ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਕ.-ਦਸੰ.
“ਸਾਨੂੰ ਸਾਰਿਆਂ ਨੂੰ ਬੱਚਿਆਂ ਨਾਲ ਹੁੰਦੇ ਭੈੜੇ ਸਲੂਕ ਬਾਰੇ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ‘ਕੀ ਪਰਮੇਸ਼ੁਰ ਨੂੰ ਬੱਚਿਆਂ ਦਾ ਫ਼ਿਕਰ ਹੈ’? [ਜਵਾਬ ਲਈ ਸਮਾਂ ਦਿਓ। ਫਿਰ ਜ਼ਬੂਰਾਂ ਦੀ ਪੋਥੀ 72:12-14 ਪੜ੍ਹੋ।] ਇਹ ਲੇਖ ਦੱਸਦਾ ਹੈ ਕਿ ਪਰਮੇਸ਼ੁਰ ਬੱਚਿਆਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਅਤੇ ਕਿਵੇਂ ਜਲਦੀ ਹੀ ਉਹ ਭੈੜੇ ਸਲੂਕ ਦੇ ਸ਼ਿਕਾਰ ਬੱਚਿਆਂ ਤੇ ਹੋਰਨਾਂ ਸਾਰੇ ਲੋਕਾਂ ਨੂੰ ਰਾਹਤ ਦਿਲਾਵੇਗਾ।”
ਪਹਿਰਾਬੁਰਜ 15 ਅਕ.
“ਕੁਝ ਲੋਕ ਸੋਚਦੇ ਹਨ ਕਿ ਇਨਸਾਨ ਕੋਲ ਜਿੰਨਾ ਜ਼ਿਆਦਾ ਪੈਸਾ ਹੋਵੇਗਾ, ਉਹ ਉੱਨਾ ਹੀ ਖ਼ੁਸ਼ ਹੋਵੇਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? [ਜਵਾਬ ਲਈ ਸਮਾਂ ਦਿਓ।] ਜ਼ਰਾ ਦੇਖੋ ਕਿ ਇਕ ਬਹੁਤ ਹੀ ਅਮੀਰ ਆਦਮੀ ਨੇ ਇਸ ਬਾਰੇ ਕੀ ਲਿਖਿਆ ਸੀ। [ਉਪਦੇਸ਼ਕ ਦੀ ਪੋਥੀ 5:10 ਪੜ੍ਹੋ।] ਇਸ ਰਸਾਲੇ ਵਿਚ ਅਜਿਹੇ ਅਸੂਲ ਦੱਸੇ ਗਏ ਹਨ ਜੋ ਧਨ ਨਾਲੋਂ ਕਿਤੇ ਜ਼ਿਆਦਾ ਕੀਮਤੀ ਹਨ।”
ਜਾਗਰੂਕ ਬਣੋ! ਅਕ.-ਦਸੰ.
“ਅਸੀਂ ਇਹ ਸੁਣ ਕੇ ਪਰੇਸ਼ਾਨ ਹੋ ਜਾਂਦੇ ਹਾਂ ਕਿ ਦੂਸਰੇ ਦੇਸ਼ਾਂ ਵਿਚ ਲੋਕ ਆਮ ਹੀ ਵਿਆਹ ਕਰਾਏ ਬਿਨਾਂ ਇਕੱਠੇ ਰਹਿੰਦੇ ਹਨ। ਖ਼ਾਸ ਕਰਕੇ ਨੌਜਵਾਨ ਇਸ ਤਰ੍ਹਾਂ ਕਰਦੇ ਹਨ। ਤੁਹਾਡੇ ਖ਼ਿਆਲ ਵਿਚ ਕੀ ਇੱਥੇ ਵੀ ਇਸ ਤਰ੍ਹਾਂ ਹੋ ਰਿਹਾ ਹੈ? [ਜਵਾਬ ਲਈ ਸਮਾਂ ਦਿਓ।] ਦੇਖੋ ਇਸ ਬਾਰੇ ਪਰਮੇਸ਼ੁਰ ਕੀ ਸਲਾਹ ਦਿੰਦਾ ਹੈ। [1 ਥੱਸਲੁਨੀਕੀਆਂ 4:3-5 ਪੜ੍ਹੋ।] ਇਸ ਰਸਾਲੇ ਵਿਚ ਸਮਝਾਇਆ ਗਿਆ ਹੈ ਕਿ ਅਨੈਤਿਕ ਜ਼ਿੰਦਗੀ ਜੀਣ ਦੇ ਕੀ ਖ਼ਤਰੇ ਹਨ ਅਤੇ ਅਸੀਂ ਆਪਣੇ ਉੱਤੇ ਕਾਬੂ ਰੱਖ ਕੇ ਕਿਵੇਂ ਇਨ੍ਹਾਂ ਖ਼ਤਰਿਆਂ ਤੋਂ ਬਚ ਸਕਦੇ ਹਾਂ।”
ਪਹਿਰਾਬੁਰਜ 1 ਨਵੰ.
“ਅੱਜ ਬਹੁਤ ਸਾਰੇ ਲੋਕਾਂ ਦਾ ਨੇਤਾਵਾਂ ਤੋਂ ਭਰੋਸਾ ਉੱਠ ਗਿਆ ਹੈ ਕਿ ਉਹ ਕਦੇ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ। ਕੀ ਤੁਹਾਡੇ ਖ਼ਿਆਲ ਵਿਚ ਕੋਈ ਹੈ ਜੋ ਇਨ੍ਹਾਂ ਆਇਤਾਂ ਵਿਚ ਦੱਸੀਆਂ ਗੱਲਾਂ ਨੂੰ ਪੂਰਾ ਕਰ ਸਕੇ? [ਜ਼ਬੂਰਾਂ ਦੀ ਪੋਥੀ 72:7, 12, 16 ਪੜ੍ਹੋ। ਫਿਰ ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਇਹ ਆਇਤਾਂ ਕਿਹੜੇ ਆਗੂ ਦੀ ਗੱਲ ਕਰ ਰਹੀਆਂ ਹਨ ਅਤੇ ਇਹ ਆਗੂ ਇਨਸਾਨਾਂ ਲਈ ਕੀ ਕੁਝ ਕਰੇਗਾ।”