ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਕ.-ਦਸ.
“ਇਕ ਨੌਜਵਾਨ ਹੋਣ ਦੇ ਨਾਤੇ, ਤੁਹਾਨੂੰ ਕਿਹੜੀ ਗੱਲ ਦੀ ਜ਼ਿਆਦਾ ਚਿੰਤਾ ਹੈ? [ਜਵਾਬ ਲਈ ਰੁਕੋ।] ਬਹੁਤ ਸਾਰੇ ਨੌਜਵਾਨ ਆਪਣੇ ਭਵਿੱਖ ਬਾਰੇ, ਆਪਣੇ ਇਮਤਿਹਾਨਾਂ ਬਾਰੇ, ਨੌਕਰੀ ਮਿਲਣ ਬਾਰੇ ਜਾਂ ਇਸ ਬਾਰੇ ਵੀ ਚਿੰਤਾ ਕਰਦੇ ਹਨ ਕਿ ਉਨ੍ਹਾਂ ਦੇ ਦੋਸਤ-ਮਿੱਤਰ ਉਨ੍ਹਾਂ ਨੂੰ ਪਸੰਦ ਕਰਨ। ਪਰ ਬਹੁਤ ਜ਼ਿਆਦਾ ਚਿੰਤਾ ਕਰਨੀ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। [ਕਹਾਉਤਾਂ 12:25 ਪੜ੍ਹੋ] ਜਾਗਰੂਕ ਬਣੋ! ਰਸਾਲੇ ਦੇ ਇਸ ਅੰਕ ਵਿਚ ਫ਼ਾਇਦੇਮੰਦ ਸਲਾਹ ਦਿੱਤੀ ਗਈ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਤਣਾਅ ਅਤੇ ਚਿੰਤਾਵਾਂ ਨੂੰ ਕਿਵੇਂ ਘਟਾ ਸਕਦੇ ਹਾਂ। ਮੇਰੇ ਖ਼ਿਆਲ ਵਿਚ ਇਸ ਨੂੰ ਪੜ੍ਹ ਕੇ ਤੁਹਾਨੂੰ ਕਾਫ਼ੀ ਫ਼ਾਇਦਾ ਹੋਵੇਗਾ।”
ਪਹਿਰਾਬੁਰਜ 15 ਦਸ.
“ਸਾਲ ਦੇ ਇਸ ਸਮੇਂ ਤੇ ਜ਼ਿਆਦਾਤਰ ਲੋਕ ਯਿਸੂ ਮਸੀਹ ਬਾਰੇ ਸੋਚਦੇ ਹਨ, ਭਾਵੇਂ ਉਹ ਉਸ ਵਿਚ ਵਿਸ਼ਵਾਸ ਕਰਦੇ ਹੋਣ ਜਾਂ ਨਾ। ਕੁਝ ਲੋਕ ਕਹਿੰਦੇ ਹਨ ਕਿ ਉਹ ਇਕ ਅਸਲੀ ਵਿਅਕਤੀ ਨਹੀਂ ਸੀ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? [ਉਸ ਦੇ ਜਵਾਬ ਤੋਂ ਬਾਅਦ, ਮੱਤੀ 16:15, 16 ਪੜ੍ਹੋ।] ਮੈਨੂੰ ਯਕੀਨ ਹੈ ਕਿ ਤੁਹਾਨੂੰ ‘ਅਸਲੀ ਯਿਸੂ’ ਬਾਰੇ ਇਹ ਲੇਖ ਪੜ੍ਹ ਕੇ ਖ਼ੁਸ਼ੀ ਹੋਵੇਗੀ ਕਿ ਉਹ ਅੱਜ ਤੁਹਾਡੇ ਉੱਤੇ ਕੀ ਪ੍ਰਭਾਵ ਪਾਉਂਦਾ ਹੈ ਅਤੇ ਭਵਿੱਖ ਵਿਚ ਤੁਹਾਡੇ ਤੇ ਕੀ ਪ੍ਰਭਾਵ ਪਾਵੇਗਾ।”
ਜਾਗਰੂਕ ਬਣੋ! ਅਕ.-ਦਸ.
“ਸਾਡੇ ਸਮਾਜ ਵਿਚ ਬਹੁਤ ਸਾਰੇ ਮਾਤਾ-ਪਿਤਾ ਆਪਣੇ ਬੱਚਿਆਂ ਦੀ ਭਲਾਈ ਬਾਰੇ ਫ਼ਿਕਰਮੰਦ ਹਨ। ਪਰ ਬਹੁਤ ਸਾਰੇ ਨੌਜਵਾਨ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਅਸਲ ਵਿਚ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੀ ਨਹੀਂ। ਨੌਜਵਾਨਾਂ ਬਾਰੇ ਇਹ ਲੇਖ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਦੱਸਦਾ ਹੈ ਕਿ ਮਾਤਾ-ਪਿਤਾ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਨ। ਕਿਰਪਾ ਕਰ ਕੇ ਆਪਣੇ ਪਰਿਵਾਰ ਨਾਲ ਇਸ ਨੂੰ ਪੜ੍ਹਨ ਲਈ ਸਮਾਂ ਕੱਢੋ।”
ਪਹਿਰਾਬੁਰਜ 1 ਜਨ.
“ਕੀ ਤੁਹਾਨੂੰ ਕਦੇ ਇਹ ਦੇਖ ਕੇ ਹੈਰਾਨੀ ਹੋਈ ਹੈ ਕਿ ਕਿਉਂ ਕੁਝ ਲੋਕ ਆਰਾਮ ਦੀ ਜ਼ਿੰਦਗੀ ਜੀਉਂਦੇ ਹਨ ਜਦੋਂ ਕਿ ਬਹੁਤ ਸਾਰੇ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪੈਂਦੀ ਹੈ? ਬਾਈਬਲ ਇਸ ਬਾਰੇ ਸਾਨੂੰ ਕੁਝ ਦੱਸਦੀ ਹੈ। [ਅੱਯੂਬ 34:19 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਪਰਮੇਸ਼ੁਰ ਇਸ ਤਰ੍ਹਾਂ ਦੇ ਵਿਤਕਰੇ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।”