ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਨਵੰ.
“ਬਹੁਤ ਸਾਰੇ ਲੋਕ ਸੋਚਾਂ ਵਿਚ ਪਏ ਹੋਏ ਹਨ ਕਿ ਮਨੁੱਖਜਾਤੀ ਦੀਆਂ ਸਮੱਸਿਆਵਾਂ ਘਟਣ ਦੀ ਬਜਾਇ ਕਿਉਂ ਵਧਦੀਆਂ ਜਾ ਰਹੀਆਂ ਹਨ। ਕੀ ਤੁਸੀਂ ਕਦੇ ਸੋਚਿਆ ਕਿ ਇਸ ਦਾ ਕਾਰਨ ਕੀ ਹੋ ਸਕਦਾ? ਦੇਖੋ ਇਹ ਆਇਤ ਕੀ ਕਹਿੰਦੀ ਹੈ। [ਪਰਕਾਸ਼ ਦੀ ਪੋਥੀ 12:9 ਪੜ੍ਹੋ ਤੇ ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਸ਼ਤਾਨ ਲੋਕਾਂ ਨੂੰ ਭਰਮਾਉਣ ਲਈ ਕਿਹੜੀਆਂ ਚਾਲਾਂ ਵਰਤਦਾ ਹੈ ਤੇ ਅਸੀਂ ਉਸ ਦੀਆਂ ਚਾਲਾਂ ਤੋਂ ਕਿਵੇਂ ਬਚ ਸਕਦੇ ਹਾਂ।”
ਜਾਗਰੂਕ ਬਣੋ! ਅਕ.-ਦਸੰ.
“ਕੀ ਤੁਸੀਂ ਸੋਚਦੇ ਹੋ ਕਿ ਸਾਡੇ ਦੋਸਤਾਂ ਦਾ ਸਾਡੀ ਜ਼ਿੰਦਗੀ ਉੱਤੇ ਅਸਰ ਪੈਂਦਾ ਹੈ? [1 ਕੁਰਿੰਥੀਆਂ 15:33 ਪੜ੍ਹੋ, ਫਿਰ ਸਫ਼ਾ 11 ਉੱਤੇ ਦਿੱਤੇ ਲੇਖ ਵੱਲ ਧਿਆਨ ਖਿੱਚੋ।] ਇਸ ਲੇਖ ਵਿਚ ਕਈ ਵਧੀਆ ਸੁਝਾਅ ਦਿੱਤੇ ਗਏ ਹਨ ਜੋ ਗ਼ਲਤ ਕਿਸਮ ਦੇ ਲੋਕਾਂ ਨਾਲ ਦੋਸਤੀ ਨਾ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ।”
ਪਹਿਰਾਬੁਰਜ 1 ਦਸੰ.
“ਲੋਕ ਜਦੋਂ ਸ਼ਬਦ ‘ਆਰਮਾਗੇਡਨ’ ਸੁਣਦੇ ਹਨ, ਤਾਂ ਕਈਆਂ ਦੇ ਮਨਾਂ ਵਿਚ ਵੱਡੇ ਪੈਮਾਨੇ ਤੇ ਭਿਆਨਕ ਨਾਸ਼ ਦੀ ਤਸਵੀਰ ਆਉਂਦੀ ਹੈ। [ਸਫ਼ਾ 3 ਉੱਤੇ ਡੱਬੀ ਦਿਖਾਓ।] ਪਰ ਜੇ ਮੈਂ ਕਹਾਂ ਕਿ ਆਰਮਾਗੇਡਨ ਅਸਲ ਵਿਚ ਸਾਡੇ ਲਈ ਖ਼ੁਸ਼ੀ ਦੀ ਗੱਲ ਹੋਵੇਗੀ, ਤਾਂ ਕੀ ਇਸ ਤੋਂ ਤੁਹਾਨੂੰ ਹੈਰਾਨੀ ਹੋਵੇਗੀ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਇਹ ਕਿਉਂ ਸਾਡੇ ਲਈ ਖ਼ੁਸ਼ੀ ਦੀ ਗੱਲ ਹੋਵੇਗੀ।” ਦੂਜਾ ਪਤਰਸ 3:13 ਪੜ੍ਹੋ।
ਜਾਗਰੂਕ ਬਣੋ! ਅਕ.-ਦਸੰ.
“ਬਹੁਤ ਸਾਰੇ ਲੋਕ ਸੋਹਣਾ ਘਰ ਲੈਣ ਦੀ ਹੈਸੀਅਤ ਨਹੀਂ ਰੱਖਦੇ। ਕੀ ਤੁਹਾਨੂੰ ਲੱਗਦਾ ਕਿ ਇਕ ਦਿਨ ਸਾਰਿਆਂ ਕੋਲ ਆਪਣਾ ਘਰ ਹੋਵੇਗਾ? [ਜਵਾਬ ਲਈ ਸਮਾਂ ਦਿਓ।] ਜਾਗਰੂਕ ਬਣੋ! ਦੇ ਇਸ ਅੰਕ ਵਿਚ ਇਸ ਮੌਜੂਦਾ ਸਮੱਸਿਆ ਬਾਰੇ ਗੱਲ ਕੀਤੀ ਗਈ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਪਰਮੇਸ਼ੁਰ ਦੇ ਇਸ ਵਾਅਦੇ ਉੱਤੇ ਕਿਉਂ ਭਰੋਸਾ ਰੱਖ ਸਕਦੇ ਹਾਂ।” ਯਸਾਯਾਹ 65:21, 22 ਪੜ੍ਹੋ।