ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਦਸੰ.
“ਸਾਲ ਦੇ ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਫ਼ਰਿਸ਼ਤਿਆਂ ਦੇ ਉਹ ਸ਼ਬਦ ਯਾਦ ਕਰਦੇ ਹਨ ਜੋ ਉਨ੍ਹਾਂ ਨੇ ਯਿਸੂ ਦੇ ਜਨਮ ਸਮੇਂ ਕਹੇ ਸਨ। [ਲੂਕਾ 2:14 ਪੜ੍ਹੋ।] ਤੁਹਾਡੇ ਖ਼ਿਆਲ ਵਿਚ ਕੀ ਕਦੇ ਪੂਰੀ ਧਰਤੀ ਉੱਤੇ ਸ਼ਾਂਤੀ ਹੋਵੇਗੀ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਯਿਸੂ ਇਸ ਧਰਤੀ ਉੱਤੇ ਸ਼ਾਂਤੀ ਕਿਵੇਂ ਲਿਆਵੇਗਾ।”
ਜਾਗਰੂਕ ਬਣੋ! ਅਕ.-ਦਸੰ.
“ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਨਸਾਨਾਂ ਨੂੰ ਸਿਰਜਿਆ ਗਿਆ ਸੀ। ਪਰ ਕਈ ਕਹਿੰਦੇ ਹਨ ਕਿ ਅਸੀਂ ਆਪਣੇ ਆਪ ਹੋਂਦ ਵਿਚ ਆਏ ਹਾਂ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਇਸ ਹਵਾਲੇ ਵਿਚ ਸਾਨੂੰ ਇਕ ਵਧੀਆ ਸੁਝਾਅ ਦਿੱਤਾ ਗਿਆ ਹੈ ਜੋ ਸਹੀ ਨਤੀਜੇ ਤੇ ਪਹੁੰਚਣ ਵਿਚ ਸਾਡੀ ਮਦਦ ਕਰ ਸਕਦਾ ਹੈ। [ਅੱਯੂਬ 12:7, 8 ਪੜ੍ਹੋ।] ਜਾਗਰੂਕ ਬਣੋ! ਦਾ ਇਹ ਵਿਸ਼ੇਸ਼ ਅੰਕ ਦੱਸਦਾ ਹੈ ਕਿ ਅਸੀਂ ਕੁਦਰਤੀ ਚੀਜ਼ਾਂ ਵਿਚ ਦਿਖਾਈ ਦਿੰਦੀ ਬੁੱਧ ਅਤੇ ਡੀਜ਼ਾਈਨ ਤੋਂ ਕੀ ਸਿੱਖ ਸਕਦੇ ਹਾਂ।”
ਪਹਿਰਾਬੁਰਜ 1 ਜਨ.
“ਤੁਹਾਡੇ ਖ਼ਿਆਲ ਵਿਚ ਕੀ ਅਮੀਰੀ ਸਫ਼ਲਤਾ ਦੀ ਨਿਸ਼ਾਨੀ ਹੈ? [ਜਵਾਬ ਲਈ ਸਮਾਂ ਦਿਓ। ਫਿਰ 1 ਤਿਮੋਥਿਉਸ 6:9, 10 ਪੜ੍ਹੋ।] ਹਾਲਾਂਕਿ ਬਾਈਬਲ ਪੈਸੇ ਦੀ ਨਿੰਦਿਆ ਨਹੀਂ ਕਰਦੀ, ਪਰ ਬਾਈਬਲ ਦੇ ਮੁਤਾਬਕ ਕਿਸੇ ਕੋਲ ਧਨ-ਦੌਲਤ ਹੋਣ ਦਾ ਇਹ ਮਤਲਬ ਨਹੀਂ ਕਿ ਉਹ ਸਫ਼ਲ ਇਨਸਾਨ ਹੈ। ਇਸ ਰਸਾਲੇ ਵਿਚ ਇਸ ਬਾਰੇ ਹੋਰ ਸਮਝਾਇਆ ਗਿਆ ਹੈ।”
ਜਾਗਰੂਕ ਬਣੋ! ਜਨ.-ਮਾਰ.
“ਕੀ ਤੁਸੀਂ ਕਦੇ ਸੋਚਿਆ ਕਿ ਜੇ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਅਤੇ ਉਹ ਇਨਸਾਫ਼-ਪਸੰਦ ਤੇ ਤਾਕਤਵਰ ਹੈ, ਤਾਂ ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ? [ਜਵਾਬ ਲਈ ਸਮਾਂ ਦਿਓ।] ਧਿਆਨ ਦਿਓ ਕਿ ਇਹ ਹਵਾਲਾ ਦੁੱਖਾਂ ਦਾ ਕੀ ਕਾਰਨ ਦੱਸਦਾ ਹੈ। [1 ਯੂਹੰਨਾ 5:19 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਰਨ ਲਈ ਕੀ ਕਰਨ ਵਾਲਾ ਹੈ।”