ਆਓ ਅਸੀਂ ਸਾਰੇ ਯਹੋਵਾਹ ਤੇ ਉਸ ਦੇ ਪੁੱਤਰ ਦਾ ਮਾਣ ਕਰੀਏ
ਅਪ੍ਰੈਲ 8 ਨੂੰ ਸਮਾਰਕ ਵਿਚ ਆਉਣ ਵਾਲੇ ਲੋਕ ਸਮਾਰਕ ਤੋਂ ਕਿੱਦਾਂ ਪੂਰਾ ਲਾਭ ਉਠਾ ਸਕਦੇ ਹਨ
1 ਅੱਜ ਕਿਨ੍ਹਾਂ ਲੋਕਾਂ ਦਾ ਬੜਾ ਮਾਣ ਕੀਤਾ ਜਾਂਦਾ ਹੈ? ਉਨ੍ਹਾਂ ਦਾ ਮਾਣ ਕੀਤਾ ਜਾਂਦਾ ਹੈ ਜਿਨ੍ਹਾਂ ਦੀਆਂ ਪ੍ਰਾਪਤੀਆਂ ਦੀ ਦੁਨੀਆਂ ਬਹੁਤ ਸ਼ਲਾਘਾ ਕਰਦੀ ਹੈ। ਪਰ ਅਕਸਰ ਲੋਕ ਉਨ੍ਹਾਂ ਦੇ ਕੰਮਾਂ ਨੂੰ ਛੇਤੀ ਹੀ ਭੁੱਲ ਜਾਂਦੇ ਹਨ। ਪਰ ਉਨ੍ਹਾਂ ਕੰਮਾਂ ਬਾਰੇ ਕੀ ਜਿਨ੍ਹਾਂ ਤੋਂ ਸਾਰੀ ਮਨੁੱਖਜਾਤੀ ਨੂੰ ਸੱਚ-ਮੁੱਚ ਲਾਭ ਹੁੰਦਾ ਹੈ? ਜਦੋਂ ਅਸੀਂ 8 ਅਪ੍ਰੈਲ 2001 ਨੂੰ ਸੂਰਜ ਡੁੱਬਣ ਤੋਂ ਬਾਅਦ ਪ੍ਰਭੂ ਦਾ ਸੰਧਿਆ ਭੋਜਨ ਸਮਾਰੋਹ ਮਨਾਵਾਂਗੇ, ਤਾਂ ਅਸੀਂ ਇਨ੍ਹਾਂ ਵਿੱਚੋਂ ਸਭ ਤੋਂ ਮਹਾਨ ਕੰਮ ਤੇ ਚਰਚਾ ਕਰਾਂਗੇ।
2 ਕੌਣ ਸਭ ਤੋਂ ਜ਼ਿਆਦਾ ਮਾਣ ਲੈਣ ਦੇ ਕਾਬਲ ਹੈ? ਬਾਈਬਲ ਜਵਾਬ ਦਿੰਦੀ ਹੈ: “ਹੇ ਸਾਡੇ . . . ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ।” (ਪਰ. 4:11) ਸਿਰਜਣਹਾਰ ਹੋਣ ਦੇ ਨਾਤੇ, ਯਹੋਵਾਹ ਪੂਰੇ ਜਗਤ ਦਾ ਸਰਬਸ਼ਕਤੀਮਾਨ ਰਾਜਾ ਹੈ। ਉਹ ਸਦਾ ਸਾਡੇ ਆਦਰ ਦੇ ਕਾਬਲ ਰਹੇਗਾ!—1 ਤਿਮੋ. 1:17.
3 ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਨੇ ਅਜਿਹੇ ਸ਼ਲਾਘਾਯੋਗ ਕੰਮ ਕੀਤੇ ਹਨ ਜਿਨ੍ਹਾਂ ਨਾਲ ਮਨੁੱਖਜਾਤੀ ਨੂੰ ਹਮੇਸ਼ਾ ਲਈ ਬਰਕਤਾਂ ਮਿਲਣਗੀਆਂ। ਉਸ ਨੇ ਹਰ ਪੱਖੋਂ ਆਪਣੇ ਪਿਤਾ ਦੀ ਰੀਸ ਕੀਤੀ। (ਯੂਹੰ. 5:19) ਆਪਣੇ ਪਿਤਾ ਪ੍ਰਤੀ ਪੂਰੀ ਤਰ੍ਹਾਂ ਆਗਿਆਕਾਰ ਰਹਿ ਕੇ ਅਤੇ ਵਫ਼ਾਦਾਰੀ ਨਾਲ ਸੇਵਾ ਕਰ ਕੇ ਉਹ “ਸਮਰੱਥਾ, ਧਨ, ਬੁੱਧ, ਸ਼ਕਤੀ, ਮਾਣ, ਮਹਿਮਾ ਅਤੇ ਧੰਨਵਾਦ ਲੈਣ ਦੇ ਜੋਗ” ਬਣਿਆ। (ਪਰ. 5:12) ਉਸ ਦੇ ਪਿਤਾ ਨੇ ਉਸ ਨੂੰ ਰਾਜਾ ਬਣਾ ਕੇ ਉਸ ਨੂੰ ਵੱਡਾ ਮਾਣ ਬਖ਼ਸ਼ਿਆ। (ਜ਼ਬੂ. 2:6-8) ਸਾਡੇ ਕੋਲ ਹੁਣ ਇਹ ਵਧੀਆ ਮੌਕਾ ਹੈ ਕਿ ਅਸੀਂ 8 ਅਪ੍ਰੈਲ 2001 ਨੂੰ ਪ੍ਰਭੂ ਦਾ ਸੰਧਿਆ ਭੋਜਨ ਸਮਾਰੋਹ ਮਨਾ ਕੇ ਪਿਤਾ ਤੇ ਪੁੱਤਰ ਦੋਨਾਂ ਦਾ ਮਾਣ ਕਰੀਏ।
4 ਪਰ ਦੁੱਖ ਦੀ ਗੱਲ ਹੈ ਕਿ ਪੂਰੇ ਮਨੁੱਖੀ ਇਤਿਹਾਸ ਵਿਚ ਬਹੁਤ ਹੀ ਘੱਟ ਲੋਕਾਂ ਨੇ ਯਹੋਵਾਹ ਤੇ ਉਸ ਦੇ ਪੁੱਤਰ ਨੂੰ ਉਹ ਮਾਣ ਦਿੱਤਾ ਜਿਸ ਦੇ ਉਹ ਯੋਗ ਹਨ। ਇੱਥੋਂ ਤਕ ਕਿ ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੀ ਆਪਣੀ ਪਰਜਾ ਇਸਰਾਏਲ ਨੇ ਵੀ ਅਕਸਰ ਯਹੋਵਾਹ ਦੀ ਪੂਰੇ ਦਿਲ ਨਾਲ ਸੇਵਾ ਨਹੀਂ ਕੀਤੀ। ਉਨ੍ਹਾਂ ਨੇ ਇਸ ਤਰ੍ਹਾਂ ਕਰ ਕੇ ਯਹੋਵਾਹ ਦਾ ਘੋਰ ਨਿਰਾਦਰ ਕੀਤਾ। (ਮਲਾ. 1:6) ਯਹੋਵਾਹ ਅਤੇ ਉਸ ਦੇ ਪੁੱਤਰ ਦਾ ਸਹੀ ਤਰੀਕੇ ਨਾਲ ਮਾਣ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਲਈ ਪਿਆਰ ਦਿਖਾਉਂਦੇ ਹੋਏ ਪੂਰੀ ਤਰ੍ਹਾਂ ਉਨ੍ਹਾਂ ਦੇ ਵਫ਼ਾਦਾਰ ਅਤੇ ਆਗਿਆਕਾਰ ਬਣੇ ਰਹੀਏ ਅਤੇ ਉਨ੍ਹਾਂ ਨੇ ਜੋ ਕੁਝ ਸਾਡੇ ਲਈ ਕੀਤਾ ਹੈ ਉਸ ਲਈ ਕਦਰਦਾਨੀ ਦਿਖਾਈਏ। ਯਹੋਵਾਹ ਤੇ ਯਿਸੂ ਨੂੰ ਮਾਣ ਅਤੇ ਆਦਰ ਦੇਣ ਦਾ ਅਰਥ ਹੈ ਕਿ ਅਸੀਂ ਪਰਮੇਸ਼ੁਰ ਤੋਂ ਡਰੀਏ ਤੇ ਪੂਰੀ ਸ਼ਰਧਾ ਨਾਲ ਆਪਣੇ ਹਰ ਕੰਮ ਵਿਚ ਉਨ੍ਹਾਂ ਦੇ ਮਿਆਰਾਂ ਤੇ ਚੱਲੀਏ। ਇਸ ਲਈ ਮਸੀਹੀ ਕਲੀਸਿਯਾ ਵੀ ਲੋਕਾਂ ਨੂੰ ਇਸੇ ਤਰ੍ਹਾਂ ਕਰਨ ਦੀ ਸਿੱਖਿਆ ਤੇ ਮਦਦ ਦਿੰਦੀ ਹੈ।
5 ਮਾਣ ਦਿਖਾਉਣ ਦਾ ਇਕ ਖ਼ਾਸ ਮੌਕਾ: ਯਹੋਵਾਹ ਦੇ ਲੋਕਾਂ ਲਈ ਸਮਾਰਕ ਸਮਾਰੋਹ ਸਾਲ ਦਾ ਸਭ ਤੋਂ ਅਹਿਮ ਸਮਾਰੋਹ ਹੁੰਦਾ ਹੈ। ਜੋ ਲੋਕ ਯਹੋਵਾਹ ਦੀ ਸੇਵਾ ਕਰਨ ਤੇ ਉਸ ਦਾ ਮਾਣ ਕਰਨ ਦੇ ਇੱਛੁਕ ਹਨ, ਉਹ ਸਾਰੇ ਇਸ ਵਿਚ ਜ਼ਰੂਰ ਹਾਜ਼ਰ ਹੋਣਗੇ। (ਲੂਕਾ 22:19) ਸਾਨੂੰ ਉਮੀਦ ਹੈ ਕਿ 60 ਲੱਖ ਸਰਗਰਮ ਗਵਾਹਾਂ ਤੋਂ ਇਲਾਵਾ, ਦਿਲਚਸਪੀ ਰੱਖਣ ਵਾਲਿਆਂ ਦੇ ਆਉਣ ਨਾਲ ਇਸ ਸਮਾਰੋਹ ਦੀ ਹਾਜ਼ਰੀ ਇਕ ਕਰੋੜ ਚਾਲੀ ਲੱਖ ਤੋਂ ਵੀ ਜ਼ਿਆਦਾ ਹੋ ਜਾਵੇਗੀ। ਆਪਣੇ ਸਵਰਗੀ ਪਿਤਾ ਦਾ ਮਾਣ ਕਰਨ ਦਾ ਇਹ ਕਿੰਨਾ ਵਧੀਆ ਮੌਕਾ ਹੈ! ਹਾਲਾਂਕਿ ਇਸ ਸਮਾਰੋਹ ਵਿਚ ਜ਼ਿਆਦਾ ਧਿਆਨ ਯਿਸੂ ਵੱਲ ਦਿੱਤਾ ਜਾਂਦਾ ਹੈ, ਪਰ ਜਦੋਂ ਅਸੀਂ ਉਸ ਦੇ ਕੰਮਾਂ ਕਰਕੇ ਉਸ ਦਾ ਮਾਣ ਤੇ ਆਦਰ ਕਰਦੇ ਹਾਂ, ਤਾਂ ਇਸ ਤੋਂ ਉਸ ਦੇ ਭੇਜਣ ਵਾਲੇ ਯਾਨੀ ਉਸ ਦੇ ਪਿਤਾ ਦੀ ਵੀ ਮਹਿਮਾ ਹੁੰਦੀ ਹੈ।—ਯੂਹੰ. 5:23.
6 ਅਸੀਂ ਇਸ ਖ਼ਾਸ ਸਮਾਰੋਹ ਵਿਚ ਕਿਵੇਂ ਯੋਗਦਾਨ ਪਾ ਸਕਦੇ ਹਾਂ? ਅਸੀਂ ਦਿਲਚਸਪੀ ਰੱਖਣ ਵਾਲੇ ਨਵੇਂ ਲੋਕਾਂ ਦੀ ਇਸ ਤੋਂ ਪੂਰਾ ਲਾਭ ਉਠਾਉਣ ਵਿਚ ਮਦਦ ਕਰ ਸਕਦੇ ਹਾਂ। ਉਨ੍ਹਾਂ ਨੂੰ ਸਮਾਰੋਹ ਵਿਚ ਆਉਣ ਲਈ ਉਤਸ਼ਾਹ ਦਿਓ ਤੇ ਜੇ ਲੋੜ ਪਵੇ, ਤਾਂ ਉਨ੍ਹਾਂ ਨੂੰ ਆਪਣੇ ਨਾਲ ਲਿਆਉਣ ਦਾ ਪ੍ਰਬੰਧ ਕਰੋ। ਭਾਸ਼ਣ ਦਾ ਮਕਸਦ ਸਮਝਾਓ। ਦੂਜਿਆਂ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਾਓ। ਹੋ ਸਕਦਾ ਹੈ ਕਿ ਉੱਥੇ ਉਹ ਜੋ ਕੁਝ ਦੇਖਣਗੇ ਤੇ ਸੁਣਨਗੇ, ਉਸ ਤੋਂ ਪ੍ਰੇਰਿਤ ਹੋ ਕੇ ਉਹ ਵੀ ਯਹੋਵਾਹ ਦੀ ਮਹਿਮਾ ਕਰਨ ਲਈ ਸਾਡੇ ਵਿਚ ਸ਼ਾਮਲ ਹੋ ਜਾਣ।
7 ਸਮਾਰਕ ਸਮਾਰੋਹ ਲੋਕਾਂ ਉੱਤੇ ਬਹੁਤ ਪ੍ਰਭਾਵ ਪਾ ਸਕਦਾ ਹੈ। ਇਕ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਇਹ ਤਜਰਬਾ ਸੀ: “ਆਪਣੇ ਗਿਰਜੇ ਵਿਚ ਮੈਂ ਬਹੁਤ ਵਾਰ ਬ੍ਰਹਮਭੋਜ (Communion) ਕੀਤਾ, ਪਰ ਤੁਹਾਡਾ ਸਮਾਰਕ ਸਮਾਰੋਹ ਤਾਂ ਬਿਲਕੁਲ ਹੀ ਵੱਖਰਾ ਹੈ। ਤੁਸੀਂ ਇਹ ਬਿਲਕੁਲ ਉਸੇ ਤਰ੍ਹਾਂ ਮਨਾਉਂਦੇ ਹੋ ਜਿੱਦਾਂ ਬਾਈਬਲ ਵਿਚ ਦੱਸਿਆ ਗਿਆ ਹੈ। ਮੈਂ ਸੋਚਦਾ ਹਾਂ ਕਿ ਸੱਚਾਈ ਤੁਹਾਡੇ ਕੋਲ ਹੀ ਹੈ।” ਉਹ ਬਾਕਾਇਦਾ ਸਭਾਵਾਂ ਵਿਚ ਆਉਣ ਲੱਗ ਪਿਆ ਤੇ ਛੇਤੀ ਹੀ ਉਸ ਨੇ ਬਪਤਿਸਮਾ ਲੈ ਲਿਆ।
8 ਤਰੱਕੀ ਕਰਨ ਵਿਚ ਨਵੇਂ ਲੋਕਾਂ ਦੀ ਮਦਦ ਕਰੋ: ਸਮਾਰਕ ਵਿਚ ਆਉਣ ਵਾਲੇ ਨਵੇਂ ਲੋਕਾਂ ਵੱਲ ਧਿਆਨ ਦਿਓ ਤੇ ਸਿੱਖੀਆਂ ਸੁਹਾਵਣੀਆਂ ਗੱਲਾਂ ਨੂੰ ਮੁੜ ਤਾਜ਼ਾ ਕਰਨ ਲਈ ਛੇਤੀ ਹੀ ਉਨ੍ਹਾਂ ਨੂੰ ਦੁਬਾਰਾ ਮਿਲੋ। ਉਨ੍ਹਾਂ ਨੂੰ ਦੂਜੀਆਂ ਸਭਾਵਾਂ ਬਾਰੇ ਦੱਸੋ, ਜਿੱਥੇ ਉਹ ਬਾਈਬਲ ਦਾ ਹੋਰ ਜ਼ਿਆਦਾ ਗਿਆਨ ਲੈ ਸਕਣਗੇ। ਗਿਆਨ ਕਿਤਾਬ ਦੇ 17ਵੇਂ ਅਧਿਆਇ, “ਪਰਮੇਸ਼ੁਰ ਦੇ ਲੋਕਾਂ ਦੇ ਦਰਮਿਆਨ ਸੁਰੱਖਿਆ ਪ੍ਰਾਪਤ ਕਰੋ” ਦੀ ਚਰਚਾ ਕਰ ਕੇ ਉਨ੍ਹਾਂ ਨੂੰ ਦੱਸੋ ਕਿ ਕਲੀਸਿਯਾ ਦੇ ਕਿਹੜੇ ਵੱਖੋ-ਵੱਖਰੇ ਅਧਿਆਤਮਿਕ ਪ੍ਰਬੰਧਾਂ ਤੋਂ ਉਹ ਲਾਭ ਉਠਾ ਸਕਦੇ ਹਨ। ਉਨ੍ਹਾਂ ਨੂੰ ਸਾਡਾ ਭਾਈਚਾਰਾ (ਅੰਗ੍ਰੇਜ਼ੀ) ਵਿਡਿਓ ਦਿਖਾਉਣ ਦਾ ਪ੍ਰਬੰਧ ਕਰੋ ਤਾਂਕਿ ਉਹ ਯਹੋਵਾਹ ਦੇ ਲੋਕਾਂ ਦੀ ਏਕਤਾ, ਖ਼ੁਸ਼ੀ ਤੇ ਜੋਸ਼ ਨੂੰ ਆਪਣੀ ਅੱਖੀਂ ਦੇਖ ਸਕਣ!
9 ਦਿਲਚਸਪੀ ਰੱਖਣ ਵਾਲਿਆਂ ਲਈ ਇਹ ਸਿੱਖਣਾ ਜ਼ਰੂਰੀ ਹੈ ਕਿ ਉਹ ਯਹੋਵਾਹ ਦਾ ਮਾਣ ਤੇ ਆਦਰ ਕਿੱਦਾਂ ਕਰ ਸਕਦੇ ਹਨ। ਉਨ੍ਹਾਂ ਨੂੰ ਸਮਝਾਓ ਕਿ ਜਦੋਂ ਅਸੀਂ ਉਸ ਨੂੰ ਦਿਲੋਂ ਪ੍ਰਾਰਥਨਾ ਕਰਦੇ ਹਾਂ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ ਅਤੇ ਇਹ ਸਾਨੂੰ ਲਗਾਤਾਰ ਅਧਿਆਤਮਿਕ ਤਾਜ਼ਗੀ ਦਿੰਦੀ ਹੈ। (1 ਯੂਹੰ. 5:14) ਮੰਗ ਬਰੋਸ਼ਰ ਦੇ ਅਧਿਆਇ 8 ਤੋਂ 12 ਨੂੰ ਵਰਤਦੇ ਹੋਏ ਸਮਝਾਓ ਕਿ ਕਿਸ ਤਰ੍ਹਾਂ ਦਾ ਆਚਰਣ ਰੱਖਣ ਨਾਲ ਅਸੀਂ ਯਹੋਵਾਹ ਦਾ ਮਾਣ ਕਰਦੇ ਹਾਂ। ਯਹੋਵਾਹ ਦੇ ਗਵਾਹ (ਅੰਗ੍ਰੇਜ਼ੀ) ਬਰੋਸ਼ਰ ਦੇ ਸਫ਼ੇ 30-1 ਦੀ ਚਰਚਾ ਕਰਦੇ ਹੋਏ ਨਵੇਂ ਵਿਅਕਤੀਆਂ ਨੂੰ ਕਹੋ ਕਿ ਉਹ ਯਹੋਵਾਹ ਦਾ ਮਾਣ ਕਰਨ ਲਈ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਬਾਰੇ ਸੋਚਣ।
10 ਯਿਸੂ ਦੇ ਬਲੀਦਾਨ ਲਈ ਅਤੇ ਉਸ ਦੇ ਚੇਲਿਆਂ ਵਜੋਂ ਸੇਵਾ ਕਰਨ ਦੇ ਵਿਸ਼ੇਸ਼-ਸਨਮਾਨ ਲਈ ਕਦਰਦਾਨੀ ਦਿਖਾਉਣ ਨਾਲ ਅਸੀਂ ਆਪਣੇ ਪਿਤਾ ਦਾ ਮਾਣ ਕਰਦੇ ਹਾਂ ਤੇ ਦੂਜਿਆਂ ਲਈ ਬਰਕਤਾਂ ਦਾ ਜ਼ਰੀਆ ਬਣਦੇ ਹਾਂ। ਯਿਸੂ ਨੇ ਵਾਅਦਾ ਕੀਤਾ ਸੀ: “ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹ ਦਾ ਆਦਰ ਕਰੇਗਾ।”—ਯੂਹੰ. 12:26.