ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਕ.-ਦਸੰ.
“ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸਿਹਤ ਨਰੋਈ ਰਹੇ? [ਜਵਾਬ ਲਈ ਸਮਾਂ ਦਿਓ ਅਤੇ ਸਫ਼ਾ 11 ਉੱਤੇ ਲੇਖ ਦਿਖਾਓ।] ਜਾਗਰੂਕ ਬਣੋ! ਦਾ ਇਹ ਅੰਕ ਆਪਣੀ ਸਿਹਤ ਦੀ ਰਾਖੀ ਕਰਨ ਦੇ ਛੇ ਆਸਾਨ ਤਰੀਕਿਆਂ ਉੱਤੇ ਚਰਚਾ ਕਰਦਾ ਹੈ। ਸਾਡੇ ਸਿਰਜਣਹਾਰ ਨੇ ਵਾਅਦਾ ਕੀਤਾ ਹੈ ਕਿ ਇਕ ਦਿਨ ਅਜਿਹਾ ਆਵੇਗਾ ਜਦੋਂ ਕੋਈ ਵੀ ਨਹੀਂ ਕਹੇਗਾ, ‘ਮੈਂ ਬਿਮਾਰ ਹਾਂ।’” ਯਸਾਯਾਹ 33:24 ਪੜ੍ਹੋ।
ਪਹਿਰਾਬੁਰਜ 15 ਦਸੰ.
“ਹਰ ਸਾਲ ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਯਿਸੂ ਦੇ ਜਨਮ ਬਾਰੇ ਸੋਚ-ਵਿਚਾਰ ਕਰਦੇ ਹਨ। ਕੀ ਤੁਸੀਂ ਕਦੀ ਸੋਚਿਆ ਹੈ ਕਿ ਉਸ ਦੀ ਪਰਵਰਿਸ਼ ਕਿਸ ਤਰ੍ਹਾਂ ਦੇ ਪਰਿਵਾਰ ਵਿਚ ਹੋਈ ਸੀ? [ਜਵਾਬ ਲਈ ਸਮਾਂ ਦਿਓ। ਫਿਰ ਲੂਕਾ 2:51, 52 ਪੜ੍ਹੋ।] ਪਹਿਰਾਬੁਰਜ ਦਾ ਇਹ ਅੰਕ ਸਮਝਾਉਂਦਾ ਹੈ ਕਿ ਬਾਈਬਲ ਵਿਚ ਯਿਸੂ ਦੀ ਪਰਵਰਿਸ਼ ਬਾਰੇ ਦਰਜ ਬਿਰਤਾਂਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ।”
ਜਾਗਰੂਕ ਬਣੋ! ਅਕ.-ਦਸੰ.
“ਤੁਸੀਂ ਵੱਖੋ-ਵੱਖਰੀਆਂ ਜਾਤਾਂ ਅਤੇ ਨਸਲਾਂ ਬਾਰੇ ਕੀ ਸੋਚਦੇ ਹੋ? ਕੀ ਪਰਮੇਸ਼ੁਰ ਨੂੰ ਸਾਰੀਆਂ ਜਾਤਾਂ ਦੇ ਲੋਕ ਪਸੰਦ ਹਨ? [ਜਵਾਬ ਲਈ ਸਮਾਂ ਦਿਓ। ਫਿਰ ਰਸੂਲਾਂ ਦੇ ਕਰਤੱਬ 10:34, 35 ਪੜ੍ਹੋ।] ਜਾਗਰੂਕ ਬਣੋ! ਦਾ ਇਹ ਅੰਕ ਇਸ ਬਾਰੇ ਵਿਸਤਾਰ ਨਾਲ ਚਰਚਾ ਕਰਦਾ ਹੈ ਅਤੇ ਸਾਨੂੰ ਦੱਸਦਾ ਹੈ ਕਿ ਇਨਸਾਨਾਂ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਜਾਣਨ ਨਾਲ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ।”
ਪਹਿਰਾਬੁਰਜ 1 ਜਨ.
“ਬਹੁਤ ਸਾਰੇ ਲੋਕ ਧਰਤੀ ਉੱਤੇ ਸ਼ਾਂਤੀ ਲਈ ਤਰਸਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸ਼ਬਦ ਕਦੀ ਪੂਰੇ ਹੋਣਗੇ? [ਜ਼ਬੂਰਾਂ ਦੀ ਪੋਥੀ 46:9 ਪੜ੍ਹੋ। ਫਿਰ ਜਵਾਬ ਲਈ ਸਮਾਂ ਦਿਓ।] ਪਹਿਰਾਬੁਰਜ ਦਾ ਇਹ ਅੰਕ ਚਰਚਾ ਕਰਦਾ ਹੈ ਕਿ ਇਹ ਸ਼ਬਦ ਕਿਵੇਂ ਪੂਰੇ ਹੋਣਗੇ ਅਤੇ ਅਸੀਂ ਪਰਮੇਸ਼ੁਰ ਦੇ ਇਸ ਵਾਅਦੇ ਉੱਤੇ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਇਕ ਦਿਨ ਦੁਨੀਆਂ ਵਿੱਚੋਂ ਲੜਾਈਆਂ ਖ਼ਤਮ ਕਰ ਦੇਵੇਗਾ।”