ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਕ.-ਦਸੰ.
“ਅੱਜ ਲੋਕ ਵਾਤਾਵਰਣ ਵਿਚ ਫੈਲੀ ਗੰਦਗੀ ਬਾਰੇ ਬਹੁਤ ਚਿੰਤਾ ਕਰਦੇ ਹਨ। ਪਰ ਕੀ ਤੁਸੀਂ ਕਦੇ ਮਨ ਦੀ ਗੰਦਗੀ ਬਾਰੇ ਸੋਚਿਆ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਵਿਚ ਦਿੱਤੀ ਵਧੀਆ ਸਲਾਹ ਸਾਡੀ ਰਾਖੀ ਕਰ ਸਕਦੀ ਹੈ। [ਅਫ਼ਸੀਆਂ 5:3, 4 ਪੜ੍ਹੋ।] ਇਹ ਰਸਾਲਾ ਦਿਖਾਉਂਦਾ ਹੈ ਕਿ ਅਸੀਂ ਇਸ ਵੱਡੇ ਖ਼ਤਰੇ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ।”
ਪਹਿਰਾਬੁਰਜ 15 ਨਵੰ.
“ਪੁਰਾਣੇ ਸਮਿਆਂ ਵਿਚ ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਸਨ ਕਿ ਇਹ ਧਰਤੀ ਇਕ ਦਿਨ ਫਿਰਦੌਸ ਬਣ ਜਾਵੇਗੀ। ਅੱਜ ਕੁਝ ਲੋਕ ਸੋਚਦੇ ਹਨ ਕਿ ਸਾਡੀ ਧਰਤੀ ਇਕ ਦਿਨ ਤਬਾਹ ਹੋ ਜਾਵੇਗੀ। ਤੁਸੀਂ ਧਰਤੀ ਦੇ ਭਵਿੱਖ ਬਾਰੇ ਕੀ ਸੋਚਦੇ ਹੋ? [ਜਵਾਬ ਲਈ ਸਮਾਂ ਦਿਓ।] ਧਿਆਨ ਦਿਓ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। [ਜ਼ਬੂਰਾਂ ਦੀ ਪੋਥੀ 37:11 ਪੜ੍ਹੋ।] ਇਹ ਰਸਾਲਾ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦਿੰਦਾ ਹੈ।”
ਜਾਗਰੂਕ ਬਣੋ! ਅਕ.-ਦਸੰ.
“ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸਿਹਤ ਨਰੋਈ ਰਹੇ? [ਜਵਾਬ ਲਈ ਸਮਾਂ ਦਿਓ ਅਤੇ ਸਫ਼ਾ 11 ਉੱਤੇ ਲੇਖ ਦਿਖਾਓ।] ਜਾਗਰੂਕ ਬਣੋ! ਰਸਾਲਾ ਆਪਣੀ ਸਿਹਤ ਦੀ ਰਾਖੀ ਕਰਨ ਦੇ ਛੇ ਤਰੀਕਿਆਂ ਉੱਤੇ ਚਰਚਾ ਕਰਦਾ ਹੈ। ਸਾਡੇ ਸਿਰਜਣਹਾਰ ਨੇ ਵਾਅਦਾ ਕੀਤਾ ਹੈ ਕਿ ਇਕ ਦਿਨ ਅਜਿਹਾ ਆਵੇਗਾ ਜਦੋਂ ਕੋਈ ਵੀ ਨਹੀਂ ਕਹੇਗਾ, ‘ਮੈਂ ਬਿਮਾਰ ਹਾਂ।’” ਯਸਾਯਾਹ 33:24 ਪੜ੍ਹੋ।
ਪਹਿਰਾਬੁਰਜ 1 ਦਸੰ.
“ਕੁਝ ਲੋਕਾਂ ਦਾ ਪਰਮੇਸ਼ੁਰ ਤੋਂ ਭਰੋਸਾ ਉੱਠ ਗਿਆ ਹੈ। ਇਸ ਦਾ ਇਕ ਕਾਰਨ ਹੈ ਕਿ ਉਨ੍ਹਾਂ ਨੂੰ ਆਪਣੇ ਸਵਾਲਾਂ ਦਾ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ। [ਸਫ਼ਾ 6 ਉੱਤੇ ਦਿੱਤੀ ਡੱਬੀ ਵਿੱਚੋਂ ਕਿਸੇ ਇਕ ਸਵਾਲ ਦੀ ਉਦਾਹਰਣ ਦਿਓ।] ਪਹਿਰਾਬੁਰਜ ਦਾ ਇਹ ਅੰਕ ਦੱਸਦਾ ਹੈ ਕਿ ਪਰਮੇਸ਼ੁਰ ਉੱਤੇ ਸੱਚਾ ਵਿਸ਼ਵਾਸ ਰੱਖਣ ਲਈ ਸਾਨੂੰ ਕਿਸ ਚੀਜ਼ ਦੀ ਲੋੜ ਹੈ।” ਫ਼ਿਲਿੱਪੀਆਂ 1:9 ਪੜ੍ਹੋ।