ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਕ.-ਦਸੰ.
“ਅੱਜ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਅਸ਼ਲੀਲ ਸਾਹਿੱਤ ਅਤੇ ਤਸਵੀਰਾਂ ਆਮ ਹੀ ਮਿਲ ਜਾਂਦੀਆਂ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਸਮਾਜ ਨੂੰ ਇਨ੍ਹਾਂ ਤੋਂ ਕੋਈ ਖ਼ਤਰਾ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਵਿਚ ਦਿੱਤੀ ਵਧੀਆ ਸਲਾਹ ਇਨ੍ਹਾਂ ਚੀਜ਼ਾਂ ਤੋਂ ਸਾਡੀ ਰਾਖੀ ਕਰ ਸਕਦੀ ਹੈ। [ਅਫ਼ਸੀਆਂ 5:3, 4 ਪੜ੍ਹੋ।] ਇਹ ਰਸਾਲਾ ਦਿਖਾਉਂਦਾ ਹੈ ਕਿ ਅਸੀਂ ਇਸ ਵੱਡੇ ਖ਼ਤਰੇ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ।”
ਪਹਿਰਾਬੁਰਜ 15 ਅਕ.
“ਸਾਡੇ ਬਹੁਤ ਸਾਰੇ ਫ਼ੈਸਲਿਆਂ ਦਾ ਸਾਡੀ ਜ਼ਿੰਦਗੀ ਉੱਤੇ ਬਹੁਤ ਹੀ ਗਹਿਰਾ ਅਸਰ ਪੈਂਦਾ ਹੈ। ਗ਼ਲਤ ਫ਼ੈਸਲਾ ਨਾ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ। ਫਿਰ ਕਹਾਉਤਾਂ 3:6 ਪੜ੍ਹੋ।] ਪਹਿਰਾਬੁਰਜ ਦੇ ਇਸ ਅੰਕ ਵਿਚ ਪੰਜ ਬਾਈਬਲ ਆਧਾਰਿਤ ਸਲਾਹਾਂ ਦਿੱਤੀਆਂ ਗਈਆਂ ਹਨ ਜੋ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ।”
ਜਾਗਰੂਕ ਬਣੋ! ਅਕ.-ਦਸੰ.
“ਕੀ ਤੁਹਾਨੂੰ ਲੱਗਦਾ ਹੈ ਕਿ ਸਮਾਜ ਦੇ ਕੁਝ ਵਰਗਾਂ ਜਾਂ ਜਾਤਾਂ ਵਿਚ ਫੈਲੀ ਨਫ਼ਰਤ ਤੇ ਲੜਾਈ-ਝਗੜੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ, ਫਿਰ ਰਸੂਲਾਂ ਦੇ ਕਰਤੱਬ 10:34, 35 ਪੜ੍ਹੋ।] ਜਾਗਰੂਕ ਬਣੋ! ਰਸਾਲੇ ਦਾ ਇਹ ਅੰਕ [ਸਫ਼ਾ 28 ਦਿਖਾਓ] ਦੱਸਦਾ ਹੈ ਕਿ ਅਸੀਂ ਇਸ ਸਮੱਸਿਆ ਨੂੰ ਕਿਵੇਂ ਹੱਲ ਕਰ ਸਕਦੇ ਹਾਂ।”
ਪਹਿਰਾਬੁਰਜ 1 ਨਵੰ.
“ਕਿਸੇ ਨਾ ਕਿਸੇ ਸਮੇਂ ਸਾਡੇ ਸਾਰਿਆਂ ਨਾਲ ਵਿਸ਼ਵਾਸਘਾਤ ਹੋਇਆ ਹੈ। ਕੀ ਤੁਸੀਂ ਕਦੇ ਆਪਣੇ ਆਪ ਤੋਂ ਪੁੱਛਿਆ ਹੈ, ‘ਮੈਂ ਕਿਸ ਉੱਤੇ ਭਰੋਸਾ ਕਰ ਸਕਦਾ ਹਾਂ?’ [ਜਵਾਬ ਲਈ ਸਮਾਂ ਦਿਓ। ਫਿਰ ਕਹਾਉਤਾਂ 3:5 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਅਸੀਂ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਕਿਉਂ ਰੱਖ ਸਕਦੇ ਹਾਂ। ਇਹ ਰਸਾਲਾ ਇਹ ਵੀ ਦੱਸਦਾ ਹੈ ਕਿ ਅਸੀਂ ਕਿੱਦਾਂ ਦੇ ਲੋਕਾਂ ਉੱਤੇ ਭਰੋਸਾ ਰੱਖ ਸਕਦੇ ਹਾਂ।”