ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 7/01 ਸਫ਼ਾ 6
  • ਭਲਾ ਕਰੋ, ਤਾਂ ਤੁਹਾਡੀ ਸੋਭਾ ਹੋਵੇਗੀ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਭਲਾ ਕਰੋ, ਤਾਂ ਤੁਹਾਡੀ ਸੋਭਾ ਹੋਵੇਗੀ!
  • ਸਾਡੀ ਰਾਜ ਸੇਵਕਾਈ—2001
  • ਮਿਲਦੀ-ਜੁਲਦੀ ਜਾਣਕਾਰੀ
  • “ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਹਮੇਸ਼ਾ ਨੇਕ ਰੱਖੋ”
    ਸਾਡੀ ਰਾਜ ਸੇਵਕਾਈ—2014
  • ਚੰਗਾ ਚਾਲ-ਚਲਣ ਜੋ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ
    ਸਾਡੀ ਰਾਜ ਸੇਵਕਾਈ—2013
  • ਸਾਡੇ ਜ਼ਿਲ੍ਹਾ ਸੰਮੇਲਨ—ਸੱਚਾਈ ਬਾਰੇ ਜ਼ਬਰਦਸਤ ਗਵਾਹੀ
    ਸਾਡੀ ਰਾਜ ਸੇਵਕਾਈ—2012
  • ਯਹੋਵਾਹ ਵੱਲੋਂ ਤਿੰਨ ਦਿਨਾਂ ਲਈ ਬਰਕਤਾਂ
    2011 ਸਾਡੀ ਰਾਜ ਸੇਵਕਾਈ—2011
ਹੋਰ ਦੇਖੋ
ਸਾਡੀ ਰਾਜ ਸੇਵਕਾਈ—2001
km 7/01 ਸਫ਼ਾ 6

ਭਲਾ ਕਰੋ, ਤਾਂ ਤੁਹਾਡੀ ਸੋਭਾ ਹੋਵੇਗੀ!

1 “ਉਨ੍ਹਾਂ ਵਿਚ ਬੜੀ ਸ਼ਾਂਤੀ ਹੈ ਜੋ ਮੈਂ ਕਦੇ ਵੀ ਦੂਜੇ ਲੋਕਾਂ ਵਿਚ ਨਹੀਂ ਦੇਖੀ।” “ਇਸ ਗਰੁੱਪ ਦੇ ਇੱਥੇ ਆਉਣ ਨਾਲ ਸਾਨੂੰ ਬੜੀ ਖ਼ੁਸ਼ੀ ਹੋਈ।” ਇੱਦਾਂ ਦੀਆਂ ਕਈ ਚੰਗੀਆਂ ਟਿੱਪਣੀਆਂ ਪਿਛਲੇ ਸਾਲ ਦੇ ਜ਼ਿਲ੍ਹਾ ਸੰਮੇਲਨਾਂ ਤੋਂ ਬਾਅਦ ਸਾਨੂੰ ਸੁਣਨ ਨੂੰ ਮਿਲੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਕ ਸੰਗਠਨ ਵਜੋਂ ਸਾਡੀ ਕਿੰਨੀ ਨੇਕਨਾਮੀ ਹੈ। (ਕਹਾ. 27:2; 1 ਕੁਰਿੰ. 4:9) ਅਸਲ ਵਿਚ, ਇਸ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ। (ਮੱਤੀ 5:16) ਇਸ ਸਾਲ ਦੇ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਜ਼ਿਲ੍ਹਾ ਸੰਮੇਲਨ ਵਿਚ ਹੁਣ ਸਾਡੇ ਕੋਲ ਪਰਮੇਸ਼ੁਰ ਦੀ ਵਡਿਆਈ ਕਰਨ ਦਾ ਇਕ ਹੋਰ ਵਧੀਆ ਮੌਕਾ ਹੈ।

2 ਹਰ ਸਾਲ ਸਾਨੂੰ ਸੰਮੇਲਨਾਂ ਦੇ ਸਮੇਂ ਸਹੀ ਚਾਲ-ਚਲਣ ਰੱਖਣ ਸੰਬੰਧੀ ਕੁਝ ਗੱਲਾਂ ਯਾਦ ਕਰਾਈਆਂ ਜਾਂਦੀਆਂ ਹਨ। ਕਿਉਂ? ਕਿਉਂਕਿ ਦੁਨੀਆਂ ਦੇ ਤੌਰ-ਤਰੀਕਿਆਂ, ਕੱਪੜਿਆਂ ਅਤੇ ਰਵੱਈਏ ਦਾ ਮਿਆਰ ਡਿੱਗਦਾ ਜਾ ਰਿਹਾ ਹੈ ਜਿਸ ਕਰਕੇ ਅਸੀਂ ਦੁਨੀਆਂ ਦੀ ਨਕਲ ਨਹੀਂ ਕਰਨਾ ਚਾਹੁੰਦੇ। ਅਸੀਂ ਆਪਣੀ ਚੰਗੀ ਨੇਕਨਾਮੀ ਨੂੰ ਵਿਗਾੜਨਾ ਨਹੀਂ ਚਾਹੁੰਦੇ। (ਅਫ਼. 2:2; 4:17) ਆਓ ਆਪਾਂ ਹੇਠ ਦਿੱਤੀਆਂ ਸਲਾਹਾਂ ਨੂੰ ਧਿਆਨ ਵਿਚ ਰੱਖੀਏ।

3 ਹੋਟਲਾਂ ਵਿਚ ਭਲਾ ਕਰੋ: ਅਸੀਂ ਈਮਾਨਦਾਰ ਲੋਕਾਂ ਵਜੋਂ ਜਾਣੇ ਜਾਂਦੇ ਹਾਂ। (ਇਬ. 13:18) ਇਸ ਲਈ, ਸਾਨੂੰ ਸੱਚ-ਸੱਚ ਦੱਸਣਾ ਚਾਹੀਦਾ ਹੈ ਕਿ ਹੋਟਲ ਵਿਚ ਸਾਡੇ ਕਮਰੇ ਵਿਚ ਕਿੰਨੇ ਲੋਕ ਠਹਿਰ ਰਹੇ ਹਨ। ਜੇ ਇਜਾਜ਼ਤ ਨਹੀਂ ਹੈ, ਤਾਂ ਸਾਨੂੰ ਕਮਰੇ ਵਿਚ ਖਾਣਾ ਨਹੀਂ ਬਣਾਉਣਾ ਚਾਹੀਦਾ। ਇਕ ਮੈਨੇਜਰ ਨੇ ਟਿੱਪਣੀ ਕੀਤੀ ਕਿ ਉਸ ਨੇ ਇਸ ਲਈ ਯਹੋਵਾਹ ਦੇ ਗਵਾਹਾਂ ਨੂੰ ਘੱਟ ਕਿਰਾਏ ਤੇ ਕਮਰੇ ਦਿੱਤੇ ਕਿਉਂਕਿ ਉਹ ਤੌਲੀਏ ਚੋਰੀ ਨਹੀਂ ਕਰਦੇ। ਉਹ ਜਾਣਦਾ ਹੈ ਕਿ ਉਹ ਕਮਰਿਆਂ ਦੀ ਚੰਗੀ ਦੇਖ-ਭਾਲ ਕਰਨਗੇ। ਅਸੀਂ “ਨਿਸ਼ਾਨੀ” ਵਜੋਂ ਹੋਟਲ ਦੀ ਕੋਈ ਚੀਜ਼ ਨਹੀਂ ਚੁੱਕਾਂਗੇ। ਇਸ ਦੀ ਬਜਾਇ, ਜਿੱਥੇ ਰਿਵਾਜ ਹੈ, ਉੱਥੇ ਹੋਟਲ ਦੀਆਂ ਸੇਵਾਵਾਂ ਦੀ ਕਦਰਦਾਨੀ ਦਿਖਾਉਣ ਲਈ ਉਚਿਤ ਟਿਪ ਦਿਓ। ਹੋਟਲ ਦੇ ਕਰਮਚਾਰੀਆਂ ਨਾਲ ਹਮੇਸ਼ਾ ਮਿਲਣਸਾਰ ਹੋਵੋ ਤੇ ਧੀਰਜ ਨਾਲ ਪੇਸ਼ ਆਓ।

4 ਜਦੋਂ ਸਾਡੇ ਬੱਚੇ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਨ ਅਤੇ ਕਹਿਣਾ ਮੰਨਦੇ ਹਨ, ਤਾਂ ਦੂਜੇ ਲੋਕਾਂ ਉੱਤੇ ਇਸ ਦਾ ਚੰਗਾ ਪ੍ਰਭਾਵ ਪੈਂਦਾ ਹੈ। (ਅਫ਼. 6:1, 2) ਮਾਪਿਓ, ਕਿਰਪਾ ਕਰ ਕੇ ਆਪਣੇ ਬੱਚਿਆਂ ਤੇ ਨਿਗਰਾਨੀ ਰੱਖੋ ਤਾਂਕਿ ਉਹ ਦੂਜਿਆਂ ਨੂੰ ਪਰੇਸ਼ਾਨ ਨਾ ਕਰਨ, ਉਦੋਂ ਵੀ ਜਦੋਂ ਉਹ ਸਵੀਮਿੰਗ ਪੂਲ ਜਾਂ ਦੂਜੀਆਂ ਮਨੋਰੰਜਨ ਦੀਆਂ ਸਹੂਲਤਾਂ ਦੀ ਵਰਤੋਂ ਕਰਦੇ ਹਨ। ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਜ਼ੋਰ ਨਾਲ ਦਰਵਾਜ਼ਾ ਨਾ ਬੰਦ ਕਰਨ ਜਾਂ ਉੱਚੀ-ਉੱਚੀ ਰੌਲਾ ਨਾ ਪਾਉਣ, ਖ਼ਾਸਕਰ ਰਾਤ ਨੂੰ।

5 ਅਸੀਂ ਹੋਟਲ ਵਿਚ ਠਹਿਰੇ ਦੂਜੇ ਲੋਕਾਂ ਦਾ ਖ਼ਿਆਲ ਕਰਨ ਦੁਆਰਾ ਵੀ ਭਲਾ ਕਰ ਸਕਦੇ ਹਾਂ ਜੋ ਗਵਾਹ ਨਹੀਂ ਹਨ। ਕੁਝ ਹੋਟਲਾਂ ਨੇ ਸ਼ਿਕਾਇਤ ਕੀਤੀ ਹੈ ਕਿ ਸੰਮੇਲਨ ਲਈ ਆਉਣ ਵਾਲੇ ਲੋਕ ਆਪਣੇ ਕੂਲਰਾਂ ਨੂੰ ਭਰਨ ਲਈ ਆਈਸ-ਮਸ਼ੀਨਾਂ ਵਿੱਚੋਂ ਸਾਰੀ ਬਰਫ਼ ਵਰਤ ਲੈਂਦੇ ਹਨ। ਇਸੇ ਤਰ੍ਹਾਂ, ਹੋਟਲਾਂ ਵਿਚ ਦਿੱਤੇ ਜਾਂਦੇ ਮੁਫ਼ਤ ਖਾਣੇ ਨੂੰ ਬਾਅਦ ਵਿਚ ਖਾਣ ਲਈ ਡੱਬਿਆਂ ਵਿਚ ਭਰਨਾ ਜਾਂ ਬਾਅਦ ਵਿਚ ਪੀਣ ਲਈ ਕੌਫ਼ੀ ਨਾਲ ਫਲਾਸਕਾਂ ਨੂੰ ਭਰਨਾ ਚੰਗੀ ਗੱਲ ਨਹੀਂ ਹੈ। ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਹੋਟਲ ਦੇ ਨਿਯਮ ਸਾਡੇ ਤੇ ਲਾਗੂ ਨਹੀਂ ਹੁੰਦੇ।

6 ਸੰਮੇਲਨ ਦੀ ਥਾਂ ਤੇ ਭਲਾ ਕਰੋ: ਇਹ ਦੇਖਿਆ ਗਿਆ ਹੈ ਕਿ ਕੁਝ ਭੈਣ-ਭਰਾ ਸੇਵਾਦਾਰਾਂ ਨੂੰ ਸਹਿਯੋਗ ਨਹੀਂ ਦਿੰਦੇ, ਸਗੋਂ ਉਨ੍ਹਾਂ ਨਾਲ ਗ਼ੈਰ-ਮਸੀਹੀ ਢੰਗ ਨਾਲ ਬੋਲਦੇ ਹਨ। ਭਰਾਵਾਂ ਦੀਆਂ ਹਿਦਾਇਤਾਂ ਉੱਤੇ ਨਾ ਚੱਲਣ ਅਤੇ ਉਸ ਜਗ੍ਹਾ ਉੱਤੇ ਕਾਰਾਂ ਖੜ੍ਹੀਆਂ ਕਰਨ ਕਰਕੇ ਜਿੱਥੇ ਕਾਨੂੰਨੀ ਤੌਰ ਤੇ ਮਨਾਹੀ ਹੈ, ਕੁਝ ਭੈਣ-ਭਰਾਵਾਂ ਦੀਆਂ ਕਾਰਾਂ ਪੁਲਸ ਚੁੱਕ ਕੇ ਲੈ ਗਈ। ਯਕੀਨਨ, ਪਹਿਲਾਂ-ਮੈਂ ਵਾਲਾ ਰਵੱਈਆ ਰੱਖਣ ਵਾਲੇ ਵਿਅਕਤੀ ਨੂੰ ਭਲਾ ਕਰਨ ਵਾਲਾ ਵਿਅਕਤੀ ਨਹੀਂ ਕਿਹਾ ਜਾ ਸਕਦਾ ਹੈ ਤੇ ਨਾ ਹੀ ਇਸ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ। ਇਸ ਲਈ ਆਓ ਆਪਾਂ ਪਿਆਰ ਕਰਨ ਵਾਲੇ, ਧੀਰਜ ਰੱਖਣ ਵਾਲੇ ਅਤੇ ਸਹਿਯੋਗੀ ਬਣੀਏ।—ਗਲਾ. 5:22, 23, 25.

7 ਜਦੋਂ ਸਵੇਰੇ 8:00 ਵਜੇ ਹਾਲ ਦੇ ਦਰਵਾਜ਼ੇ ਖੁੱਲ੍ਹਦੇ ਹਨ, ਤਾਂ ਦੇਖਿਆ ਗਿਆ ਹੈ ਕਿ ਕੁਝ ਭੈਣ-ਭਰਾ “ਸਭ ਤੋਂ ਵਧੀਆ” ਸੀਟਾਂ ਲੈਣ ਲਈ ਭੱਜਦੇ ਹਨ ਅਤੇ ਦੂਜਿਆਂ ਨੂੰ ਧੱਕਾ ਦੇ ਕੇ ਜਾਂ ਮੋਢਾ ਮਾਰ ਕੇ ਅੱਗੇ ਲੰਘ ਜਾਂਦੇ ਹਨ। ਉਨ੍ਹਾਂ ਦੇ ਇਸ ਤਰ੍ਹਾਂ ਦੇ ਰਵੱਈਏ ਕਰਕੇ ਕਈ ਭੈਣ-ਭਰਾਵਾਂ ਨੂੰ ਸੱਟਾਂ ਲੱਗੀਆਂ ਹਨ। ਦੁਪਹਿਰ ਨੂੰ ਖਾਣ ਵਾਸਤੇ ਹਲਕਾ ਖਾਣਾ ਲਿਆਉਣ ਦਾ ਸੁਝਾਅ ਦਿੱਤਾ ਗਿਆ ਹੈ, ਪਰ ਵੱਡੀ ਮਾਤਰਾ ਵਿਚ ਖਾਣਾ ਪਰੋਸਣਾ ਉਚਿਤ ਨਹੀਂ ਹੈ। ਇਸ ਤਰ੍ਹਾਂ ਕਰਨ ਨਾਲ ਲੱਗੇਗਾ ਕਿ ਜਿੱਦਾਂ ਅਸੀਂ ਪਿਕਨਿਕ ਮਨਾ ਰਹੇ ਹਾਂ ਜਾਂ ਪਾਰਟੀ ਕਰ ਰਹੇ ਹਾਂ।

8 ਆਪਣੇ ਪਹਿਰਾਵੇ ਰਾਹੀਂ ਭਲਾ ਕਰੋ: ਪਿਛਲੇ ਸਾਲ ਦੇ ਇਕ ਜ਼ਿਲ੍ਹਾ ਸੰਮੇਲਨ ਤੋਂ ਬਾਅਦ, ਇਕ ਮਹਾਂਨਗਰ ਵਿਚ ਇਕ ਵੱਡੀ ਅਖ਼ਬਾਰ ਦੇ ਐਡੀਟਰ ਨੇ ਲਿਖਿਆ: “ਗਵਾਹਾਂ ਵਿਚ ਮੈਨੂੰ ਜੋ ਸਭ ਤੋਂ ਵਧੀਆ ਗੱਲ ਲੱਗੀ ਉਹ ਸੀ ਉਨ੍ਹਾਂ ਦਾ ਵਤੀਰਾ। ਇੰਨੇ ਸਾਰੇ ਲੋਕਾਂ ਨੂੰ ਇੱਜ਼ਤ ਨਾਲ ਪੇਸ਼ ਆਉਂਦੇ ਦੇਖ ਕੇ ਕਿੰਨੀ ਤਾਜ਼ਗੀ ਮਿਲੀ! ਵੱਖੋ-ਵੱਖਰੀਆਂ ਨਸਲਾਂ ਤੇ ਜਾਤੀਆਂ ਦੇ ਸੈਂਕੜੇ ਹੀ ਲੋਕ ਸ਼ਾਂਤੀ ਨਾਲ ਹਾਲ ਵਿਚ ਆ ਰਹੇ ਸਨ ਤੇ ਉਨ੍ਹਾਂ ਨੇ ਬਹੁਤ ਹੀ ਵਧੀਆ ਕੱਪੜੇ ਪਾਏ ਹੋਏ ਸਨ। ਇਸ ਹਾਲ ਵਿਚ ਆਉਣ ਵਾਲੇ ਦੂਜੇ ਲੋਕਾਂ ਨਾਲੋਂ ਇਨ੍ਹਾਂ ਦਾ ਵਤੀਰਾ ਬਿਲਕੁਲ ਵੱਖਰਾ ਸੀ। ਦਰਅਸਲ ਗਵਾਹਾਂ ਅਤੇ ਜ਼ਿਆਦਾਤਰ ਆਮ ਲੋਕਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਲੋਕਾਂ ਦੇ ਵਤੀਰੇ ਵਿਚ ਆਮ ਤੌਰ ਤੇ ਰੁੱਖਾਪਣ ਦੇਖਿਆ ਜਾਂਦਾ ਹੈ। . . . ਸੱਚ-ਮੁੱਚ, ਗਵਾਹਾਂ ਦੀ ਭੀੜ ਨੂੰ ਦੇਖ ਕੇ ਤਾਜ਼ਗੀ ਮਿਲਦੀ ਹੈ।” ਆਓ ਅਸੀਂ ਕਦੇ ਵੀ ਆਪਣੇ ਪਹਿਰਾਵੇ ਜਾਂ ਚਾਲ-ਚਲਣ ਦੁਆਰਾ ਕਿਸੇ ਵੀ ਤਰੀਕੇ ਨਾਲ ਸੰਮੇਲਨ ਦੇ ਅਧਿਆਤਮਿਕ ਮਾਹੌਲ ਨੂੰ ਨਾ ਵਿਗਾੜੀਏ।—ਫ਼ਿਲਿ. 1:10; 1 ਤਿਮੋ. 2:9, 10.

9 ਬਪਤਿਸਮੇ ਸਮੇਂ ਭਲਾ ਕਰੋ: ਬਪਤਿਸਮਾ ਲੈਣ ਵਾਲੇ ਉਮੀਦਵਾਰਾਂ ਨੂੰ ਇਸ ਮੌਕੇ ਉੱਤੇ ਬਹੁਤ ਹੀ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਢੁਕਵੇਂ ਕੱਪੜੇ ਪਾਉਣ ਨਾਲ ਉਮੀਦਵਾਰ ਦਿਖਾਉਣਗੇ ਕਿ ਉਹ ਇਸ ਮੌਕੇ ਦੀ ਪਵਿੱਤਰਤਾ ਦੀ ਕਦਰ ਕਰਦੇ ਹਨ। ਬਾਈਬਲ ਸਟੱਡੀ ਕਰਾ ਰਹੇ ਭੈਣ-ਭਰਾਵਾਂ ਲਈ ਇਹ ਚੰਗੀ ਗੱਲ ਹੋਵੇਗੀ ਕਿ ਉਹ ਸੰਮੇਲਨ ਵਿਚ ਜਾਣ ਤੋਂ ਪਹਿਲਾਂ ਆਪਣੇ ਵਿਦਿਆਰਥੀਆਂ ਨਾਲ 1 ਅਪ੍ਰੈਲ 1995 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿੱਚੋਂ “ਪਾਠਕਾਂ ਵੱਲੋਂ ਸਵਾਲ” ਦੀ ਚਰਚਾ ਕਰਨ।

10 ਸਾਡਾ ਸ਼ਿਸ਼ਟਾਚਾਰ ਅਤੇ ਚੰਗਾ ਆਚਰਣ ਸਾਡੇ ਮਸੀਹੀ ਵਿਸ਼ਵਾਸਾਂ ਦੀ ਗਵਾਹੀ ਦਿੰਦਾ ਹੈ ਅਤੇ ਨੇਕਦਿਲ ਲੋਕਾਂ ਲਈ ਸੱਚਾਈ ਨੂੰ ਪਛਾਣਨਾ ਆਸਾਨ ਬਣਾਉਂਦਾ ਹੈ। ਇਸ ਲਈ, ਆਓ ਆਪਾਂ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਜ਼ਿਲ੍ਹਾ ਸੰਮੇਲਨ ਵਿਚ ‘ਭਲਾ ਕਰੀਏ’ ਅਤੇ ਆਪਣੀ ਸੋਭਾ ਕਰਾਈਏ।—ਰੋਮੀ. 13:3.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ