ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਅਕ.
“ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਕੱਲ੍ਹ ਦਾ ਕੋਈ ਭਰੋਸਾ ਨਹੀਂ, ਇਸ ਲਈ ਸਾਨੂੰ ਕੱਲ੍ਹ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਇਸ ਬਾਰੇ ਯਿਸੂ ਨੇ ਇਕ ਦਿਲਚਸਪ ਗੱਲ ਕਹੀ ਸੀ। [ਮੱਤੀ 6:34 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਅਸੀਂ ਆਪਣਾ ਭਵਿੱਖ ਸੁਆਰਨ ਲਈ ਯੋਜਨਾਵਾਂ ਕਿਵੇਂ ਬਣਾ ਸਕਦੇ ਹਾਂ ਅਤੇ ਨਾਲ ਹੀ ਨਾਲ ਭਵਿੱਖ ਬਾਰੇ ਹੱਦੋਂ ਵੱਧ ਚਿੰਤਾ ਕਰਨ ਤੋਂ ਕਿਵੇਂ ਬਚ ਸਕਦੇ ਹਾਂ।”
ਜਾਗਰੂਕ ਬਣੋ! ਅਕ.-ਦਸੰ.
“ਜ਼ਿਆਦਾਤਰ ਲੋਕ ਚੰਗੀ ਸਿਹਤ ਤੇ ਲੰਬੀ ਉਮਰ ਮਾਣਨੀ ਚਾਹੁੰਦੇ ਹਨ। ਤੁਹਾਡੇ ਖ਼ਿਆਲ ਮੁਤਾਬਕ, ਕੀ ਆਸ਼ਾਵਾਦੀ ਰਹਿਣਾ ਸਿਹਤ ਲਈ ਲਾਭਦਾਇਕ ਹੈ? [ਜਵਾਬ ਲਈ ਸਮਾਂ ਦਿਓ। ਫਿਰ ਕਹਾਉਤਾਂ 17:22 ਪੜ੍ਹੋ।] ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਆਸ਼ਾਵਾਦੀ ਰਵੱਈਏ ਦੇ ਕੀ ਫ਼ਾਇਦੇ ਹਨ।” ਸਫ਼ਾ 22 ਉੱਤੇ ਲੇਖ ਦਿਖਾਓ।
ਪਹਿਰਾਬੁਰਜ 1 ਨਵੰ.
“ਕੀ ਤੁਸੀਂ ਸੋਚਦੇ ਹੋ ਕਿ ਜੇ ਸਾਰੇ ਲੋਕ ਨਿਮਰ ਹੋਣ, ਤਾਂ ਇਸ ਦੁਨੀਆਂ ਵਿਚ ਜੀਣਾ ਸੌਖਾ ਹੋ ਜਾਵੇਗਾ? [ਜਵਾਬ ਲਈ ਸਮਾਂ ਦਿਓ।] ਧਿਆਨ ਦਿਓ ਕਿ ਯਿਸੂ ਨੇ ਇਸ ਗੁਣ ਬਾਰੇ ਕੀ ਕਿਹਾ ਸੀ। [ਮੱਤੀ 23:12 ਪੜ੍ਹੋ।] ਇਸ ਲੇਖ ਵਿਚ ਨਿਮਰ ਬਣਨ ਦੀ ਅਹਿਮੀਅਤ ਬਾਰੇ ਦੱਸਿਆ ਗਿਆ ਹੈ, ਭਾਵੇਂ ਕਿ ਦੁਨੀਆਂ ਵਿਚ ਹਰ ਕੋਈ ਦੂਸਰੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਾ ਹੈ।”
ਜਾਗਰੂਕ ਬਣੋ! ਅਕ.-ਦਸੰ.
ਕਿਸੇ ਨੌਜਵਾਨ ਨੂੰ ਮਿਲਣ ਤੇ ਤੁਸੀਂ ਇਸ ਤਰ੍ਹਾਂ ਗੱਲ ਸ਼ੁਰੂ ਕਰ ਸਕਦੇ ਹੋ: “ਬਹੁਤ ਸਾਰੇ ਨੌਜਵਾਨ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰਦੇ ਹਨ। ਕੀ ਤੁਹਾਡੇ ਨਾਲ ਵੀ ਕਦੀ ਇੱਦਾਂ ਹੋਇਆ ਹੈ? [ਜਵਾਬ ਲਈ ਸਮਾਂ ਦਿਓ। ਫਿਰ ਕਹਾਉਤਾਂ 15:13 ਪੜ੍ਹੋ।] ਇਕੱਲਤਾ ਬਹੁਤ ਦੁਖਦਾਈ ਹੁੰਦੀ ਹੈ। ਇਸ ਰਸਾਲੇ ਵਿਚ ਇਕੱਲਤਾ ਦੂਰ ਕਰਨ ਦੇ ਕੁਝ ਫ਼ਾਇਦੇਮੰਦ ਸੁਝਾਅ ਦਿੱਤੇ ਗਏ ਹਨ।” ਸਫ਼ਾ 12 ਉੱਤੇ ਲੇਖ ਦਿਖਾਓ।