ਦਿਖਾਏ ਗਏ ਰਵੱਈਏ ਤੇ ਨਿਰਭਰ ਕਰਦਾ ਹੈ। ਇਕ ਸਹੀ ਰਵੱਈਆ ਸਿਰਫ਼ “ਸਤ ਦੇ ਗਿਆਨ” ਉੱਤੇ ਹੀ ਆਧਾਰਿਤ ਹੋ ਸਕਦਾ ਹੈ। (1 ਤਿਮੋ. 2:3, 4) ਲੋਕਾਂ ਨੂੰ ਇਹ ਚੇਤਾਵਨੀ ਦੇਣ ਦੇ ਨਾਲ-ਨਾਲ ਕਿ ਪਰਮੇਸ਼ੁਰ ਦਾ ਨਵਾਂ ਧਰਮੀ ਸੰਸਾਰ ਆਉਣ ਤੋਂ ਪਹਿਲਾਂ ਧਰਤੀ ਤੋਂ ਦੁਸ਼ਟ ਲੋਕ ਨਾਸ਼ ਕੀਤੇ ਜਾਣਗੇ, ਸਾਨੂੰ ਜ਼ਿੰਦਗੀਆਂ ਬਚਾਉਣ ਦਾ ਇਕ ਜ਼ਰੂਰੀ ਕੰਮ ਵੀ ਦਿੱਤਾ ਗਿਆ ਹੈ।—ਮੱਤੀ 24:14; 28:19, 20; ਰੋਮੀ. 10:13-15.

2 ਇੰਨਾ ਜ਼ਰੂਰੀ ਕਿਉਂ? ਯਿਸੂ ਨੇ ਦੱਸਿਆ ਕਿ ਇਕ “ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:21) ਇਹ ਕਸ਼ਟ ਆਰਮਾਗੇਡਨ ਵਿਚ ਆਪਣੇ ਪੂਰੇ ਸਿਖਰ ਤੇ ਪਹੁੰਚ ਜਾਵੇਗਾ। (ਪਰ. 16:16) ਖ਼ੁਸ਼ ਖ਼ਬਰੀ ਵੱਲ ਧਿਆਨ ਨਾ ਦੇਣ ਵਾਲੇ ਲੋਕ ਨਾਸ਼ ਕਰ ਦਿੱਤੇ ਜਾਣਗੇ। ਇਨ੍ਹਾਂ ਵਿਚ ਸਾਡੇ ਉਹ ਰਿਸ਼ਤੇਦਾਰ, ਗੁਆਂਢੀ, ਸਹਿਕਰਮੀ, ਸਹਿਪਾਠੀ ਅਤੇ ਜਾਣ-ਪਛਾਣ ਵਾਲੇ ਵੀ ਹੋਣਗੇ ਜੋ ਯਹੋਵਾਹ ਤੇ ਵਿਸ਼ਵਾਸ ਨਹੀਂ ਕਰਦੇ। ਪਰ, ਸਾਡਾ ਕੰਮ ਪਰਮੇਸ਼ੁਰ ਦੀ ਰੀਸ ਕਰਦੇ ਹੋਏ ‘ਸਾਰੇ ਮਨੁੱਖਾਂ’ ਤਕ ਪਹੁੰਚ ਕਰਨਾ ਹੈ, ਜਿਸ ਨੇ ਆਪਣੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦੇ ਕੇ ਸਾਰੀ ਦੁਨੀਆਂ ਲਈ ਪਿਆਰ ਦਿਖਾਇਆ ਹੈ। (ਯੂਹੰ. 3:16) ਨਾਸ਼ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਜੋਸ਼ ਨਾਲ ਖ਼ੁਸ਼ ਖ਼ਬਰੀ ਸੁਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਪ੍ਰਚਾਰ ਕੰਮ ਨੂੰ ਜੀ-ਜਾਨ ਨਾਲ ਪੂਰਾ ਕਰ ਕੇ ਅਸੀਂ ਖ਼ੂਨ ਦੇ ਦੋਸ਼ੀ ਹੋਣ ਤੋਂ ਬਚ ਸਕਦੇ ਹਾਂ।—ਹਿਜ਼. 33:1-7; 1 ਕੁਰਿੰ. 9:16.

3 ਸਾਡਾ ਮਕਸਦ ਕੀ ਹੈ? ਪੂਰੀ ਬਾਈਬਲ ਵਿਚ ਪ੍ਰਚਾਰ ਕੰਮ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਗਿਆ ਹੈ। ਜਿਵੇਂ ਪੌਲੁਸ ਰਸੂਲ ਨੇ ਲਿਖਿਆ ਕਿ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ “ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ।” (2 ਕੁਰਿੰ. 5:14) ਇਸ ਤੋਂ ਇਲਾਵਾ, ਪਹਿਰਾਬੁਰਜ ਅਕਸਰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਤੇ ਜ਼ੋਰ ਦਿੰਦਾ ਹੈ। ਸਾਡੀ ਰਾਜ ਸੇਵਕਾਈ ਵਿਚ ਹਮੇਸ਼ਾ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਅਸੀਂ ਪ੍ਰਚਾਰ ਕੰਮ ਕਿਸ ਤਰ੍ਹਾਂ ਕਰਨਾ ਹੈ। ਬਜ਼ੁਰਗ ਇਸ ਕੰਮ ਦਾ ਪ੍ਰਬੰਧ ਕਰਦੇ ਹਨ ਅਤੇ ਸਾਨੂੰ ਇਸ ਵਿਚ ਪੂਰਾ ਹਿੱਸਾ ਲੈਣ ਲਈ ਹੱਲਾਸ਼ੇਰੀ ਦਿੰਦੇ ਹਨ। ਸਾਥੀ ਪ੍ਰਕਾਸ਼ਕ ਸਾਨੂੰ ਸੇਵਕਾਈ ਵਿਚ ਆਪਣੇ ਨਾਲ ਪ੍ਰਚਾਰ ਤੇ ਜਾਣ ਲਈ ਸੱਦਾ ਦਿੰਦੇ ਹਨ। ਅਸੀਂ ਗੱਲਬਾਤ ਕਿਵੇਂ ਸ਼ੁਰੂ ਕਰਨੀ ਹੈ, ਰਸਾਲੇ ਅਤੇ ਦੂਜੀਆਂ ਹੋਰ ਕਿਤਾਬਾਂ ਕਿਵੇਂ ਦੇਣੀਆਂ ਹਨ, ਪੁਨਰ-ਮੁਲਾਕਾਤਾਂ ਤੇ ਬਾਈਬਲ ਸਟੱਡੀਆਂ ਕਿਵੇਂ ਕਰਾਉਣੀਆਂ ਹਨ ਅਤੇ ਹਰ ਮੌਕੇ ਤੇ ਗਵਾਹੀ ਕਿਵੇਂ ਦੇਣੀ ਹੈ, ਇਸ ਬਾਰੇ ਅਸੀਂ ਬਹੁਤ ਕੁਝ ਸੁਣਦੇ ਅਤੇ ਸਿੱਖਦੇ ਹਾਂ। ਇਹ ਸਾਰਾ ਕੁਝ ਸਾਨੂੰ ਜ਼ਿੰਦਗੀਆਂ ਬਚਾਉਣ ਦਾ ਮਕਸਦ ਪੂਰਾ ਕਰਨ ਵਿਚ ਮਦਦ ਕਰਦਾ ਹੈ!—1 ਕੁਰਿੰ. 9:22, 23; ਅਫ਼. 1:13.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ