ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਨਵੰ.
“ਅਸੀਂ ਸਾਰੇ ਜ਼ਿੰਦਗੀ ਵਿਚ ਖ਼ੁਸ਼ੀਆਂ ਚਾਹੁੰਦੇ ਹਾਂ।” ਮੱਤੀ 5:3 ਪੜ੍ਹਨ ਤੋਂ ਬਾਅਦ ਪੁੱਛੋ: “ਕੀ ਤੁਹਾਨੂੰ ਲੱਗਦਾ ਕਿ ਸੱਚੀ ਖ਼ੁਸ਼ੀ ਪਾਉਣ ਲਈ ਦਿਲ ਦੇ ਗ਼ਰੀਬ ਹੋ ਕੇ ਰੱਬ ਦੀ ਭਗਤੀ ਕਰਨੀ ਜ਼ਰੂਰੀ ਹੈ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨ ਦੀ ਜਮਾਂਦਰੂ ਲੋੜ ਪੂਰੀ ਕਰਨ ਨਾਲ ਕਿਵੇਂ ਸਾਡੀ ਜ਼ਿੰਦਗੀ ਮਕਸਦ-ਭਰੀ ਬਣ ਸਕਦੀ ਹੈ।”
ਜਾਗਰੂਕ ਬਣੋ! ਅਕ.-ਦਸੰ.
ਕਿਸੇ ਨੌਜਵਾਨ ਨੂੰ ਮਿਲਣ ਤੇ ਤੁਸੀਂ ਇਸ ਤਰ੍ਹਾਂ ਗੱਲ ਸ਼ੁਰੂ ਕਰ ਸਕਦੇ ਹੋ: “ਬਹੁਤ ਸਾਰੇ ਨੌਜਵਾਨ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰਦੇ ਹਨ। ਕੀ ਤੁਹਾਡੇ ਨਾਲ ਵੀ ਕਦੀ ਇੱਦਾਂ ਹੋਇਆ ਹੈ? [ਜਵਾਬ ਲਈ ਸਮਾਂ ਦਿਓ। ਫਿਰ ਕਹਾਉਤਾਂ 15:13 ਪੜ੍ਹੋ।] ਇਕੱਲਤਾ ਬਹੁਤ ਦੁਖਦਾਈ ਹੁੰਦੀ ਹੈ। ਇਸ ਰਸਾਲੇ ਵਿਚ ਇਕੱਲਤਾ ਦੂਰ ਕਰਨ ਦੇ ਕੁਝ ਫ਼ਾਇਦੇਮੰਦ ਸੁਝਾਅ ਦਿੱਤੇ ਗਏ ਹਨ।” ਸਫ਼ਾ 12 ਉੱਤੇ ਲੇਖ ਦਿਖਾਓ।
ਪਹਿਰਾਬੁਰਜ 1 ਦਸੰ.
“ਇਸ ਸਵਾਲ ਬਾਰੇ ਤੁਹਾਡਾ ਕੀ ਖ਼ਿਆਲ ਹੈ? [ਮੁੱਖ ਸਫ਼ੇ ਉੱਤੇ ਸਵਾਲ ਪੜ੍ਹਨ ਤੋਂ ਬਾਅਦ ਜਵਾਬ ਲਈ ਸਮਾਂ ਦਿਓ।] ਪਰਮੇਸ਼ੁਰ ਦਾ ਮਕਸਦ ਹੈ ਕਿ ਸਭ ਇਨਸਾਨ ਏਕਤਾ ਨਾਲ ਰਹਿਣ। [ਜ਼ਬੂਰ 46:8, 9 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਬਾਈਬਲ ਮੁਤਾਬਕ ਮਨੁੱਖਜਾਤੀ ਵਿਚ ਏਕਤਾ ਕਿਵੇਂ ਆਵੇਗੀ।”
ਜਾਗਰੂਕ ਬਣੋ! ਅਕ.-ਦਸੰ.
“ਅਸੀਂ ਸਾਰੇ ਚੰਗੀ ਸਿਹਤ ਅਤੇ ਲੰਬੀ ਉਮਰ ਮਾਣਨਾ ਚਾਹੁੰਦੇ ਹਾਂ। ਤੁਹਾਡੇ ਖ਼ਿਆਲ ਵਿਚ ਕੀ ਆਸ਼ਾਵਾਦੀ ਨਜ਼ਰੀਆ ਰੱਖਣ ਨਾਲ ਸਾਡੀ ਸਿਹਤ ਤੇ ਚੰਗਾ ਅਸਰ ਪਵੇਗਾ? [ਜਵਾਬ ਲਈ ਸਮਾਂ ਦਿਓ। ਫਿਰ ਕਹਾਉਤਾਂ 17:22 ਪੜ੍ਹੋ।] ਇਸ ਲੇਖ ਵਿਚ ਦੱਸਿਆ ਹੈ ਕਿ ਆਸ਼ਾਵਾਦੀ ਨਜ਼ਰੀਆ ਰੱਖਣ ਦੇ ਕੀ-ਕੀ ਫ਼ਾਇਦੇ ਹਨ।” ਸਫ਼ਾ 21 ਉੱਤੇ ਲੇਖ ਦਿਖਾਓ।