ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਕ.-ਦਸ.
“ਸਾਡੇ ਸਮਾਜ ਵਿਚ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਪਰਿਵਾਰ ਵਿਚ ਪਹਿਲਾਂ ਵਰਗਾ ਪਿਆਰ ਨਹੀਂ ਰਿਹਾ। ਪਿਆਰ ਨਾ ਹੋਣ ਕਰਕੇ ਘਰ ਦੇ ਮੈਂਬਰਾਂ ਦਾ ਹਾਲ ਬਹੁਤ ਮਾੜਾ ਹੋ ਸਕਦਾ ਹੈ ਜਿਵੇਂ ਇਸ ਰਸਾਲੇ ਦੇ ਪਹਿਲੇ ਸਫ਼ੇ ਉੱਤੇ ਦਿੱਤੀ ਗਈ ਤਸਵੀਰ ਵਿਚ ਦਿਖਾਇਆ ਗਿਆ ਹੈ। ਇਸ ਅੰਕ ਵਿਚਲੇ ਲੇਖਾਂ ਨੇ ਮੇਰੀ ਇਹ ਜਾਣਨ ਵਿਚ ਮਦਦ ਕੀਤੀ ਹੈ ਕਿ ਮੈਂ ਆਪਣੇ ਪਰਿਵਾਰ ਵਿਚ ਪਿਆਰ ਨੂੰ ਕਿਵੇਂ ਬਰਕਰਾਰ ਰੱਖ ਸਕਦਾ ਹਾਂ। [1 ਕੁਰਿੰਥੀਆਂ 13:1-3 ਪੜ੍ਹੋ ਤੇ ਜਵਾਬ ਦੀ ਉਡੀਕ ਕਰੋ।] ਇਨ੍ਹਾਂ ਲੇਖਾਂ ਵਿਚ ਹੋਰ ਕਈ ਫ਼ਾਇਦੇਮੰਦ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਤੁਹਾਨੂੰ ਖ਼ੁਸ਼ੀ ਹੋਵੇਗੀ।”
ਪਹਿਰਾਬੁਰਜ 15 ਅਕ.
“ਦੁਨੀਆਂ ਨੂੰ ਬਿਹਤਰ ਅਤੇ ਖ਼ੁਸ਼ਹਾਲ ਬਣਾਉਣ ਲਈ ਕੀ ਕਰਨ ਦੀ ਲੋੜ ਹੈ? [ਜਵਾਬ ਲਈ ਸਮਾਂ ਦਿਓ।] ਲੋਕਾਂ ਨੇ ਹਾਲਾਤਾਂ ਨੂੰ ਸੁਧਾਰਨ ਲਈ ਅਲੱਗ-ਅਲੱਗ ਸਰਕਾਰਾਂ ਨੂੰ ਅਜ਼ਮਾ ਕੇ ਦੇਖਿਆ ਹੈ। ਪਰ ਜ਼ਰਾ ਇਸ ਗੱਲ ਵੱਲ ਧਿਆਨ ਦਿਓ ਕਿ ਪਰਮੇਸ਼ੁਰ ਦਾ ਇਸ ਬਾਰੇ ਕੀ ਖ਼ਿਆਲ ਹੈ। [ਯਿਰਮਿਯਾਹ 10:23 ਪੜ੍ਹੋ।] ਇਹ ਲੇਖ ‘ਸੰਸਾਰ ਨੂੰ ਕੌਣ ਸੁਖੀ ਬਣਾਵੇਗਾ?’ ਬਾਰੇ ਦੱਸਦਾ ਹੈ ਜੋ ਕਿ ਜਲਦੀ ਹੀ ਆਉਣ ਵਾਲੀ ਹੈ।”
ਜਾਗਰੂਕ ਬਣੋ! ਅਕ.-ਦਸ.
“ਤੁਸੀਂ ਸਹਿਮਤ ਹੋਵੋਗੇ ਕਿ ਅਸੀਂ ਹਿੰਸਕ ਸਮਿਆਂ ਵਿਚ ਰਹਿੰਦੇ ਹਾਂ। [ਜਵਾਬ ਜਾਣਨ ਤੋਂ ਬਾਅਦ 2 ਤਿਮੋਥਿਉਸ 3:3 ਪੜ੍ਹੋ।] ਪਰਿਵਾਰ ਦੇ ਜੀਅ ਵੀ ਅਕਸਰ ਇਕ-ਦੂਜੇ ਨਾਲ “ਕਰੜੇ” ਜਾਂ ਵਹਿਸ਼ੀ ਤਰੀਕੇ ਨਾਲ ਪੇਸ਼ ਆਉਂਦੇ ਹਨ। ਇਹ ਲੇਖ “ਮਾਰੀਆਂ-ਕੁੱਟੀਆਂ ਔਰਤਾਂ ਲਈ ਮਦਦ” ਸਾਨੂੰ ਇਕ ਆਸ਼ਾ ਦਾ ਸੰਦੇਸ਼ ਦਿੰਦਾ ਹੈ। ਤੁਸੀਂ ਸ਼ਾਇਦ ਅਜਿਹੀ ਕਿਸੇ ਔਰਤ ਨੂੰ ਜਾਣਦੇ ਹੋਵੋਗੇ ਜਿਸ ਨਾਲ ਤੁਸੀਂ ਇਹ ਲੇਖ ਸਾਂਝਾ ਕਰ ਸਕਦੇ ਹੋ।”
ਪਹਿਰਾਬੁਰਜ 1 ਨਵ.
ਕਿਸੇ ਚਿੰਤਾਜਨਕ ਖ਼ਬਰ ਦਾ ਜ਼ਿਕਰ ਕਰਨ ਤੋਂ ਬਾਅਦ ਪੁੱਛੋ: “ਲੋਕ ਕਿਉਂ ਅਜਿਹੇ ਬੁਰੇ ਕੰਮ ਕਰਦੇ ਹਨ? ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੀ ਬੁਰਾ ਹੈ ਤੇ ਕੀ ਭਲਾ, ਪਰ ਲੋਕ ਫਿਰ ਵੀ ਬੁਰੇ ਕੰਮ ਕਰਦੇ ਹਨ। ਕਿਉਂ? [ਜਵਾਬ ਜਾਣਨ ਤੋਂ ਬਾਅਦ ਪਰਕਾਸ਼ ਦੀ ਪੋਥੀ 12:9 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਆਪਣੀ ਜ਼ਮੀਰ ਦੀ ਰਾਖੀ ਕਰਨ ਨਾਲ ਅਸੀਂ ਕਿਵੇਂ ਆਪਣਾ ਬਚਾਅ ਕਰ ਸਕਦੇ ਹਾਂ।”