ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਨਵ.
“ਕਈ ਲੋਕੀ ਪੁੱਛਦੇ ਹਨ ਕਿ ਪਰਮੇਸ਼ੁਰ ਦੀ ਭਗਤੀ ਕਰਨ ਲਈ ਸਾਨੂੰ ਗਿਰਜਿਆਂ ਤੇ ਮੰਦਰਾਂ ਦੀ ਕਿਉਂ ਲੋੜ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? [ਜਵਾਬ ਲਈ ਰੁਕੋ।] ਦੇਖੋ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। [ਰਸੂਲਾਂ ਦੇ ਕਰਤੱਬ 17:24 ਪੜ੍ਹੋ।] ਤਾਂ ਫਿਰ ਧਾਰਮਿਕ ਸਥਾਨਾਂ ਨੂੰ ਕਿਸ ਕੰਮ ਲਈ ਵਰਤਿਆ ਜਾਣਾ ਚਾਹੀਦਾ ਹੈ? ਇਹ ਰਸਾਲਾ ਤੁਹਾਨੂੰ ਇਸ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦੇਵੇਗਾ।”
ਜਾਗਰੂਕ ਬਣੋ! ਅਕ.-ਦਸ.
“ਤੁਹਾਡੇ ਖ਼ਿਆਲ ਵਿਚ ਕੀ ਧਾਰਮਿਕ ਆਗੂਆਂ ਜਾਂ ਦੂਸਰਿਆਂ ਦੀਆਂ ਪ੍ਰਾਰਥਨਾਵਾਂ ਨਾਲ ਦੁਨੀਆਂ ਵਿਚ ਸ਼ਾਂਤੀ ਆ ਸਕਦੀ ਹੈ? [ਜਵਾਬ ਲਈ ਰੁਕੋ।] ਬਾਈਬਲ ਦੱਸਦੀ ਹੈ ਕਿ ਅਜਿਹਾ ਸਮਾਂ ਆਉਣ ਵਾਲਾ ਹੈ ਜਦੋਂ ਪੂਰੀ ਦੁਨੀਆਂ ਵਿਚ ਸ਼ਾਂਤੀ ਹੋਵੇਗੀ। [ਯਸਾਯਾਹ 9:6, 7 ਪੜ੍ਹੋ।] ਦੇਖੋ ਇੱਥੇ ਕਿਹਾ ਗਿਆ ਹੈ ਕਿ ਇਕ ਖ਼ਾਸ ਰਾਜਾ ਦੁਨੀਆਂ ਵਿਚ ਸ਼ਾਂਤੀ ਲਿਆਵੇਗਾ। ਜਾਗਰੂਕ ਬਣੋ! ਦਾ ਇਹ ਅੰਕ ਦੱਸਦਾ ਹੈ ਕਿ ਇਹ ਰਾਜਾ ਕੌਣ ਹੈ ਅਤੇ ਉਹ ਸੱਚੀ ਸ਼ਾਂਤੀ ਕਿੱਦਾਂ ਲਿਆਵੇਗਾ।”
ਪਹਿਰਾਬੁਰਜ 1 ਦਸ.
“ਅੱਜ-ਕੱਲ੍ਹ ਜ਼ਿਆਦਾਤਰ ਲੋਕਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣੀ ਬਹੁਤ ਹੀ ਔਖੀ ਲੱਗ ਰਹੀ ਹੈ। ਗਿਰਜਿਆਂ ਦਾ ਵੀ ਇਹੋ ਹਾਲ ਹੈ। ਤਾਂ ਹੀ ਉਹ ਵਾਰ-ਵਾਰ ਆਪਣੇ ਮੈਂਬਰਾਂ ਨੂੰ ਦਾਨ ਦੇਣ ਲਈ ਬੇਨਤੀ ਕਰ ਰਹੇ ਹਨ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? [ਜਵਾਬ ਲਈ ਰੁਕੋ। ਫਿਰ 1 ਥੱਸਲੁਨੀਕੀਆਂ 2:9 ਪੜ੍ਹੋ।] ਪਹਿਰਾਬੁਰਜ ਦਾ ਇਹ ਅੰਕ ਇਸ ਵਿਸ਼ੇ ਬਾਰੇ ਬਾਈਬਲ ਦੇ ਵਿਚਾਰ ਦੱਸਦਾ ਹੈ।”
ਜਾਗਰੂਕ ਬਣੋ! ਅਕ.-ਦਸ.
“ਇਸ ਸਾਲ ਜਨਵਰੀ ਵਿਚ, ਦੁਨੀਆਂ ਦੇ ਧਾਰਮਿਕ ਆਗੂਆਂ ਨੇ ਵਿਸ਼ਵ ਸ਼ਾਂਤੀ ਲਈ ਇਕ ਬੈਠਕ ਬੁਲਾਈ ਸੀ। ਜਾਗਰੂਕ ਬਣੋ! ਦਾ ਇਹ ਨਵਾਂ ਅੰਕ ਇਕ ਸਵਾਲ ਚੁੱਕਦਾ ਹੈ: “ਪਰਮੇਸ਼ੁਰ ਨੇ ਅਜੇ ਤਕ ਸੰਸਾਰ ਦੇ ਧਰਮਾਂ ਦੀਆਂ ਸ਼ਾਂਤੀ ਲਈ ਕੀਤੀਆਂ ਪ੍ਰਾਰਥਨਾਵਾਂ ਕਿਉਂ ਨਹੀਂ ਸੁਣੀਆਂ?” ਇਸ ਦਾ ਇਕ ਕਾਰਨ ਇਹ ਹੋ ਸਕਦਾ ਹੈ। [ਯਿਰਮਿਯਾਹ 10:23 ਪੜ੍ਹੋ।] ਇਨ੍ਹਾਂ ਲੇਖਾਂ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਇਸ ਧਰਤੀ ਉੱਤੇ ਕਿੱਦਾਂ ਸ਼ਾਂਤੀ ਲਿਆਵੇਗਾ।”