ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਅਕ.
“ਪਰਮੇਸ਼ੁਰ ਸਵਰਗ ਵਿਚ ਰਹਿੰਦਾ ਹੈ, ਇਸ ਲਈ ਕੁਝ ਲੋਕ ਸੋਚਦੇ ਹਨ ਕਿ ਉਸ ਨੂੰ ਜਾਣਨਾ ਨਾਮੁਮਕਿਨ ਹੈ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ ਤੇ ਯੂਹੰਨਾ 17:3 ਪੜ੍ਹੋ।] ਇਹ ਰਸਾਲਾ ਸਮਝਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਦਾ ਗਿਆਨ ਕਿਵੇਂ ਲੈ ਸਕਦੇ ਹਾਂ।”
ਜਾਗਰੂਕ ਬਣੋ! ਅਕ.-ਦਸੰ.
“ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਨਸਾਨਾਂ ਨੂੰ ਸਿਰਜਿਆ ਗਿਆ ਸੀ। ਪਰ ਕਈ ਕਹਿੰਦੇ ਹਨ ਕਿ ਅਸੀਂ ਆਪਣੇ ਆਪ ਹੋਂਦ ਵਿਚ ਆਏ ਹਾਂ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਇਹ ਸੁਝਾਅ ਸਹੀ ਨਤੀਜੇ ਤੇ ਪਹੁੰਚਣ ਵਿਚ ਸਾਡੀ ਮਦਦ ਕਰ ਸਕਦਾ ਹੈ। [ਅੱਯੂਬ 12:7, 8 ਪੜ੍ਹੋ।] ਜਾਗਰੂਕ ਬਣੋ! ਦਾ ਇਹ ਵਿਸ਼ੇਸ਼ ਅੰਕ ਦੱਸਦਾ ਹੈ ਕਿ ਅਸੀਂ ਕੁਦਰਤੀ ਚੀਜ਼ਾਂ ਵਿਚ ਦਿਖਾਈ ਦਿੰਦੀ ਬੁੱਧ ਅਤੇ ਡੀਜ਼ਾਈਨ ਤੋਂ ਕੀ ਸਿੱਖ ਸਕਦੇ ਹਾਂ।”
ਪਹਿਰਾਬੁਰਜ 1 ਨਵੰ.
“ਅੱਜ ਬੱਚਿਆਂ ਦੀ ਪਰਵਰਿਸ਼ ਕਰਨ ਸੰਬੰਧੀ ਵੱਖੋ-ਵੱਖਰੇ ਵਿਚਾਰ ਸੁਣਨ ਨੂੰ ਮਿਲਦੇ ਹਨ। ਤੁਹਾਡੇ ਖ਼ਿਆਲ ਵਿਚ ਕੀ ਮਾਪਿਆਂ ਨੂੰ ਕਿਤਿਓਂ ਭਰੋਸੇਯੋਗ ਸਲਾਹ ਮਿਲ ਸਕਦੀ ਹੈ? [ਜਵਾਬ ਲਈ ਸਮਾਂ ਦਿਓ ਤੇ ਜ਼ਬੂਰਾਂ ਦੀ ਪੋਥੀ 32:8 ਪੜ੍ਹੋ।] ਇਹ ਰਸਾਲਾ ਬੱਚਿਆਂ ਦੀ ਪਰਵਰਿਸ਼ ਕਰਨ ਸੰਬੰਧੀ ਬਾਈਬਲ ਵਿੱਚੋਂ ਫ਼ਾਇਦੇਮੰਦ ਸਲਾਹ ਦਿੰਦਾ ਹੈ।”
ਜਾਗਰੂਕ ਬਣੋ! ਅਕ.-ਦਸੰ.
“ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸਭ ਕਾਸੇ ਨੂੰ ਰਚਣ ਵਾਲਾ ਕੋਈ ਹੈ। ਅਸੀਂ ਇਸ ਗੱਲ ਨੂੰ ਕਿਵੇਂ ਸਾਬਤ ਕਰ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ ਤੇ ਇਬਰਾਨੀਆਂ 3:4 ਪੜ੍ਹੋ। ਸਫ਼ਾ 26 ਉੱਤੇ ਦਿੱਤਾ ਲੇਖ ਦਿਖਾਓ।] ਇਸ ਲੇਖ ਵਿਚ ਚੰਗੇ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਹੋਰਨਾਂ ਨੂੰ ਕਿਵੇਂ ਸਮਝਾ ਸਕਦੇ ਹਾਂ ਕਿ ਸਭ ਕਾਸੇ ਨੂੰ ਰਚਣ ਵਾਲਾ ਕੋਈ ਹੈ।”