“ਟਿਕਾਣੇ ਸਿਰ ਆਖੇ ਹੋਏ ਬਚਨ”
1 ਕੀ ਤੁਹਾਨੂੰ ਦੂਜਿਆਂ ਨੂੰ ਜ਼ਿੰਦਗੀਆਂ ਬਚਾਉਣ ਦਾ ਸੁਨੇਹਾ ਦੇਣਾ ਔਖਾ ਲੱਗਦਾ ਹੈ? ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਲੋਕਾਂ ਨੂੰ ਕੁਝ ਅਜਿਹਾ ਕਹਿਣਾ ਚਾਹੀਦਾ ਹੈ ਜਿਸ ਤੋਂ ਉਹ ਪ੍ਰਭਾਵਿਤ ਹੋ ਜਾਣ? ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਭੇਜਿਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਰਦੇ ਤੁਰਦੇ ਪਰਚਾਰ ਕਰ ਕੇ ਆਖੋ ਭਈ ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 10:7) ਇਹ ਸੁਨੇਹਾ ਬੜਾ ਸਿੱਧਾ-ਸਾਦਾ ਅਤੇ ਦੂਜਿਆਂ ਨੂੰ ਦੱਸਣਾ ਸੌਖਾ ਸੀ। ਅੱਜ ਸਾਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।
2 ਅਕਸਰ ਥੋੜ੍ਹੇ ਲਫ਼ਜ਼ਾਂ ਨਾਲ ਹੀ ਗੱਲਬਾਤ ਸ਼ੁਰੂ ਕੀਤੀ ਜਾ ਸਕਦੀ ਹੈ। ਜਦੋਂ ਫ਼ਿਲਿੱਪੁਸ ਹਬਸ਼ੀ ਖੋਜੇ ਨੂੰ ਮਿਲਿਆ, ਤਾਂ ਉਸ ਨੇ ਪੁੱਛਿਆ: “ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਭੀ ਹੋ?” (ਰਸੂ. 8:30) ਇੰਜ ‘ਟਿਕਾਣੇ ਸਿਰ ਆਖੇ ਹੋਏ ਬਚਨਾਂ’ ਨਾਲ ਕਿੰਨੀ ਵਧੀਆ ਗੱਲਬਾਤ ਹੋਈ ਤੇ ਕਿੰਨਾ ਵਧੀਆ ਸਿੱਟਾ ਨਿਕਲਿਆ!—ਕਹਾ. 25:11.
3 ਤੁਸੀਂ ਵੀ ਪ੍ਰਚਾਰ ਵਿਚ ਇੰਜ ਹੀ ਗੱਲਬਾਤ ਸ਼ੁਰੂ ਕਰ ਸਕਦੇ ਹੋ। ਕਿਵੇਂ? ਵਿਅਕਤੀ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੋਈ ਚੰਗੀ ਜਿਹੀ ਗੱਲ ਕਹੋ। ਸਵਾਲ ਪੁੱਛਣ ਤੋਂ ਬਾਅਦ ਉਸ ਵਿਅਕਤੀ ਦੇ ਜਵਾਬ ਨੂੰ ਧਿਆਨ ਨਾਲ ਸੁਣੋ।
4 ਕੁਝ ਆਮ ਸਵਾਲ: ਗੱਲਬਾਤ ਸ਼ੁਰੂ ਕਰਨ ਲਈ ਤੁਸੀਂ ਇਹ ਸਵਾਲ ਪੁੱਛ ਸਕਦੇ ਹੋ:
◼ “ਕੀ ਤੁਸੀਂ ਆਪਣੀ ਭਗਤੀ ਵਿਚ ਪ੍ਰਭੂ (ਜਾਂ ਸਾਡੇ ਪਿਤਾ) ਦੀ ਪ੍ਰਾਰਥਨਾ ਕਰਦੇ ਹੋ?” (ਮੱਤੀ 6:9, 10) ਇਕ ਹਿੱਸਾ ਦੁਹਰਾਓ ਅਤੇ ਫਿਰ ਕਹੋ: “ਕੁਝ ਲੋਕ ਪੁੱਛਦੇ ਹਨ, ‘ਪਰਮੇਸ਼ੁਰ ਦਾ ਨਾਂ ਕੀ ਹੈ ਜਿਸ ਨੂੰ ਪਵਿੱਤਰ ਕਰਨ ਲਈ ਯਿਸੂ ਨੇ ਕਿਹਾ ਸੀ?’ ਦੂਜੇ ਪੁੱਛਦੇ ਹਨ, ‘ਯਿਸੂ ਨੇ ਕਿਹੜੇ ਰਾਜ ਬਾਰੇ ਸਾਨੂੰ ਪ੍ਰਾਰਥਨਾ ਕਰਨ ਲਈ ਕਿਹਾ ਸੀ?’ ਕੀ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਮਿਲੇ ਹਨ?”
◼ “ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ‘ਜ਼ਿੰਦਗੀ ਦਾ ਮਕਸਦ ਕੀ ਹੈ?’” ਦਿਖਾਓ ਕਿ ਪਰਮੇਸ਼ੁਰ ਦਾ ਗਿਆਨ ਲੈਣ ਨਾਲ ਇਸ ਮਕਸਦ ਨੂੰ ਹਾਸਲ ਕੀਤਾ ਜਾ ਸਕਦਾ ਹੈ।—ਉਪ. 12:13; ਯੂਹੰ. 17:3.
◼ “ਕੀ ਤੁਸੀਂ ਸੋਚਦੇ ਹੋ ਕਿ ਮੌਤ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ?” ਭਰੋਸੇਯੋਗ ਜਵਾਬ ਦੇਣ ਲਈ ਯਸਾਯਾਹ 25:8 ਅਤੇ ਪਰਕਾਸ਼ ਦੀ ਪੋਥੀ 21:4 ਦੀ ਵਰਤੋ ਕਰੋ।
◼ “ਕੀ ਦੁਨੀਆਂ ਵਿਚਲੀ ਗੜਬੜੀ ਖ਼ਤਮ ਕਰਨ ਦਾ ਕੋਈ ਆਸਾਨ ਹੱਲ ਹੈ?” ਬਾਈਬਲ ਵਿੱਚੋਂ ਦਿਖਾਓ ਕਿ ਪਰਮੇਸ਼ੁਰ ਸਿਖਾਉਂਦਾ ਹੈ ਕਿ ‘ਆਪਣੇ ਗੁਆਂਢੀ ਨੂੰ ਪਿਆਰ ਕਰੋ।’—ਮੱਤੀ 22:39.
◼ “ਕੀ ਇਕ ਆਕਾਸ਼ੀ ਦੁਰਘਟਨਾ ਕਰਕੇ ਸਾਡੀ ਧਰਤੀ ਤਬਾਹ ਹੋ ਜਾਵੇਗੀ?” ਉਸ ਨੂੰ ਬਾਈਬਲ ਵਿਚਲਾ ਵਾਅਦਾ ਦੱਸੋ ਕਿ ਧਰਤੀ ਹਮੇਸ਼ਾ ਲਈ ਕਾਇਮ ਰਹੇਗੀ।—ਜ਼ਬੂ. 104:5.
5 ਖ਼ੁਸ਼ ਖ਼ਬਰੀ ਨੂੰ ਆਸਾਨ, ਸਿੱਧੇ ਤਰੀਕੇ ਨਾਲ ਅਤੇ ਬੜੇ ਪਿਆਰ ਨਾਲ ਪੇਸ਼ ਕਰੋ। ਦੂਜਿਆਂ ਨਾਲ ਸੱਚਾਈ ਦਾ “ਬਚਨ” ਸਾਂਝਾ ਕਰਨ ਦੇ ਤੁਹਾਡੇ ਜਤਨਾਂ ਉੱਤੇ ਯਹੋਵਾਹ ਜ਼ਰੂਰ ਬਰਕਤ ਦੇਵੇਗਾ।