ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਨਵੰ.
“ਅੱਜ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਸਾਰੀ ਦੁਨੀਆਂ ਵਿਚ ਫੈਲ ਚੁੱਕੀਆਂ ਹਨ। ਸੋ ਕੁਝ ਲੋਕ ਸ਼ਾਇਦ ਸੋਚਣ ਕਿ ‘ਈਮਾਨਦਾਰ ਹੋਣ ਦਾ ਮੈਨੂੰ ਕੀ ਫ਼ਾਇਦਾ?’ ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਇਸ ਆਇਤ ਤੋਂ ਸਾਨੂੰ ਕਾਫ਼ੀ ਹੌਸਲਾ ਮਿਲਦਾ ਹੈ। [ਕਹਾਉਤਾਂ 2:21, 22 ਪੜ੍ਹੋ।] ਇਸ ਰਸਾਲੇ ਵਿਚ ਈਮਾਨਦਾਰ ਬਣਨ ਦਾ ਸਭ ਤੋਂ ਵੱਡਾ ਕਾਰਨ ਦੱਸਿਆ ਗਿਆ ਹੈ।”
ਜਾਗਰੂਕ ਬਣੋ! ਅਕ.-ਦਸੰ.
“ਕਈ ਲੋਕ ਸੋਚਦੇ ਹਨ ਕਿ ਪਰਮੇਸ਼ੁਰ ਵਿਚ ਵਿਸ਼ਵਾਸ ਕਰਨਾ ਸਾਇੰਸ ਦੇ ਖ਼ਿਲਾਫ਼ ਹੈ। ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ। ਫਿਰ ਇਬਰਾਨੀਆਂ 3:4 ਪੜ੍ਹੋ।] ਜਾਗਰੂਕ ਬਣੋ! ਰਸਾਲੇ ਦੇ ਇਸ ਵਿਸ਼ੇਸ਼ ਅੰਕ ਵਿਚ ਕੁਝ ਸਬੂਤ ਦਿੱਤੇ ਗਏ ਹਨ ਜਿਨ੍ਹਾਂ ਦੇ ਆਧਾਰ ਤੇ ਕਈ ਸਾਇੰਸਦਾਨ ਸਿਰਜਣਹਾਰ ਨੂੰ ਮੰਨਣ ਲੱਗ ਪਏ ਹਨ।”
ਪਹਿਰਾਬੁਰਜ 1 ਦਸੰ.
“ਕੀ ਤੁਹਾਨੂੰ ਲੱਗਦਾ ਹੈ ਕਿ ਇਹ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ? [ਮੱਤੀ 24:11 ਪੜ੍ਹੋ। ਫਿਰ ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਕੁਝ ਝੂਠੀਆਂ ਸਿੱਖਿਆਵਾਂ ਬਾਰੇ ਦੱਸਿਆ ਗਿਆ ਹੈ ਜੋ ਅੱਜ ਦੁਨੀਆਂ ਵਿਚ ਪ੍ਰਚਲਿਤ ਹਨ। ਰਸਾਲੇ ਵਿਚ ਇਹ ਵੀ ਦੱਸਿਆ ਹੈ ਕਿ ਅਸੀਂ ਝੂਠੇ ਗੁਰੂਆਂ ਦੇ ਝਾਂਸੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ।”
ਜਾਗਰੂਕ ਬਣੋ! ਅਕ.-ਦਸੰ.
“ਮੈਂ ਇਸ ਆਇਤ ਬਾਰੇ ਤੁਹਾਡੀ ਰਾਇ ਜਾਣਨੀ ਚਾਹੁੰਦਾ ਹਾਂ। [ਇਬਰਾਨੀਆਂ 3:4 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਸਫ਼ਾ 21 ਉੱਤੇ ਲੇਖ ਦਿਖਾਓ।] ਇਹ ਲੇਖ ਦੱਸਦਾ ਹੈ ਕਿ ਕੁਝ ਉੱਘੇ ਸਾਇੰਸਦਾਨ ਕਿਉਂ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਦੇ ਹਨ।”