ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਅਕ.
“ਬਹੁਤ ਸਾਰੇ ਲੋਕ ਮੰਨਦੇ ਹਨ ਕਿ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਪੜ੍ਹਨਾ-ਲਿਖਣਾ ਬਹੁਤ ਜ਼ਰੂਰੀ ਹੈ। ਪਰ ਕੀ ਅੱਜ ਸਾਨੂੰ ਇਹੋ ਜਿਹੀ ਸਿੱਖਿਆ ਮਿਲ ਸਕਦੀ ਜੋ ਸਾਨੂੰ ਚੰਗਾ ਇਨਸਾਨ ਬਣਾ ਸਕੇ ਅਤੇ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਵਿਚ ਸਾਡੀ ਮਦਦ ਕਰ ਸਕੇ? [ਜਵਾਬ ਲਈ ਸਮਾਂ ਦਿਓ। ਫਿਰ ਰੋਮੀਆਂ 12:2 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਅਸੀਂ ਉੱਤਮ ਸਿੱਖਿਆ ਕਿਵੇਂ ਲੈ ਸਕਦੇ ਹਾਂ।”
ਜਾਗਰੂਕ ਬਣੋ! ਅਕ.-ਦਸੰ.
“ਕੀ ਤੁਹਾਨੂੰ ਇਹ ਸੁਣ ਕੇ ਹੈਰਾਨੀ ਨਹੀਂ ਹੁੰਦੀ ਕਿ ਕਈ ਲੋਕ ਚੰਦ ਅਤੇ ਮੰਗਲ ਗ੍ਰਹਿ ਉੱਤੇ ਦੁਨੀਆਂ ਵਸਾਉਣ ਦੀ ਗੱਲ ਕਰ ਰਹੇ ਹਨ, ਜਦ ਕਿ ਬਹੁਤ ਸਾਰੇ ਗ਼ਰੀਬ ਲੋਕਾਂ ਕੋਲ ਰਹਿਣ ਲਈ ਚੱਜ ਦੀ ਜਗ੍ਹਾ ਵੀ ਨਹੀਂ ਹੈ? [ਜਵਾਬ ਲਈ ਸਮਾਂ ਦਿਓ, ਫਿਰ ਯਸਾਯਾਹ 65:21, 22 ਪੜ੍ਹੋ।] ਜਾਗਰੂਕ ਬਣੋ! ਦਾ ਇਹ ਅੰਕ ਦੱਸਦਾ ਹੈ ਕਿ ਆਪਣੇ ਸਿਰਜਣਹਾਰ ਦੇ ਇਸ ਵਾਅਦੇ ਉੱਤੇ ਕਿਉਂ ਭਰੋਸਾ ਰੱਖਿਆ ਜਾ ਸਕਦਾ ਹੈ।”
ਪਹਿਰਾਬੁਰਜ 1 ਨਵੰ.
“ਬਹੁਤ ਸਾਰੇ ਲੋਕ ਅਨਿਆਂ ਕਰਕੇ ਬਹੁਤ ਦੁਖੀ ਹਨ। ਕੀ ਤੁਹਾਨੂੰ ਲੱਗਦਾ ਕਿ ਕੋਈ ਇਸ ਦੁਨੀਆਂ ਨੂੰ ਬਦਲ ਸਕਦਾ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੁਨੀਆਂ ਨੂੰ ਬਦਲਣ ਦੇ ਰਾਹ ਵਿਚ ਆਉਂਦੀਆਂ ਕੁਝ ਰੁਕਾਵਟਾਂ ਬਾਰੇ ਦੱਸਿਆ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਕੌਣ ਦੂਰ ਕਰੇਗਾ ਅਤੇ ਉਹ ਦੁਨੀਆਂ ਵਿਚ ਕਿਵੇਂ ਸ਼ਾਂਤੀ ਤੇ ਸੁਰੱਖਿਆ ਲਿਆਵੇਗਾ।” ਜ਼ਬੂਰਾਂ ਦੀ ਪੋਥੀ 72:12-14 ਪੜ੍ਹੋ।
ਜਾਗਰੂਕ ਬਣੋ! ਅਕ.-ਦਸੰ.
“ਦੁਨੀਆਂ ਭਰ ਵਿਚ ਸੋਨੇ ਦੇ ਗਹਿਣਿਆਂ ਦੀ ਬਹੁਤ ਮੰਗ ਹੈ। ਕੀ ਤੁਸੀਂ ਜਾਣਨਾ ਚਾਹੋਗੇ ਕਿ ਸੋਨਾ ਕਿੱਥੇ ਪਾਇਆ ਜਾਂਦਾ ਹੈ? [ਸਫ਼ਾ 26 ਉੱਤੇ ਡੱਬੀ ਦਿਖਾਓ।] ਇਸ ਲੇਖ ਵਿਚ ਸਿਰਫ਼ ਇਹੀ ਨਹੀਂ ਦੱਸਿਆ ਗਿਆ ਕਿ ਸੋਨਾ ਕਿੱਥੇ ਮਿਲਦਾ ਹੈ, ਸਗੋਂ ਇਸ ਦੇ ਵੱਖਰੇ-ਵੱਖਰੇ ਉਪਯੋਗ ਵੀ ਦੱਸੇ ਗਏ ਹਨ।”