ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਦਸੰ.
“ਦਸੰਬਰ ਵਿਚ ਦੁਨੀਆਂ ਭਰ ਦੇ ਲੋਕ ਯਿਸੂ ਦੇ ਜਨਮ ਨੂੰ ਕਈ ਤਰੀਕਿਆਂ ਨਾਲ ਯਾਦ ਕਰਦੇ ਹਨ। ਕੀ ਤੁਹਾਨੂੰ ਪਤਾ ਕਿ ਬਾਈਬਲ ਦੀ ਭਵਿੱਖਬਾਣੀ ਅਨੁਸਾਰ ਯਿਸੂ ਦੇ ਜਨਮ ਦਾ ਸਥਾਈ ਸ਼ਾਂਤੀ ਨਾਲ ਡੂੰਘਾ ਸੰਬੰਧ ਹੈ? [ਜਵਾਬ ਲਈ ਸਮਾਂ ਦਿਓ। ਫਿਰ ਯਸਾਯਾਹ 9:6, 7 ਪੜ੍ਹੋ।] ਇਸ ਰਸਾਲੇ ਵਿਚ ਸਮਝਾਇਆ ਗਿਆ ਹੈ ਕਿ ਇਹ ਸ਼ਾਂਤੀ ਕਿਵੇਂ ਕਾਇਮ ਕੀਤੀ ਜਾਵੇਗੀ।”
ਜਾਗਰੂਕ ਬਣੋ! ਅਕ.-ਦਸੰ.
“ਅਸੀਂ ਅਕਸਰ ਇਹੋ ਸੋਚਦੇ ਹਾਂ ਕਿ ਅਸੀਂ ਕਿਸੇ ਨਾਲ ਪੱਖਪਾਤ ਨਹੀਂ ਕਰਦੇ। ਪਰ ਕੀ ਕੋਈ ਇਨਸਾਨ ਹੈ ਜੋ ਵਾਕਈ ਭੇਦ-ਭਾਵ ਨਹੀਂ ਕਰਦਾ? [ਜਵਾਬ ਲਈ ਸਮਾਂ ਦਿਓ। ਫਿਰ ਸਫ਼ਾ 11 ਉੱਤੇ ਦਿੱਤੀ ਡੱਬੀ ਦਿਖਾਓ। ਇਸ ਵਿੱਚੋਂ ਕੁਝ ਮੁੱਦੇ ਦਿਖਾਉਣ ਮਗਰੋਂ ਉਸੇ ਸਫ਼ੇ ਦੇ ਦੂਸਰੇ ਪੈਰੇ ਵੱਲ ਧਿਆਨ ਖਿੱਚੋ।] ਜਾਗਰੂਕ ਬਣੋ! ਰਸਾਲੇ ਦੇ ਇਸ ਅੰਕ ਵਿਚ ਦੱਸਿਆ ਹੈ ਕਿ ਭੇਦ-ਭਾਵ ਦੀ ਜੜ੍ਹ ਕੀ ਹੈ ਅਤੇ ਅਸੀਂ ਇਸ ਉੱਤੇ ਕਿਵੇਂ ਜਿੱਤ ਹਾਸਲ ਕਰ ਸਕਦੇ ਹਾਂ।”
ਪਹਿਰਾਬੁਰਜ 1 ਜਨ.
“ਜ਼ਿਆਦਾਤਰ ਧਰਮ ਇਹੋ ਸਿਖਾਉਂਦੇ ਹਨ ਕਿ ਸਾਨੂੰ ਦੂਸਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ। [ਮੱਤੀ 22:39 ਪੜ੍ਹੋ।] ਪਰ ਫਿਰ ਧਰਮ ਦੇ ਨਾਂ ਤੇ ਇੰਨੇ ਸਾਰੇ ਯੁੱਧ ਅਤੇ ਲੜਾਈਆਂ ਕਿਉਂ ਹੁੰਦੀਆਂ ਹਨ? [ਜਵਾਬ ਲਈ ਸਮਾਂ ਦਿਓ।] ਪਹਿਰਾਬੁਰਜ ਰਸਾਲੇ ਦੇ ਇਸ ਅੰਕ ਵਿਚ ਇਸ ਸਵਾਲ ਉੱਤੇ ਚਰਚਾ ਕੀਤੀ ਗਈ ਹੈ ਕਿ ਕੀ ਧਰਮ ਲੋਕਾਂ ਨੂੰ ਇਕ ਕਰ ਸਕਦਾ ਹੈ।”
ਜਾਗਰੂਕ ਬਣੋ! ਜਨ.-ਮਾਰ.
“ਜ਼ਿਆਦਾਤਰ ਲੋਕ ਮੰਨਦੇ ਹਨ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਿਖਲਾਈ ਦੇਣੀ ਜ਼ਰੂਰੀ ਹੈ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ? [ਜਵਾਬ ਲਈ ਸਮਾਂ ਦਿਓ। ਫਿਰ ਕਹਾਉਤਾਂ 22:6 ਪੜ੍ਹੋ।] ਜਾਗਰੂਕ ਬਣੋ! ਦੇ ਇਸ ਅੰਕ ਵਿਚ ਦੱਸਿਆ ਗਿਆ ਹੈ ਕਿ ਬੱਚਿਆਂ ਨੂੰ ਚੰਗੇ ਤੇ ਕਾਮਯਾਬ ਇਨਸਾਨ ਬਣਾਉਣ ਲਈ ਮਾਪੇ ਕਿਹੜੇ ਖ਼ਾਸ ਕਦਮ ਚੁੱਕ ਸਕਦੇ ਹਨ।”