ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਕ.-ਦਸੰ.
“ਤੁਹਾਡੇ ਖ਼ਿਆਲ ਵਿਚ ਲੋਕ ਆਪਣੇ ਦਿਲਾਂ ਵਿੱਚੋਂ ਭੇਦ-ਭਾਵ ਕਿਵੇਂ ਕੱਢ ਸਕਦੇ ਹਨ? [ਜਵਾਬ ਲਈ ਸਮਾਂ ਦਿਓ। ਫਿਰ ਮੱਤੀ 7:12 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਭੇਦ-ਭਾਵ ਦੀ ਅਸਲੀ ਜੜ੍ਹ ਕੀ ਹੈ ਅਤੇ ਅਸੀਂ ਭੇਦ-ਭਾਵ ਕਰਨ ਤੋਂ ਕਿਵੇਂ ਬਚ ਸਕਦੇ ਹਾਂ।”
ਪਹਿਰਾਬੁਰਜ 15 ਨਵੰ.
“ਲੋਕ ਚੰਗੀ ਸਿਹਤ ਅਤੇ ਲੰਬੀ ਜ਼ਿੰਦਗੀ ਚਾਹੁੰਦੇ ਹਨ। ਜੇ ਇਹ ਸੰਭਵ ਹੋਵੇ, ਤਾਂ ਕੀ ਤੁਸੀਂ ਹਮੇਸ਼ਾ ਲਈ ਜੀਣਾ ਚਾਹੋਗੇ? [ਜਵਾਬ ਲਈ ਸਮਾਂ ਦਿਓ। ਫਿਰ ਯੂਹੰਨਾ 17:3 ਪੜ੍ਹੋ।] ਬਾਈਬਲ ਅਨੰਤ ਜ਼ਿੰਦਗੀ ਦਾ ਵਾਅਦਾ ਕਰਦੀ ਹੈ। ਇਸ ਰਸਾਲੇ ਵਿਚ ਇਸ ਵਾਅਦੇ ਬਾਰੇ ਚਰਚਾ ਕੀਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਅਨੰਤ ਜ਼ਿੰਦਗੀ ਕਿੱਦਾਂ ਦੀ ਹੋਵੇਗੀ।”
ਜਾਗਰੂਕ ਬਣੋ! ਅਕ.-ਦਸੰ.
“ਜਦੋਂ ਤੁਸੀਂ ਜਾਤੀ ਭੇਦ-ਭਾਵ ਕਰਕੇ ਹੁੰਦੇ ਕਤਲਾਮ ਬਾਰੇ ਸੁਣਦੇ ਹੋ, ਤਾਂ ਤੁਹਾਡਾ ਦਿਲ ਜ਼ਰੂਰ ਕੰਬ ਉੱਠਦਾ ਹੋਣਾ। ਭਾਵੇਂ ਭੇਦ-ਭਾਵ ਹਮੇਸ਼ਾ ਕਤਲਾਮ ਦਾ ਭਿਆਨਕ ਰੂਪ ਧਾਰਨ ਨਹੀਂ ਕਰਦਾ, ਪਰ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਭੇਦ-ਭਾਵ ਕਰਨ ਨਾਲ ਲੋਕਾਂ ਵਿਚ ਫੁੱਟ ਪੈਂਦੀ ਹੈ ਅਤੇ ਨਫ਼ਰਤ ਪੈਦਾ ਹੁੰਦੀ ਹੈ? [ਜਵਾਬ ਲਈ ਸਮਾਂ ਦਿਓ।] ਜਾਗਰੂਕ ਬਣੋ! ਰਸਾਲੇ ਦੇ ਇਹ ਲੇਖ ਸਮਝਾਉਂਦੇ ਹਨ ਕਿ ਭੇਦ-ਭਾਵ ਨੂੰ ਜੜ੍ਹੋਂ ਉਖਾੜਨ ਲਈ ਕੀ ਕੀਤਾ ਜਾ ਸਕਦਾ ਹੈ।”—ਮੱਤੀ 7:12 ਪੜ੍ਹੋ।
ਪਹਿਰਾਬੁਰਜ 1 ਦਸੰ.
“ਇਨਸਾਨ ਤੇ ਜਾਨਵਰ ਵਿਚ ਇਕ ਵੱਡਾ ਫ਼ਰਕ ਇਹ ਹੈ ਕਿ ਆਦਮੀ ਸਹੀ ਤੇ ਗ਼ਲਤ ਦੀ ਪਛਾਣ ਕਰ ਸਕਦਾ ਹੈ। ਪਰ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਫਿਰ ਵੀ ਗ਼ਲਤ ਕੰਮ ਕਰਦੇ ਹਨ। ਤੁਹਾਡੇ ਖ਼ਿਆਲ ਵਿਚ ਇੱਦਾਂ ਕਿਉਂ ਹੈ? [ਜਵਾਬ ਲਈ ਸਮਾਂ ਦਿਓ। ਫਿਰ ਯਿਰਮਿਯਾਹ 17:9 ਜਾਂ ਪਰਕਾਸ਼ ਦੀ ਪੋਥੀ 12:9 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਕਿਹੜੀ ਚੀਜ਼ ਸਹੀ ਕੰਮਾਂ ਬਾਰੇ ਸਿੱਖਣ ਤੇ ਇਨ੍ਹਾਂ ਨੂੰ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ।”