ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਕ.-ਦਸੰ.
“ਤੁਹਾਡੇ ਖ਼ਿਆਲ ਵਿਚ ਪਰਿਵਾਰ ਨੂੰ ਖ਼ੁਸ਼ ਰੱਖਣ ਵਿਚ ਕਿਹੜੀ ਗੱਲ ਮਦਦ ਕਰੇਗੀ? [ਜਵਾਬ ਲਈ ਸਮਾਂ ਦਿਓ। ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਬਹੁਤ ਸਮਾਂ ਪਹਿਲਾਂ ਇਕ ਬੁੱਧੀਮਾਨ ਆਦਮੀ ਨੇ ਕੀ ਕਿਹਾ ਸੀ? [ਘਰ-ਸੁਆਮੀ ਤੋਂ ਇਜਾਜ਼ਤ ਲੈ ਕੇ ਯੂਹੰਨਾ 13:34 ਪੜ੍ਹੋ।] ਇਸ ਲੇਖ ਵਿਚ ਦੱਸਿਆ ਹੈ ਕਿ ਪਰਿਵਾਰ ਦਾ ਹਰ ਜੀਅ ਖ਼ੁਸ਼ੀਆਂ ਲਿਆਉਣ ਵਿਚ ਕਿਵੇਂ ਯੋਗਦਾਨ ਪਾ ਸਕਦਾ ਹੈ।” ਸਫ਼ੇ 24 ਅਤੇ 25 ਉੱਤੇ ਦਿੱਤਾ ਲੇਖ ਦਿਖਾਓ।
ਜਾਗਰੂਕ ਬਣੋ! ਅਕ.-ਦਸੰ.
“ਸਕੂਲ ਵਿਚ ਬੱਚਿਆਂ ਨੂੰ ਕਾਫ਼ੀ ਟੈਨਸ਼ਨ ਆਉਂਦੀ ਹੈ। ਮਾਪੇ ਅਤੇ ਦੂਸਰੇ ਲੋਕ ਟੈਨਸ਼ਨ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੀ ਕਿੱਦਾਂ ਮਦਦ ਕਰ ਸਕਦੇ ਹਨ? [ਜਵਾਬ ਲਈ ਸਮਾਂ ਦਿਓ। ਘਰ-ਸੁਆਮੀ ਦੀ ਇਜਾਜ਼ਤ ਨਾਲ ਕਹਾਉਤਾਂ 22:3 ਪੜ੍ਹੋ।] ਇਸ ਲੇਖ ਵਿਚ ਟੈਨਸ਼ਨ ਘਟਾਉਣ ਲਈ ਵਧੀਆ ਸੁਝਾਅ ਦਿੱਤੇ ਗਏ ਹਨ।” ਸਫ਼ਾ 24 ਉੱਤੇ ਦਿੱਤਾ ਲੇਖ ਦਿਖਾਓ।